ਰੋਟਰੀ ਕਲੱਬ ਬੰਗਾ ਗਰੀਨ ਵੱਲੋਂ ਸਹਾਇਤਾ ਵੰਡ ਸਮਾਗਮ ਕਰਾਇਆ ਗਿਆ

ਰੋਟਰੀ ਕਲੱਬ ਬੰਗਾ ਗਰੀਨ ਦੇ ਅਹੁਦੇਦਾਰ ਰਾਹਤ ਸਮੱਗਰੀ ਵੰਡਣ ਮੌਕੇ।

ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਰੋਟਰੀ ਕਲੱਬ ਬੰਗਾ ਗਰੀਨ ਵੱਲੋਂ ਏ ਐਸ ਫਰੋਜ਼ਨ ਫੂਡ ਨਾਗਰਾ ਵਿਖੇ ਲੋੜਵੰਦਾਂ ਨੂੰ ਰਾਸ਼ਨ ਸਮਗਰੀ ਅਤੇ ਹੋਰ ਘਰੇਲੂ ਲੋੜਾਂ ਪੂਰੀਆਂ ਕਰਨ ਲਈ ਆਰਥਿਕ ਮਦਦ ਕਰਨ ਹਿੱਤ ਸਹਾਇਤਾ ਵੰਡ ਸਮਾਗਮ ਕਰਾਇਆ। ਜਾਣਕਾਰੀ ਦਿੰਦੀਆਂ ਰੋਟਰੀ ਕਲੱਬ ਬੰਗਾ ਗਰੀਨ ਦੇ ਸੀਨੀਅਰ ਆਗੂ ਰੋਟਰੀਅਨ ਹਰਮਨਪ੍ਰੀਤ ਸਿੰਘ ਰਾਣਾ ਨੇ ਦੱਸਿਆ ਕਿ ਇਹ ਸਮਾਗਮ ਕਲੱਬ ਦੇ ਪ੍ਰਧਾਨ ਰੋਟੇਰੀਅਨ ਦਿਲਬਾਗ ਸਿੰਘ ਬਾਗ਼ੀ ਦੇ ਜਨਮ ਦਿਨ ਨੂੰ ਮੁੱਖ ਰੱਖਦਿਆਂ ਕਰਾਇਆ ਗਿਆ ਜਿਸ ਵਿਚ ਪ੍ਰਧਾਨ ਬਾਗ਼ੀ ਵੱਲੋਂ ਆਪਣੀ ਨਿੱਜੀ ਆਮਦਨ ਵਿਚੋਂ ਦਸਵੰਧ ਕੱਢਦੇ ਹੋਏ ਲੋੜਵੰਦਾਂ ਦੀ ਮਦੱਦ ਕੀਤੀ ਗਈ। ਉਨ੍ਹਾਂ ਪ੍ਰਧਾਨ ਬਾਗ਼ੀ ਨੂੰ ਜਨਮ ਦਿਨ ਮੁਬਾਰਕਬਾਦ ਦਿੰਦਿਆਂ ਉਨ੍ਹਾਂ ਵੱਲੋਂ ਕੀਤੇ ਉਪਰਾਲੇ ਦੀ ਸਲਾਘਾ ਕੀਤੀ। ਇਸ ਮੌਕੇ ਪ੍ਰਧਾਨ ਬਾਗ਼ੀ ਵੱਲੋਂ ਉਨ੍ਹਾਂ ਨੂੰ ਵਧਾਈ ਦੇਣ ਪਹੁਚੇ ਸਾਰੇ ਕਲੱਬ ਮੈਂਬਰਾਂ ਅਤੇ ਹੋਰ ਪਤਵੰਤੇ ਸੱਜਣਾਂ ਦਾ ਧੰਨਵਾਦ ਕਰਦਿਆਂ ਕਿਹਾ 84 ਲੱਖ ਜੂਨਾਂ ਵਿਚੋਂ ਇਨਸਾਨ ਦੀ ਜੂਨ ਸਰਵਉਤਮ ਜੂਨ ਹੈ। ਇਨਸਾਨ ਨੂੰ ਸਮਾਜ ਅਤੇ ਦੇਸ਼ ਪ੍ਰਤੀ ਆਪਣੇ ਫ਼ਰਜ਼ ਨਿਭਾਉਦੇ ਹੋਏ ਆਪਣੇ ਜਨਮ ਦਿਨ ਵਾਲੇ ਦਿਨ ਸਵੈ ਪੜਚੋਲ ਕਰਨੀ ਚਾਹੀਦੀ ਕਿ ਸਮਾਜ ,ਪਰਿਵਾਰ ਅਤੇ ਦੇਸ਼ ਸੇਵਾ ਵਿਚ ਜੋ ਕਮੀ ਰਹਿ ਗਈ ਉਸ ਨੂੰ ਆਪਣੇ ਆਉਣ ਵਾਲੇ ਸਮੇਂ ਜਿੰਨਾਂ ਵਾਹਿਗੁਰੂ ਨੇ ਦਿੱਤਾ ਉਨ੍ਹਾਂ ਕਮੀਆਂ ਨੂੰ ਪੂਰਾ ਕਰਨ ਦੀ ਸੋਚ ਨਾਲ ਸਮਾਜ, ਦੇਸ਼ ਸੇਵਾ ਅਤੇ ਲੋੜਵੰਦਾਂ ਦੀ ਮਦਦ ਵਿਚ ਵਡਮੁੱਲਾ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਮੌਕੇ ਉਚੇਚੇ ਤੌਰ ਤੇ ਪ੍ਰਧਾਨ ਬਾਗ਼ੀ ਨੂੰ ਵਧਾਈ ਦੇਣ ਪਹੁਚੇ ਬਾਗ਼ਬਾਨੀ ਵਿਭਾਗ ਦੇ ਉੱਚ ਅਧਿਕਾਰੀ ਡਾ. ਪਰਮਜੀਤ ਸਿੰਘ ਅਤੇ ਰੋਟਰੀ ਕਲੱਬ ਗਰੀਨ ਦੇ ਮੈਂਬਰਾ ਨੇ ਲੋੜਵੰਦਾਂ ਦੀ ਮਦਦ ਕਰਦੇ ਹੋਏ ਪ੍ਰਧਾਨ ਬਾਗ਼ੀ ਵੱਲੋਂ ਜਨਮ ਦਿਨ ਮਨਾਉਣ ਦੇ ਕਾਰਜ ਦੀ ਸਲਾਘਾ ਕੀਤੀ। ਇਸ ਮੌਕੇ ਏ ਐਸ ਫਰੋਜ਼ਨ ਫੂਡ ਦੇ ਮੁਖੀ ਕਰਮਜੀਤ ਸਿੰਘ ਅਤੇ ਗੁਰਚਰਨ ਸਿੰਘ ਵੱਲੋਂ ਦਿਲਬਾਗ ਸਿੰਘ ਬਾਗ਼ੀ ਨੂੰ ਜਨਮ ਦਿਨ ਦੀ ਵਧਾਈ ਦਿੰਦਿਆਂ ਲੰਬੀ ਉਮਰ ਦਾ ਅਸ਼ੀਰਵਾਦ ਦਿੱਤਾ। ਇਸ ਮੌਕੇ ਹਰਮਿੰਦਰ ਸਿੰਘ ਲੱਕੀ ਬਾਬਾ, ਜੀਵਨ ਕੌਸ਼ਲ, ਦਵਿੰਦਰ ਕੁਮਾਰ, ਬਲਵਿੰਦਰ ਸਿੰਘ ਪਾਂਧੀ, ਮਨਜਿੰਦਰ ਸਿੰਘ, ਅਮਿੱਤ ਹੰਸ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

 

Previous articleਮਹਿਲ ਮੁਨਾਰੇ ਗੀਤ ਸਮਾਜਿਕ ਦਰਦਾ ਦੀ ਦਾਸਤਾਨ, ਗਾਇਕ ਕਿਸ਼ਨ ਪਾਂਸ਼ਟਾ
Next articleबहुजन समाज का हित, बीएसपी के साथ सुरक्षित