(ਸਮਾਜ ਵੀਕਲੀ)
ਜੇ ਬੰਦਾ ਖੁਦਾ ਨੂੰ ਮੰਨ ਕੇ ਚੱਲੇ,
ਰੱਬ ਸਹੀ ਰਸਤਾ ਦੱਸਦਾ।
ਚੰਗਾ ਤੇ ਬੁਰਾ ਦੋ ਰਸਤੇ,
ਲਾਲਚੀ ਬੰਦਾ ਬੁਰੇ ਵਿੱਚ ਫੱਸਦਾ।
ਪੜ੍ਹ ਪੜ੍ਹ ਕੇ ਵੀ ਸਮਝ ਨ੍ਹੀਂ ਆਈ,
ਗੱਡੀ ਜਿਲ੍ਹਣ ਵਿੱਚ ਜਾਵੇ ਧਸਦੀ।
ਤੁਹਾਡੇ ਨਾਲੋਂ ਤਾਂ ਅਨਪੜ੍ਹ ਚੰਗਾ,
ਰੂਹ ਉਸਦੀ ਐਬਾਂ ਤੋਂ ਜਾਵੇ ਨੱਸਦੀ।
ਰੋਜ਼-ਮਰ੍ਹਾ ਦੀ ਜ਼ਿੰਦਗੀ ਵਿੱਚ,
ਦੇਖੋ ਲੋਕਾਂ ਨਾਲ ਕੀ ਬੀਤਦੀ।
ਸਬਕ ਪੱਕਾ ਸਿੱਖਿਆ ਕਰੋ,
ਨਹੀਂ ਤਾਂ ਬੁਰਾਈ ਹੈ ਉਡੀਕ ਦੀ।
ਝੂਠ ਦਿਆਂ ਚੰਡਾਲਾਂ ਤੋਂ ਬਚੋ,
ਰੁਖੀ-ਸੁਖੀ ਖਾ ਗੁਜ਼ਾਰਾ ਕਰਿਆ ਕਰੋ।
ਹਵਾ ਦੇ ਹੁੱਲੇ-ਹੁਲਾਰੇ ਲਓ,
ਹੱਦੋਂ ਵੱਧ ਉੱਚੀਆਂ ਉਡਾਰੀਆਂ ਤੋਂ ਡਰਿਆ ਕਰੋ।
ਮਨ ਨੂੰ ਗਲਤ ਪਾਸੇ ਜਾਣ ਤੋਂ,
ਰੋਕਣ ਲਈ, ਰੁਝੇ ਰਹੋ, ਨਾਮ ਜਪਿਆ ਕਰੋ।
ਜਦੋਂ ਬੋਝਲ ਮਹਿਸੂਸ ਕਰੋ,
ਮਿੱਤਰ ਪਿਆਰਿਆਂ ਨਾਲ ਵੰਡ ਛਕਿਆ ਕਰੋ।
ਤਨ ਦੀ ਮੈਲ, ਉਤਰੇ ਇਸ਼ਨਾਨ ਨਾਲ,
ਮਨ ਦੀ ਉਤਰੇ ਨਾਮ ਨਾਲ।
ਸੰਗਤ ਚੰਗੀ ਕਰੇ ਪਾਰ ਉਤਾਰਾ,
ਜੀਵਨ ਲੰਘੇ ਧੁਰ ਦੇ ਲੇਖਾਂ ਤੇ ਅਰਮਾਨ ਨਾਲ।
ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜਿਲਾ ਪਟਿਆਲਾ ਹਾਲ ਆਬਾਦ # 639/40 ਏ ਚੰਡੀਗੜ੍ਹ।
ਫੋਨ ਨੰਬਰ : 9878469639