ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਰੋਟਰੀ ਕਲੱਬ ਆਫ ਹੁਸ਼ਿਆਰਪੁਰ ਦੇ ਮੈਂਬਰਾਂ ਨੂੰ ਸਿਟਰਸ ਈ-ਸਟੇਟ ਭੂੰਗਾ ਵਿਖੇ ਆਉਣ ਦਾ ਸੱਦਾ ਦਿੱਤਾ ਗਿਆ। ਜਸਪਾਲ ਸਿੰਘ ਡਿਪਟੀ ਡਾਇਰੈਕਟਰ ਬਾਗਬਾਨੀ ਨੇ ਆਪਣੇ ਸਟਾਫ ਸਮੇਤ ਸਾਰੇ ਮੈਂਬਰਾਂ ਨੂੰ ਵਧਾਈ ਦਿੱਤੀ ਅਤੇ ਸਵਾਗਤ ਕੀਤਾ। ਜੈਵਿਕ ਖੇਤੀ ਅਤੇ ਰਸੋਈ ਬਾਗਬਾਨੀ ਬਾਰੇ ਇੱਕ ਸੈਮੀਨਾਰ ਆਯੋਜਿਤ ਕੀਤਾ ਗਿਆ । ਇਸ ਮੌਕੇ ਸੀਨੀਅਰ ਪੱਤਰਕਾਰ ਅਜੀਤ, ਮੈਡਮ ਹਰਪ੍ਰੀਤ ਕੌਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸ਼੍ਰੀ ਇੰਦਰ ਖੁਰਾਣਾ ਅਤੇ ਉਹਨਾ ਦੀ ਧਰਮਪਤਨੀ ਅਤੇ ਫਗਵਾੜਾ ਦੇ ਉਦਯੋਗਪਤੀ ਵਿਸ਼ੇਸ਼ ਮਹਿਮਾਨ ਵਜੋਂ ਮੈਂਬਰਾਂ ਵਿੱਚ ਸ਼ਾਮਲ ਹੋਏ। ਰੋਟਰੀ ਕਲੱਬ ਵੱਲੋਂ ਮਹਿਲਾ ਉਦਯੋਗਪਤੀ ਸਨੇਹ ਜੈਨ, ਉਦਯੋਗਪਤੀ ਸੁਰਿੰਦਰ ਵਿਜ, ਉਦਯੋਗਪਤੀ ਜੀ.ਐਸ. ਬਾਵਾ, ਰਵੀ ਜੈਨ, ਅਸ਼ੋਕ ਜੈਨ ਅਤੇ ਸਕੂਲ ਪ੍ਰਿੰ: ਟਿਮਾਟਨੀ ਆਹਲੂਵਾਲੀਆ, ਲੈਪੀ ਆਹਲੂਵਾਲੀਆ, ਸੁਮਨ ਨੈਯਰ, ਓਮ ਕਾਂਤਾ, ਯੋਗੇਸ਼ ਚੰਦਰ, ਸੁਰਿੰਦਰ ਕੁਮਾਰ, ਚੰਦਨ ਸਰੀਨ ਆਦਿ ਮੌਜੂਦ ਸਨ। ਨੌਜਵਾਨ ਕਿਸਾਨ ਆਗੂ ਅੰਮ੍ਰਿਤਪਾਲ ਸਿੰਘ ਰੰਧਾਵਾ ਅਤੇ ਉਨਾਂ ਦੀ ਪਤਨੀ ਨੇ ਹਲਦੀ ਦੀ ਕਾਸ਼ਤ ਵਿੱਚ ਆਪਣੇ ਕਾਮਯਾਬੀ ਦੇ ਸਫ਼ਰ ਨੂੰ ਸਾਂਝਾ ਕੀਤਾ । ਇੱਕ ਹੋਰ ਨੌਜਵਾਨ ਕਿਸਾਨ ਨੇ ਉੱਤਰੀ ਖੇਤਰ ਵਿੱਚ ਸਭ ਤੋਂ ਵੱਡੇ ਸਫ਼ਲ ਮਸ਼ਰੂਮ ਉਤਪਾਦਕ ਬਨਣ ਦੀ ਆਪਣਾ ਅਨੁਭਵ ਸਾਂਝਾ ਕੀਤਾ। ਮਹਿਮਾਨਾਂ ਅਤੇ ਰੋਟੇਰੀਅਨ ਨੂੰ ਫੁੱਲਾਂ ਦੇ ਗੁਲਦਸਤੇ ਅਤੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੀ ਸਮਾਪਤੀ ਨਿੰਬੂ ਦੇ ਸੁਆਦ, ਛੱਤ ਤੇ ਸ਼ਾਨਦਾਰ ਦੁਪਹਿਰ ਦੇ ਖਾਣੇ ਅਤੇ ਧੁੱਪ ਹੇਠ ਬੈਠ ਕੇ ਆਪਸੀ ਵਿਚਾਰ-ਵਟਾਂਦਰੇ ਦੀ ਸੰਗਤ ਨਾਲ ਹੋਈ।
https://play.google.com/store/apps/details?id=in.yourhost.samaj