ਰੂਬੀ ਠਾਕੁਰ ਆਲ ਇੰਡੀਆ ਕਾਗਰਸ ਵਰਕਰਸ ਦਾ ਜਰਨਲ ਸੈਕਟਰੀ ਨਿਯੁਕਤ, ਹੋਰ ਵੀ ਨਿਯੁਕਤੀਆਂ ਹੋਈਆਂ

ਹੁਸ਼ਿਆਰਪੁਰ ,(ਸਮਾਜ ਵੀਕਲੀ) (ਚੁੰਬਰ ) – ਕੈਪਟਨ ਸੁਖਦੇਵ ਸਿੰਘ ਕਟੋਚ ਪਿੰਡ ਸੈਂਚਾ ਵਿੱਚ ਆਲ ਇੰਡੀਆ ਕਾਗਰਸ ਵਰਕਰਸ ਦੀ ਮੀਟਿੰਗ ਉਨ੍ਹਾਂ ਦੀ ਅਗਵਾਈ ਵਿੱਚ ਹੋਈ । ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਕੁਲਦੀਪ ਸਿੰਘ ਕੌਮੀ ਪ੍ਰਧਾਨ ਰਚਨਾ ਵਰਮਾ ਕੌਮੀ ਪ੍ਰਧਾਨ ਮਹਿਲਾਂ ਵਿੰਗ , ਕਮਲੇਸ਼ ਕੌਰ ਮਹਿਲਾ ਵਿੰਗ ਪੰਜਾਬ ਪ੍ਰਧਾਨ, ਪੰਜਾਬ ਪ੍ਰਧਾਨ ਤਾਰਾ ਚੰਦ ਪਹੁੰਚੇ। ਮੀਟਿੰਗ ਵਿੱਚ ਵਰਕਰਸ ਦੀਆਂ ਗਤੀਵਿਧੀਆਂ ਬਾਰੇ ਚਰਚਾ ਕੀਤੀ ਗਈ।

ਇਸ ਦੌਰਾਨ ਰਵਿੰਦਰ ਸਿੰਘ (ਰੂਬੀ ਠਾਕੁਰ) ਨੂੰ ਆਲ ਇੰਡੀਆ ਕਾਗਰਸ ਵਰਕਰਸ ਦਾ ਜਰਨਲ ਸੈਕਟਰੀ ਪੰਜਾਬ , ਗੁਰਮੇਲ ਸਿੰਘ ਦਸੂਹਾ ਹਲਕਾ ਪ੍ਰਧਾਨ ਦਸੂਹਾ , ਅੰਜਨਾ ਕੁਮਾਰੀ ਪ੍ਰਧਾਨ ਵੋਮੈਨ ਵਿੰਗ ਹਲਕਾ ਦਸੂਹਾ , ਜਰਨੈਲ ਸਿੰਘ ਬਿੱਲਾ ਚੇਅਰਮੈਨ ਦਸੂਹਾ ਬਲਾਕ , ਅਵਤਾਰ ਸਿੰਘ ਸਿੰਬਲੀ ਜਰਨਲ ਸਕੱਤਰ ਹੁਸ਼ਿਆਰਪੁਰ, ਸੁਖਵਿੰਦਰ ਸਿੰਘ ਹਰਿਆਣਾ ਨੂੰ ਜਰਨਲ ਸਕੱਤਰ ਹੁਸ਼ਿਆਰਪੁਰ ਨਿਯੁਕਤ ਕੀਤਾ ਗਿਆ। ਇਸ ਮੌਕੇ ਨਵਯੁਕਤ ਰਵਿੰਦਰ ਸਿੰਘ (ਰੂਬੀ ਠਾਕੁਰ) ਨੇ ਆਏ ਹੋਏ ਆਹੁਦੇਦਾਰਾਂ ਦਾ ਧੰਨਵਾਦ ਕੀਤਾ ਤੇ ਵਿਸ਼ਵਾਸ ਦਿਵਾਇਆ ਕਿ ਉਹ ਪਹਿਲਾਂ ਦੀ ਤਰ੍ਹਾਂ ਪਾਰਟੀ ਦੀਆਂ ਗਤੀਵਿਧੀਆਂ ਵਿੱਚ ਵੱਧ ਚੜ ਕੇ ਹਿੱਸਾ ਲੈਣਗੇ।

ਇਸ ਮੌਕੇ ਰਾਮ ਸਰੂਪ ਪ੍ਰਧਾਨ ਜਿਲ੍ਹਾ ਹੁਸ਼ਿਆਰਪੁਰ, ਜਸਵੰਤ ਸਿੰਘ ਪ੍ਰਧਾਨ ਲੁਧਿਆਣਾ, ਰਾਕੇਸ਼ ਠਾਕੁਰ, ਬਿਟੂ ਸ਼ਰਮਾ, ਅਮਿ੍ਤਪਾਲ, ਸੁਮਿਤ ਠਾਕੁਰ, ਸਮੀਰ ਜਸਵਾਲ , ਕਨਵ ਜੈਨ, ਰਜਿਤ ਠਾਕੁਰ, ਰਾਘਵ ਠਾਕੁਰ, ਨੀਤੂ ਰਾਣੀ, ਮਮਤਾ ਰਾਣੀ, ਰੀਸਤਾ ਕਟੋਚ, ਪ੍ਰੇਮ ਲਤਾ ਹਾਜਰ ਸਨ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਿਧਾਇਕ ਧਾਲੀਵਾਲ ਨੇ ‘ਕੀ ਕਰੀਏ’ ਟਰੈਕ ਨੂੰ ਕੀਤਾ ਰਿਲੀਜ਼
Next articleਚੁਖਿਆਰਾ ਚ’ ਸੋਸਾਇਟੀ ਨੇ ਲਗਾਈ ਛਬੀਲ