(ਸਮਾਜ ਵੀਕਲੀ)
ਹੋਣੀ ਅੱਗੇ ਕਿਸੇ ਦਾ ਨੀ ਜੋਰ ਚੱਲਦਾ,
ਭਾਵੇਂ ਲੋਕੀ ਲਾਂਵਦੇ ਬਥੇਰੇ ਚਿਰਦੇ।
ਰੋਟੀ ਐਥੇ ਜੁੜੇ ਨਾ ਗਰੀਬ ਬੰਦੇ ਨੂੰ ,
ਮੌਤ ਨਾਲ ਖੇਡਦੇ ਅਮੀਰ ਫਿਰਦੇ।
ਕਈ ਵਾਰੀ ਘਾਤਕ ਉਹ ਸਿੱਧ ਹੋਏ ਨੇ,
ਸਮੁੰਦਰਾਂ ਦੀ ਲਹਿਰਾਂ ਪਿੱਛੇ ਜੋ ਹਟਾਂਵਦੇ।
ਰੱਖਦੇ ਜੋ ਸ਼ੌਕ ਬੜੀ ਦੂਰ ਜਾਣ ਦਾ,
ਵਿਰਲੇ ਉਹਨਾਂ ਦੇ ਵਿੱਚੋਂ ਮੁੜ ਆਂਵਦੇ।
ਧੁੱਪ ਵਿੱਚ ਜਿਹੜੇ ਮੁਰਝਾਉਣਾ ਜਾਣਦੇ,
ਉਹੀ ਸਦਾ ਸੁਣਿਆ ਗੁਲਾਬ ਖਿੜਦੇ।
ਰੋਟੀ ਐਥੇ ਜੁੜੇ ਨਾ ਗਰੀਬ ਬੰਦੇ ਨੂੰ,
ਮੌਤ ਨਾਲ ਖੇਡਦੇ ਅਮੀਰ ਫਿਰਦੇ।
ਆਪਣੇ ਸੀ ਆਪ ਨੂੰ ਫੌਲਾਦੀ ਦੱਸਦੇ,
ਮਹਿੰਗੀ ਬੜੀ ਉਹਨਾਂ ਨੂੰ ਚਹੇਡਾਂ ਪੈ ਗਈਆਂ।
ਚਾਅ ਸੀ ਬੜਾ ਅੰਬਰੀ ਉਡਾਰੀ ਲਾਉਣ ਦਾ,
ਰੀਝਾਂ ਸਾਰੀ ਦਿਲ ਦੀਆਂ ਵਿੱਚੇ ਰਹਿ ਗਈਆਂ।
ਬੰਦਿਆਂ ਦੇ ਜਦੋਂ ਬਸੋਂ ਬਾਹਰ ਹੋ ਜਾਵੇ,
ਫੇਰ ਨੇ ਮੁਕੱਦਰਾਂ ਦੇ ਰਾਗ ਛਿੜਦੇ।
ਰੋਟੀ ਐਥੇ ਜੁੜੇ ਨਾ ਗਰੀਬ ਬੰਦੇ ਨੂੰ,
ਮੌਤ ਨਾਲ ਖੇਡਦੇ ਅਮੀਰ ਫਿਰਦੇ।
“ਕਾਮੀ ਵਾਲੇ” ਰਾਸ ਨਾ ਕਦੇ ਵੀ ਆਂਵਦਾ,
ਕੁਦਰਤ ਨਾਲ ਕੀਤਾ ਖਿਲਵਾੜ ਬਈ।
ਭੁਗਤਣੇ ਪੈਣਗੇ ਨਤੀਜੇ ਹਰ ਹਾਲ,
ਜਿੰਨੀ ਹੋਊ ਇਹਦੇ ਨਾਲ ਛੇੜਛਾੜ ਬਈ।
ਪਿਛਿਓਂ ਨਾ ਲੋਥਾਂ ਵੀ ਨਸ਼ੀਬ ਹੁੰਦੀਆਂ,
“ਖਾਨਾਂ” ਲੋਕੀ ਰੋਂਦੇ ਨਾ ਬਰਾਏ ਬਿਰਦੇ।
ਪੈਸੇ ਲਾ ਖਰੀਦਦੇ ਨੇ ਮੁੱਲ ਮੌਤ ਨੂੰ,
ਜ਼ਿੰਦਗੀ ਨਾ ਖੇਡਦੇ ਅਮੀਰ ਫਿਰਦੇ।
ਸੁਕਰ ਦੀਨ ਕਾਮੀਂ
ਖੁਰਦ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
जवाब देंसभी को जवाब देंफ़ॉरवर्ड करें
|