(ਸਮਾਜ ਵੀਕਲੀ)
ਸਮੇਂ ਦਾ ਗੇੜ ਨਲਾਇਕਾਂ ਨੂੰ ਵੀ
ਗੱਦੀਆਂ ਉੱਪਰ ਬਿਠਾ ਦਿੰਦਾ ਹੈ ।
ਸਿਰ ‘ਤੇ ਟਿਕਿਆ ਤਾਜ ਦਿਮਾਗ਼ ਨੂੰ
ਅੰਬਰ ‘ਤੇ ਚਾੜ੍ ਬਿਠਾ ਦਿੰਦਾ ਹੈ ।
ਇੱਕ ਹਾਕਮ ਨੇ ਦੂਜੇ ਹੰਕਾਰੀ ,
ਛਡਦੇ ਨਾ ਹੰਕਾਰ ਕਦੇ ਵੀ ;
ਪਰ ਲੋਕਾਂ ਦਾ ਏਕਾ ਵੱਡੇ ,
ਵੱਡਿਆਂ ਤਾਈਂ ਝੁਕਾਅ ਦਿੰਦਾ ਹੈ ।
ਮੂਲ ਚੰਦ ਸ਼ਰਮਾ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly