ਰੋਟਰੀ ਕਲੱਬ ਨਕੋਦਰ ਸੈਂਟਰਲ ਵਲੋਂ ਰੀੜ੍ਹ ਦੀ ਹੱਡੀ ਤੇ ਜੋੜਾਂ ਦਾ ਫ੍ਰੀ ਮੈਡੀਕਲ ਕੈਂਪ 24 ਨੂੰ

ਨਕੋਦਰ (ਰਵਿੰਦਰ ਵਰਮਾ) (ਸਮਾਜ ਵੀਕਲੀ):  ਸਮਾਜ ਸੇਵਾ ਨੂੰ ਸਮਰਪਿਤ ਰੋਟਰੀ ਕਲੱਬ ਨਕੋਦਰ ਸੈਂਟਰਲ ਪਿਛਲੇ ਕਈ ਸਾਲਾਂ ਤੋਂ ਨਕੋਦਰ ਹਲਕੇ ਦੇ ਲੋਕਾਂ ਨੂੰ ਦੀ ਸੇਵਾ ਕਰਦੀ ਆ ਰਹੀ ਹੈ ਅੱਜ ਅੱਜ ਪ੍ਰਧਾਨ ਰਵਿੰਦਰ ਵਰਮਾ ਤੇ ਸਕੱਤਰ ਡਾ ਜਗਤਾਰ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ ਜਿਸ ਵਿੱਚ ਰੋਟਰੀ ਕਲੱਬ ਨੂੰ ਹੋਰ ਅੱਗੇ ਲੈ ਕੇ ਜਾਣ ਲਈ ਵੱਖ ਵੱਖ ਮੁੱਦਿਆਂ ਤੇ ਗੱਲ ਕੀਤੀ ਗਈ ਇਸ ਮੌਕੇ ਪ੍ਰਧਾਨ ਰਵਿੰਦਰ ਵਰਮਾ ਨੇ ਕਿਹਾ ਕਿ ਜਲਦ ਹੀ ਡਾ ਸਾਹਿਲ ਬੱਤਰਾ ਬੱਤਰਾ ਸਪਾਈਨ ਕਲੀਨਿਕ ਕਲੀਨਿਕ ਦੇ ਸਹਿਯੋਗ ਨਾਲ ਰੀੜ ਦੀ ਹੱਡੀ ਜੋੜਾਂ ਦਾ ਫ੍ਰੀ ਕੈਂਪ ਗੁਰਦੁਆਰਾ ਸਿੰਘ ਸਭਾ ਗਾੜਿਆਂ ਮਹੱਲਾ ਨਕੋਦਰ ਵਿਖੇ 24 ਅਪ੍ਰੈਲ 2022 ਦਿਨ ਐਤਵਾਰ 10 ਤੋਂ 2 ਵਜੇ ਤੱਕ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਡਾ ਸਾਹਿਲ ਬੱਤਰਾ ਦੀ ਸਾਰੀ ਟੀਮ ਪਹੁੰਚ ਰਹੀ ਹੈ ਇਸ ਮੌਕੇ ਹਲਕਾ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ ਸਾਰੇ ਨਕੋਦਰ ਵਾਸੀ ਤੇ ਨਾਲ ਲੱਗਦੇ ਸਾਰੇ ਪਿੰਡ ਇਸ ਕੈਂਪ ਦਾ ਵੱਧ ਤੋਂ ਵੱਧ ਫਾਇਦਾ ਲੈਣ ਇਸ ਕੈਂਪ ਵਿੱਚ ਦਵਾਈਆਂ ਅਤੇ ਟੈਸਟ ਫ੍ਰੀ ਕੀਤੇ ਜਾਣਗੇ ਇਸ ਮੌਕੇ ਸੁਭਾਸ਼ ਚੰਦਰ ਕੰਡਾ, ਜਤਿੰਦਰ ਸਿੰਘ ਨੂਰਪੁਰੀ, ਜਸਵਿੰਦਰ ਸਿੰਘ,ਜਸਵੀਰ ਸਿੰਘ ਧੰਜਲ, ਡਾ ਨਿਰਮਲ ਸਿੰਘ, ਹਰਜਿੰਦਰ ਸਿੰਘ ਕਾਲੜਾ, ਗੁਰਦੀਪ ਸਿੰਘ ਸ਼ੈਂਪੀ, ਸਵਿਤਾ ਵਿਜ, ਜਸਪਾਲ ਸਿੰਘ ਧੰਜੂ, ਬ੍ਰਿਜ ਮੋਹਨ ਧੀਰ, ਅਨਮੋਲ ਧੀਰ, ਮਨਮੋਹਨ ਟੱਕਰ, ਆਦ ਮੈਂਬਰ ਹਾਜਰ ਸਨ

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੋਟਰੀ ਕਲੱਬ ਨਕੋਦਰ ਸੈਂਟਰਲ ਵਲੋਂ ਰੀੜ੍ਹ ਦੀ ਹੱਡੀ ਤੇ ਜੋੜਾਂ ਦਾ ਫ੍ਰੀ ਮੈਡੀਕਲ ਕੈਂਪ 24 ਨੂੰ
Next articleਰਾਸ਼ਟਰਪਤੀ ਚੋਣਾਂ, ਛੇਵੇਂ ਰੀਪਬਲਿਕ ਵੱਲ ਵੱਧਦਾ ਫਰਾਂਸ।