HOME ਰੋਟਰੀ ਕਲੱਬ ਬੰਗਾ ਗਰੀਨ ਵਲੋਂ ਵਿਦਿਆਰਥੀਆਂ ਨੂੰ ਰਾਹਤ ਸਮੱਗਰੀ ਵੰਡੀ

ਰੋਟਰੀ ਕਲੱਬ ਬੰਗਾ ਗਰੀਨ ਵਲੋਂ ਵਿਦਿਆਰਥੀਆਂ ਨੂੰ ਰਾਹਤ ਸਮੱਗਰੀ ਵੰਡੀ

5
ਰੋਟਰੀ ਕਲੱਬ ਬੰਗਾ ਗਰੀਨ ਦੇ ਪ੍ਰਧਾਨ ਦਿਲਬਾਗ ਸਿੰਘ ਬਾਗੀ ਵਿਦਿਆਰਥੀਆਂ ਨੂੰ ਰਾਹਤ ਸਮੱਗਰੀ ਵੰਡਦੇ ਹੋਏ ਨਾਲ ਹੋਰ ਅਹੁਦੇਦਾਰ।

ਬੰਗਾ    (ਸਮਾਜ ਵੀਕਲੀ)   ( ਚਰਨਜੀਤ ਸੱਲ੍ਹਾਂ ) ਰੋਟਰੀ ਕਲੱਬ ਬੰਗਾ ਗ੍ਰੀਨ ਅਤੇ ਸੇਵਾ ਟਰੱਸਟ ਯੂਕੇ ਵਲੋਂ ਵਿਸ਼ਵਕਰਮਾ ਕੰਪਿਊਟਰਜ਼ ਬੰਗਾ ਵਿਖੇ ਵਿਦਿਆਰਥੀਆਂ ਨੂੰ ਸ਼ੁੱਧਤਾ ਜਾਗ੍ਰਿਤੀ ਪ੍ਰੋਗਰਾਮ ਵਿਚ ਡਾਬਰ ਇੰਡੀਆ ਕੰਪਨੀ ਦੇ ਮੁਫਤ ਪ੍ਰੋਡਕਟ ਵੰਡੇ ਗਏ। ਰੋਟਰੀ ਕਲੱਬ ਬੰਗਾ ਗ੍ਰੀਨ ਦੇ ਪ੍ਰਧਾਨ ਦਿਲਬਾਗ ਸਿੰਘ ਬਾਗੀ ਵਲੋਂ ਬੱਚਿਆਂ ਨੂੰ ਜਾਗਰੂਕਤਾ ਪ੍ਰੋਗਰਾਮ ਵਿਚ ਹਮੇਸ਼ਾ ਸ਼ੁੱਧ ਚੀਜ਼ਾਂ ਵਰਤਣ ਲਈ ਕਿਹਾ ਅਤੇ ਬਾਜ਼ਾਰੀ ਫਾਸਟ ਫੂਡ ਨੂੰ ਘਟਾ ਕੇ ਹਰੀਆਂ ਸਬਜ਼ੀਆਂ ਦਾ ਵੱਧ ਸੇਵਨ ਕਰਨ ਤੇ ਜ਼ੋਰ ਦਿੱਤਾ। ਉਨ੍ਹਾਂ ਦੱਸਿਆ ਕਿ ਡਾਬਰ ਇੰਡੀਆ ਵਲੋਂ ਸੇਵਾ ਟਰੱਸਟ ਯੂਕੇ ਅਤੇ ਰੋਟਰੀ ਕਲੱਬ ਬੰਗਾ ਗ੍ਰੀਨ ਦੇ ਸਹਿਯੋਗ ਨਾਲ ਸ਼ੁੱਧਤਾ ਦੇ ਮੱਦੇਨਜ਼ਰ ਵਿਦਿਆਰਥੀਆਂ ਨੂੰ ਡਾਬਰ ਨਾਰੀਅਲ ਤੇਲ ਅਤੇ ਡਾਬਰ ਹਨੀਟਸ ਖੰਘ ਦੀ ਦਵਾਈ ਬਿਲਕੁਲ ਮੁਫਤ ਵਿਚ ਵੰਡੀ ਜਾ ਰਹੀ ਹੈ। ਉਨ੍ਹਾਂ ਨੇ ਬੱਚਿਆਂ ਨੂੰ ਕੰਪਿਊਟਰ ਦੀ ਸਿੱਖਿਆ ਦੇ ਨਾਲ ਨਾਲ ਸਿਹਤ ਨੂੰ ਠੀਕ ਰੱਖਣ ਲਈ ਕਸਰਤ ਕਰਨ ਲਈ ਵੀ ਪ੍ਰੇਰਿਤ ਕੀਤਾ। ਇਸ ਮੌਕੇ ਵਿਸ਼ਵਕਰਮਾ ਕੰਪਿਊਟਰਜ਼ ਬੰਗਾ ਦੇ ਡਾਇਰੈਕਟਰ ਅਮਰਦੀਪ ਸਿੰਘ ਅਤੇ ਮੈਡਮ ਕਵਲਜੀਤ ਕੌਰ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਮਿਲਾਵਟ ਖੋਰਾਂ ਉਤੇ ਇਰਾਦਾ ਏ ਕਤਲ ਦਾ ਕੇਸ ਹੋਣਾ ਚਾਹੀਦਾ ਹੈ ਕਿਉਂਕਿ ਨਕਲੀ ਮਿਲਾਵਟੀ ਚੀਜ਼ ਖਾਣ ਨਾਲ ਇਨਸਾਨ ਦੀ ਜਾਨ ਵੀ ਜਾ ਸਕਦੀ ਹੈ। ਬਲਦੇਵ ਜਵੇਲਰ ਬੰਗਾ ਵਲੋਂ ਵੀ ਬੱਚਿਆਂ ਨੂੰ ਜਾਗਰੂਕ ਕਰਨ ਲਈ ਸਭ ਦੀ ਸ਼ਲਾਘਾ ਕੀਤੀ। ਇਸ ਮੌਕੇ ਵਿਸ਼ਵਕਰਮਾ ਕੰਪਿਊਟਰਜ਼ ਬੰਗਾ ਤੋਂ ਸਟਾਫ ਮੈਂਬਰ ਵੈਸ਼ਾਲੀ, ਲਿੱਲੀ, ਗੁਲਾਮ ਮੁਹੰਮਦ ਤੋਂ ਇਲਾਵਾ ਰੋਟੇ. ਜੀਵਨ ਦਾਸ ਕੋਸ਼ਲ ਸੈਕਟਰੀ, ਰੋਟੇ. ਗਗਨਦੀਪ ਸਿੰਘ ਚੀਫ ਮੈਨੇਜਰ ਪੀਐਨਬੀ, ਰਣਜੀਤ ਸਿੰਘ ਕੰਦੋਲਾ, ਸੁਖਵਿੰਦਰ ਸਿੰਘ ਧਾਮੀ, ਬਲਦੇਵ ਜਵੇਲਰ ਬੰਗਾ, ਹਰਪ੍ਰੀਤ ਸਿੰਘ ਸੈਣੀ ਆਦਿ ਹਾਜ਼ਿਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਅਡਾਨੀ ਏਅਰਪੋਰਟ ਹੋਲਡਿੰਗਜ਼ ਨੇ ਵੀ ਤੁਰਕੀ ਨੂੰ ਦਿੱਤਾ ਝਟਕਾ, ਤੁਰਕੀ ਦੀ ਕੰਪਨੀ ਸੇਲੇਬੀ ਨਾਲ ਭਾਈਵਾਲੀ ਖਤਮ ਕੀਤੀ
Next articleਗਰੀਬ ਲੋਕਾ ਦੇ ਕੱਟੇ ਗਏ ਰਾਸ਼ਨ ਕਾਰਡ ਦੁਬਾਰਾ ਤੁਰੰਤ ਚਾਲੂ ਕੀਤੇ ਜਾਣ : ਜੱਸ ਕਲਿਆਣ ਰਾਵਣ