ਰੋਟਰੀ ਕਲੱਬ ਵਲੋਂ ਬੱਸ ਅੱਡਾ ਜਹਾਨਖੇਲਾਂ ਵਿਖੇ ਪੀਣ ਵਾਲੇ ਪਾਣੀ ਦਾ ਵਾਟਰ ਕੂਲਰ ਲਗਾਇਆ

ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਰੋਟਰੀ ਕਲੱਬ ਹੁਸ਼ਿਆਰਪੁਰ ਸੈਂਟਰਲ ਦੇ ਪ੍ਰੈਸ ਸਕੱਤਰ ਨਰੇਸ਼ ਕੁਮਾਰ ਸਾਬਾ ਨੇ ਪ੍ਰੈਸ ਦੇ ਨਾਮ ਇਕ ਬਿਆਨ ਜਾਰੀ ਕਰਦੇ ਹੋਏ ਦੱਸਿਆ ਕਿ ਕਲੱਬ ਵਲੋਂ ਪਿੰਡ ਜਹਾਨਖੇਲਾਂ ਵਿਖੇ ਇਕ ਸਧਾਰਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਕਲੱਬ ਦੇ ਪ੍ਰਧਾਨ ਵਿਜੈ ਕੁਮਾਰ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ। ਇਸ ਸਮਾਗਮ ਦੀ ਪ੍ਰਧਾਨਗੀ ਰੋਟਰੀ ਕਲੱਬ ਦੇ ਜ਼ਿਲ੍ਹਾ ਸਹਾਇਕ ਗਵਰਨਰ ਰੋਟੇਰੀਅਨ ਭੁਪਿੰਦਰ ਕੁਮਾਰ ਅਤੇ ਕਲੱਬ ਦੇ ਜ਼ਿਲ੍ਹਾ ਸਕੱਤਰ ਰੋਟੇਰੀਅਨ ਹਰਸ਼ਵੰਦਰ ਸਿੰਘ ਨੇ ਸੰਯੁਕਤ ਰੂਪ ਵਿੱਚ ਕੀਤੀ। ਇਸ ਮੌਕੇ ਤੇ ਕਲੱਬ ਦੇ ਪ੍ਰਧਾਨ ਵਿਜੈ ਕੁਮਾਰ ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ, ਕਿ ਕਲੱਬ ਵਲੋਂ ਜਹਾਨਖੇਲਾਂ ਦੇ ਬਸ ਸਟੈਂਡ ਤੇ 40,000 ਰੁਪਏ ਦੀ ਲਾਗਤ ਨਾਲ ਲੋਕਾਂ ਨੂੰ ਪੀਣ ਦੇ ਪਾਣੀ ਲਈ ਠੰਡੇ ਪਾਣੀ ਦਾ ਵਾਟਰ ਕੂਲਰ ਲਗਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਕਲੱਬ ਸਮਾਜ ਭਲਾਈ ਦੇ ਕਾਰਜਾਂ ਨੂੰ ਅੱਗੇ ਜਾਰੀ ਰੱਖੇਗਾ। ਇਸ ਮੌਕੇ ਤੇ ਕਲੱਬ ਦੇ ਸਕੱਤਰ ਅਮਨਦੀਪ ਸਿੰਘ, ਪਾਸਟ ਪੈਜ਼ੀਡੈਂਟ ਜਨਰੈਲ ਸਿੰਘ ਧੀਰ, ਪਾਸਟ ਸਹਾਇਕ ਗਵਰਨਰ ਰਾਜਨ ਸੈਣੀ, ਨਰੇਸ਼ ਕੁਮਾਰ ਹਾਂਡਾ, ਪਿੰਡ ਦੇ ਸਰਪੰਚ ਕਮਲ ਮੱਲੀ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਸਰਪੰਚ ਕਮਲ ਮੱਲੀ ਅਤੇ ਪਿੰਡ ਵਾਸੀਆਂ ਨੇ ਕਲੱਬ ਵਲੋਂ ਕੀਤੀ ਗਏ ਕਾਰਜਾ ਦੀ ਸ਼ਲਾਘਾ ਕੀਤੀ ਅਤੇ ਕਲੱਬ ਨੂੰ ਭਵਿੱਖ ਵਿੱਚ ਵੀ ਇਸ ਪ੍ਰਕਾਰ ਦੇ ਸਮਾਜ ਭਲਾਈ ਦੇ ਕਾਰਜਾ ਵਿੱਚ ਆਪਣਾ ਪੂਰਾ ਯੋਗਦਾਨ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਤੇ ਕੁਲਦੀਪ ਸਿੰਘ ਪੱਤੀ, ਰਣਜੀਤ ਕੁਮਾਰ, ਨਰੇਸ਼ ਕੁਮਾਰ ਸਾਬਾ, ਆਟੋ ਯੂਨੀਅਨ ਦੇ ਪ੍ਰਧਾਨ ਵਿਜੈ ਕੁਮਾਰ ਭੰਗੂ, ਸਰਪੰਚ ਕਮਲ ਮੱਲੀ, ਮਨਜੀਤ ਸਿੰਘ, ਕੁਲਵੰਤ ਸਿੰਘ, ਬਲਵਿੰਦਰ ਕੌਰ ਸੈਣੀ ਤੋਂ ਇਲਾਵਾ ਇਲਾਕੇ ਦੇ ਹੋਰ ਪਤਵੰਤੇ ਵੀ ਮੌਜੂਦ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਸੀ.ਜੇ.ਐਮ.-ਕਮ-ਸਕੱਤਰ ਨੇ 14 ਸਤੰਬਰ ਨੂੰ ਲੱਗਣ ਵਾਲੀ ਕੌਮੀ ਲੋਕ ਅਦਾਲਤ ਸਬੰਧੀ ਅਧਿਕਾਰੀਆ ਨਾਲ ਕੀਤੀ ਮੀਟਿੰਗ
Next articleਬਲਜਿੰਦਰਪਾਲ ਸਿੰਘ ਸਰਬਸੰਮਤੀ ਨਾਲ ਮੁੜ ਹੁਸ਼ਿਆਰਪੁਰ ਪ੍ਰੈੱਸ ਕਲੱਬ ਦੇ ਪ੍ਰਧਾਨ ਬਣੇ ਕਿਹਾ, ਪੱਤਰਕਾਰਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਰਹਾਂਗਾ ਯਤਨਸ਼ੀਲ