ਰੋਟਰੀ ਕਲੱਬ ਕਪੂਰਥਲਾ ਇਲੀਟ ਨੇ ਅਧਿਆਪਕ ਦਿਵਸ ਸਬੰਧੀ ਸਮਾਗਮ ਕਰਵਾਇਆ

ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਨਾਲ ਸਬੰਧਿਤ 31 ਅਧਿਆਪਕਾਂ ਦਾ ਕੀਤਾ ਸਨਮਾਨ
ਕਪੂਰਥਲਾ,  ( ਕੌੜਾ) -ਰੋਟਰੀ ਕਲੱਬ ਕਪੂਰਥਲਾ ਇਲੀਟ ਵਲੋਂ ਸਮਾਜ ਸੇਵਾ ਦੇ ਕੰਮਾਂ ਨੂੰ  ਅੱਗੇ ਤੋਰਦਿਆਂ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਕਪੂਰਥਲਾ ਵਿਖੇ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ  ਅਧਿਆਪਕ ਦਿਵਸ ਮਨਾਇਆ ਗਿਆ | ਕਲੱਬ ਦੇ ਪ੍ਰਧਾਨ ਰਾਹੁਲ ਆਨੰਦ, ਸਕੱਤਰ ਅੰਕੁਰ ਵਾਲੀਆ ਤੇ ਪ੍ਰੋਜੈਕਟ ਚੇਅਰਮੈਨ ਅਮਰਜੀਤ ਸਿੰਘ ਸਡਾਨਾ ਦੇ ਉਦਮ ਸਦਕਾ ਕਰਵਾਏ ਗਏ ਇਸ ਸਮਾਗਮ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਦਲਜੀਤ ਕੌਰ ਮੁੰਖ ਮਹਿਮਾਨ ਵਜੋਂ ਸ਼ਾਮਲ ਹੋਏ, ਜਦਕਿ ਪਿ੍ੰਸੀਪਲ ਨਵਚੇਤਨ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ | ਸਮਾਗਮ ਦੌਰਾਨ ਸਾਬਕਾ ਡਿਸਟਿ੍ਕਟ ਗਵਰਨਰ ਡਾ. ਸਰਬਜੀਤ ਸਿੰਘ ਨੇ ਆਏ ਹੋਏ ਮਹਿਮਾਨਾਂ ਨੂੰ  ਜੀ ਆਇਆ ਕਿਹਾ ਤੇ ਰੋਟਰੀ ਕਲੱਬ ਵਲੋਂ ਕੀਤੇ ਜਾਂਦੇ ਕਾਰਜਾਂ ਤੋਂ ਉਨ੍ਹਾਂ ਨੂੰ  ਜਾਣੂ ਕਰਵਾਇਆ | ਇਸ ਮੌਕੇ ਸਟੇਜ ਸਕੱਤਰ ਦੇ ਫਰਜ਼ ਅਸਿਸਟੈਂਟ ਗਵਰਨਰ ਅਮਰਜੀਤ ਸਿੰਘ ਸਡਾਨਾ ਨੇ ਨਿਭਾਏ | ਇਸ ਸਨਮਾਨ ਸਮਾਗਮ ਦੌਰਾਨ ਵੱਖ-ਵੱਖ ਸਕੂਲਾਂ ਵਿਚ ਕੰਮ ਕਰਦੇ ਵੱਖ-ਵੱਖ ਵਿਸ਼ਿਆਂ ਨਾਲ ਸਬੰਧਿਤ 31 ਅਧਿਆਪਕਾਂ ਨੂੰ  ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਵਿਚ ਰਮਨਦੀਪ ਕੌਰ ਸ਼ੇਖੂਪੁਰ ਸਕੂਲ, ਰਿਸ਼ੀ ਸ਼ਰਮਾ ਨੱਥੂ ਚਾਹਲ, ਪਾਰਸ ਧੀਰ ਭਵਾਨੀਪੁਰਾ, ਕਾਮਿਨੀ ਮਲਹੋਤਰਾ ਸ਼ੇਖੂਪੁਰ, ਵੱਸਣਦੀਪ ਸਿੰਘ ਜਵਾਲਾਪੁਰ, ਮਨਪ੍ਰੀਤ ਕੌਰ ਮੱਲ੍ਹੀਆਂ, ਸੁਖਦਿਆਲ ਸਿੰਘ ਝੰਡ ਸੁੰਨੜਵਾਲ, ਗੁਲਸ਼ਨ ਆਹੂਜਾ ਜਾਤੀਕੇ, ਰਿੱਤੂ ਸ਼ਰਮਾ ਖੀਰਾਂਵਾਲੀ, ਪਿ੍ੰਸੀਪਲ ਵੀਨਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੱਪਈ, ਸੁਰਜੀਤ ਸਿੰਘ ਮੋਠਾਂਵਾਲ, ਅਮਿਤ ਸ਼ਰਮਾ ਭੰਡਾਲ ਦੋਨਾ, ਮਨੂੰ ਪ੍ਰਾਸ਼ਰ ਸੁੰਨੜਵਾਲ, ਹਰਵਿੰਦਰ ਸਿੰਘ ਡਡਵਿੰਡੀ, ਮਧੂ ਸੰਗੋਜਲਾ, ਜੋਤੀ ਸ਼ਰਮਾ ਖੀਰਾਂਵਾਲੀ, ਸੁਰਜੀਤ ਸਿੰਘ ਨੂਰਪੁਰ ਲੁਬਾਣਾ, ਦਵਿੰਦਰ ਸਿੰਘ ਸੈਦੋਵਾਲ, ਅਮਰਜੀਤ ਸਿੰਘ ਸੰਧੂ ਚੱਠਾ, ਅਮਰਜੀਤ ਕੌਰ ਰਣਧੀਰ ਸਕੂਲ, ਗੁਰਵਿੰਦਰ ਸਿੰਘ ਸੰਗੋਜਲਾ, ਕਮਲ ਕੁਮਾਰ ਬਾਦਸ਼ਾਹਪੁਰ, ਵਿਨੈ ਅਰੋੜਾ, ਬੂਟ, ਧੀਰਜ ਵਾਲੀਆ ਸਿੱਧਵਾਂ ਦੋਨਾ, ਮਿੰਟਾ ਧੀਰ, ਗੀਤਾ ਸ਼ਰਮਾ, ਸੁਖਵਿੰਦਰ ਕੌਰ, ਬਲਵਿੰਦਰ ਕੌਰ, ਬਲਜਿੰਦਰ ਕੌਰ ਤੇ ਅਸ਼ਮਿੰਦਰ ਕੌਰ (ਸਾਰੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ) ਤੇ ਰਜਿੰਦਰ ਸਿੰਘ ਕੌਰ ਬੂੜੇਵਾਲ ਸਕੂਲ ਨੂੰ  ਰੋਟਰੀ ਇੰਟਰਨੈਸ਼ਨਲ ਵਲੋਂ ਵਿਸ਼ੇਸ਼ ਤੌਰ ‘ਤੇ ਆਏ ਸਨਮਾਨ ਪੱਤਰ ਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਬੋਲਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਦਲਜੀਤ ਕੌਰ ਤੇ ਪਿ੍ੰਸੀਪਲ ਨਵਚੇਤਨ ਸਿੰਘ ਨੇ ਸਨਮਾਨਿਤ ਹੋਣ ਵਾਲੇ ਅਧਿਆਪਕਾਂ ਨੂੰ  ਵਧਾਈ ਦਿੱਤੀ ਤੇ ਉਨ੍ਹਾਂ ਨੂੰ  ਨਿਰੰਤਰ ਸਿੱਖਿਆ ਦੇ ਖੇਤਰ ਵਿਚ ਹੋਰ ਅੱਗੇ ਵੱਧਦੇ ਰਹਿਣ ਤੇ ਵਿਦਿਆਰਥੀਆਂ ਨੂੰ  ਮਿਆਰੀ ਸਿੱਖਿਆ ਦੇਣ ਲਈ ਪ੍ਰੇਰਿਤ ਕੀਤਾ | ਸਨਮਾਨ ਸਮਾਗਮ ਦੇ ਅੰਤ ਵਿਚ ਡਾ. ਬੀ.ਐਸ. ਔਲਖ ਨੇ ਰੋਟਰੀ ਕਲੱਬ ਕਪੂਰਥਲਾ ਇਲੀਟ ਵਲੋਂ ਇਸ ਸਮਾਗਮ ਵਿਚ ਸ਼ਿਰਕਤ ਕਰਨ ਵਾਲੇ ਸਮੂਹ ਅਧਿਆਪਕ ਸਾਹਿਬਾਨ ਤੇ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ | ਇਸ ਮੌਕੇ ਨੈਸ਼ਨਲ ਐਵਾਰਡੀ ਸਰਵਣ ਸਿੰਘ ਔਜਲਾ, ਪ੍ਰਧਾਨ ਰਾਹੁਲ ਆਨੰਦ, ਅੰਕੁਰ ਵਾਲੀਆ, ਡਾ. ਰਣਵੀਰ ਕੌਸ਼ਲ, ਡਾ. ਰਾਜ ਕੁਮਾਰ, ਡਾ. ਸਰਬਜੀਤ ਸਿੰਘ, ਸੁਕੇਸ਼ ਜੋਸ਼ੀ, ਡਾ. ਬੀ.ਐਸ. ਔਲਖ, ਹਰਜੀਤ ਸਿੰਘ ਬਾਜਵਾ, ਅਮਰਜੀਤ ਸਿੰਘ ਸਡਾਨਾ, ਸਿਮਰਨਪ੍ਰੀਤ ਸਿੰਘ ਆਦਿ ਹਾਜ਼ਰ ਸਨ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleN.Korea will work together with Russia to fight imperialism: Kim tells Putin
Next articleਹੜ੍ਹ ਪ੍ਰਭਾਵਿਤ ਲੋਕਾਂ ਨੂੰ ਮੁਆਵਜਾ ਦਵਾਉਣ ਲਈ 11 ਸਤੰਬਰ ਤੋਂ ਮੋਰਚਾ ਜਾਰੀ