ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਰੋਟਰੀ ਕਲੱਬ ਆਫ ਹੁਸ਼ਿਆਰਪੁਰ ਵੱਲੋਂ ਮਹਾਵੀਰ ਭਾਗਿਆਤਾਰਾ ਫਿਜ਼ੀਓ ਥੈਰੇਪੀ ਸੈਂਟਰ ਹੁਸ਼ਿਆਰਪੁਰ ਵਿਖੇ ਪ੍ਰਧਾਨ ਅਤੇ ਉਦਯੋਗਪਤੀ ਸਨੇਹ ਜੈਨ ਦੀ ਪ੍ਰਧਾਨਗੀ ਹੇਠ ਲੀਵਰ ਦਾ ਚੈੱਕਅਪ ਕੈਂਪ ਲਗਾਇਆ ਗਿਆ। ਪੀ.ਡੀ.ਜੀ. ਜੀ.ਐਸ. ਬਾਵਾ ਨੇ ਇਸ ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ । ਪ੍ਰਧਾਨ ਸਨੇਹ ਜੈਨ ਨੇ ਦੱਸਿਆ ਕਿ ਲੀਵਰ ਸਾਡੇ ਸ਼ਰੀਰ ਦੇ ਸਭ ਤੋਂ ਮਹੱਤਵਪੂਰਨ ਅੰਗਾਂ ਵਿੱਚੋਂ ਇੱਕ ਹੈ ਜੇਕਰ ਲੀਵਰ ਖਰਾਬ ਹੋਣ ਲੱਗੇ ਤਾਂ ਇਸ ਦਾ ਅਸਰ ਪੂਰੇ ਸ਼ਰੀਰ ਦੇ ਪੈਂਦਾ ਹੈ। ਇਸ ਕੈਂਪ ਵਿੱਚ 52 ਔਰਤਾਂ ਅਤੇ ਮਰਦਾਂ ਦੇ ਲੀਵਰ ਦੇ ਟੈਸਟ ਕੀਤੇ ਗਏ। ਇਹ ਟੈਸਟ ਅਮਨ ਗਿੱਲ ਮੈਡੀਕੋ ਮਾਰਕੀਟਿੰਗ ਮੈਨੇਜਰ, ਜੀਡਸ ਡਿਸਕਵਰੀ ਡਿਵੀਜ਼ਨ, ਲੁਧਿਆਣਾ ਵੱਲੋਂ ਉੱਚ ਗੁਣਵੱਤਾ ਵਾਲੀਆਂ ਮਸ਼ੀਨਾਂ ਨਾਲ ਕੀਤਾ ਗਿਆ। ਇਸ ਟੈਸਟ ਦੀ ਲਾਗਤ ਮਾਰਕੀਟ ਵਿੱਚ 5500/- ਰੁਪਏ ਤੋਂ ਲੈ ਕੇ 6500/- ਰੁਪਏ ਤੱਕ ਹੈ ਜੋ ਰੋਟਰੀ ਕਲੱਬ ਵੱਲੋਂ ਪੂਰੀ ਤਰ੍ਹਾਂ ਮੁਫਤ ਸੀ। ਇਸ ਤੋਂ ਇਲਾਵਾ ਮਰੀਜ਼ਾਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ। ਇਸ ਮੌਕੇ ਸਾਬਕਾ ਜ਼ਿਲ੍ਹਾ ਸਿਵਲ ਸਰਜਨ ਡਾ. ਕਪੂਰ ਦਾ ਵਿਸ਼ੇਸ਼ ਯੋਗਦਾਨ ਸੀ। ਮਰੀਜ਼ਾਂ ਨੂੰ ਉਨ੍ਹਾਂ ਦੇ ਚੈੱਕਅਪ ਦੀ ਰਿਪੋਰਟ ਉਸੀ ਸਮੇਂ ਪ੍ਰਦਾਨ ਕੀਤੀ ਗਈ ਜਿਸ ‘ਤੇ ਡਾ. ਜੀ.ਐਸ. ਕਪੂਰ ਨੇ ਮਰੀਜ਼ਾਂ ਨੂੰ ਦਵਾਈਆਂ ਲਿਖੀਆਂ ਅਤੇ ਹਰੇਕ ਮਰੀਜ਼ ਦੀ ਰਿਪੋਰਟ ਦੀ ਜਾਂਚ ਕਰਨ ਤੋਂ ਬਾਅਦ ਉਨ੍ਹਾਂ ਨੂੰ ਸਿਹਤ ਸਲਾਹ ਦਿੱਤੀ ਗਈ। ਮਹਾਵੀਰ ਭਾਗਿਆਤਾਰਾ ਫਿਜ਼ੀਓ ਥੈਰੇਪੀ ਸੈਂਟਰ ਨੇ ਇਸ ਵਿੱਚ ਵਿਸ਼ੇਸ਼ ਯੋਗਦਾਨ ਪਾਇਆ। ਇਸ ਮੌਕੇ ਰੋਟਰੀ ਕਲੱਬ ਆਫ ਹੁਸ਼ਿਆਰਪੁਰ ਵੱਲੋਂ ਪ੍ਰਧਾਨ ਸਨੇਹ ਜੈਨ, ਸਕੱਤਰ ਟਿਮਾਟਨੀ ਆਹਲੂਵਾਲੀਆ, ਪ੍ਰੋਜੈਕਟ ਚੇਅਰਮੈਨ ਸੁਮਨ ਨਈਅਰ, ਜ਼ਿਲ੍ਹਾ ਸਕੱਤਰ ਰਜਿੰਦਰ ਮੋਦਗਿਲ, ਯੋਗੇਸ਼ ਚੰਦਰ, ਅਰੁਣ ਜੈਨ, ਰਵੀ ਜੈਨ, ਅਸ਼ੋਕ ਜੈਨ, ਸੰਜੀਵ ਕੁਮਾਰ, ਸੁਰਿੰਦਰ ਕੁਮਾਰ, ਡਾ. ਜੀ. ਐਸ ਕਪੂਰ, ਡਾ. ਸ਼ੁਭਕਰਮਨਜੀਤ ਸਿੰਘ ਬਾਵਾ, ਲੈਪੀ ਆਹਲੂਵਾਲੀਆ, ਨੀਨਾ ਜੈਨ, ਅਮਿਤ ਮਹਿਰਾ, ਮੈਡਮ ਓਮ ਕਾਂਤਾ, ਹਰਸ਼ਵਿੰਦਰ ਸਿੰਘ, ਚੰਦਨ ਸਰੀਨ, ਰਾਜਨ ਸੈਣੀ, ਡਾ. ਰਣਜੀਤ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly