(ਸਮਾਜ ਵੀਕਲੀ)
ਮੈਂ ਰੁਕਮਣੀ ਨਹੀਂ ਹਾਂ
ਨਹੀਂ ਦੇਖ ਸਕਦੀ ਤੈਨੂੰ
ਰਾਸ ਰਚਾਉਂਦਾ
ਕਿਸੇ ਗੋਪੀ ਨਾਲ
ਨਾ ਹੀ ਏਨੀ ਮਹਾਨ ਹਾਂ
ਕਿ ਤੂੰ ਮੰਦਿਰ ‘ਚ ਸਥਾਪਿਤ
ਰਾਧਾ ਨਾਲ ਹੋ ਜਾਵੇਂ
ਤੇ ਮੈਂ ਕੋਈ ਸ਼ਿਕਵਾ ਨਾ ਕਰਾਂ
ਮੈਂ ਤਾਂ ਮਰਨ ਮਰਵਾਉਣ ਦੀ
ਹੱਦ ਤੱਕ ਜਾਂਵਾਂਗੀ
ਲੜਾਂਗੀ
ਅਪਣੇ ਹੱਕਾਂ ਲਈ
ਨਹੀਂ ਖੜਕਾਂਵਾਂਗੀ ਦਰ
ਕਿਸੇ ਮੰਦਿਰ ਦਾ
ਜਿਥੇ ਰੁਕਮਣੀ ਦੀ
ਕੋਈ ਥਾਂ ਨਹੀਂ
ਹਰਸਿਮਰਤ ਕੌਰ
9417172754
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly