ਰੋਪਵੇਅ ਹਾਦਸਾ: ਕੇਬਲ ਕਾਰਾਂ ’ਚ ਫਸੇ ਸਾਰੇ ਲੋਕ ਬਚਾਏ

ਦਿਓਗੜ੍ਹ (ਸਮਾਜ ਵੀਕਲੀ):  ਝਾਰਖੰਡ ਦੇ ਦਿਓਗੜ੍ਹ ਜ਼ਿਲ੍ਹੇ ’ਚ ਕੇਬਲ ਕਾਰਾਂ ’ਚ ਫਸੇ ਸਾਰੇ ਸੈਲਾਨੀਆਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ ਜਦਕਿ ਕੇਬਲ ਕਾਰ ਤੋਂ ਹੈਲੀਕਾਪਟਰ ’ਚ ਸਵਾਰ ਹੋਣ ਦੌਰਾਨ ਇੱਕ ਮਹਿਲਾ ਦੀ ਹੇਠਾਂ ਡਿੱਗਣ ਕਾਰਨ ਮੌਤ ਹੋ ਗਈ। ਇਸ ਹਾਦਸੇ ’ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ ਤਿੰਨ ਹੋ ਗਈ ਹੈ। ਇਸ ਦੌਰਾਨ ਝਾਰਖੰਡ ਹਾਈ ਕੋਰਟ ਨੇ ਇਸ ਘਟਨਾ ਦਾ ‘ਆਪੂ’ ਨੋਟਿਸ ਲੈਂਦਿਆਂ ਸੂਬਾ ਸਰਕਾਰ ਨੂੰ 25 ਅਪਰੈਲ ਤੱਕ ਰਿਪੋਰਟ ਦਾਖ਼ਲ ਕਰਨ ਲਈ ਆਖ ਿਦੱਤਾ ਹੈ।

ਉਧਰ ਗ੍ਰਹਿ ਸਕੱਤਰ ਅਜੈ ਭੱਲਾ ਨੇ ਸਾਰੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਹਦਾਇਤ ਕੀਤੀ ਕਿ ਉਹ ਆਪੋ-ਆਪਣੇ ਇਲਾਕਿਆਂ ’ਚ ਰੋਪਵੇਅ ਪ੍ਰਾਜੈਕਟਾਂ ’ਚ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕਰਨ ਤੇ ਕਿਸੇ ਵੀ ਹੰਗਾਮੀ ਹਾਲਾਤ ਨਾਲ ਨਜਿੱਠਣ ਦੀਆਂ ਤਿਆਰੀਆਂ ਯਕੀਨੀ ਬਣਾ ਕੇ ਰੱਖਣ। ਅਧਿਕਾਰੀਆਂ ਨੇ ਅੱਜ ਦੱਸਿਆ ਕਿ ਬਾਕੀ ਬਚੇ 15 ਸੈਲਾਨੀਆਂ ’ਚੋਂ 14 ਨੂੰ ਹਵਾਈ ਸੈਨਾ ਨੇ ਕੇਬਲ ਕਾਰਾਂ ਤੋਂ ਸੁਰੱਖਿਅਤ ਕੱਢ ਲਿਆ ਹੈ। ਇਸ ਦੇ ਨਾਲ ਹੀ ਬਚਾਅ ਮੁਹਿੰਮ ਖਤਮ ਹੋ ਗਈ ਹੈ। ਇਹ ਸਾਰੇ ਲੋਕ ਤਕਰੀਬਨ 40 ਘੰਟੇ ਤੋਂ ਤ੍ਰਿਕੁਟ ਪਹਾੜੀਆਂ ’ਤੇ ਇੱਕ ਰੋਪਵੇਅ ’ਤੇ ਫਸੇ ਹੋਏ ਸਨ। ਏਡੀਜੀਪੀ ਆਰਕੇ ਮਲਿਕ ਨੇ ਫੋਨ ’ਤੇ ਦੱਸਿਆ ਕਿ ਕੇਬਲ ਕਾਰਾਂ ’ਚ ਫਸੇ ਬਾਕੀ 15 ’ਚੋਂ 14 ਜਣਿਆਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ। ਬਚਾਅ ਕਾਰਜ ਦੌਰਾਨ ਇੱਕ ਮਹਿਲਾ ਹੈਲੀਕਾਪਟਰ ਤੋਂ ਹੇਠਾਂ ਡਿੱਗ ਗਈ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਰਤ ਸਾਰੀ ਦੁਨੀਆ ਨੂੰ ਅਨਾਜ ਦੇਣ ਲਈ ਤਿਆਰ: ਮੋਦੀ
Next articleIndia declares JeM cadre Ali Kashif Jan as designated terrorist