(ਸਮਾਜ ਵੀਕਲੀ)
ਜਿਸ ਘਰ ਵਿੱਚ ਹੋਵਣ ਦਾਣੇ ਜੀ,
ਉਸ ਘਰ ਕਮਲੇ ਵੀ ਸਿਆਣੇ ਜੀ।
ਆਪ ਮੁਹਾਰੇ ਹੋ ਜਾਂਦੇ, ਜੋ ਕੰਮ ਹੁੰਦੇ ਨੇ ਵਿੱਢੇ ਜੀ
ਮਿੱਟੀ ਵੀ ਸੋਨਾ ਬਣ ਜਾਂਦੀ, ਜਦੋਂ ਦਿਨ ਹੁੰਦੇ ਨੇ ਸਿੱਧੇ ਜੀ ।
ਕਮਲਾ ਬਣ ਕੋਈ ਗਵਾਉਂਦਾ ਨੀ
ਸਿਆਣੇ ਬਣ ਘਰ ਬੱਝਦੇ ਨੀ
ਇਹ ਖੇਲ ਹਨ ਤਕਦੀਰਾਂ ਦੇ
ਕਰਮਾਂ ਦੇ ਕੜਛੇ ਵਜਦੇ ਜੀ
ਜਦੋਂ ਦਿਨ ਹੁੰਦੇ ਨੇ ਮਾੜੇ, ਉਦੋਂ ਚਾਅ ਜਾਂਦੇ ਨੇ ਮਿੱਧੇ ਜੀ
ਮਿੱਟੀ ਵੀ ਸੋਨਾ ਬਣ ਜਾਂਦੀ,,,,,
ਸਮਾਜ ਵਿੱਚ ਚੜ੍ਹਾਈ ਹੋ ਜਾਂਦੀ
ਜੀ-ਜੀ ਲੋਕੀਂ ਕਰਦੇ ਨੇ
ਸਾਂਝ ਵੱਡੇ ਲੋਕਾਂ ਨਾਲ ਪੈ ਜਾਂਦੀ
ਸਭ ਢਕੇ ਜਾਂਦੇ ਨੇ ਪਰਦੇ ਨੇ
ਰਾਸ ਆ ਜਾਂਦੇ ਕਰਮਾਂ ਦੇ, ਜੋ ਚੌਲ ਹੁੰਦੇ ਨੇ ਰਿੱਧੇ ਜੀ
ਮਿੱਟੀ ਵੀ ਸੋਨਾ ਬਣ ਜਾਂਦੀ,,,,,
ਕੁਦਰਤ ਰਾਣੀ ਮੇਹਰਬਾਨ ਹੋ ਜਾਵੇ
ਚਮਕਦੇ ਗ੍ਰਹਿ ਸਿਤਾਰੇ ਨੇ
ਜਿੰਦਗੀ ਸੋਹਣੀ ਵਸਰ ਹੁੰਦੀ
ਹਰ ਪਲ ਮਿਲਦੇ ਨਜ਼ਾਰੇ ਨੇ
ਚੌਵੀ ਘੰਟੇ ਮਨ ਅੰਦਰ,ਖੁਸ਼ੀਆਂ ਦੇ ਪੈਂਦੇ ਗਿੱਧੇ ਜੀ
ਮਿੱਟੀ ਵੀ ਸੋਨਾ ਬਣ ਜਾਂਦੀ,,,,,,
ਬਥੇਰੇ ਦੁੱਖ ਝੱਲੇ ਗ਼ਰੀਬੀ ਦੇ
ਹੁਣ ਕੁਝ ਦਿਨ ਚੰਗੇ ਆਏ ਨੇ
*ਗੁਰਾ ਭਾਈ ਰੂਪਾ* ਸੱਚ ਲਿਖਦਾ
ਅੱਜ ਗੀਤ ਖੁਸ਼ੀ ਦੇ ਗਾਏ ਨੇ
ਆਪ ਮੁਹਾਰੇ ਲੱਗ ਜਾਂਦੇ, ਜੋ ਨਿਸ਼ਾਨੇ ਵਿੱਧੇ ਜੀ
ਮਿੱਟੀ ਵੀ ਸੋਨਾ ਬਣ ਜਾਂਦੀ,,,,,
ਲੇਖਕ:- ਗੁਰਾਂ ਮਹਿਲ ਭਾਈ
ਪਿੰਡ :- ਭਾਈ ਰੂਪਾ
ਤਹਿ,, :- ਫੂਲ
ਜਿਲ੍ਹਾ :- ਬਠਿੰਡਾ
ਮੋਬਾ,, 94632 60058
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly