‘ਰੋਟਰੀ ਕਲੱਬ (ਸੈਂਟਰਲ) ਰੋਪੜ’ ਨੇ ਲਈ ‘ਆਪਣੀ ਦੁਕਾਨ’ ਦੇ ਅਗਸਤ ਮਹੀਨੇ ਦੇ ਪ੍ਰਬੰਧ ਦੀ ਸੇਵਾ

 ਰੋਪੜ, (ਸਮਾਜ ਵੀਕਲੀ)  (ਗੁਰਬਿੰਦਰ ਸਿੰਘ ਰੋਮੀ:) ਨੈਣਾ ਜੀਵਨ ਜਯੋਤੀ ਕਲੱਬ ਵੱਲੋਂ ਚਲਾਈ ਜਾ ਰਹੀ ‘ਆਪਣੀ ਦੁੱਕਾਨ’ ਨੂੰ ਰੋਟਰੀ ਕਲੱਬ (ਸੈਂਟਰਲ) ਰੋਪੜ ਵੱਲੋਂ ਅਗਸਤ ਮਹੀਨੇ ਲਈ ਗੋਦ ਲਿਆ ਗਿਆ। ਜਿੱਥੇ ਲੋੜਵੰਦਾਂ ਨੂੰ ਕੋਈ ਵੀ ਜਰੂਰੀ ਸਮਾਨ ਮੁਫ਼ਤ ਦਿੱਤਾ ਜਾਂਦਾ ਹੈ।
ਇਸ ਸਬੰਧੀ ਕਲੱਬ ਦੀ ਟੀਮ ਦੁਕਾਨ ਵਿਖੇ ਪਹੁੰਚੀ ਅਤੇ ਸੇਵਾ ਕਾਰਜਾਂ ਦਾ ਜਾਇਜਾ ਲਿਆ। ਉਪਰੰਤ ਇਸਦੀ ਖੂਬ ਸ਼ਲਾਘਾ ਕਰਦਿਆਂ ਅਗਸਤ ਮਹੀਨੇ ਦੇ ਸਮੁੱਚੇ ਪ੍ਰਬੰਧਕੀ ਖਰਚਿਆਂ ਦੀ ਜ਼ਿੰਮੇਵਾਰੀ ਲਈ ਅਤੇ ਭਵਿੱਖ ‘ਚ ਵੀ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ | ਜਿਕਰਯੋਗ ਹੈ ਕਿ 2017 ਤੋਂ ਦਾਨੀ ਸੱਜਣਾਂ ਦੇ ਸਹਿਯੋਗ ਨਾਲ਼ ਸ਼ਹੀਦ ਭਗਤ ਸਿੰਘ ਚੌਂਕ (ਬੇਲਾ ਚੌਂਕ) ਨੇੜੇ ਗਾਂਧੀ ਸਕੂਲ ਵਿਖੇ ਇਹ ਅਨੌਖੀ ਦੁਕਾਨ ਚਲਾਈ ਜਾ ਰਹੀ ਹੈ। ਜਿੱਥੇ ਦਾਨੀ ਸੱਜਣਾਂ ਵੱਲੋਂ ਆਇਆ ਸਮਾਨ ਲੋੜਵੰਦਾਂ ਨੂੰ ਮੁਫ਼ਤ ਵਿੱਚ ਦਿੱਤਾ ਜਾਂਦਾ ਹੈ। ਇਸ ਮੌਕੇ ਸੈਂਟਰਲ ਕਲੱਬ ਦੀ ਟੀਮ ਨੂੰ ਨੈਣਾ ਜੀਵਨ ਜੋਤੀ ਕਲੱਬ ਵੱਲੋਂ ਯਾਦਗਾਰੀ ਚਿੰਨ੍ਹ ਦੇ ਕੇ ਉਚੇਚੇ ਤੌਰ ‘ਤੇ ਸਨਮਾਨਿਤ ਕੀਤਾ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਪ੍ਰੋ: ਧਾਮੀ ਵੱਲੋਂ ਡਾ: ਅਲੱਗ ਦੀ ਰਚਨਾ ‘ਸਿੱਖ ਸੱਜਣ ਸੁਹੇਲੇ’ ਰਿਲੀਜ਼
Next articleਸਾਂਝੇ ਮੁਲਾਜ਼ਮ ਅਤੇ ਪੈਨਸ਼ਨਰ ਫਰੰਟ ਵੱਲੋਂ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਮੁੱਖ ਮੰਤਰੀ ਦਾ ਪੁਤਲਾ ਫੂਕਿਆ