ਰੋਟਰੀ ਕਲੱਬ ਬੰਗਾ ਗਰੀਨ ਵੱਲੋਂ ਮਜਾਰਾ ਰਾਜਾ ਸਾਹਿਬ ਵਿਖੇ ਤਿੰਨ ਦਿਨਾਂ ਖੂਨਦਾਨ ਕੈਂਪ ਦਾ ਕੀਤਾ ਆਯੋਜਨ ਸੈਂਕੜੇ ਸ਼ਰਧਾਲੂਆਂ ਨੇ ਖੂਨਦਾਨ ਕਰਨ ਵਿੱਚ ਦਿਖਾਇਆ ਉਤਸ਼ਾਹ

ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਧੰਨ ਧੰਨ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦੇ ਪਵਿੱਤਰ ਸਥਾਨ ਮਜਾਰਾ ਨੌਂ ਅਬਾਦ ਵਿਖੇ ਰਾਜਾ ਸਾਹਿਬ ਜੀ ਦੀ ਬਰਸੀ ਮੌਕੇ ਰੋਟਰੀ ਕਲੱਬ ਬੰਗਾ ਗਰੀਨ ਵੱਲੋਂ ਨਿਸ਼ਕਾਮ ਸੇਵਕ ਜੱਥਾ ਦੁਆਬਾ ਅਤੇ ਬਲੱਡ ਡੋਨਰ ਸੋਸਾਇਟੀ ਬੰਗਾ ਦੇ ਸਹਿਯੋਗ ਦੇ ਨਾਲ ਤਿੰਨ ਦਿਨਾ ਸਵੈ-ਇੱਛੁਤ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਖੂਨਦਾਨ ਕੈਂਪ ਦਾ ਉਦਘਾਟਨ ਸਮਾਜ ਸੇਵਕ ਰੋਟਰੀ ਕਲੱਬ ਬੰਗਾ ਗਰੀਨ ਦੇ ਪ੍ਰਧਾਨ ਦਿਲਬਾਗ ਸਿੰਘ ਬਾਗੀ ਅਤੇ ਮਨਧੀਰ ਸਿੰਘ ਚੱਠਾ ਨੇ ਸਾਂਝੇ ਤੌਰ ਤੇ ਰਿਬਨ ਕੱਟਕੇ ਕੀਤਾ। ਇਸ ਮੌਕੇ ਸਿਵਲ ਹਸਪਤਾਲ ਬੰਗਾ ਦੀ ਬਲੱਡ ਬੈਂਕ ਅਤੇ ਕੇਐਸ ਜੀ ਚੈਰੀਟੇਬਲ ਟਰਸਟ ਜਲੰਧਰ ਦੀ ਟੀਮ ਨੇ ਭਰਵਾਂ ਸਹਿਯੋਗ ਦਿੱਤਾ। ਇਸ ਕੈਂਪ ਵਿੱਚ ਸੈਂਕੜੇ ਦੀ ਗਿਣਤੀ ਵਿੱਚ ਲੋਕਾਂ ਨੇ ਖੂਨਦਾਨ ਕਰਨ ਵਿੱਚ ਦਿਲਚਸਪੀ ਦਿਖਾਈ। ਪ੍ਰਬੰਧਕਾਂ ਵਲੋਂ ਖੂਨਦਾਨੀਆਂ ਨੂੰ ਸਰਟੀਫਿਕੇਟ, ਯਾਦਗਾਰੀ ਚਿਨ੍ਹ ਅਤੇ ਰੀਫ੍ਰੈਸ਼ਮੈਂਟ ਪ੍ਰਦਾਨ ਕੀਤੀ ਗਈ। ਕਲੱਬ ਦੇ ਪ੍ਰਧਾਨ ਦਿਲਬਾਗ ਸਿੰਘ ਬਾਗੀ ਨੇ ਦੱਸਿਆ ਕਿ ਖੂਨਦਾਨ ਅੱਜ ਸਮੇਂ ਦੀ ਬਹੁਤ ਜਰੂਰਤ ਹੈ ਲੋਕ ਖੂਨਦਾਨ ਕਰਕੇ ਕੀਮਤੀ ਜਾਨਾਂ ਬਚਾ ਸਕਦੇ ਹਨ ਤਾਂ ਜੋ ਉਹ ਨਵੇਂ ਭਵਿੱਖ ਵਿੱਚ ਆਪਣਾ ਜੀਵਨ ਬਸਰ ਕਰ ਸਕਣ। ਇਸ ਮੌਕੇ ਜੀਵਨ ਕੌਸਲ ਸਕੱਤਰ ਰੋਟਰੀ ਕਲੱਬ ਬੰਗਾ ਗਰੀਨ, ਗਗਨਦੀਪ ਚੀਫ ਮੈਨੇਜਰ ਪੰਜਾਬ ਨੈਸ਼ਨਲ ਬੈਂਕ ਬੰਗਾ, ਹਰਮਨਪ੍ਰੀਤ ਸਿੰਘ ਰਾਣਾ, ਅਮਰਦੀਪ ਬੰਗਾ , ਪਰਮਜੀਤ ਸਿੰਘ ਨੌਰਾ, ਵਿਕਰਮਜੀਤ ਸਿੰਘ ਬੰਗਾ, ਰਮੇਸ਼ ਚੰਦਰ, ਡਾਕਟਰ ਟੀਪੀ ਸਿੰਘ, ਸੰਦੀਪ ਕੁਮਾਰ, ਸ਼ਿਵਾਨੀ ਸ਼ਰਮਾ, ਮਨਪ੍ਰੀਤ ਨਰਸਿੰਗ ਅਫ਼ਸਰ, ਭੂਸ਼ਣ ਸ਼ਰਮਾ, ਡਾਕਟਰ ਕਰਨ, ਪੂਜਾ, ਬ੍ਰਿਜ ਭੂਸ਼ਣ ਵਾਲੀਆ ਆਦਿ ਹਾਜਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਰਾਜਾ ਸਾਹਿਬ ਦੀ ਯਾਦ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ
Next articleਪਾਵਰਕਾਮ ਸੀਐਚਬੀ ਕਾਮਿਆਂ ਦੀ ਜਥੇਬੰਦੀ ਵਲੋਂ ਐਮ ਐਲ ਏ ਕਰਮਵੀਰ ਸਿੰਘ ਘੁੰਮਣ ਨੂੰ ਦਿੱਤਾ ਮੰਗ ਪੱਤਰ