ਆਰਐੱਸਐੱਸ ਟਿੱਪਣੀ ਮਾਮਲਾ: ਅਖ਼ਤਰ ਦੇ ਘਰ ਨੇੜੇ ਸੁਰੱਖਿਆ ਵਧਾਈ ਗਈ

ਮੁੰਬਈ (ਸਮਾਜ ਵੀਕਲੀ): ਲੇਖਕ-ਗੀਤਕਾਰ ਜਾਵੇਦ ਅਖ਼ਤਰ ਦੀ ਮੁੰਬਈ ਸਥਿਤ ਰਿਹਾਇਸ਼ ਦੇ ਬਾਹਰ ਸੁਰੱਖਿਆ ਅੱਜ ਵਧਾ ਦਿੱਤੀ ਗਈ। ਭਾਜਪਾ ਦੇ ਇਕ ਵਿਧਾਇਕ ਨੇ ਅਖ਼ਤਰ ਤੋਂ ਉਨ੍ਹਾਂ ਦੀ ਉਸ ਟਿੱਪਣੀ ਲਈ ਮੁਆਫ਼ੀ ਦੀ ਮੰਗ ਕੀਤੀ ਹੈ ਜਿਸ ਵਿਚ ਉਨ੍ਹਾਂ ਆਰਐੱਸਐੱਸ ਦੀ ਤੁਲਨਾ ਕਥਿਤ ਤੌਰ ’ਤੇ ਤਾਲਿਬਾਨ ਨਾਲ ਕੀਤੀ ਸੀ। ਪੁਲੀਸ ਨੇ ਦੱਸਿਆ ਕਿ ਜੁਹੂ ਇਲਾਕੇ ਵਿਚ ਸਥਿਤ ਅਖ਼ਤਰ ਦੇ ਘਰ ਦੇ ਬਾਹਰ ਪੁਲੀਸ ਦੀ ਤਾਇਨਾਤੀ ਵਧਾਈ ਗਈ ਹੈ।

ਜ਼ਿਕਰਯੋਗ ਹੈ ਕਿ ਜਾਵੇਦ ਨੇ ਹਾਲ ਹੀ ਵਿਚ ਇਕ ਨਿਊਜ਼ ਚੈਨਲ ਨਾਲ ਗੱਲਬਾਤ ਵਿਚ ਕਿਹਾ ਸੀ ਕਿ ਪੂਰੀ ਦੁਨੀਆ ਵਿਚ ਸੱਜੇ ਪੱਖੀਆਂ ਵਿਚ ਇਕ ਅਨੋਖੀ ਚੀਜ਼ ਮਿਲਦੀ-ਜੁਲਦੀ ਹੈ। ਆਰਐੱਸਐੱਸ (ਰਾਸ਼ਟਰੀ ਸਵੈਮਸੇਵਕ ਸੰਘ) ਦਾ ਨਾਂ ਲਏ ਬਿਨਾਂ ਗੀਤਕਾਰ ਨੇ ਕਿਹਾ ਸੀ ‘ਤਾਲਿਬਾਨ ਇਕ ਇਸਲਾਮਿਕ ਦੇਸ਼ ਚਾਹੁੰਦਾ ਹੈ। ਇਹ ਲੋਕ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੇ ਹਨ।’ ਭਾਜਪਾ ਵਿਧਾਇਕ ਤੇ ਪਾਰਟੀ ਦੇ ਬੁਲਾਰੇ ਰਾਮ ਕਦਮ ਨੇ ਅਖ਼ਤਰ ਦੀ ਟਿੱਪਣੀ ਦੀ ਨਿੰਦਾ ਕੀਤੀ। ਮੁੰਬਈ ਦੇ ਵਿਧਾਇਕ ਨੇ ਕਿਹਾ ਕਿ ਅਖ਼ਤਰ ਨਾਲ ਜੁੜੀ ਕਿਸੇ ਵੀ ਫ਼ਿਲਮ ਨੂੰ ਦੇਸ਼ ਵਿਚ ਉਦੋਂ ਤੱਕ ਲੱਗਣ ਨਹੀਂ ਦਿੱਤਾ ਜਾਵੇਗਾ ਜਦ ਤੱਕ ਉਹ ਆਪਣੀ ਟਿੱਪਣੀਆਂ ਲਈ ਸੰਘ ਦੇ ਅਹੁਦੇਦਾਰਾਂ ਤੋਂ ਮੁਆਫ਼ੀ ਨਹੀਂ ਮੰਗ ਲੈਂਦੇ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜ਼ਮਾਨਤ ਮਾਮਲਾ: ਹਾਈ ਕੋਰਟ ਵੱਲੋਂ ਸੁਮੇਧ ਸੈਣੀ ਨੂੰ ਨੋਟਿਸ ਜਾਰੀ
Next articleਤਾਲਿਬਾਨ ਵੱਲੋਂ ਪੰਜਸ਼ੀਰ ’ਤੇ ਮੁਕੰਮਲ ਕਬਜ਼ੇ ਦਾ ਦਾਅਵਾ