ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਪਿਛਲੇ ਦਿਨੀ ਰੋਟਰੀ ਕਲੱਬ ਬੰਗਾ ਗ੍ਰੀਨ ਵਲੋਂ ਬੰਗਾ ਵਿਖੇ ਵੱਖ ਵੱਖ ਥਾਵਾਂ ਤੋਂ ਮਲਵਾ (ਜਿਵੇਂ ਕਿ ਮੇਨ ਰੋਡ ਪੁੱਲ ਥੱਲੇ) ਤਕਰੀਬਨ 15 ਜਗ੍ਹਾ ਤੋਂ ਸਪੈਸ਼ਲ JCB ਨਾਲ ਚੁੱਕ ਕੇ ਟਰਾਲੀਆਂ ਚ ਲੋਡ ਕਰਕੇ ਚੁਕਵਾਇਆ ਗਿਆ। ਇਸ ਮੌਕੇ ਰੋਟਰੀ ਕਲੱਬ ਬੰਗਾਂ ਗ੍ਰੀਨ ਦੇ ਪ੍ਰਧਾਨ ਦਿਲਬਾਗ ਸਿੰਘ ਬਾਗੀ ਨੇ ਕਿਹਾ ਜਿਥੇ ਸਾਡਾ ਕਲੱਬ ਵੱਖ ਵੱਖ ਖੇਤਰਾਂ ਚ ਸਮਾਜਿਕ ਕੰਮਾਂ ਚ ਅੱਗੇ ਹੋ ਕੇ ਕੰਮ ਕਰ ਰਿਹਾ ਹੈ ਜਿਸ ਵਿਚ ਤੰਦਰੁਸਤੀ ਅਤੇ ਸਿਹਤ ਦੇ ਮੱਦੇਨਜ਼ਰ ਸ਼ਹਿਰ ਵਿਚ ਲੋਕਾਂ ਵਲੋਂ ਮਕਾਨ ਦੁਕਾਨਾਂ ਢਾਹ ਕੇ ਮਲਵਾ ਪੁਲ ਥੱਲੇ , ਪਲਾਟਾਂ ਚ ਜਾ ਫਿਰ ਖਾਲੀ ਥਾਂ ਤੇ ਸੁੱਟ ਦਿੱਤਾ ਜਾਂਦਾ ਹੈ ਜੋ ਕੇ ਹੋਲੀ ਹੋਲੀ ਸ਼ਹਿਰ ਚ ਕੂੜੇ ਦਾ ਢੇਰ ਬਣ ਜਾਂਦਾ ਹੈ ,ਇਸ ਲਈ ਰੋਟਰੀ ਕਲੱਬ ਬੰਗਾ ਗ੍ਰੀਨ ਨੇ ਫੈਂਸਲਾ ਕੀਤਾ ਕਿ ਇਸ ਮਲਵੇ ਨੂੰ ਚੁਕਵਾ ਕੇ ਲੋਕਾਂ ਨੂੰ ਵੀ ਇਹ ਸੁਨੇਹਾ ਦਿੱਤਾ ਜਾਵੇ ਕਿ ਇਸ ਤਰ੍ਹਾਂ ਗੰਦਗੀ ਸ਼ਹਿਰ ਚ ਸੁੱਟ ਕੇ ਬਿਮਾਰੀਆਂ ਨੂੰ ਸੱਦਾ ਨਾ ਦਿੱਤਾ ਜਾਵੇ। ਉਪ ਪ੍ਰਧਾਨ ਸ਼ਮਿੰਦਰ ਸਿੰਘ ਗਰਚਾ ਨੇ ਕਿਹਾ ਕਿ ਅਸੀਂ ਸ਼ਹਿਰ ਵਿਚ ਜਿਨ੍ਹਾਂ ਵੀ ਹੋ ਸਕੇ ਸਫਾਈ ਕਰਵਾ ਕੇ ਸਾਫ ਸੁਥਰਾ ਬਣਾ ਰਹੇ ਹਾਂ ਉਨ੍ਹਾਂ ਨੇ ਦੁਕਾਨਦਾਰਾਂ ਨੂੰ ਵੀ ਸੁਨੇਹਾ ਦਿੱਤਾ ਕਿ ਉਹ ਆਪਣੇ ਅੱਗੇ ਇਸ ਤਰ੍ਹਾਂ ਦੇ ਢੇਰ ਨਾ ਲੱਗਣ ਦੇਣ ਕਿਓਂਕਿ ਇਸ ਨਾਲ ਸ਼ਹਿਰ ਦੀ ਖੂਬਸੂਰਤੀ ਵੀ ਖ਼ਰਾਬ ਹੁੰਦੀ ਹੈ ਅਤੇ ਦੁਕਾਨਦਾਰੀ ਵੀ ਖ਼ਰਾਬ ਹੁੰਦੀ ਹੈ। ਇਸ ਮੌਕੇ ਰੋਟੇ. ਰਣਬੀਰ ਸਿੰਘ ਰਾਣਾ ਨੇ ਕਿਹਾ ਇਸ ਮਲਵੇ ਨੂੰ ਚੁਕਵਾ ਕੇ ਸਕੂਲ ਵਿਚ ਬਣ ਰਹੀ ਗਰਾਉਂਡ ਲਈ ਵਰਤਿਆ ਜਾਵੇਗਾ। ਇਸ ਨਾਲ ਸ਼ਹਿਰ ਦੀ ਸਫਾਈ ਦੇ ਨਾਲ ਨਾਲ ਬੱਚਿਆਂ ਲਈ ਵਧੀਆ ਗਰਾਉਂਡ ਬਣਾਉਣ ਚ ਮਦਦ ਵੀ ਮਿਲੇਗੀ। ਇਸ ਮੌਕੇ ਗਾਇਕ ਅਮਰਦੀਪ ਬੰਗਾ ਨੇ ਕਿਹਾ ਕਿ ਸ਼ਹਿਰ ਚ ਫੈਲ ਰਹੀ ਗੰਦਗੀ ਨੂੰ ਰੋਕਣ ਲਈ ਕਮੇਟੀ ਘਰ ਅਫਸਰਾਂ ਅਤੇ ਸ਼ਹਿਰ ਦੇ ਸਾਰੇ ਕੌਂਸਲਰ ਮਿਲ ਕੇ ਤਾਲਮੇਲ ਕਮੇਟੀ ਬਣਾਉਣ ਤਾਂ ਕੇ ਜੇ ਕੋਈ ਸ਼ਹਿਰ ਚ ਇਸ ਤਰ੍ਹਾਂ ਮਲਵਾ ਜਾ ਕੂੜਾ ਸੁੱਟਦਾ ਹੈ ਤਾਂ ਜੁਰਮਾਨਾ ਜਾ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਹੋਵੇ। ਇਸ ਮੌਕੇ ਰੋਟੇ. ਜੀਵਨ ਦਾਸ ਕੌਸ਼ਲ, ਰੋਟੇ.ਰਣਜੀਤ ਸਿੰਘ ਕੰਦੋਲਾ, ਰੋਟੇ. ਗੁਰਬਖਸ਼ ਰਾਮ (SDO ਬਿਜਲੀ ਬੋਰਡ), ਕੌਂਸਲਰ ਜੀਤ ਸਿੰਘ ਭਾਟੀਆ, ਰੋਟੇ. ਸੁਖਵਿੰਦਰ ਸਿੰਘ ਧਾਮੀ, ਰੋਟੇ. ਹਰਪ੍ਰੀਤ ਹੀਓ ਅਤੇ ਪੱਤਰਕਾਰ ਮਨਜਿੰਦਰ ਸਿੰਘ , ਦੁਕਾਨਦਾਰ ਧਰਮਿੰਦਰ ਬਜਾਜ ਮੌਕੇ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj