ਰੋਪੜ (ਸਮਾਜ ਵੀਕਲੀ) (ਰਮੇਸ਼ਵਰ ਸਿੰਘ) – ਸਿਆਸਤ ਨਾਲ਼ ਜੁੜੇ ਪੰਜਾਬੀਆਂ ਦੇ ਜਿੱਥੇ ਚਲਦੇ ਚੋਣ ਵਰ੍ਹੇ ਨੇ ਸਿਰ ਚੜ੍ਹ ਖ਼ੋਰੂ ਪਾਉਣਾ ਸ਼ੁਰੂ ਕਰ ਦਿੱਤਾ ਹੈ ਉੱਥੇ ਹੀ ਸਿਆਸੀ ਵਿਅੰਗਕਾਰਾਂ ਨੇ ਵੀ ਆਪੋ-ਆਪਣੇ ਜੋਹਰ ਵਿਖਾਉਣ ਲਈ ‘ਵਾਂਗਾਂ ਕਸ ਲਈਆਂ’ ਹਨ। ਇਸੇ ਦਸਤੂਰ ਦੇ ਚਲਦਿਆਂ ਗਾਇਕ ਤੇ ਗੀਤਕਾਰ ਰੋਮੀ ਘੜਾਮੇਂ ਵਾਲ਼ਾ ਰੁੱਝਿਆ ਹੈ ਆਪਣੇ ਨਵੇਂ ਸਿਆਸੀ ਵਿਅੰਗਮਈ ਗੀਤ ‘ਛੁਣਛੁਣੇ ਫਾਰ 2022’ ਦੀਆਂ ਤਿਆਰੀਆਂ ਵਿੱਚ।
ਇਸ ਬਾਰੇ ਜਾਣਕਾਰੀ ਦਿੰਦਿਆਂ ਵੀਡੀਓ ਡਾਇਰੈਕਟਰ ਗੁਰਵਿੰਦਰ ਸਿੰਘ ਕਾਕੂ ਘਨੌਲੀ (ਖਾਲਸਾ ਫੋਟੋਗ੍ਰਾਫੀ ਚੈਨਲ) ਨੇ ਦੱਸਿਆ ਕਿ ਰੋਮੀ ਦਾ ਖੁਦ ਲਿਖਿਆ ਅਤੇ ਗਾਇਆ ਇਹ ਗੀਤ ਹਫ਼ਤੇ ਕੁ ਤੱਕ ਕੇਨੀ ਕਾਰਨਰ ਯੂ ਟਿਊਬ ਚੈਨਲ ‘ਤੇ ਰਿਲੀਜ਼ ਕਰ ਦਿੱਤਾ ਜਾਵੇਗਾ। ਇਸ ਮੌਕੇ ਸੰਗੀਤਕਾਰ ਮਨੀ ਬਚਨ, ਲੋਕ ਗਾਇਕ ਗੁਲਾਬ ਨਿਮਾਣਾ, ਰਿਸ਼ੀ ਸਿੰਘ ਅਤੇ ਹੋਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly