ਦਿਓਗੜ੍ਹ (ਸਮਾੲਜ ਵੀਕਲੀ): ਝਾਰਖੰਡ ਦੇ ਦਿਓਗੜ੍ਹ ਜ਼ਿਲ੍ਹੇ ’ਚ ਵਾਪਰੇ ਰੋਪਵੇਅ ਹਾਦਸੇ ਕਾਰਨ ਕੇਬਲ ਕਾਰਾਂ ’ਚ ਫਸੇ ਲੋਕਾਂ ’ਚੋਂ 32 ਜਣਿਆਂ ਨੂੰ ਬਚਾਅ ਲਿਆ ਗਿਆ ਹੈ। ਇਸ ਹਾਦਸੇ ’ਚ ਦੋ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਦਿਓਗੜ੍ਹ ਦੇ ਡਿਪਟੀ ਕਮਿਸ਼ਨਰ ਮੰਜੂਨਾਥ ਭਜੰਤਰੀ ਨੇ ਦੱਸਿਆ ਕਿ ਏਅਰ ਫੋਰਸ ਦੇ ਦੋ ਹੈਲੀਕਾਪਟਰਾਂ ਦੀ ਮਦਦ ਨਾਲ 32 ਜਣਿਆਂ ਨੂੰ ਬਚਾਅ ਲਿਆ ਗਿਆ ਹੈ ਜਦਕਿ 15 ਵਿਅਕਤੀ ਅਜੇ ਵੀ ਰੋਪਵੇਅ ਦੀਆਂ ਕੇਬਲ ਕਾਰਾਂ ’ਚ ਫਸੇ ਹੋੲੇ ਹਨ। ਉਨ੍ਹਾਂ ਨੂੰ ਡਰੋਨ ਦੀ ਮਦਦ ਨਾਲ ਖਾਣ-ਪੀਣ ਦਾ ਸਾਮਾਨ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇੱਥੋਂ ਦੇ ਮਸ਼ਹੂਰ ਬਾਬਾ ਵੈਦਨਾਥ ਮੰਦਰ ਤੋਂ 20 ਕਿਲੋਮੀਟਰ ਦੂਰ ਤ੍ਰਿਕੁਟ ਪਹਾੜੀ ’ਤੇ ਲੰਘੀ ਸ਼ਾਮ 4 ਵਜੇ ਦੇ ਕਰੀਬ ਵਾਪਰੇ ਇਸ ਹਾਦਸੇ ਦੌਰਾਨ ਸਾਰੀਆਂ ਕੇਬਲ ਕਾਰਾਂ ਆਪਸ ’ਚ ਟਕਰਾ ਗਈਆਂ ਸਨ। ਇਸ ਹਾਦਸੇ ’ਚ 12 ਵਿਅਕਤੀ ਜ਼ਖ਼ਮੀ ਹੋਏ ਸਨ ਜਿਨ੍ਹਾਂ ’ਚੋਂ ਇੱਕ ਦੀ ਦੇਰ ਰਾਤ ਮੌਤ ਹੋ ਗਈ ਸੀ। ਇਕ ਵਿਅਕਤੀ ਦੀ ਅੱਜ ਬਚਾਅ ਮੁਹਿੰਮ ਦੌਰਾਨ ਹੈਲੀਕਾਪਟਰ ਤੋਂ ਡਿੱਗਣ ਕਾਰਨ ਮੌਤ ਹੋ ਗਈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly