ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਰੋਟਰੀ ਕਲੱਬ ਬੰਗਾ ਗ੍ਰੀਨ ਵਲੋਂ ਸਥਾਨਕ ਰੈਸਟੋਰੈਂਟ ਵਿਖੇ ਜਨਰਲ ਬਾਡੀ ਦੀ ਮੀਟਿੰਗ ਕੀਤੀ ਗਈ ਜਿਸਦੀ ਰਾਸ਼ਟਰੀ ਗਾਇਨ ਦੇ ਨਾਲ ਸ਼ੁਰੂਆਤ ਕੀਤੀ ਗਈ। ਇਸ ਮੌਕੇ ਕਲੱਬ ਵਲੋਂ ਕੀਤੇ ਗਏ ਕੰਮਾਂ ਦੀ ਸਮੀਖਿਆ ਕੀਤੀ ਗਈ। ਜਨਰਲ ਬਾਡੀ ਦੀ ਅਹਿਮ ਤੇ ਵਿਸ਼ੇਸ਼ ਮੀਟਿੰਗ ਵਿੱਚ 2025-26 ਲਈ ਪ੍ਰਧਾਨ ਦੀ ਚੋਣ ਕਰਨ ਲਈ ਵਿਚਾਰ ਚਰਚਾ ਵੀ ਕੀਤੀ ਗਈ। ਰੋਟਰੀ ਕਲੱਬ ਬੰਗਾ ਗਰੀਨ ਦੇ ਸਕੱਤਰ ਜੀਵਨ ਕੌਸ਼ਲ ਵਲੋਂ ਕਲੱਬ ਦੇ ਸੀਨੀਅਰ ਮੈਂਬਰ ਰੋਟੇਰੀਅਨ ਸ਼ਮਿੰਦਰ ਸਿੰਘ ਗਰਚਾ ਨੂੰ ਪ੍ਰਧਾਨਗੀ ਦਾ ਅਹੁਦਾ ਸੰਭਾਲਣ ਦਾ ਮਤਾ ਰੱਖਿਆ ਗਿਆ ਪਰ ਰੋਟੇਰੀਅਨ ਰਣਵੀਰ ਰਾਣਾ ਨੇ ਗਰਚਾ ਦੇ ਵਿਦੇਸ਼ ਰਹਿਣ ਕਰਕੇ ਦਿਲਬਾਗ ਸਿੰਘ ਬਾਗੀ ਨੂੰ ਹੀ ਦੋਬਾਰਾ ਪ੍ਰਧਾਨ ਬਣਾਉਣ ਦੀ ਗੱਲ ਕਹੀ ਜਿਸਦੀ ਹਾਮੀ ਸ਼ਮਿੰਦਰ ਸਿੰਘ ਗਰਚਾ ਦੇ ਨਾਲ ਨਾਲ ਸਮੂਹ ਕਲੱਬ ਮੈਂਬਰਾਂ ਨੇ ਭਰੀ ਤੇ ਦਿਲਬਾਗ ਸਿੰਘ ਬਾਗੀ ਨੂੰ ਰੋਟਰੀ ਕਲੱਬ ਬੰਗਾ ਗਰੀਨ ਦੇ ਪ੍ਰਧਾਨ ਦੀ ਤੀਸਰੀ ਵਾਰ ਵਾਗਡੋਰ ਸੰਭਾਲੀ ਗਈ। ਇਸ ਮੌਕੇ ਦਿਲਬਾਗ ਸਿੰਘ ਬਾਗੀ ਨੇ ਜਿੱਥੇ ਸਮੂਹ ਕਲੱਬ ਮੈਂਬਰਾਂ ਦਾ ਇਸ ਦਿੱਤੀ ਹੋਈ ਜਿੰਮੇਵਾਰੀ ਲਈ ਧੰਨਵਾਦ ਕੀਤਾ ਉੱਥੇ ਨਵੇਂ ਕਰਨ ਵਾਲ਼ੇ ਕੰਮਾਂ ਤੇ ਵੀ ਚਾਨਣਾ ਪਾਇਆ। ਉਹਨਾਂ ਕਿਹਾ ਕਿ ਸ਼ਹਿਰ ਵਿੱਚ ਪਖਾਨਿਆਂ ਦੀ ਕਮੀ ਨੂੰ ਦੇਖਦੇ ਹੋਏ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਸ਼ਹਿਰ ਦੀਆਂ ਮੁੱਖ ਥਾਵਾਂ ਤੇ ਜਲਦ ਹੀ ਪਖਾਨੇ ਬਣਾਕੇ ਲੋਕ ਅਰਪਣ ਕੀਤੇ ਜਾਣਗੇ। ਕਲੱਬ ਵਲੋਂ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਸਮਾਜ ਸੇਵਾ ਦੀ ਲੜੀ ਨੂੰ ਹੋਰ ਵੀ ਅੱਗੇ ਤੋਰ ਕੇ ਲੋੜਵੰਦਾਂ ਦੀ ਮਦਦ ਕੀਤੀ ਜਾਵੇਗੀ ਤੇ ਬੰਗਾ ਨੂੰ ਸੁੰਦਰ ਬਣਾਉਣ, ਫਲਾਈਉਵਰ ਥੱਲੇ ਲੱਗੇ ਬੂਟਿਆਂ ਦੀ ਨੈਸ਼ਨਲ ਹਾਈਵੇਅ ਵਲੋਂ ਦੇਖਭਾਲ ਨਾ ਕਰਨ ਕਰਕੇ ਸੁੱਕ ਰਹੇ ਬੂਟਿਆਂ ਦੀ ਦੇਖ ਭਾਲ ਲਈ ਪ੍ਰਸ਼ਾਸ਼ਨ ਨੂੰ ਬੇਨਤੀ ਕਰਨਾ ਅਤੇ ਹੋਰ ਵੱਖ ਵੱਖ ਥਾਵਾਂ ਰੁੱਖ ਲਗਾਉਣ ਦੇ ਉਪਰਾਲੇ ਕੀਤੇ ਜਾਣਗੇ। ਉਹਨਾਂ ਅੱਗੇ ਕਿਹਾ ਕਿ ਆਪਣੇ ਮਾਤਾ ਪਿਤਾ ਜੀ ਦੀ ਯਾਦ ਵਿੱਚ ਬਹੁਤ ਜਲਦ ਹੀ ਅੱਖਾਂ ਦਾ ਮੁਫਤ ਅਪ੍ਰੇਸ਼ਨ ਕੈਂਪ ਲਗਾਇਆ ਜਾਵੇਗਾ ਅਤੇ ਸਰਦੀਆਂ ਦੇ ਮੌਸਮ ਨੂੰ ਦੇਖਦੇ ਹੋਏ ਬੱਚਿਆਂ ਅਤੇ ਲੋੜਵੰਦਾਂ ਨੂੰ ਕੋਟੀਆਂ ਸਵੈਟਰ ਅਤੇ ਕੰਬਲ ਵੰਡੇ ਜਾਣਗੇ। ਇਸ ਮੌਕੇ ਸਕੱਤਰ ਰੋਟੇ. ਜੀਵਨ ਦਾਸ ਕੌਸ਼ਲ, ਸ਼ਮਿੰਦਰ ਸਿੰਘ ਗਰਚਾ, ਡਾ. ਧਰਮਜੀਤ ਸਿੰਘ, ਰਣਵੀਰ ਸਿੰਘ ਰਾਣਾ, ਗਗਨਦੀਪ ਸਿੰਘ ਮੈਨੇਜਰ ਪੀਐਨਬੀ, ਮੋਹਿਤ ਢੱਲ, ਸੁਰੇਸ਼ ਬੱਸੀ, ਸਰਬਜੀਤ ਸਿੰਘ ਬੇਦੀ, ਹਰਜੋਤ ਰੰਧਾਵਾ, ਅਮਰਜੀਤ ਸਿੰਘ, ਕਰਨ ਅਨੰਦ, ਗੁਰਪ੍ਰੀਤ ਸਿੰਘ, ਰਜਿੰਦਰ ਕੌਸ਼ਲ, ਸਰਤਾਜ ਸਿੰਘ, ਕਰਨਵੀਰ ਸਿੰਘ, ਗੁਰਬਖਸ਼ ਰਾਮ ਐਸਡੀਉ, ਬਲਜਿੰਦਰ ਸਿੰਘ, ਡਾ. ਪਰਮਜੀਤ ਸਿੰਘ, ਅਸ਼ੋਕ ਕੁਮਾਰ, ਰਣਜੀਤ ਸਿੰਘ ਹੱਪੋਵਾਲ, ਸੁਖਵਿੰਦਰ ਸਿੰਘ ਧਾਮੀ, ਕੁਲਵੰਤ ਸਿੰਘ ਘੁੰਮਣ, ਬਲਵਿੰਦਰ ਸਿੰਘ ਪਾਂਧੀ ਆਦਿ ਹਾਜ਼ਿਰ ਸਨ।
https://play.google.com/store/apps/details?id=in.yourhost.samajweekly