*ਪਾਣੀਆ ਤੇ ਹੱਕ*

ਗੁਰਚਰਨ ਸਿੰਘ ਧੰਜੂ
         (ਸਮਾਜ ਵੀਕਲੀ)
ਮੈਂ ਪਾਣੀ ਪੰਜ+ਆਬ ਦਾ
ਮੈਂ ਨਾਮ ਰੱਖਿਆ ਪੰਜਾਬ
ਪਾਣੀ ਦਾ ਹੱਕ ਮੇਰਾ ਹੈ ਆਪਣਾ
ਤੁਹਾਡੀ ਨੀਤ ਹੈ ਖਰਾਬ
ਮੈ ਅੰਨ ਦੇ ਭਰਾਂ ਭੰਡਾਰ ਮੈਂ
ਭਾਵੇਂ ਚੜ ਆਵੇ ਸਲਾਬ
ਮੈਂ ਪਾਣੀ ਤੇ ਡਾਕਾ ਵੱਜਣ ਨਹੀਂ ਦੇਣਾ
ਭਾਵੇਂ ਭਰਿਆ ਹੋਵੇ ਝਨਾਬ
ਹਿੱਕ ਤਾਣ ਆਖਰੀ ਸਾਹ ਲੜਾਗਾਂ
ਜੋ ਮਰਜੀ ਕਰ ਲਿਓ ਜਨਾਬ
ਅਸੀ ਹੜ ਵਰਗੀਆਂ ਆਫਤਾਂ ਝੱਲਦੇ
ਸਾਡੀਆਂ ਫਸਲਾਂ ਹੋਣ ਖਰਾਬ
ਸਾਡੀ ਧਰਤੀ ਹੇਠ ਪਾਣੀ ਹੋ ਡੂੰਘੇਂ ਗਏ
ਸਾਰੇ ਸੁੱਕ ਗਏ ਛੱਪੜ ਢਾਬ
ਤੂੰ ਜਿੰਨੀਆਂ ਮਰਜੀ ਸਿਆਸਤਾਂ ਖੇਡ ਲਵੀਂ
ਤੇਰੇ ਨਾਲ ਕਰਾਂਗੇ ਅਸੀ ਹਿਸਾਬ
ਅਸੀਂ ਸਿਰ ਦੇਕੇ ਲਈਆਂ ਸਰਦਾਰੀਆਂ
ਸਾਨੂੰ ਦੇਣਾ ਆਉਦਾਂ ਜਵਾਬ
ਸਮਾਂ ਆਉਣ ਤੇ ਤੈਨੂੰ ਦੱਸਾਂਗੇ
ਜਦੋ ਹਿੱਕ ਤਾਣ ਖੜਿਆ ਪੰਜਾਬ
ਗੁਰਚਰਨ ਸਿੰਘ ਧੰਜੂ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਾਸ਼!
Next articleਮਿੰਨੀ ਕਹਾਣੀ  / ਡਸਟ ਬਿਨ