“ਮਹਿਲਾ ਸਸ਼ਕਤੀਕਰਨ ਵਿੱਚ ਡਾ. ਅੰਬੇਡਕਰ ਦੀ ਭੂਮਿਕਾ”
ਵਿਸ਼ੇ ‘ਤੇ ਪ੍ਰੋਫੈਸਰ ਡਾ. ਚੰਦਰ ਕਾਂਤਾ ਦਾ ਭਾਸ਼ਣ 13 ਨੂੰ
ਜਲੰਧਰ (ਸਮਾਜ ਵੀਕਲੀ)- ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ.) ਪੰਜਾਬ ਯੂਨਿਟ ਦੇ ਸੂਬਾ ਪ੍ਰਧਾਨ ਜਸਵਿੰਦਰ ਵਰਿਆਣਾ ਨੇ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਕਿਹਾ ਕਿ 13 ਮਾਰਚ (ਐਤਵਾਰ) ਸਵਰੇ 10.00 ਵਜੇ ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ.) ਦਾ 95ਵਾਂ ਸਥਾਪਨਾ ਦਿਵਸ ਦਾ ਆਯੋਜਨ ਅੰਬੇਡਕਰ ਭਵਨ, ਡਾ. ਅੰਬੇਡਕਰ ਮਾਰਗ, ਜਲੰਧਰ ਵਿਖੇ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਥਾਪਨਾ ਦਿਵਸ ਦਾ ਇਹ ਸਮਾਗਮ ‘ਮਹਿਲਾ ਸਸ਼ਕਤੀਕਰਨ’ ਨੂੰ ਸਮਰਪਿਤ ਕੀਤਾ ਗਿਆ ਹੈ ਜਿਸ ਵਿਚ ਪ੍ਰੋਫੈਸਰ ਡਾ. ਚੰਦਰ ਕਾਂਤਾ ਬਤੌਰ ਮੁਖ ਮਹਿਮਾਨ ਸ਼ਿਰਕਤ ਕਰਨਗੇ ਅਤੇ “ਮਹਿਲਾ ਸਸ਼ਕਤੀਕਰਨ ਵਿੱਚ ਡਾ. ਅੰਬੇਡਕਰ ਦੀ ਭੂਮਿਕਾ” ਵਿਸ਼ੇ ਤੇ ਆਪਣਾ ਭਾਸ਼ਣ ਦੇਣਗੇ. ਪਰਮਜੀਤ ਕੈਂਥ ਕੈਨੇਡਾ, ਸੰਸਥਾਪਕ ਮੈਂਬਰ – ਧੱਮਾ ਵੇਵਜ਼ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕਰਨਗੇ. ਭੀਮ ਪਤ੍ਰਿਕਾ ਦੇ ਸੰਪਾਦਕ ਸ਼੍ਰੀ ਲਾਹੌਰੀ ਰਾਮ ਬਾਲੀ ‘ਸਮਤਾ ਸੈਨਿਕ ਦਲ ਦੀ ਲੋੜ ਅਤੇ ਮਹੱਤਵ’ ਤੇ ਰੋਸ਼ਨੀ ਪਾਉਣਗੇ।
ਆਲ ਇੰਡੀਆ ਸਮਤਾ ਸੈਨਿਕ ਦਲ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਦੁਆਰਾ 13 ਮਾਰਚ, 1927 ਨੂੰ ਸਥਾਪਿਤ ਇੱਕ ਗੈਰ-ਰਾਜਨੀਤਕ ਤੇ ਸੱਭਿਆਚਾਰਕ ਸੰਗਠਨ ਹੈ ਜੋ ਸਮਾਨਤਾ, ਸੁਤੰਤਰਤਾ ਤੇ ਭਾਈਚਾਰਾ ਕਾਇਮ ਕਰਨ ਲਈ ਬਚਨਬੱਧ ਹੈ. ਜਸਵਿੰਦਰ ਵਰਿਆਣਾ ਨੇ ਅੱਗੇ ਕਿਹਾ ਕਿ ਆਲ ਇੰਡੀਆ ਸਮਤਾ ਸੈਨਿਕ ਦਲ ਇੱਕ ਰਜਿਸਟਰਡ ਸੰਗਠਨ ਹੈ ਜੋ ਭਾਰਤ ਦਿਆਂ 15 -16 ਰਾਜਾਂ ਵਿਚ ਕਾਰਜਸ਼ੀਲ ਹੈ. ਵਰਿਆਣਾ ਨੇ ਅਪੀਲ ਕਰਦਿਆਂ ਕਿਹਾ ਕਿ ਭਾਰੀ ਗਿਣਤੀ ਵਿਚ ਮਹਿਲਾਵਾਂ ਨੂੰ ਸਮਾਗਮ ਵਿਚ ਸ਼ਾਮਲ ਹੋ ਕੇ ਉਨ੍ਹਾਂ ਨੂੰ ਪ੍ਰੋਫੈਸਰ ਡਾ. ਚੰਦਰ ਕਾਂਤਾ ਦੇ ਭਾਸ਼ਣ ਦਾ ਲਾਭ ਲੈਣਾ ਚਾਹੀਦਾ ਹੈ। ਇਸ ਮੌਕੇ ਬਲਦੇਵ ਰਾਜ ਭਾਰਦਵਾਜ, ਐੱਲ ਆਰ ਬਾਲੀ, ਵਿਨੋਦ ਕੁਮਾਰ ਆਦਿ ਹਾਜ਼ਰ ਸਨ।
ਜਸਵਿੰਦਰ ਵਰਿਆਣਾ
ਸੂਬਾ ਪ੍ਰਧਾਨ
ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ.), ਪੰਜਾਬ ਯੂਨਿਟ
ਮੋਬਾਈਲ: +91 75080 80709
ਪ੍ਰੋਫੈਸਰ ਡਾ. ਚੰਦਰ ਕਾਂਤਾ