ਰੋਡਵੇਜ਼ ਮੁਲਾਜ਼ਮਾਂ ਵੱਲੋਂ ਭਲਕ ਤੋਂ ਹੜਤਾਲ ਖੋਲ੍ਹਣ ਦਾ ਐਲਾਨ

ਮਾਨਸਾ (ਸਮਾਜ ਵੀਕਲੀ): ਪੰਜਾਬ ਸਰਕਾਰ ਤੋਂ ਆਪਣੀਆਂ ਮੰਗਾਂ ਮਨਾਉਣ ਲਈ ਅੜੇ ਪੀਆਰਟੀਸੀ, ਰੋਡਵੇਜ਼ ਤੇ ਪਨਬੱਸ ਕਰਮਚਾਰੀਆਂ ਦੀ ਪਿਛਲੇ 9 ਦਿਨਾਂ ਤੋਂ ਚੱਲ ਰਹੀ ਹੜਤਾਲ ਭਲਕੇ ਖੁੱਲ੍ਹਣ ਦੀ ਉਮੀਦ ਬੱਝ ਗਈ ਹੈ। ਪੰਜਾਬ ਸਰਕਾਰ ਅਤੇ ਜਥੇਬੰਦਕ ਆਗੂਆਂ ਵਿਚਕਾਰ ਦੇਰ ਸ਼ਾਮ ਸਮਝੌਤਾ ਹੋ ਗਿਆ ਹੈ। ਪਨਬਸ, ਰੋਡਵੇਜ਼ ਅਤੇ ਪੀਆਰਟੀਸੀ ਵਰਕਰਜ਼ ਯੂਨੀਅਨ ਦੇ ਆਗੂ ਗੁਰਵਿੰਦਰ ਸਿੰਘ ਨੀਨਾ ਸਿੱਧੂ ਨੇ ਦੱਸਿਆ ਕਿ ਭਲਕੇ ਮਾਲਵਾ ਖੇਤਰ ਵਿੱਚ ਪੀਆਰਟੀਸੀ ਅਤੇ ਪੰਜਾਬ ਰੋਡਵੇਜ਼ ਦੀਆਂ ਬੱਸਾਂ ਤੜਕਸਾਰ ਤੋਂ ਆਪਣੇ ਰੂਟਾਂ ਉੱਤੇ ਜਾਣਾ ਆਰੰਭ ਕਰ ਦੇਣਗੀਆਂ।

ਉਨ੍ਹਾਂ ਕਿਹਾ ਕਿ ਇਸ ਹੜਤਾਲ ਦੇ ਖੋਲ੍ਹਣ ਦਾ ਜਥੇਬੰਦਕ ਤੌਰ ’ਤੇ ਉਸ ਵੇਲੇ ਫੈਸਲਾ ਲਿਆ ਗਿਆ ਜਦੋਂ ਪੰਜਾਬ ਸਰਕਾਰ ਨਾਲ ਜਥੇਬੰਦੀ ਦੇ ਆਗੂਆਂ ਦੀ ਮੀਟਿੰਗ ਦੌਰਾਨ ਸਮਝੌਤਾ ਹੋ ਗਿਆ। ਮੁੱਖ ਮੰਤਰੀ ਨਾਲ ਮੀਟਿੰਗ ਕਰਨ ਲਈ ਜਥੇਬੰਦੀ ਦੇ ਸਰਪ੍ਰਸਤ ਕਮਲ ਕੁਮਾਰ ਮੁਕਤਸਰ, ਪ੍ਰਧਾਨ ਰੇਸ਼ਮ ਸਿੰਘ, ਗੁਰਪ੍ਰੀਤ ਸਿੰਘ ਪੰਨੂ ਪੀਆਰਟੀਸੀ ਕਪੂਰਥਲਾ, ਬਲਜੀਤ ਸਿੰਘ, ਹਰਕੇਸ਼ ਸਿੰਘ ਵਿੱਕੀ ਪੀਆਰਟੀਸੀ ਪਟਿਆਲਾ, ਅਵਤਾਰ ਸਿੰਘ, ਹਰਜਿੰਦਰ ਸਿੰਘ, ਕੁਲਵੰਤ ਸਿੰਘ ਨੂੰ ਜਥੇਬੰਦੀ ਦਾ ਪੱਖ ਰੱਖਣ ਲਈ ਮੁੱਖ ਮੰਤਰੀ ਨਾਲ ਮੀਟਿੰਗ ਵਿੱਚ ਭੇਜਣ ਦਾ ਫੈਸਲਾ ਲਿਆ ਗਿਆ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਤਿਵਾਦੀ ਸਾਜ਼ਿਸ਼ ਬੇਨਕਾਬ; ਛੇ ਗ੍ਰਿਫ਼ਤਾਰ
Next articleਕਿਸਾਨ ਅੰਦੋਲਨ ਦਾ ਜਨਜੀਵਨ ’ਤੇ ਅਸਰ: ਮਨੁੱਖੀ ਅਧਿਕਾਰ ਕਮਿਸ਼ਨ ਨੇ ਚਾਰ ਸੂਬਿਆਂ ਦੀਆਂ ਸਰਕਾਰਾਂ ਤੋਂ ਜਵਾਬ ਮੰਗਿਆ