ਫ਼ਰੀਦਕੋਟ/ਭਲੂਰ 24 ਅਗਸਤ (ਬੇਅੰਤ ਗਿੱਲ ਭਲੂਰ )-ਫ਼ਰੀਦਕੋਟ ਸ਼ਹਿਰ ਅੰਦਰ ਮੋਹਰੀ ਰਹਿ ਕੇ ਮਾਨਵਤਾ ਭਲਾਈ ਕਾਰਜ ਕਰਨ ਵਾਲੇ ਰੋਟਰੀ ਕਲੱਬ ਫ਼ਰੀਦਕੋਟ ਵੱਲੋਂ ਸੀਨੀਅਰ ਸਿਟੀਜ਼ਨ ਦਿਵਸ ਬੜੇ ਹੀ ਸ਼ਾਨਦਾਰ ਢੰਗ ਨਾਲ ਮਨਾਇਆ ਗਿਆ। ਇਸ ਮੌਕੇ ਕਲੱਬ ਦੇ ਸੀਨੀਅਰ ਮੈਂਬਰ ਅਸ਼ੋਕ ਸੱਚਰ, ਸੰਜੀਵ ਗਰਗ ਵਿੱਕੀ, ਅਸ਼ਵਨੀ ਬਾਂਸਲ, ਨਵੀਸ਼ ਛਾਬੜਾ, ਆਰਸ਼ ਸੱਚਰ, ਮੋਹਿਤ ਛਾਬੜਾ ਅਧਾਰਿਤ ਇੱਕ ਟੀਮ ਨੇ ਕਲੱਬ ਦੇ ਪ੍ਰਧਾਨ ਅਰਵਿੰਦ ਛਾਬੜਾ ਅਤੇ ਸਕੱਤਰ ਮਨਪ੍ਰੀਤ ਸਿੰਘ ਦੀ ਯੋਗ ਅਗਵਾਈ ਹੇਠ ਕਲੱਬ ਦੇ ਸੀਨੀਅਰ ਸਿਟੀਜ਼ਨ ’ਚ ਸ਼ਾਮਲ ਮੈਂਬਰ ਸਾਬਕਾ ਗਵਰਨਰ ਰੋਟਰੀ ਇੰਟਰਨੈਸ਼ਨ ਆਰ.ਸੀ.ਜੈਨ, ਪਿ੍ਰੰਸੀਪਲ ਐਨ.ਕੇ.ਗੁਪਤਾ, ਸਟੇਟ ਐਵਾਰਡੀ ਕੁਲਜੀਤ ਸਿੰਘ ਵਾਲੀਆ, ਕਰਨਲ ਬਲਬੀਰ ਸਿੰਘ, ਇੰਜ.ਜੀਤ ਸਿੰਘ, ਹਰੀ ਚੰਦ ਮਿੱਤਲ , ਓਮ ਪ੍ਰਕਾਸ਼ ਛਾਬੜਾ ਅਤੇ ਕਿ੍ਰਸ਼ਨਾ ਕੁਮਾਰੀ ਨੂੰ ਰੋਟਰੀ ਕਲੱਬ ’ਚ ਸ਼ਾਨਦਾਰ ਸੇਵਾਵਾਂ ਪ੍ਰਦਾਨ, ਕਲੱਬ ਨੂੰ ਸਮੇਂ-ਸਮੇਂ ਤੇ ਸਹਿਯੋਗ ਦੇਣ ਤੇ ਵਿਸ਼ੇਸ਼ ਰੂਪ ’ਚ ਸਨਮਾਨਿਤ ਕੀਤਾ। ਇਸ ਸਨਮਾਨਿਤ ਹਸਤੀਆਂ ਨੇ ਕਿਹਾ ਰੋਟਰੀ ਨੇ ਸਭ ਤੋਂ ਪਹਿਲਾਂ ਸੰਸਾਰ ਅੰਦਰੋਂ ਪੋਲਿਓ ਦਾ ਖਾਤਮਾ ਕੀਤਾ। ਰੋਟਰੀ ਦੁਨੀਆਂ ਦੀ ਸਭ ਤੋਂ ਵੱਡੀ ਸਮਾਜ ਸੇਵੀ ਸੰਸਥਾ ਹੈ ਜੋ ਪੂਰੀ ਦੁਨੀਆਂ ਅੰਦਰ 24 ਘੰਟੇ ਮਾਨਵਤਾ ਭਲਾਈ ਕਰਦੀ ਹੈ। ਉਨ੍ਹਾਂ ਵਿਸ਼ੇਸ਼ ਤੌਰ ਤੇ ਰੋਟਰੀ ਕਲੱਬ ਫ਼ਰੀਦਕੋਟ ਦੇ ਪ੍ਰਧਾਨ ਅਤੇ ਪੂਰੀ ਟੀਮ ਵੱਲੋਂ ਉਨ੍ਹਾਂ ਨੂੰ ਮਾਣ-ਸਨਮਾਨ ਦੇਣ ਤੇ ਧੰਨਵਾਦ ਕਰਦਿਆਂ ਕਿਹਾ ਉਹ ਭਵਿੱਖ ’ਚ ਇਹੀ ਦੁਆ ਕਰਦੇ ਹਨ ਕਿ ਰੋਟਰੀ ਲੋੜਵੰਦ ਲੋਕਾਂ ਦੀ ਸਹਾਇਤਾ ਕਰਦਿਆਂ ਦੀਨ-ਦੁਖੀਆਂ ਦੇ ਹੰਝੂ ਪੂਝਦਾ ਰਹੇ। ਇਸ ਮੌਕੇ ਕਲੱਬ ਦੀ ਟੀਮ ਨੂੰ ਸਾਰੇ ਸੀਨੀਅਰ ਸਿਟੀਜ਼ਨਜ਼ ਨੂੰ ਸਨਮਾਨਿਤ ਕਰਨ ਤੋਂ ਬਾਅਦ ਇਸ ਵਿਸ਼ੇਸ਼ ਦਿਨ ਦੀ ਵਧਾਈ ਦਿੱਤੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly