ਰੁੱਲ ਗਈ ਪੰਜਾਬੀਅਤ

(ਸਮਾਜ ਵੀਕਲੀ) 
ਸ਼ਰ੍ਹੇਆਮ ਚੁੰਨੀ ਲੱਥ ਰਹੀ ਐ,
ਖੜ੍ਹਾ ਪੰਜਾਬੀ ਵੀਰ ਤੱਕ ਰਿਹਾ ਐ।
ਛਿੱਤਰਾਂ ਦਾ ਹਾਰ ਪਾਉਣਾ ਜੋ ਸੀ,
ਉੱਡਦਾ ਪੰਜਾਬ ਨੇਤਾ ਨੱਚ ਰਿਹਾ ਐ।
ਚੁੰਨੀ ਢੱਕ ਧੀ ਆਪਣੀ ਥਾਂ ਖੜ੍ਹੀ ਐ,
ਇੱਜਤਾਂ ਨੂੰ ਦਾਗ਼ ਲਾਉਣ ਝੱਟ ਖੜ੍ਹਾ ਐ।
ਤਮਾਸ਼ਾ ਦੇਖਣ ਲਈ ਮੰਡੀਰ ਬੜੀ ਐ,
ਮਜ਼ਾਲ ਐ ਕੋਈ ਇੱਜਤਾਂ ਬਚਾ ਅੜਾ ਐ।
ਮਾਸੂਮ ਧੀ ਧਿਆਣੀ ਇੱਜਤ ਲੁੱਟ ਲੈਂਦੇ,
ਕਿਹੋ ਜਾ ਮਾਂ ਦੇ ਜਾਏ ਨੇ ਕੰਮ ਫੜ੍ਹਿਆ ਐ।
ਸ਼ਰਮ ਨਾ ਲੱਥ ਦੀ ਮਾਂ ਦਾ ਪੁੱਤ ਨਸ਼ੇੜੀ,
ਚਾਰ ਸੱਜੀ ਖੱਬੀ ਬਾਵਾਂ ਨਾਲ ਰੱਲਿਆ ਐ।
ਕੀ ਪੰਜਾਬੀਅਤ ਹੋਣ ਦੀ ਗੱਲ ਧਰੀ ਐ,
ਇੱਥੇ ਪੰਜਾਬ ਪੰਜਾਬੀ ਪੰਜਾਬੀਅਤ ਲੜਾ ਐ।
ਜੰਗ ਮੈਦਾਨ ਯੁੱਧਵੀਰ ਸੂਰਮੇ ਲੜ੍ਹ ਗਏ,
ਅੱਜ ਵਕ਼ਤ ਦੇਖੋ ਤਾਂ ਸਭ ਥਾਂ ਨਸ਼ਾ ਭਰਾ ਐ।
ਜਿਸ ਅੰਦਰ ਹੈਵਾਨੀਅਤ ਡਰ ਨਾ ਕੋਈ,
ਹੋਲੀ ਹੋਲੀ ਜ਼ੁਲਮ ਦਾ ਘੜ੍ਹਾ ਭਰ ਚੁੱਕਾ ਐ।
ਸਵਰਗ ਦੀ ਥਾਂ ਬਦਲ ਨਰਕ ਜਾ ਹੋਈ,
ਗੌਰਵ ਦੇ ਲੇਖਾਂ ਭੇੜੀਆ ਭੈੜੀ ਮੌਤ ਮਰਾ ਐ।
ਗੌਰਵ ਧੀਮਾਨ 
ਚੰਡੀਗੜ੍ਹ ਜੀਰਕਪੁਰ 
ਸਪੰਰਕ 7626818016
Previous articleਪੰਜਾਬੀ ਲਿਸਨਰਜ ਕਲੱਬ ਦੀ 29ਵੀਂ ਸਥਾਪਨਾ ਦਿਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਮਨਾਇਆ ਗਿਆ।
Next articleਜਿੰਦਾਬਾਦ ਵਿਨੇਸ਼ ਫੋਗਾਟ (ਰਾਸ਼ਟਰੀ ਖੇਡ ਦਿਵਸ ਨੂੰ ਸਮਰਪਿਤ)