HOME ਬਲਾਚੌਰ ਤੋਂ ਆਸਰੋਂ ਤੱਕ ਸੜਕ ਤੇ ਜਮਾਂ ਮੀਂਹ ਦੇ ਪਾਣੀ ਦੀ...

ਬਲਾਚੌਰ ਤੋਂ ਆਸਰੋਂ ਤੱਕ ਸੜਕ ਤੇ ਜਮਾਂ ਮੀਂਹ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਹਾਦਸਿਆਂ ਦਾ ਬਣਿਆ ਡਰ

2
 ਉਦਯੋਗਿਕ ਖੇਤਰ ਵਿੱਚ ਸੜਕ ਤੇ ਖੜੇ ਪਾਣੀ ਦਾ ਹਾਲਤ ਬਹੁਤ ਤਰਸਯੋਗ
ਇਲਾਕੇ ਦੇ ਲੋਕਾਂ ਨੇ ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਨੂੰ  ਕਈ ਵਾਰ  ਇਸ ਦਾ ਹੱਲ ਕਰਨ ਲਈ ਕਿਹਾ
ਜਿਵੇ ਕਿ  ”ਸਰਪੰਚਾ ਦਾ ਕਹਿਣਾ ਸਿਰ ਮੱਥੇ ਪਰਨਾਲਾ ਉਥੇ ਦਾ ਉਥੇ ” ਕਹਾਵਤ ਬਿਲਕੂਲ ਸਹੀ ਬੈਠਦੀ
ਨਵਾਸ਼ਹਿਰ /ਕਾਠਗੜ੍ਹ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਰੋਪੜ੍ਹ ਬਲਾਚੌਰ ਨੈਸ਼ਨਲ ਹਾਈਵੇ ਤੇ ਸੜਕ ਤੇ ਜਮਾਂ ਪਾਣੀ ਸਹੀ ਨਿਕਾਸੀ ਨਾ ਹੋਣ ਕਰਕੇ ਹਾਦਸਾ ਹੋਣ ਦਾ ਡਰ ਬਣਿਆ ਰਹਿੰਦਾ ਹੈ | ਜਦ ਕਿ ਸਮੇਂ ਸਮੇਂ ਤੇ ਪੱਤਰਕਾਰਾਂ ਤੇ ਇਲਾਕੇ ਦੇ ਲੋਕਾਂ ਵੱਲੋਂ ਇਸ ਸਮੱਸਿਆ ਨੂੰ  ਲੈ ਕੇ  ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀਆ ਨਾਲ  ਰਾਬਤਾ ਕਾਇਮ ਕੀਤਾ ਗਿਆ | ਪਰ ਅਧਿਕਾਰੀਆਂ ਦੀ ਉਹ ਗੱਲ ਹੈ ਕਿ ” ਸਰਪੰਚਾ ਦਾ ਕਹਿਣਾ ਸਿਰ ਮੱਥੇ ਪਰ ਪਰਨਾਲਾ ਉਥੇ ਦਾ ਉਥੇ ”  ਕਹਾਵਤ ਬਿਲਕੁਲ ਸਹੀ ਬੈਠਦੀ ਹੈ | ਜਦਕਿ ਨੈਸ਼ਨਲ ਹਾਈਵੇ ਅਥਾਰਟੀ ਲੱਖਾਂ ਰੁਪਏ ਦਾ ਰੋਜਾਨਾ ਵਾਹਨ ਚਾਲਕਾਂ ਤੋਂ ਟੋਲ ਟੈਕਸ ਵਸੂਲ ਕਰਦੀ ਹੈ  | ਜਦ ਸੁਵਿਧਾ ਦਾ ਗੱਲ ਕੀਤੀ ਜਾਵੇ ਦਾ ਪੱਲਾ ਝਾੜ ਦਿੰਦੇ ਹਨ | ਅਕਸਰ ਦੇਖਣ ਵਿੱਚ ਆਉਦਾ ਹੈ ਕਿ ਜਦੋਂ ਮੀਂਹ ਪੈਦਾ ਹੈ ਤਾਂ ਸੜਕਾਂ ਤੇ ਪਾਣੀ ਜਮਾਂ ਹੋ ਜਾਦਾ ਹੈ ਜਿਸ ਦੇ ਚੱਲਦੇ ਸੜਕ ਤੋਂ ਗੁਜਰਨ ਵਾਲੇ ਵਾਹਨ ਐਨੀ ਤੇਜ਼ ਸਪੀਡ ਨਾਲ ਅੱਗੇ ਆਉਂਦੇ ਹਨ ਨਾਲ ਗੱਡੀ ਤੇ ਜਦੋਂ ਪਾਣੀ ਦੇ ਛਿੱਟੇ ਪੈਂਦੇ ਹਨ ਤਾਂ ਇੱਕਦਮ ਪਾਣੀ ਗੱਡੀ ਦੇ ਅਗਲੇ ਸ਼ੀਸ਼ੇ ਤੇ ਪੈਣ ਨਾਲ ਹਨੇਰਾ ਫੈਲ ਜਾਂਦਾ ਤੇ ਗੱਡੀ ਅਸਤੁਲਿੰਤ ਹੋ ਕੇ ਹਾਸਦੇ ਦਾ ਸ਼ਿਕਾਰ ਹੋ ਜਾਦੀ  ਹੈ | ਕਈ ਵਾਰ ਅਜਿਹੇ ਹਾਦਸੇ ਹੋ ਵੀ ਚੁੱਕੇ ਹਨ ਪਰ ਨੈਸ਼ਨਲ ਹਾਈਵੇ ਅਥਾਰਟੀ ਅਜੇ ਵੀ ਸਬਕ ਨਹੀ ਲੈ ਰਹੀ  | ਦੂਸਰੇ ਪਾਸੇ  ਉਦਯੋਗਿਕ ਖੇਤਰ ਦੇ ਕੋਲ ਤਾ ਪਾਣੀ ਦੀ ਨਿਕਾਸੀ ਦਾ ਐਨੀ ਮਾੜੀ ਹਾਲਤ ਹੈ ਕਿ   ਸੜਕ ਤੇ ਲੱਗੀਆ ਜਾਲੀਆ ਵਿੱਚੋਂ ਪਾਣੀ ਨਹੀ ਨਿਕਲ ਰਿਹਾ ਜਿਸਦੇ ਚੱਲਦੇ ਆਉਣ ਜਾਣ ਵਾਲੇ ਵਾਹਨ ਚਾਲਕ ਬਹੁਤ ਸਪੀਡ ਨੇ ਲੰਘਦੇ ਹਨ ਤੇ ਨਾਲ ਦੇ ਵਾਹਨ ਚਾਲਕਾਂ ਨੂੰ  ਨੁਕਸਾਨ ਪਹੁੰਚਾ ਰਹੇ ਹਨ | ਜਦ ਕਿ ਪੈਦਲ ਚੱਲਣ ਵਾਲੇ ਰਾਹਗੀਰਾਂ ਨੂੰ  ਜਿਆਦਾ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਦਾ ਹੈ | ਇਲਾਕੇ ਦੇ ਲੋਕਾ ਨੇ ਪ੍ਰਸ਼ਾਸਨ ਤੋ ਮੰਗ ਕੀਤੀ ਇਸ  ਬਲਾਚੌਰ ਤੋਂ ਆਸਰੋਂ ਤੱਕ ਨੈਸ਼ਨਲ ਹਾਈਵੇ ਅਥਾਰਟੀ ਦੇ ਅਧੀਨ  ਸੜਕਾਂ ਤੇ ਪਾਣੀ ਦੀ ਨਿਕਾਸੀ ਨੂੰ   ਜਲਦ ਹੱਲ ਕਰਵਾਇਆ ਜਾਵੇ ਤਾ ਕਿ ਆਉਣ ਵਾਲੇ ਸਮੇਂ ਵਿੱਚ ਕੋਈ ਵੱਡਾ ਹਾਦਸਾ ਨਾ ਹੋ ਸਕੇ | ਜਦੋ ਇਸ ਸਬੰਧ ਵਿੱਚ ਨੈਸ਼ਨਲ ਹਾਈਵੇ ਅਥਾਰਟੀ ਦੇ ਚੀਫ ਇੰਜੀਨੀਅਰ ਵਿਸ਼ਾਲ ਗੁਪਤਾ  ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨਾ ਨੇ ਫੋਨ ਚੁੱਕਣਾ ਵੀ ਮੁਨਾਸਿਫ ਨਹੀ ਸਮਝਿਆ ਬਲਕਿ ਪੱਤਰਕਾਰਾਂ ਦੇ ਨੰਬਰ ਵੀ ਬਲੈਕ ਲਿਸਟ ਵਿੱਚ ਪਾ ਦਿੱਤੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਬੇਘਰੇ ਵਿਅਕਤੀ ਦੀ ਗੋਲੀ ਮਾਰ ਕੇ ਕਤਲ ਕਰਨ ਵਾਲੇ ਨੌਜਵਾਨ ਨੂੰ 3 ਸਾਲ ਦੀ ਸਜ਼ਾ
Next article*ਭਗਵੰਤ ਮਾਨ ਨੂੰ ਸਵਾਲ ਪੁੱਛਣ ਜਾ ਰਹੇ ਅਜੇ ਮੰਗੂਪੁਰ ਜਿਲ੍ਹਾ ਪ੍ਰਧਾਨ ਸਮੇਤ ਕਾਂਗਰਸੀ ਵਰਕਰਾਂ ਨੂੰ ਪਾਰਟੀ ਦਫਤਰ ਬਲਾਚੌਰ ਵਿੱਚ ਰੋਕ’- “ਕੀਤਾ ਨਜਰਬੰਦ”*