ਫਰੀਦਕੋਟ/ਭਲੂਰ (ਬੇਅੰਤ ਗਿੱਲ ਭਲੂਰ )-ਰੋਟਰੀ ਕਲੱਬ ਫ਼ਰੀਦਕੋਟ ਵੱਲੋਂ ਬੀਤੀ ਸ਼ਾਮ ਅਫ਼ਸਰ ਕਲੱਬ ਫ਼ਰੀਦਕੋਟ ਵਿਖੇ ਅਧਿਆਪਕ ਦਿਵਸ ਬਹੁਤ ਹੀ ਸ਼ਾਨਦਾਰ ਢੰਗ ਨਾਲ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਰਾਸ਼ਟਰੀ ਗਾਣ ਨਾਲ ਕੀਤੀ ਗਈ। ਸਮਾਗਮ ਦੇ ਪ੍ਰਧਾਨਗੀ ਮੰਡਲ ’ਚ ਰੋਟਰੀ ਇੰਟਰਨੈਸ਼ਨਲ ਦੇ ਸਾਬਕਾ ਗਵਰਨਰ ਐਡਵੋਕੇਟ ਆਰ.ਸੀ.ਜੈਨ, ਸੀਨੀਅਰ ਆਗੂ ਅਸ਼ੋਕ ਸੱਚਰ, ਪ੍ਰਧਾਨ ਅਰਵਿੰਦ ਛਾਬੜਾ, ਸਕੱਤਰ ਮਨਪ੍ਰੀਤ ਸਿੰਘ ਅਤੇ ਸੰਜੀਵ ਗਰਗ ਵਿੱਕੀ ਹਾਜ਼ਰ ਸਨ। ਇਸ ਮੌਕੇ ਕੀਤੇ ਗਏ ਸਮਾਗਮ ’ਚ ਮੁੱਖ ਮਹਿਮਾਨ ਵਜੋਂ ਸ਼੍ਰੀ ਪਵਨ ਕੁਮਾਰ ਉਪ ਜ਼ਿਲਾ ਸਿੱਖਿਆ ਅਫ਼ਸਰ ਐਲੀਮੈਂਟਰੀ ਫ਼ਰੀਦਕੋਟ ਸ਼ਾਮਲ ਹੋਏ। ਉਨ੍ਹਾਂ ਇਸ ਮੌਕੇ ਅਧਿਆਪਕ ਦਿਵਸ ਦੀ ਸਭ ਨੂੰ ਵਧਾਈ ਦਿੰਦਿਆਂ ਕਿਹਾ ਸਾਨੂੰ ਅੱਜ ਇਹ ਵੀ ਪ੍ਰਣ ਕਰਨਾ ਚਾਹੀਦਾ ਹੈ ਕਿ ਅਸੀਂ ਹੋਰ ਸੁਹਿਦਰਤਾ ਨਾਲ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਾਸਤੇ ਯੋਜਨਾਬੱਧ ਢੰਗ ਨਾਲ ਕਰੜੀ ਮਿਹਨਤ ਕਰੀਏ ਤਾਂ ਅਧਿਆਪਕਾਂ ਦਾ ਸਨਮਾਨ ਕਰਨ ਵਾਲੀਆਂ ਸੰਸਥਾਵਾਂ ਦੀ ਖੁਸ਼ੀ ਅਤੇ ਆਪਣੇ ਆਪ ਲਈ ਸੱਚਾ ਆਨੰਦ ਪ੍ਰਾਪਤ ਕਰ ਸਕੀਏ। ਕਲੱਬ ਦੇ ਸੀਨੀਅਰ ਮੈਂਬਰ ਦਵਿੰਦਰ ਸਿੰਘ ਪੰਜਾਬ ਮੋਟਰਜ਼ ਨੇ ਸਭ ਨੂੰ ਜੀ ਆਇਆਂ ਨੂੰ ਆਖਦਿਆਂ ਅਧਿਆਪਕ ਦਿਵਸ ਦੀ ਮਹੱਤਤਾ ਤੇ ਵਿਸਥਾਰ ਨਾਲ ਚਾਨਣਾ ਪਾਇਆ। ਰੋਟਰੀ ਕਲੱਬ ਦੇ ਪ੍ਰਧਾਨ ਅਰਵਿੰਦ ਛਾਬੜਾ ਨੇ ਦੱਸਿਆ ਕਿ ਰੋਟਰੀ ਕਲੱਬ ਵੱਲੋਂ ਹਰ ਸਾਲ ਅਧਿਆਪਕਾਂ ਨੂੰ ‘ਨੇਸ਼ਨ ਬਿਲਡਰ ਐਵਾਰਡ’ ਨਾਲ ਸਨਮਾਨਿਆ ਜਾਂਦਾ ਹੈ। ਉਨ੍ਹਾਂ ਰੋਟਰੀ ਹਮੇਸ਼ਾ ਅਧਿਆਪਕਾਂ ਨਾਲ ਮਿਲ ਕੇ ਬੱਚਿਆਂ ਦੀ ਭਲਾਈ ਵਾਸਤੇ ਵੀ ਕਾਰਜ ਕਰਦੀ ਹੈ। ਇਸ ਮੌਕੇ ਰੋਟਰੀ ਕਲੱਬ ਦੇ ਮੈਂਬਰ ਅਤੇ ਸਰਕਾਰੀ ਮਿਡਲ ਸਕੂਲ ਪੱਕਾ ਦੇ ਇੰਚਾਰਜ ਜਸਬੀਰ ਸਿੰਘ ਜੱਸੀ ਨੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਨਿਭਾਉਂਦਿਆਂ ਅਜੋਕੇ ਦੌਰ ’ਚ ਅਧਿਆਪਕ ਦੀ ਭੂਮਿਕਾ ਵਿਸ਼ੇ ਤੇ ਗੱਲਬਾਤ ਵੀ ਕੀਤੀ। ਇਸ ਮੌਕੇ ਸੁਰਿੰਦਰ ਪੁਰੀ ਹਿੰਦੀ ਮਾਸਟਰ ਸਰਕਾਰੀ ਮਿਡਲ ਸਕੂਲ ਪੱਕਾ, ਅਮਨਦੀਪ ਕੌਰ ਡੀ.ਪੀ.ਈ.ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਵਾਂ ਕਿਲ੍ਹਾਂ, ਗੁਰਪ੍ਰੀਤ ਕੌਰ ਪੰਜਾਬੀ ਮਿਸਟ੍ਰੈਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੱਖੜਵਾਲਾ, ਕਿਰਨ ਬਾਲਾ ਸਿਲਾਈ ਟੀਚਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧਵਾਂ, ਸ਼੍ਰੀ ਧੀਰਜਪਾਲ ਇੰਸਟ੍ਰੈਕਟਰ ਸਰਕਾਰੀ ਆਈ.ਟੀ.ਆਈ.ਫ਼ਰੀਦਕੋਟ, ਰਮਨਪ੍ਰੀਤ ਕੌਰ ਈ.ਟੀ.ਟੀ.ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਹਰਿੰਦਰਾ ਫ਼ਰੀਦਕੋਟ, ਭਾਰਤੀ ਸ਼ਰਮਾ-ਪ੍ਰਭਪਾਲ ਕੌਰ ਦੋਹੇਂ ਈ.ਟੀ.ਟੀ.ਟੀਚਰ, ਸਰਕਾਰੀ ਪ੍ਰਾਇਮਰੀ ਸਕੂਲ ਜ਼ਿਲਾ ਜ਼ੇਲ ਫ਼ਰੀਦਕੋਟ, ਵਿਕਾਸ ਅਰੋੜਾ ਹਿੰਦੀ ਮਾਸਟਰ, ਜਸਬੀਰ ਸਿੰਘ ਜੱਸੀ ਪੰਜਾਬੀ ਮਾਸਟਰ (ਦੋਹੇਂ) ਸਰਕਾਰੀ ਮਿਡਲ ਸਕੂਲ ਪੱਕਾ, ਗੁਰਜੀਤ ਕੌਰ ਹਿੰਦੀ ਮਿਸਟ੍ਰੈਸ, ਰਾਜਨ ਨਾਗਪਾਲ ਐਸ.ਐਸ.ਮਾਸਟਰ ਸਰਕਾਰੀ ਮਿਡਲ ਸਕੂਲ ਹਰਦਿਆਲੇਆਣਾ, ਵਨੀਸ਼ ਮੌਂਗਾ ਕੰਪਿਊਟਰ ਫ਼ੈਕਲਿਟੀ ਸਰਕਾਰੀ ਬਲਬੀਰ ਸੀ.ਸੈ.ਸਕੂਲ ਫ਼ਰੀਦਕੋਟ, ਪ੍ਰੋ.ਜਸਬੀਰ ਕੌਰ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਫ਼ਰੀਦਕੋਟ ਦਾ ਮੁੱਖ ਮਹਿਮਾਨ, ਪ੍ਰਧਾਨਗੀ ਮੰਡਲ ਅਤੇ ਕਲੱਬ ਦੇ ਹਾਜ਼ਰ ਮੈਂਬਰਾਂ ਨੇ ਰਲਕੇ ਸਨਮਾਨ ਕੀਤਾ। ਇਸ ਮੌਕੇ ਕਲੱਬ ਦੇ ਸੀਨੀਅਰ ਮੈਂਬਰ ਖਜ਼ਾਨਚੀ ਇੰਜ.ਜੀਤ ਸਿੰਘ, ਪ੍ਰਵੀਨ ਕਾਲਾ, ਸਤੀਸ਼ ਬਾਗੀ, ਅਸ਼ਵਨੀ ਬਾਂਸਲ, ਸੁਖਬੀਰ ਸਿੰਘ ਸੱਚਦੇਵਾ ਮੈਨੇਜਿੰਗ ਡਾਇਰੈਕਟਰ ਸ਼ਾਹੀ ਹਵੇਲੀ, ਕੇ.ਪੀ.ਸਿੰਘ ਸਰਾਂ, ਕੇਵਲ ਕਿ੍ਰਸ਼ਨ ਕਟਾਰੀਆ, ਸੁਖਵੰਤ ਸਿੰਘ, ਪ੍ਰਵੇਸ਼ ਰੀਹਾਨ, ਮਿਸਟਰ ਪ੍ਰਵੀਨ, ਸ਼੍ਰੀਮਤੀ ਡਿੰਪਲ ਛਾਬੜਾ, ਕੁਮਾਰੀ ਅਰਮਾਨ ਨੇ ਅਧਿਆਪਕ ਦਿਵਸ ਦੇ ਸਮਾਗਮ ਨੂੰ ਸਫ਼ਲ ਬਣਾਉਣ ਲਈ ਅਹਿਮ ਯੋਗਦਾਨ ਪਾਇਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly