HOME !! ਕ੍ਰਾਂਤੀਕਾਰੀ ਸ਼੍ਰੀ ਗੁਰੁੂੁ ਰਵਿਦਾਸ ਜੀ ਦੇ ਜੀਵਨ ਦੇ ਝਰੋਖੈ ਵਿੱਚੋਂ ਕੁਝ...

!! ਕ੍ਰਾਂਤੀਕਾਰੀ ਸ਼੍ਰੀ ਗੁਰੁੂੁ ਰਵਿਦਾਸ ਜੀ ਦੇ ਜੀਵਨ ਦੇ ਝਰੋਖੈ ਵਿੱਚੋਂ ਕੁਝ ਇਤਿਹਾਸਕ ਤੱਥ!!

7

ਸਮਾਜ ਵੀਕਲੀ ਯੂ ਕੇ-

ਸ਼੍ਰੀ ਗੁਰੂ ਰਵਿਦਾਸ ਜੀ ਸੰਤ ਸ਼੍ਰੋਮਣੀ, ਜਗਤਗੁਰੂ ਜੀ, ਚਮਾਰਵੰਸ਼ ਦੇ ਪਹਿਲੇ ਅਧਿਆਤਮਕ ਗੁਰੂੁ ਹੋਏ ਹਨ। ਸ਼੍ਰੀ ਗੁਰੂ ਰਵਿਦਾਸ ਜੀ ਦਾ ਕੋਈ ਵੀ ਅਧਿਆਤਮਕ ਗੁਰੂੁ ਨਹੀ ਸੀ ਅਤੇ ਗੁਰੂੁ ਜੀ ਅਕਾਲਪੁਰਖ ਵਿੱਚ ਸਮਾਏ ਹੋਏ, ਇੱਕ ਪ੍ਰਾਣੀ ਵਜੋਂ ਸਨ ਜੋ ਅਕਾਲ ਪੁਰਖ ਦੇ ਹੁਕਮਾਂ ਨੂੰ ਪੁਰਾ ਕਰਨ ਵਾਸਤੇ ਭਾਰਤ ਦੀ ਧਰਤੀ ਤੇ ਪੈਂਦਾ ਹੋਏ ਸਨ। ਇਸ ਸਮੇਂ ਵਿੱਚ ਬ੍ਰਾਹਮਣਵਾਧੀ ਲੋਕ ਅਤੇ ਮੁਲਮਾਨ ਰਾਜੇ ਆਮ ਲੋਕਾਂ ਨੂੰ ਇੰਨਸਾਨ ਨਹੀ ਸਮਝਦੇ ਸਨ। ਸ਼੍ਰੀਗੁਰੂੁ ਰਵਿਦਾਸ ਜੀ, ਦੁਨਿਆਵੀ ਪੁਰਸ਼ ਦੀ ਤਰ੍ਹਾਂ ਭਾਰਤ ਦੀ ਧਰਤੀ ਉਪਰ ਆਏ ਅਤੇ ਅਕਾਲਪੁਰਖ ਦੇ ਹੁਕਮਾਂ ਨੂੰ ਸਾਰੀ ਦੁਨੀਆਂ ਵਿੱਚ ਬਨਾਰਸ ਦੀ ਪਵਿਤਰ ਧਰਤੀ ਤੋਂ ਸਤਿਨਾਮ ਨਾਮ ਦੇ ਜਾਪ ਦੀ ਸ਼ੁਰੂਆਤ ਕੀਤਾ ਸੀ। ਜਿਸ ਸਮੇਂ ਭਾਰਤ ਵਿੱਚ ਬ੍ਰਾਹਮਣਾਂ ਦੇ ਪਾਖੰਡਵਾਧ ਅਤੇ ਜਾਤੀਵਾਧ ਦਾ ਬੋਲਬਾਲਾ ਅੰਤਮ ਛੋਹਾਂ ਉਪਰ ਸੀ।

ਸ਼੍ਰੀਗੁਰੂ ਰਵਿਦਾਸ ਜੀ ਵਲੋਂ ਅਕਾਲਪੁਰਖ ਦੇ ਹੁਕਮ ਦਾ ਪਸਾਰਾ ਕਰਕੇ ਸਿੱਖ ਧਰਮ ਦੀ ਸ਼ੁਰੂਆਤ ਕਰਕੇ ਸ਼੍ਰੀਗੁਰੂ ਨਾਨਕ ਜੀ ਨੂੰ ਸਿੱਖ ਧਰਮ ਨੂੰ ਚਲਾਉਣ ਦੀ ਜ਼ੁਮੇਬਾਰੀ ਸੋਂਪੀ ਸੀ। ਸਾਨੂੰ ਇਤਿਹਾਸਕ ਤੱਥਾਂ ਉਪਰ ਵਿਚਾਰ ਕਰਨਾ ਚਾਹੀਦਾ ਕਿ ਤਥਗੱਤ ਬੁੱਧ ਦੀ ਤੋੜ੍ਹੀ ਹੋਈ ਜਾਤੀ-ਪ੍ਰਥਾ ਨੂੰ ਬ੍ਰਾਹਮਣਵਾਧੀ ਲੋਕਾਂ ਵਲੋਂ ਮੁੜ ਸਥਾਪਿਤ ਕਰ ਦਿੱਤਾ ਸੀ ।

ਸ਼੍ਰੀ ਗੁਰੂੁ ਰਵਿਦਾਸ ਜੀ ਦਾ ਜਨਮ ਭਾਰਤ ਦੇ ਪ੍ਰਾਂਤ ਉਤੱਰ ਪ੍ਰਦੇਸ਼, ਬਨਾਰਸ ਦੇ ਨੇੜੇ ਪਿੰਡ, ਮੰਡੂਆਡੀਂਹ ਵਿੱਚ, ਮਾਤਾ ਕਰਮੀ ਦੇਵੀ ਜੀ ਤੇ ਪਿਤਾ ਸ਼੍ਰੀ ਰਘੂਨੰਦ ਜਾਂ ਰਘੂ ਦੇ ਘਰ, ਮਾਘ ਸੁਦੀ ਪੰਦਰਾਸ ਬਿਕਰਮੀ ਸੰਮਤ 1471 ਅਤੇ ਈਸਵੀ 1414 ਦਿਨ ਸ਼ੁਕਰਵਾਰ ਨੂੰ ਹੋਇਆ ਸੀ ਜੋ ਅੱਜ ਦੇ ਇਤਿਹਾਸਕਾਰ ਮੰਨਦੇ ਹਨ। ਸੀਰਗੋਵਰਧਨ ਉਨਾਂ ਦੀ ਕਰਮ ਭੂਮੀ ਮੰਨੀ ਗਈ ਹੈ ਤੇ ਅੱਜ ਦੇ ਸਮੇਂ ਵਿੱਚ ਇਹ ਸਥਾਨ ਸ਼੍ਰੀ ਸੰਤ 108 ਡੇਰਾਬਲਾਂ ਦੇ ਅਧੀਨ ਹੈ।

ਇਤਿਹਾਸਕਾਰ ਸ਼੍ਰੀ ਗੁਰੂ ਰਵਿਦਾਸ ਜੀ ਦਾ ਜਨਮ ਜੈਸਵਾਰ ਜਾਤੀ ਵਿੱਚ ਹੋਇਆ ਮੰਨਦੇ ਹਨ। ਸ਼ੀ੍ਰਮਾਨ ਰੂਪ ਲਾਲ ਰੂਪ ਜੀ ਪੰਜਾਬ ਦੇ ਰਿਟਾਰਇਡ ਜ਼ਿਲਾ ਸਿੱਖਿਆ ਅਫਸਰ ਅਤੇ ਸਟੇਟ ਐਵਾਰਡੀ ਦਾ ਲ਼ਿਖਿਆ ਹੋਇਆ ਗ੍ਰੰਥ “ ਗੁਰੂੁ ਰਵਿਦਾਸ ਪ੍ਰਗਾਸ਼ ਦੀ ਖੋਜ” ਨਵੀ ਖੋਜ਼ ਵਿਸਥਾਰ ਤਹਿਤ ਗੁਰੁੂ ਜੀ ਦੇ ਮਾਤਾ- ਪਿਤਾ ਦਾ ਨਾਮ ਅਤੇ ਜਨਮ ਸਥਾਨ ਦੀ ਸਹੀ ਪੁਸ਼ਟੀ ਕੀਤੀ ਹੈ।
ਸ਼੍ਰੀਗੁਰੂੁ ਗੰਥ ਸਾਹਿਬ ਵਿੱਚ 40 ਸ਼ਬਦਾ ਤੇ ਇੱਕ ਆਰਤੀ, 16 ਰਾਗਾਂ ਵਿੱਚ ਦਰਜ਼ ਹਨ ਜੋ ਮਾਨਵਤਾ ਨੂੰ ਪ੍ਰੇਮ ਭਗਤੀ ਚੋਂ ਉਪਜਿਆਂ ਸੱਚ ਦਾ ਮਾਰਗ ਦੱਸਦੀ ਹੈ ਜੋ ਮਾਨਵਤਾ ਦੇ ਪੰਜ- ਤੰਤਵਾ ਦੇ ਦੋਸ਼ਾਂ ਤੋ ਮੁਕਤੀ ਦਿਵਾਉਂਦੀ ਹੈ। ਸ਼੍ਰੀ ਗੁਰੂੁ ਰਵਿਦਾਸ ਜੀ ਦੀ ਉਚਾਰੀ ਹੋਈ ਬਾਣੀ 16 ਰਾਗ ਜਿਵੇ: ਸ਼੍ਰੀਰਾਗੁ, ਰਾਗ ਗਾਉੜੀ, ਰਾਗੁ ਆਸਾ, ਰਾਗੁ ਗੁਜਰੀ, ਰਾਗੁ ਸੋਰਿਠ, ਰਾਗੁ ਧਨਾਸਰੀ, ਰਾਗੁ ਜੈਤਸਰੀ, ਰਾਗੁ ਸੂਹੀ, ਰਾਗੁ ਬਿਲਾਵਲੁ, ਰਾਗੁ ਗੌਂਡ, ਰਾਗੁ ਰਾਮ ਕਲੀ, ਰਾਗੁ ਮਾਰੂ, ਰਾਗੁ ਕਂੇਦਾਰਾ, ਰਾਗੁ ਭੈਰੳਂੂ, ਰਾਗੁ ਬਸੰਤ, ਰਾਗ ਮਲਾਰ ਵਿੱਚ ਉਚਾਰੇ ਜਾਂਦੇ ਹਨ।
ਸ਼੍ਰੀ ਗੁਰੂ ਰਵਿਦਾਸ ਜੀ ਨੇ ਅਨੇਕਾਂ ਸੰਤਸੰਗ ਆਪਣੀਆਂ ਅੱਠ ਉਦਾਸੀਆਂ ਸਮਾਜ ਦੀਆਂ ਕੁਰੀਤੀਆਂ ਨੂੰ ਦੁਰ ਕਰਨ ਵਾਸਤੇ ਕੀਤੀਆਂ।ਉਨਾਂ ਦਾ ਸੰਦੇਸ਼ ਸੀ ਕਿ ਸਾਰੇ ਪ੍ਰਾਣੀ ਪ੍ਰਮਾਤਮਾ ਦੇ ਅੰਸ਼ ਹਨ। ਇੱਕ ਪ੍ਰਮਾਤਮਾ ਹੀ ਸਾਰੇ ਜਗਤ ਦਾ ਪਾਲਣਹਾਰਾ ਹੈ। ਧਰਮ ਅਤੇ ਜਾਤ-ਪਾਤ ਦੀਆਂ ਕੰਧਾਂ ਤਾਂ ਮਾਨੁੰਖਾਂ ਨੇ ਹੀ ਖੜੀਆਂ ਕੀਤੀਆਂ ਹੋਈਆਂ ਹਨ।

ਸ਼੍ਰੀਗੁਰੁੂ ਰਵਿਦਾਸ ਜੀ ਨੇ ਆਪਣੇ ਜੀਵਨ ਕਾਲ ਵਿੱਚ ਅੱਠ ਉਦਾਸੀਆਂ ਜਗਤ ਕਲਿਆਣ ਵਾਸਤੇ ਕੀਤੀਆਂ ਅਤੇ ਸ਼੍ਰੀਗੁਰੂ ਜੀ ਨੇ ਦੂੁਜੀ ਉਦਾਸੀ ਸੰਨ 1460-1465 ਈ: ਨੂੰ ਭਜਨ ਮੰਡਲੀ ਨਾਲ ਕਬੀਰ ਸਹਿਬ ਜੀ ਵੀ ਉਨਾਂ ਨਾਲ ਬੋਧ ਗਇਆ ਤੱਕ ਗਏ ਸਨ। ਤ੍ਰਿਪੁਰਸਰ ਅਤੇ ਮਾਤਾ ਪ੍ਰਭਾਵਤੀ ਦੇ ਪੁਤਰ ਗਯਾਸੁਰ ਨੂੰ ਸ਼ੁਕਰ ਅਚਾਰੀਆ ਨੇ ਗਿਆਨ ਦਿੱਤਾ ਸੀ। ਇਸ ਸ਼ਹਿਰ ਦਾ ਨਾ ਗਯਾਸੁਰ ਤੋਂ ਬੋਧ ਗਇਆ ਰੱਖਿਆ ਗਇਆ ਸੀ। ਭਾਰਤੀ ਮੂਲਨਿਵਾਸੀਆਂ ਦੇ ਗੁਰੂੁ ਸ਼ੁਕਰ ਅਚਾਰੀਆ ਜੀ ਦੇ ਇਸ ਰਮਣੀਕ ਸਥਾਨ ਦੇ ਇੱਕ ਸੰਘਣੇ ਜੰਗਲ ਵਿੱਚ ਆਪਣਾ ਡੇਰਾ ਲਾਗਾਇਆ ਸੀ ਅਤੇ ਇਸ ਸਥਾਨ ਉਪਰ ਸ਼੍ਰੀਗੁਰੁੂ ਸ਼ੂੁਕਰ ਅਚਾਰੀਆ ਜੀ ਧਰਮ ਸ਼ਕਤੀਵਾਨ ਅਤੇ ਸ਼ਾਸ਼ਤਰ ਵਿਦਿਆ ਦਾ ਗਿਆਨ ਭਾਰਤ ਦੇ ਅਛੂਤ ਲੋਕਾਂ ਨੂੰ ਵੰਡਦੇ ਸਨ ਪਰ ਮੰਨੂੁਵਾਦੀ ਲ਼ੋਕ ਸ਼ੂੁਕਰ ਅਚਾਰੀਆ ਜੀ ਨੂੰ ਅਛੂਤਾਂ ਦੇ ਦੈਂਤਾਂ ਦੇ ਨਾਮ ਨਾਲ ਪੁਕਾਰਦੇ ਸਨ।ਇਥੇ ਗੁਰੁੂ ਜੀ ਨੇ ਸਤਿਨਾਮ ਦੇ ਨਾਮ ਦਾ ਪ੍ਰਚਾਰ ਕੀਤਾ ਤੇ ਪੁਰੀ ਮਾਨਵਤਾ ਨੂੰ ਦੱਸਿਆ ਕਿ ਜੋ ਬ੍ਰਾਹਮਣ ਪਿੰਡ ਦਾਨ ਦੇ ਨਾਮ ਉਪਰ ਬਹੁਤ ਸਾਰੀਆਂ ਵਸਤੂ ਮੰਗਣਾ ਅਤੇ ਕ੍ਰਿਆ ਕਾਡਾਂ ਰਾਹੀ ਲੋਕਾਂ ਨੂੰ ਲੁਟਦੇ ਸਨ। ਗੁਰੁੂ ਜੀ ਨੇ ਉਨਾਂ ਬ੍ਰਾਹਮਣਾਂ ਲੋਕਾਂ ਨੂੰ ਸਤਿਨਾਮ ਦਾ ਨਾਮ ਜਪਣ ਤੇ ਜ਼ੋਰ ਦਿੱਤਾ ਅਤੇ ਕਰਮ ਕਾਡਾਂ ਤੋਂ ਕਿਨਾਰਾ ਕਰਨੇ ਦਾ ਮਾਰਗ ਦੱਸਿਆ॥

ਗੁਰੁੂ ਜੀ ਨੇ ਬੋਧ ਗਇਆ ਦੇ ਘਰ-ਘਰ ਉਪਦੇਸ਼ ਦਂੇਦੇ ਹੋਏ ਬਿਹਾਰ ਦੇ ਸ਼ਹਿਰ ਸੋਨਪੁਰ ਵਿਖੇ ਗਏੇੇ ਜਿਥੇ ਪੰਸ਼ੂਆ ਦਾ ਬਹੁਤ ਵੱਡਾ ਮੇਲਾ ਲੱਗਦਾ ਸੀ ਅਤੇ ਭਾਰਤ ਦਾ ਇਸਲਾਮਿਕ ਬਾਦਸ਼ਾਹ ਅਕਬਰ ਵੀ ਇਸ ਮੰਡੀ ਵਿੱਚੋ ਹਾਥੀ, ਘੋੜੇ ਖ੍ਰੀਦਦਾ ਸੀ। ਗੁਰੂ ਜੀ ਦਾ ਸੋਨਪੁਰ ਵਿੱਚ ਆਉਣ ਦਾ ਇਕ ਬਹੁਤ ਵੱਡਾ ਕਾਰਣ ਸੀ ਕਿ ਸੋਨਪੁਰ ਦੇ ਮੇਲੇ ਵਿੱਚ ਭਾਰਤੀ ਔਰਤਾਂ ਨੂੰ ਵੇਚਿਆ ਜਾਂਦਾ ਸੀ।ਸ਼੍ਰੀਗੁਰੂ ਰਵਿਦਾਸ ਜੀ ਨੇ ਲੋਕਾਂ ਨੂੰ ਸਮਜਾਇਆ ਕਿ ਅਜਿਹਾ ਕੰਮ ਇੰਨਸਾਨੀਆਤ ਨੂੰ ਸ਼ਰਮਸਾਰ ਕਰਦਾ ਹੈ ਅਤੇ ਗੁਰੂੁ ਜੀ ਦੇ ਇਸ ਉਪਦੇਸ਼ ਨਾਲ, ਭਾਰਤੀ ਰਾਜਿਆਂ ਨੇ ਔਰਤਾਂ ਖ੍ਰੀਦਣ ਦਾ ਕੰਮ ਬੰਦ ਕਰ ਦਿੱਤਾ ਸੀ।

ਗੁਰੂੁ ਜੀ ਵਿਸ਼ਾਖਾਪਟਨ ਤੋਂ ਹੰੁਦੇ ਹੋਏ ਹਿੰਦੂਆ ਦੇ ਪ੍ਰਸਿੱਧ ਮੰਦਰ ਜਗਨਨਾਥ ਜੋ ਸ਼੍ਰੀ ਕ੍ਰਿਸ਼ਨ ਜੀ, ਉਨਾਂ ਦੇ ਵੱਡੇ ਭਰਾ ਬਲਾਮ ਅਤੇ ਭੈਣ ਸੁਭੰਦਰਾ ਜੀ ਦੇ ਨਾਮ ਤੇ ਬਣਿਆ ਹੋਇਆ ਹੈ। ਮੰਦਰ ਦੇ ਪੂਜਾਰੀਆਂ ਨੇ ਗੁਰੂੁ ਜੀ ਨੂੰ ਮੰਦਰ ਵਿੱਚ ਪ੍ਰਵੇਸ਼ ਨਹੀ ਕਰਨ ਦਿੱਤਾ ਸੀ ਜਿਵੇਂ ਕਿ ਅੱਜ ਦੇ ਸਮੇਂ ਵਿੱਚ ਮਾਰਚ,22,2018 ਨੂੰ ਮਾਨਯੋਗ ਰਾਮਨਾਥ ਕੋਬਿੰਦ ਕੁਮਾਰ ਸਾਬਕਾ ਰਾਸ਼ਟਰਪਤੀ ਤੇ ਉਨਾਂ ਦੀ ਪਤਨੀ ਨੂੰ ਬ੍ਰਾਹਮਣ ਪੁਜਾਰੀਆਂ ਨੇ ਮੰਦਰ ਦੀਆਂ ਪੌੜੀਆਂ ਚੋਂ ਹੀ ਰੋਕ ਦਿੱਤਾ ਸੀ।ਬ੍ਰਾਹਮਣ ਪੁਜਾਰੀ ਵਲੋਂ ਭਾਰਤ ਦੇ ਪਹਿਲੇ ਸਿਟੀਜ਼ਨ ਰਾਸ਼ਟਰਪਤੀ ਨਾਲ ਜਾਤੀ ਸ਼ੋਸ਼ਣ ਕੀਤਾ ਗਿਆ ਸੀ ਸੋ ਇਕ ਆਮ ਇੰਨਸਾਨ ਨਾਲ ਇਹ ਪੁਜਾਰੀ ਲੋਕ ਕਿਸ ਤਰਾਂ ਦਾ ਵਿਵਹਾਰ ਕਰਦੇ ਹੋਣਗੇ।ਇਥੇ ਦੱਸਣਾ ਬਣਦਾ ਹੈ ਕਿ ਸ਼੍ਰੀ ਕ੍ਰਿਸ਼ਨ ਜੀ ਭਾਰਤ ਦੇ ਪ੍ਰਾਂਤ, ਉਤਰ ਪ੍ਰਦੇਸ਼ ਵਿੱਚ ਯਾਦਵੰਸ਼ੀਆਂ ਜਾਤ ਨਾਲ ਸਬੰਧਤ ਹਨ।ਮੰਨੂਸਿੰ੍ਰਤੀ ਤਹਿਤ ਝੀਰ ਜਾਤੀ ਨੂੰ ਪੰਜਾਬ ਵਿੱਚ ਸ਼ੂਦਰ ਜਾਤੀ ਵਜੋਂ ਜਾਣਿਆ ਜਾਂਦਾ ਹੈ ਪਰ ਸੋਚਣ ਵਾਲੀ ਗੱਲ ਹੈ ਕਿ ਯਾਦਵ ਜਾਤੀ ਦੇ ਲੋਕਾਂ ਨੂੰ ਅੱਜ ਤੱਕ ਗਿਆਨ ਕਿੳਂੂ ਨਹੀ ਹੋਇਆ ਕਿ ਬ੍ਰਾਹਮਣਾ ਦਾ ਇਸ ਮੰਦਰ ਤੇ ਕਬਜ਼ਾ ਕਿਉਂ ਹੈ? ਸ਼੍ਰੀ ਕ੍ਰਿਸ਼ਨ ਜੀ ਦੀ ਜਾਤੀ ਦੇ ਲੋਕਾਂ ਨੰੰੂ ਸ਼ੁਦਰ ਕਹਿ ਕੇ ਇਸ ਮੰਦਰ ਵਿੱਚ ਪ੍ਰਵੇਸ਼ ਨਹੀ ਕਰਨ ਦਿੱਤਾ ਜਾਂਦਾ॥

ਸ਼੍ਰੀ ਗੁਰੁੂ ਰਵਿਦਾਸ ਜੀ ਨੇ ਇਸ ਸਥਾਨ ਦੇ ਨਜ਼ਦੀਕ 500 ਮੀਟਰ ਦੂੁਰੀ ਤੇ ਰੇਤਲੇ ਤੱਟ ਉਪਰ ਆਪਣਾ ਡੇਰਾ ਲਗਾਇਆ ਅਤੇ ਰੰਬ ਦੀ ਬੰਦਗੀ ਕਰਨ ਲੱਗ ਪਏ, ਸ਼ਾਮ ਦਾ ਸਮਾਂ ਸੀ ਗੁਰੂੁ ਜੀ ਨੇ ਆਪਣੀ ਭਜਨ ਮੰਡਲੀ ਨਾਲ “ ਨਾਮੁ ਤੇਰੋ ਆਰਤੀ ਮਜਨੁ ਮੁਰਾਰੇ, ਹਰਿ ਕੇ ਨਾਮ ਬਿਨੁ ਝੂਠੇ ਸਗਲ ਪਸਾਰੇ”ਦਾ ਗਾਇਨ ਕੀਤਾ ਤਾਂ ਸਾਰੀ ਮਾਨਵਤਾਂ ਅਤੇ ਸਮੁੰਦਰ ਦੀਆ ਲਹਿਰਾਂ ਵੀ ਸ਼ਾਤ ਹੋ ਗਈਆਂ ਸਨ ਅਤੇ ਜਗਨਨਾਥ ਦੇ ਮੰਦਰ ਦੇ ਦਰਵਾਜ਼ੇ ਆਪਣੇ -ਆਪ ਖੁਲ ਗਏ ਸਨ ਅਤੇ ਮੰਦਰ ਦੇ ਪੁਜਾਰੀਆਂ ਨੇ ਸ਼੍ਰੀਗੁਰੂੁ ਰਵਿਦਾਸ ਜੀ ਦੇ ਚਰਨਾ ਵਿਚ ਆਪਣੀਆਂ ਕੀਤੀਆਂ ਹੋਈਆਂ ਭੁਲਾਂ ਬਖਸ਼ਾਈਆਂ ਅਤੇ ਉਨਾਂ ਵਲੋਂ ਜਾਤੀ ਪ੍ਰਥਾ ਨੂੰ ਤੋੜ ਕੇ ਪਹਿਲੀ ਬਾਰ ਭੀਲ ਜਾਤੀ ਨੂੰ ਵੀ ਪੁਜਾਰੀ ਬਣਨ ਦਾ ਮੌਕਾ ਦਿੱਤਾ ਸੀ।

ਗੁਰੁੂ ਜੀ ਤੋਂ ਬਾਅਦ ਵਿੱਚ ਇਸ ਸਥਾਨ ਉਪਰ ਸ਼੍ਰੀ ਗੁਰੂੁ ਨਾਨਕ ਜੀ ਵੀ ਆਏ ਸਨ ਅਤੇ ਉਨਾਂ ਨੂੰ ਵੀ, ਪੂਜਾਰੀਆਂ ਨੇ ਮੰਦਰ ਅੰਦਰ ਨਹੀ ਜਾਣ ਦਿੱਤਾ ਸੀ।ਇਥੇ ਗੁਰੂੁ ਨਾਨਕ ਜੀ ਨੇ ਇਨਾਂ ਪੰਡਤਾਂ ਦੀ ਕੀਤੀ ਹੋਈ ਆਰਤੀ ਦਾ ਖੰਡਨ ਕੀਤਾ ਅਤੇ ਆਪਣੀ ਆਰਤੀ ਦਾ ਸ਼ਬਦ ਗਾਇਨ ਕੀਤਾ “ਗਗਨ ਮੈ ਥਾਲੁ ਰਵਿ ਚੰਦ ਦੀਪਕ ਬਨੈ, ਤਾਰਿਕਾ ਮੰਡਲ, ਜਨਕ ਮੋਤੀ” ਇਸ ਸਥਾਨ ਦੇ ਨਜ਼ਦੀਕ ਹੀ ਸਿਖਾਂ ਦਾ ਗੁਰਦਵਾਰਾ ਸੰਥਾਪਤ ਹੈ।

ਪਿੰਡ ਬਾਲੀ ਮੋਚੀ ਸ਼ਾਹ (ਵੱਡੀ) ਜਗਨਨਾਥ ਮੰਦਰ ਦੇ ਥੋੜੀ ਦੂਰ, ਸ਼੍ਰੀ ਗੁਰੁੂ ਰਵਿਦਾਸ ਜੀ ਦੇ ਸ਼ਰਧਾਲੂ ਉਥੇ ਰਹਿੰਦੇ ਹਨ ਪਰ ਉਨਾਂ ਨੂੰ ਗੁਰੁੂ ਜੀ ਬਾਰੇ ਬਹੁਤ ਹੀ ਘੱਟ ਜਾਣਕਾਰੀ ਹੈ ਜਿਸ ਕਰਕੇ ਇਹ ਸਾਰੇ ਲੋਕ ਜ਼ਗਨਨਾਥ ਪੁਰੀ ਦਾ ਨਾਮ ਹੀ ਲ਼ੈਂਦੇ ਹਨ

ਜਗਨਨਾਥ ਪੁਰੀ ਦੇ ਲੋਕਾਂ ਨੂੰ ਤਾਰਦੇ ਹੋਏ ਗੁਰੁੂ ਜੀ, ਮਦਾਰੀਪੁਰ ਬੰਗਲਾ ਦੇਸ਼ ਦੀ ਰਾਜਧਾਨੀ ਢਾਕਾ ਪਹੰੁਚੇ। ਜਿਥੇ ਰੁਕਨਦੀਨ ਬਾਰਬਕ ਦਾ ਰਾਜ ਪ੍ਰਬੰਧ ਸੀ। ਇਥੇ ਗੁਰੁੂ ਜੀ ਨੇ ਹਿੰਦੂ- ਮੁਸਲਮਾਨਾਂ ਦੇ ਮਨਾਂ ਵਿੱਚ ਆਪਸੀ ਨਫਰਤ ਦੇ ਅਣੂਆਂ ਦੇ ਖਾਤਮੇ ਲਈ ਬਸੰਤ ਰਾਗ ਵਿੱਚ, ਲੋਕਾਂ ਨੂੰ ਸਮਝਾਜਿਆ ਅਤੇ ਇਸ ਤੋਂ ਬਾਅਦ ਵਿੱਚ ਗੁਰੁੂ ਜੀ ਕਾਮ-ਰੂਪੀ ਯਾਦੂਗਰਾਂ ਦੇ ਦੇਸ਼ ਵਿੱਚ ਗਏ। ਇਸ ਸ਼ਹਿਰ ਵਿੱਚ ਇੱਕ ਨਾਮਬਰ ਯਾਦੂਗਰ ਜ਼ਟਰੀ ਜੈਸਾਂ ਬਹੁਤ ਮਸ਼ਹੂਰ ਸੀ। ਉਸਨੇ ਗੁਰੂੁ ਜੀ ਉਪਰ ਬਹੁਤ ਸਾਰੇ ਮੰਤਰ ਦਾ ਪ੍ਰਯੋਗ ਕੀਤਾ ਪਰ ਉਸਦੀ ਕੋਈ ਪੇਸ਼ ਨਹੀ ਗਈ ਤਾਂ ਆਖਰ- ਕਰ ਗੁਰੁੂ ਜੀ ਦੇ ਚਰਨਾਂ ਵਿੱਚ ਡਿਗ ਪਈ ਅਤੇ ਗੁਰੂੁ ਜੀ ਨੇ ਜ਼ਟਰੀ ਜੈਸਾਂ ਨੂੰ ਸਤਿਨਾਮ ਨਾਮ ਦੇ ਜਾਪ ਦਾ ਉਪਦੇਸ਼ ਦਿੱਤਾ ਅਤੇ ਜ਼ਟਰੀ ਜੈਸਾਂ ਨੇ ਗੁਰੂੁ ਜੀ ਨਾਲ ਬਚਨ ਕੀਤਾ ਕਿ ਭਵਿੱਖ ਵਿੱਚ ਯਾਦੂ ਵਿਦਿਆ ਤੋਂ ਦੂੂਰ ਰਹੇਗੀ।ਸੋ ਗੁਰੁੂ ਜੀ ਜੈਸਾ ਜ਼ਾਟਰੀ ਦੇ ਭਰਮ ਤੋੜ ਕੇ ਅਗਲੀ ਮੰਜਲ, ਗੁਹਾਟੀ, ਕੋਕਰਾਝਾਰ, ਸਿਲੀਗੁੜੀ, ਗੰਗਟੌਕ ਆਦਿ ਹੁੰਦੇ ਹੋਏ ਨੇਪਾਲ ਵਿਚ ਪਹੰੁਚੇ।

ਨੇਪਾਲ ਦੇ ਸ਼ਹਿਰ ਵਿਰਾਟਨਗਰ, ਸਪਤਾਰੀ, ਧੰਨਕੁਟਾ, ਸਰਲਾਹੀ ਤੋਂ ਹੁੰਦੇ ਹੋਏ 1464 ਈ: ਵਿੱਚ ਕਾਠਮੰਡੂ ਦੇ ਬਾਗਮੰਤੀ ਗੰਗਾ ਦੇ ਪ੍ਰਸਿੱਧ ਮੰਦਰ ਪਸ਼ੂਪਤੀ ਨਾਥ ਪਹੰੁਚੇ। ਇਥੇ ਗੁਰੁੂ ਜੀ ਨੇ ਇਕ ਨੇਤਰਹੀਣ ਦੰਪਤੀ ਜੋੜੇ ਦੀਆਂ ਅੱਖਾਂ ਦੀ ਜੋਤ ਵਾਪਿਸ ਲਿਆਦੀ। ਕਾਠਮੰਡ ਵਿੱਚ ਵੀ ਪੰਡਤਾਂ ਵਲੋਂ ਕਰਮ-ਕਾਡਾਂ ਦੇ ਨਾਮ ਉਪਰ ਲੋਕਾਂ ਦੀ ਲੁਟ-ਕਸੂਟ ਕੀਤੀ ਜਾ ਰਹੀ ਸੀ। ਗੁਰੁੂ ਜੀ ਨੇ ਉਨਾਂ ਲੋਕਾਂ ਨੂੰ ਵੀ ਸਤਿਨਾਮ ਦਾ ਜਾਪ ਕਰਨ ਦਾ ਉਪਦੇਸ਼ ਦਿੱਤਾ। ਗੁਰੂੁ ਜੀ ਨੇ ਦੱਸਿਆ ਕਿ ਸਤਿ ਨਾਮ ਦਾ ਜਾਪ ਕਰਨ ਨਾਲ, ਲੋਕਾਂ ਦੇ ਜਨਮ -ਜਨਮਾਂ ਦੇ ਪਾਪ ਖਤਮ ਹੋ ਜਾਂਦੇ ਹਨ॥

ਸ਼੍ਰੀ ਗੁਰੁੂ ਰਵਿਦਾਸ ਜੀ ਵਲੋਂ ਤੀਜੀ ਯਾਤਰਾ 1472- 1478 ਈ: ਵਿੱਚ ਸ਼ੁਰੂ ਕੀਤੀ ਸੀ। ਇਸ ਯਾਤਰਾ ਵਿੱਚ ਗੁਰੂੁ ਜੀ ਦੇ ਨਾਲ ਸਤਿਗੁਰੂ ਨਾਮਦੇਵ, ਕਬੀਰ, ਤਿਰਲੋਚਨ, ਧੰਨਾ ਜੀ ਅਤੇ ਬੇਣੀ ਜੀ ਸਨ ਅਤੇ ਗੁਰੂੁ ਜੀ ਦੇ ਸ਼ਰਧਾਲੂ, ਸਤਿਗੂਰ ਪੀਪਾ ਜੀ, ਗੁਰਮੁਖ ਦਾਸ, ਸੇਵਾ ਦਾਸ, ਜੀਵਨਦਾਸ ਅਤੇ ਅਨਮੋਲ ਰਾਇ ਜੀ ਵੀ ਨਾਲ ਆਏ ਸਨ। ਗੁਰੁੂ ਜੀ ਨੇ ਸਾਰੀ ਦੁਨੀਆਂ ਨੂੰ ਸੱਚ ਦਾ ਮਾਰਗ ਦਿਖਾੳਂੁਦੇ ਹੋਏ ਰੀਵੇ ਸ਼ਹਿਰ ਵਿਖੇ ਪਹੰੁਚੇ। ਇਥੇ ਸੰਤ ਸੈਣ ਜੀ ਨੇ ਆਪਣੀ ਬਾਣੀ ਦਾ ਪ੍ਰਚਾਰ ਪਹਿਲਾ ਹੀ ਅਰੱਭਿਆ ਹੋਇਆ ਸੀ। ਜੋ ਪੇਸ਼ੇ ਵਿੱਚ ਰਾਜੇ ਦੇ ਸ਼ਾਹੀ ਦਰਵਾਰ ਵਿੱਚ,ਸ਼ਾਹੀ ਨਾਈ ਦੇ ਅਹੰੁਦੇ ਤੇ ਕੰਮ ਕਰਦੇ ਸਨ।ਇਸ ਸਥਾਨ ਤੋਂ ਸਤਿਗੂੁਰ ਕਬੀਰ ਸਾਹਿਬ ਤੇ ਪੀਪਾ ਜੀ ਪ੍ਰਚਾਰ ਕਰਕੇ ਵਾਪਿਸ ਆ ਗਏ ਸਨ। ਸ਼੍ਰੀਗੁਰੁੂ ਰਵਿਦਾਸ ਜੀ ਦੁਰਗ, ਦਾਂਤੇਵਾੜ ਤੋਂ ਨਾਗਪੁਰ ਵਿੱਚ ਸਾਵਣ ਦੇ ਮਹੀਨੇ ਪਹੰੁਚੇ ਸਨ। ਇਥੇ ਮੁਸਲਮਾਨ ਰਜ਼ਵਾੜੇ ਲੋਕ ਕਿਸਾਨਾਂ ਦੇ ਖੇਤੀ ਬਾੜੀ ਕਰਨੇ ਵਾਲੇ ਬੈਲਾਂ ਨੂੰ ਜਬਰਦਸਤੀ ਖੋ ਕੇ ਲੈ ਜਾਂਦੇ ਸਨ ਅਤੇ ਉਨਾਂ ਦਾ ਗੋਸ਼ਤ ਬਣਾ ਕੇ ਖਾ ਜਾਂਦੇ ਸਨ। ਗੁਰੂ ਜੀ ਨੇ ਸ਼ੁਫੀ ਫਕੀਰਾਂ ਅਤੇ ਰਾਜੇ ਨੂੰ ਸਮਜਾਇਆ ਕਿ ਬੈਲਾਂ ਦੀ ਅਹਿਮੀਅਤ ਦਾ ਮਾਨੁਖੀ ਜੀਵਨ ਉਪਰ ਅਸਰ ਕਿਵੇਂ ਪੈਂਦਾ ਹੈ।ਜਿਸ ਕਰਕੇ ਮੁਸਲਮਾਨ ਰਾਜੇ ਨੂੰ ਸਮਝ ਆ ਗਈ ਅਤੇ ਬਆਦ ਵਿੱਚ ਰਾਜੇ ਨੇ ਬੈਲਾਂ ਨੂੰ ਜਬਰਦਸਤੀ ਖੋ ਕੇ ਲੈ ਜਾਣ ਛੱਡ ਦਿੱਤਾ ਸੀ॥

ਗੁਰੂੁ ਜੀ ਨੇ ਸੰਗਤਾਂ ਨੂੰ ਭਾਦੋਂ ਦੀ ਪਠੋਰੀ ਦੀ ਮੱਸਿਆ ਵਾਲੇ ਦਿਨ ਬੈਲਾਂ ਦੀ ਪੂਜਾ ਕਰਨ ਵਾਸਤੇ ਕਿਹਾ ਕਿਉਂਕਿ ਇਸ ਦਿਨ ਉਪਰ ਚੰਡਿਕਾ ਨਾਮੀ ਅਪਸਰਾ ਨੇ ਆਦਿ ਵਾਸੀ ਰਾਜਾ ਪੋਲਾ (ਪਲਾਸੁਰ) ਦੀ ਧੋਖੇ ਨਾਲ ਹੱਤਿਆ ਕਰ ਦਿੱਤੀ ਸੀ ਕਿਉਂਕਿ ਇਹ ਰਾਜਾ ਜਾਨਵਰਾਂ ਨੂੰ ਬਹੁਤ ਪਿਆਰ ਕਰਦਾ ਸੀ। ਇਤਿਹਾਸਕਾਰ ਲੋਕ ਇਸ ਮੇਲੇ ਨੂੰ “ਪੋਲਾ ਮੇਲੇ” ਵਜੋਂ ਜਾਂਣਦੇ ਹਨ।ਇਸ ਮੇਲੇ ਵਿੱਚ ਬੈਲਾਂ ਨੂੰ ਸਜਾਇਆ ਜਾਂਦਾ ਹੈ ਅਤੇ ਜਿਵੇਂ ਕਿ ਪੰਜਾਬ ਵਿੱਚ ਵੀ ਕਿਸਾਨ ਆਪਣੇ ਬੈਲਾਂ ਨੂੰ ਸਜਾ ਕੇ ਮੇਲਿਆ ਵਿੱਚ ਲਿਆਂਉਦੇ ਹਨ ਅਤੇ ਇਸ ਮੇਲੇ ਨੂੰ “ਗੋਦਾਨ ਮੇਲੇ” ਵਜੋਂ ਮਨਾਉਦੇ ਹਨ॥
ਗੁਰੁੂ ਜੀ ਨਾਗਪੁਰ ਤੋਂ ਤਿਰਪੁਰੀ ਪਹੰੁਚੇ ਜਿਥੇ ਹਿੰਦੂਆਂ ਦਾ ਪ੍ਰਸਿਧ ਮੰਦਰ ਤਿਰਪੁਰੀ ਬਾਲਾ ਜੀ ਦਾ ਹੈ ਅਤੇ ਹਿੰਦੂ ਲੋਕ ਆਪਣੇ ਅਤੇ ਬੱਚਿਆ ਦੇ ਸਿਰਾਂ ਦਾ ਮੁਨਣ ਕਰਦੇ ਹਨ। ਇਥੇ ਹੀ ਇਕ ਮੁਲਮਾਨ ਅਲੀ ਨਾਮ ਦਾ ਡਾਕੂ ਰਹਿੰਦਾ ਸੀ ਜੋ ਬਾਲਾ ਜੀ ਦੇ ਸ਼ਰਧਾਲੂਆ ਨੂੰ ਲੁਟ ਲਂੈਦਾ ਸੀ।ਬਾਲਾ ਜੀ ਦੇ ਮੰਦਰ ਨੂੰ ਸੱਤ ਪਹਾੜੀਆ ਚੜ੍ਹ ਕੇ ਜਾਣਾ ਪੈਂਦਾ ਸੀ ਅਤੇ ਗੁਰੂੁ ਜੀ ਨੇ ਪਹਿਲੀ ਚੜਾਈ ਦੇ ਪੈਰਾਂ ਉਪਰ ਆਪਣਾ ਡੇਰਾ ਲਾ ਲਿਆ ਅਤੇ ਅਲੀ ਨਾਮ ਦਾ ਡਾਕੂ ਗੁਰੂੁ ਜੀ ਨੂੰ ਲੁਟਣ ਵਾਸਤੇ ਆਇਆ ਸੀ।ਪਰ ਅਲੀ ਡਾਕੂ ਗੁਰੁੂ ਜੀ ਦਾ ਸਾਹਮਣਾ ਨਾ ਕਰ ਸਕਿਆ ਅਤੇ ਸਦਾ ਵਾਸਤੇ ਗੁਰੁੂ ਜੀ ਦਾ ਸ਼ਰਧਾਲੂ ਬਣ ਗਿਆ ਸੀ।ਇਸ ਸਥਾਨ ਦੇ ਕੋਲ ਇੱਕ ਸਪੈਸ਼ਲ ਰਸਤਾ ਗੁਰੁ ਜੇ ਦੇ ਨਾਮ ਉਪਰ ਬਣਿਆ ਹੋਇਆ ਹੈ ਜਿਥੇ ਗੁਰੂੁ ਜੀ ਦੀ ਗੱਦੀ ਤੇ ਇੱਕ ਸਮਾਰਗ ਵੀ ਸੰਗਤਾਂ ਵਲੋਂ ਬਣਾਇਆ ਹੋਇਆ ਹੈ।ਅੱਜ ਕੱਲ ਇਹ ਸਥਾਨ ਨਵੇਂ ਬਣੇ ਪ੍ਰਾਂਤ ਤਿਲੰਗਾਨਾ ਦੇ ਹੈਦਰਾਵਾਦ ਦੀਆਂ ਅਲੋਰਾਂ ਵਿੱਚ ਸਥਿਤ ਹੈ ਅਤੇ ਇਥੇ ਸ਼੍ਰੀਗੁਰੁੂ ਰਵਿਦਾਸ ਜੀ ਦੇ ਨਾਮ ਉਪਰ ਕੁਡ ਵੀ ਬਣਿਆ ਹੋਇਆ ਹੈ। ਜਦੋਂ ਗੁਰੂੁ ਜੀ ਇਸ ਸਥਾਨ ਤੋਂ ਜਾਣ ਲਗੇ ਤਾਂ ਸ਼ਰਧਾਲੂਆ ਨੇ ਉਨਾਂ ਦੀ ਖੜਾਵਾਂ ਇਸ ਸਥਾਨ ਉਪਰ ਰੱਖਈਆਂ ਹੋਈਆਂ ਹਨ ਅਤੇ ਸ਼ਰਧਾਲੂ ਇਨਾਂ ਖਾੜਾਵਾਂ ਨੂੰ ਨਮਸਕਾਰ ਕਰਦੇ ਹਨ।

ਗੁਰੂੁ ਜੀ ਸੰਗਤਾਂ ਨੂੰ ਸਤਿ ਨਾਮ ਨਾਲ ਨਿਹਾਲ ਕਰਦੇ ਹੋਏ ਮਦਰਾਸਪਟਨਮ ਤੋਂ ਮੁਦਰਾਇ ਹੁੰਦੇ ਹੋਏ ਹਿੰਦੂਆਂ ਦੇ ਮੰਦਰ ਰਾਮੇਸ਼ਵਰ ਜੋ ਸ਼੍ਰੀ ਰਾਮਚੰਦਰ ਜੀ ਦਾ ਪਰਮਥਾਮ ਹੈ ਜੋ ਸ਼੍ਰੀਲੰਕਾ ਦੇ ਤੱਟ ਕੋਲ ਹੈ।ਇਸ ਸਥਾਨ ਨੂੰ ਸ਼ੰਖ ਜਾਂ ਧਨੁਸ਼ਕੋਟਿ ਜਾਂ ਧਨੁਸ਼ਕੌਡੀ ਵਜੋਂ ਜਾਣਦੇ ਹਨ। ਇਸ ਸਥਾਨ ਉਪਰ ਸੀਤਾ ਮਾਤਾ ਦੀ ਅਗਨੀ ਪ੍ਰਖਿਆ ਵੀ ਕੀਤੀ ਗਈ ਸੀ।ਇਥੋਂ ਦੇ ਦਰਾਵਿੜ ਲੋਕ ਬ੍ਰਾਹਮਣਵਾਦ ਤੋਂ ਬਹੁਤ ਦੁਖੀ ਰਹਿੰਦੇ ਸਨ ਤੇ ਗੁਰੁੂ ਜੀ ਨੇ ਇਥੇ, ਸੱਤ ਦਿਨ ਲੋਕਾਂ ਨੂੰ ਸਤਿਨਾਮ ਦਾ ਨਾਮ ਜਪਾਇਆ।ਰਮੇਸ਼ਵਰ ਤੋਂ ਗੁਰੁੂ ਜੀ ਟੁਟੀਕਰਨ ਗਏ ਜਿਥੇ ਚਮਾਰ ਲੋਕ ਗੁਰੁੂ ਜੀ ਨੂੰ ਅੱਜ ਵੀ ਯਾਦ ਕਰਦੇ ਹਨ।

ਟੁਟੀਕਰਨ ਤੋਂ ਗੁਰੂੁ ਜੀ ਮਾਲਵਾਰ ਸ਼ਹਿਰ ਪਹੰੁਚੇ ਤੇ ਇਸਦਾ ਪੁਰਾਣਾ ਨਾਮ ਕੋਜ਼ੀਕੋਡ ਸੀ। ਇਹ ਸਥਾਨ ਉਨਾਂ ਸਮਿਆਂ ਵਿੱਚ ਵਪਾਰ ਦਾ ਇੱਕ ਵੱਡਾ ਕੇਂਦਰ ਸੀ।ਇਕ ਰਸ਼ੀਅਨ ਲੇਖਕ ਅਫਨਾਸੀ ਨਿਕੀਤਮ ਦੇ ਅਨੰੁਸਾਰ ਇਥੇ ਛੋਟੀਆਂ ਜਾਤਾਂ ਵਾਲੇ ਲੋਕਾਂ ਦਾ ਜੀਵਨ ਬ੍ਰਾਹਮਣਾ ਨੇ ਅਤਿਅੰਤ ਦੁਖੀ ਕੀਤਾ ਹੋਇਆ ਸੀ।ਇਨਾਂ ਲੋਕਾਂ ਦੀ ਰੁਜ਼ਾਨਾ ਜਿੰਦਗੀ ਦੇ ਰੁਜ਼ੇਵਿਆਂ ਉਪਰ ਟੈਕਸ ਲਗਾਇਆ ਜਾਂਦਾ ਸੀ ਜਿਵੇਂ ਕੀ ਨਹਾਉਣ ਦਾ ਵੀ ਟੈਕਸ ਦੇਣਾ ਪਂੈਦਾ ਸੀ। ਸੱਭ ਤੋਂ ਗੰਦਾ ਅਤੇ ਭੇੜਾ ਟੈਕਸ ਅਛੂਤ ਅੋਰਤਾਂ ਨੂੰ ਆਪਣੀ ਛਾਤੀ ਢੱਕਣ ਦਾ ਟੈਕਸ ਕੇਰਲਾ ਸਟੇਟ ਨੂੰ ਦੇਣਾ ਪੈਂਦਾ ਸੀ।ਇਸ ਸਥਾਨ ਉਪਰ ਗੁਰੂੁ ਜੀ ਨੇ ਆਪਣਾ ਆਸਣ ਲਗਾਇਆ ਅਤੇ ਕੀਰਤਨ ਦਾ ਪ੍ਰਭਾਵ ਸੰਗਤ ਉਪਰ ਪੈਣਾ ਸ਼ੁਰੂ ਹੋ ਗਿਆ ਅਤੇ ਰਾਜਾ ਮਾਨ ਵਿਕਰਮ ਮਹਾਨ ਨੂੰ ਲਗਿਆ ਕਿ ਉਸਦੀ ਬਣਾਈ ਹੋਈ ਵਰਣ ਵਿਵੱਸਥਾ ਟੁਟ ਰਹੀ ਹੈ ਤਾਂ ਉਸਨੇ ਗੂਰੂ ਜੀ ਨੂੰ ਕੈਦ ਕਰ ਲਿਆ ਅਤੇ ਜਬਰਨ ਆਟਾ ਪੀਸਣੇ ਵਾਲੀ ਚੱਕੀ ਗੁਰੁੂ ਜੀ ਤੋਂ ਚਲਵਾਉਣੀ ਸ਼ੁਰੂ ਕਰ ਦਿੱਤੀ। ਜਦੋਂ ਚੱਕੀਆਂ ਆਪਣੇ ਆਪ ਚਲਣ ਲੱਗ ਪਈਆਂ ਤਾ ਰਾਜਾ ਗੁਰੁੂ ਜੀ ਦੇ ਪੈਰੀ ਪੈ ਗਿਆ ਅਤੇ ਆਪਣੀ ਭੁਲ ਬਖਸ਼ਾਉਣ ਵਾਸਤੇ ਹੀਰੇ ਜਵਾਹਰਾਤ ਗੁਰੂੁ ਜੀ ਨੂੰ ਭੇਂਟ ਕੀਤੇ।ਪਰ ਗੁਰੂੁ ਜੀ ਨੇ ਰਾਜੇ ਨੂੰ ਕਿਹਾ ਕਿ ਇਸ ਧੰਨ ਨਾਲ ਸੰਗਤ ਦਾ ਭਲਾ ਕਰੋ।ਰਾਜੇ ਵਿਕਰਮ ਨੂੰ ਸਤਿਨਾਮ ਨਾਮ ਦੀ ਦਾਤ ਦੇ ਕੇ ਸ਼੍ਰੀਗੁਰੂੁ ਰਵਿਦਾਸ ਜੀ ਮੈਸੂਰ ਦੀ ਧਰਤੀ ਵਿਖੇ ਗਏ ਜੋ ਆਦਿਵਾਸੀ ਮਖਿਾਸਰ ਰਾਜੇ ਦਾ ਵਸਾਇਆ ਹੋਇਆ ਸ਼ਹਿਰ ਸੀ।ਜਿਥੇ ਹਿੰਦੂਆਂ ਦੀ ਮਾਤਾ ਚਮੁੰਡੇਸ਼ਵਰੀ ਦੇਵੀ ਦਾ ਮੰਦਰ ਹੈ ਆਦੀਵਾਸੀ ਲੋਕ ਕਹਿਦੇ ਹਨ ਕਿ ਜੇ ਕਰ ਉਨਾਂ ਦਾ ਰਾਜਾ ਮਹਿਖਾਸਰ, ਦੁਰਗਾ ਦੀ ਪਹਿਚਾਣ ਕਰ ਲੈਂਦਾ ਤਾਂ ਆਦਿਵਾਸੀ ਲੋਕਾਂ ਦਾ ਰਾਜ ਖਤਮ ਨਹੀ ਹੋਣਾ ਸੀ।ਮਹਿਖਾਸਰ ਦੇ ਰਾਜੇ ਦਾ ਤਖਤਾ ਪਲਟਦੇ ਸਾਰ ਹੀ ਬ੍ਰਾਹਮਣਾ ਨੇ ਅਦਿਵਾਸੀ ਲੋਕਾਂ ਦਾ ਜੀਣਾ ਹਰਾਮ ਕਰ ਦਿੱਤਾ ਸੀ। ਸ਼੍ਰੀਗੁਰੂੁ ਰਵਿਦਾਸ ਜੀ ਨੇ ਇਥੇ 21 ਦਿਨ ਲਗਾਤਾਰ ਸਤਿਸੰਗ ਦੇ ਪ੍ਰਵਚਨ ਕੀਤੇ ।ਬ੍ਰਾਹਮਣਾ ਨੂੰ ਸੱਚ ਦਾ ਮਾਰਗ ਦੱਸਿਆ ਕਿ ਤੁਸੀ ਰਾਮ ਨੂੰ ਮੰਦਰਾ ਵਿੱਚ ਕੈਦ ਨਹੀ ਕਰ ਸਕਦੇ ਰਾਮ ਤਾਂ ਕਣ ਕਣ ਵਿੱਚ ਸਮਾਇਆ ਹੋਇਆ ਹੈ॥

ਗੁਰੂੁ ਜੀ ਮੈਸੂਰ ਤੋਂ ਭਜਿੳਪੁਰ, ਪੂਣੇ, ਪੰਡਰਪੁਰ ਮਾਰਗ ਤੇ ਉਪਦੇਸ਼ ਦਿੰਦੇ ਹੋਏ ਗੁਰੂੁ ਜੀ ਨਰਸੀ ਨਗਰ ਪਹੁੰਚੇ। ਇਹ ਸਥਾਨ ਸਤਿਗੁਰੂ ਨਾਮ ਦੇਵ ਜੀ ਦੀ ਜਨਮ ਭੁਮੀ ਵਜੋਂ ਜਾਣਿਆ ਜਾਂਦਾ ਹੈ।ਇਥੇ ਗੁਰੁੂ ਜੀ ਨੇ ਸਤਿਗੁਰ ਨਾਮਦੇਵ ਜੀ ਦੇ ਭਗਤਾਂ ਪਾਸੋਂ ਸਤਿਗਰੂੁ ਨਾਮ ਦੇਵ ਜੀ ਦੀ ਉਚਾਰੀ ਹੋਈ ਬਾਣੀ ਲ਼ਿਖੀ ਅਤੇ ਇਸ ਨੂੰ ਪੋਥੀ ਦਾ ਰੂਪ ਦਿੱਤਾ ਗਿਆ ਅਤੇ ਗੁਰੂੁ ਜੀ ਇਸ ਪੋਥੀ ਨੂੰ ਬਨਾਰਸ ਲੈ ਕੇ ਆਏ ਸਨ। ਗੁਰੂੁ ਨਾਨਕ ਜੀ ਆਪਣੀ ਪਹਿਲੀ ਉਦਾਸੀ ਦੁਰਾਨ 1509 ਈ: ਵਿੱਚ ਸ਼੍ਰੀਗੁਰੂੁ ਰਵਿਦਾਸ ਜੀ ਨੂੰ ਗੁਪਾਲ ਮੰੰਦਰ ਵਿੱਚ ਮਿਲਣ ਵਾਸਤੇ ਆਏ ਸਨ।ਗੁਰੂਆਂ ਦੀ ਇਸ ਮਿਲਣੀ ਦੁਰਾਨ ਸ਼੍ਰੀਗੁਰੂੁ ਰਵਿਦਾਸ ਜੀ ਨੇ ਪੰਜ ਪੋਥੀਆਂ ਗੁਰੂੁ ਨਾਨਕ ਜੀ ਨੂੰ ਭੇਂਟ ਕੀਤੀਆਂ ਸਨ ਅਤੇ ਗੁਰੁੂ ਨਾਨਕ ਜੀ ਨੇ ਸਤਿਨਾਮ ਦਾ ਉਪਦੇਸ਼ ਸਹਿਤ ਪੰਜੇ ਪੋਥੀਆ ਚਾਰੇ ਉਦਾਸੀਆ ਦੁਰਾਨ ਆਪਣੇ ਕੋਲ ਰਖਦੇ ਸਨ ਅਤੇ ਅੱਜ ਵੀ ਇਹ ਪੋਥੀਆਂ ਕਰਤਾਰਪੁਰ, ਜਲੰਧਰ ਵਿਖੇ ਧੀਰਮੰਲੀਆਂ ਦੇ ਡੇਰੇ ਕੋਲ ਹਨ।

ਸ਼੍ਰੀਗੁਰੂ ਰਵਿਦਾਸ ਜੀ 1476 ਈ: ਵਿੱਚ ਦੋਲਤਵਾਦ ਪਹੰੁਚੇ ਜਿਥੇ ਮੁਹੰਮਦ ਬਾਹਮਨੀ ਦੁਜਾ ਦਾ ਰਾਜ ਸੀ ਅਤੇ ਇਸ ਰਾਜ ਵਿੱਚ ਉਸ ਸਮੇਂ ਵਿੱਚ ਸੋਕਾ ਚਲ ਰਿਹਾ ਸੀ।ਲੋਕ ਖਾਣੇ- ਪੀਣੇੇ ਤੋਂ ਬਹੁਤ ਪ੍ਰੇਸ਼ਾਨ ਰਹਿੰਦੇ ਸਨ ਅਤੇ ਲੋਕ ਭੁਖ-ਮਰੀ ਦੇ ਮਾਰੇ ਹੋਏ ਗੁਜਰਾਤ ਤੇ ਮਾਲਵੇ ਵੱਲ ਜਾਣ ਲਗ ਪਏ ਸਨ।ਗੁਰੁੂ ਜੀ ਦੇ ਇਸ ਸਥਾਨ ਉਪਰ ਚਰਨ ਰੱਖਣ ਨਾਲ ਵਰਖਾ ਪੈਂਣ ਲੱਗ ਪਈ ਅਤੇ ਦੋਲਤਵਾਧ ਦਾ ਰਾਜਾ ਬਹੁਤ ਪ੍ਰਭਾਵਤ ਹੋਇਆ ਅਤੇ ਰਾਜੇ ਨੇ ਗੁਰੂ ਜੀ ਦਾ ਬਹੁਤ ਮਾਣ-ਸਤਿਕਾਰ ਕੀਤਾ।

ਗੁਰੁੂ ਜੀ ਨੇ ਦੋਲਤਾਵਾਦ ਸੰਗਤਾਂ ਦਾ ਉਦਾਰ ਕਰਕੇ ਖੁਲਦਵਾਗ ਪਿੰਡ ਵਿੱਚ ਗਏ। ਇਸ ਸਥਾਨ ਸਤਿ ਗੁਰੂੁ ਕਬੀਰ ਜੀ ਦਾ ਜਨਮ ਸਥਾਨ ਵਜੋਂ ਜਾਣਿਆ ਜਾਂਦਾ ਸੀ। ਇਥੋਂ ਦੇ ਸਾਈਂ ਮਕਦੁਮ ਸੈਜ਼ਦ ਜਿਆਉੁਦੀਨ ਬਾਇਬਾਨੀ ਗੁਰੁ ਜੀ ਦੇ ਬੱਚਨਾਂ ਨਾਲ ਸਹਿਮਤ ਹੋ ਕੇ ਮੋਮਨ ਬਣ ਗਏ ਸਨ।ਖੁਲਦਵਾਗ ਤੋਂ ਗੁਰੂੁ ਜੀ ਆਪਣੀ ਮੰਡਲੀ ਨਾਲ 12 ਕਿ:ਮੀ: ਦੂੁੁਰ ਅਲੌਰਾਂ ਅਤੇ ਅਜੰਤਾਂ ਦੀਆਂ ਗੁਫਾਵਾਂ ਕੋਲ ਨਿਵਾਸ ਕੀਤਾ।ਇਸ ਸਥਾਨ ਉਪਰ,ਬੁਧ,ਜੈਨ ਅਤੇ ਹਿੰਦੂ ਧਰਮਾਂ ਦੇ ਬਹੁਤ ਸਾਰੇ ਪਵਿਤਰ ਸਥਾਨ ਹਨ।ਗੁਰੂ ਜੀ ਨੇ ਬਾਰੂਲ਼ ਪਿੰਡ ਦੇ ਰਮਣੀਕ ਅਸਥਾਨ ਵਿੱਚ ਆਪਣਾ ਆਸਣ ਲਗਾਇਆ ਸੀ ਕਿਉਂਕਿ ਇਹ ਸਥਾਨ ਨਾਗਵੰਸ਼ੀ ਜਾਤੀ ਦੇ ਲੋਕਾਂ ਦੇ ਅਧਾਰਤ ਤੇ ਹੈ। ਮੰਰਾਠੀ ਭਾਸ਼ਾ ਵਿੱਚ ਇਸ ਨੂੰ ਬਰੂਲ਼, ਨਾਗਵੰਸੀ ਜਾਤੀ ਵਜੋਂ ਜਾਣੇ ਜਾਂਦੇ ਹਨ।ਇਥੋਂ ਦੇ ਬਾਦਸ਼ਾਹ ਯੇਲਦੇਊ ਦੇ ਸਰੀਰ ਵਿੱਚ ਕੀੜੇ ਪਏ ਹੋਏ ਸਨ ਅਤੇ ਰਾਜੇ ਦੇ ਲੋਕ ਉਸਦੇ ਕੋਲ ਨਹੀ ਜਾਂਦੇ ਸਨ।ਬਿਮਾਰੀ ਨਾਲ ਪੀੜਤ ਬਾਦਸ਼ਾਹ ਆਪਣੀ ਫਰਿਆਦ ਲੈ ਕੇ ਗੁਰੂ ਜੀ ਦੇ ਚਰਣਾ ਵਿੱਚ ਢਹਿ- ਢੇਰੀ ਹੋ ਗਿਆ ਅਤੇ ਗੁਰੁੂ ਜੀ ਨੇ ਉਸਦੀ ਪੀੜਾ ਨੂੰ ਸਮਝ ਦੇ ਹੋਏ ਗੁਰੂੁ ਜੀ ਨੇ ਯੇਲਗੰਗਾ ਨਦੀ ਤੋਂ ਪਾਣੀ ਮੰਗਵਾਇਆ ਅਤੇ ਇੱਕ ਟੋਆ ਪੁਟ ਕੇ,ਜਲ ਉਸ ਵਿਚ ਪਾ ਦਿਤਾ ਅਤੇ ਬਾਦਸ਼ਾਹ ਨੂੰ ਉਸ ਜਲ ਨਾਲ ਨਹਾਉਣ ਵਾਸਤੇ ਕਿਹਾ ਅਤੇ ਰਾਜੇ ਦੇ ਸਾਰੇ ਦੁਖ ਦੂਰ ਹੋ ਗਏ।ਇਸ ਖੁਸ਼ੀ ਵਿੱਚ ਰਾਜੇ ਨੇ ਇਸ ਸਥਾਨ ਤੇ ਸ਼੍ਰੀਗੁਰੂ ਰਵਿਦਾਸ ਜੀ ਦੇ ਨਾਮ ਉਪਰ ਕੁਡ ਬਣਾਇਆ ਸੀ।ਪਰ ਬ੍ਰਾਹਣਵਾਧੀ ਲੋਕਾਂ ਨੇ ਇਸ ਕੁਡ ਦਾ ਨਾਮ ਬਦਲ ਕੇ ਪੁਣਯਸ਼ਲੋਕ ਅਹਿੱਲਿਆਬਾਈ ਹੋਲਕਰ ਸ਼ਿਵਾਲਯ ਤੀਰਥ ਕੁਡ ਰੱਖਿਆ ਹੋਇਆ ਹੈ ਇਹ ਸਥਾਨ ਮਹਾਰਾਸ਼ਟਰਾ ( ਅਰੰਗਾਵਾਦ) ਤੋ 32 ਕਿ. ਮੀ.ਦੂਰ ਐਲੋਰਾਂ ਦੀਆ ਗੁਫਾਵਾਂ ਤੋਂ ਦੂਰ ਹੈ॥

ਗੁਰੂ ਜੀ, ਇਸ ਸਥਾਨ ਤੋਂ ਕਨਾਡ ਪਹੰੁਚੇ।ਇਹ ਸਥਾਨ ਅੱਜ ਚਮਾਰ ਟੇਕਰੀ ਵਜੋਂ ਜਾਣਿਆ ਜਾਂਦਾ ਹੈ।ਗੁਰੁੂ ਜੀ ਨੇ ਸੰਗਤ ਨੂੰ ਸਤਿਨਾਮ ਦਾ ਜਾਪ ਕਰਵਾਉਂਦੇ ਹੋਏ ਨਾਸਿਕ ਪਹੰੁਚੇ। ਇਸ ਸਥਾਨ ਉਪਰ ਸੁਰਜ਼ ਅਤੇ ਬ੍ਰਹਿਸਪਤੀ ਸਿੱਘ ਰਾਸ਼ੀ ਵਿੱਚ ਪ੍ਰਵੇਸ ਕਰਦਾ ਹੈ।ਇਥੇ ਗੁਦਾਵਰੀ ਨਦੀ ਦੇ ਕਿਨਾਰੇ ਉਪਰ ਕੂੰਭ ਦਾ ਮੇਲਾ ਲਗਦਾ ਹੈ।ਇਥੇ ਬ੍ਰਾਹਮਣਾ ਵਲੋਂ ਕਰਮ ਕਾਡ ਦੁਆਰਾ ਸੰਗਤ ਨੂੰ ਲੁਟਿਆ ਜਾਂਦਾ ਸੀ ਅਤੇ ਗੁਰੁੂ ਜੀ ਨੇ ਲੋਕਾਂ ਨੂੰ ਸਤਿਨਾਮ ਨਾਲ ਜੋੜ ਕੇ ਸਿਧੇ ਰਾਹ ਪਾਇਆ॥

ਚਮਾਰ ਟੇਕਰੀ ਤੋਂ ਗੁਰੂ ਜੀ ਮਾਂਡੋ ਸ਼ਹਿਰ ਪਹੰੁਚੇ।ਇਸ ਸਥਾਨ ਨੂੰ ਮੁਸਲਮਾਨ ਰਾਜੇ,ਉਲਮਾਂ ਤੇ ਸ਼ੂਫੀ ਸੰਤਾ ਨਾਲ ਰਲ ਕੇ ਇੱਕ ਸੰੁਦਰ ਸ਼ਹਿਰ ਬਣਵਾਇਆ ਸੀ।ਗੁਰੂੁ ਜੀ ਨੇ ਇਥੇ ਚਾਰ ਕੁ ਮੀਲ਼ ਦੁਰ ਮੈਂਦੀ ਖੇੜਾ ਦੇ ਕਾਕੜ ਖੰਡ ਦੇ ਕਿਨਾਰੇ ਉਪਰ ਆਪਣਾ ਡੇਰਾ ਲਗਾਇਆ ਸੀ ਇਥੇ ਸੰਗਤਾਂ ਗੁਰੁੂ ਜੀ ਦੇ ਬਚਨ ਸੁਣਨ ਆਇਆ ਕਰਦੀਆਂ ਸਨ।ਇਸ ਸਥਾਨ ਨੂੰ ਗੁਰੂੁ ਜੀ ਦੇ ਚਰਨਛੋਅ ਪ੍ਰਾਪਤ ਸਥਾਨ ਦਾ ਮਾਣ ਹੈ।ਇਥੇ ਗੁਰੁੂ ਜੀ ਨੇ ਪੁਰੇ 49 ਦਿਨ ਭਜਨ ਬੰਦਗੀ ਵਿੱਚ ਬਤੀਤ ਕੀਤੇ ਅਤੇ ਸਤਿਨਾਮ ਬਾਣੀ ਦਾ ਪ੍ਰਚਾਰ ਕੀਤਾ।ਇਸ ਸਥਾਨ ਉਪਰ ਪਾਣੀ ਦੀ ਬਹੁਤ ਕਿਲਤ ਸੀ ਤੇ ਗੁਰੁੂ ਜੀ ਨੇ ਇੱਕ ਪੱਥਰ ਦੂਰ ਕਰਕੇ ਇਕ ਮਿੰਠੇ ਪਾਣੀ ਦੇ ਚਸ਼ਮੇਂ ਨੂੰ ਉਜਾਗਰ ਕੀਤਾ ਸੀ।

ਇਸ ਸਥਾਨ ਉਪਰ ਇੱਕ ਅਜੀਵ ਘਟਨਾ ਵਾਪਰੀ ਕਿ ਇਥੇ ਇਕ ਬਹੁਤ ਹੀ ਉਚੇ ਘਰਾਣੇ ਦੀ ਲੜਕੀ ਜੋ ਅਪਸਰਾਂ ਵਰਗੀ ਸੀ ਤੇ ਜਿਸਦਾ ਨਾਂ ਗੰਗਾ ਜਾਂ ਗੰਗਾ ਨਦੀ ਸੀ।ਗੁਰੂੁ ਜੀ ਦੇ ਪ੍ਰਬੱਚਨ ਸੁਣਨ ਵਾਸਤੇ ਆਇਆ ਕਰਦੀ ਸੀ ਜਿਸਦਾ ਰੰਗ-ਰੂਪ ਦੂੁਰ ਤੱਕ ਮਹਿਕਾਂ ਖਲਾਰਦਾ ਸੀ।ਗੰਗਾ ਦੇੇ ਅਲੌਕਿਕ ਹੁਸਨ ਦੀਆਂ ਗੱਲਾਂ ਕੰਨੋ -ਕੰਨੀ ਰਾਜਾ ਸੁਲਤਾਨ ਗਿਆਸ ਸ਼ਾਹ ਰਾਜੇ ਕੋਲ ਪਹੁੰਚ ਗਈ ਅਤੇ ਇਹ ਰਾਜਾ ਸ਼ਰਾਬੀ ਕਬਾਬੀ ਸੀ ਜਿਸ ਕੋਲ ਪਹਿਲਾ ਹੀ ਅਨੇਕਾਂ ਸੰੁਦਰੀਆਂ ਸਨ।ਰਾਜੇ ਨੇ ਇਕ ਵਜ਼ੀਰ ਰਾਹ੍ਹੀ ਗੁਰੂੁ ਜੀ ਨੂੰ ਸੰਦੇਸ਼ ਭੇਜਿਆ ਕਿ ਰਾਜਾ ਗੰਗਾ ਨਾਲ ਵਿਆਹ ਕਰਵਾਉਣ ਚਾਹੰੁਦਾ ਹੈ। ਗੁਰੂੁ ਜੀ ਬੇਚੇਨ ਰਹਿਣ ਲਗ ਪਏ ਅਤੇ ਇਸ ਬੇਚੈਨੀ ਦੀ ਭਿਣਕ ਗੰਗਾ ਨੁੂੰ ਵੀ ਹੋ ਗਈ। ਗੰਗਾ ਨੇੇ ਰਾਜੇ ਨਾਲ ਵਿਆਹ ਕਰਵਾਉਣ ਵਾਸਤੇ ਹਾਂ ਕਰ ਦਿੱਤੀ ਪਰ ਇੱਕ ਸ਼ਰਤ ਲਗਾ ਦਿੱਤੀ ਕਿ ਰਾਜਾ ਉਸਦਾ ਡੋਲ੍ਹਾ ਗੁਰੂੁ ਜੀ ਦੇ ਆਸ਼ਰਮ ਵਿਚੋਂ ਲੇ ਕੇ ਜਾਵੇ।

ਰਾਜਾ ਸਹਿਮਤ ਹੋ ਗਿਆ ਅਤੇ ਆਪਣੀ ਸ਼ਾਹੀ ਬਰਾਤ ਨੂੰ ਹਾਰ ਸ਼ਿਗਾਰ ਲਗਵਾ ਕੇ,ਬੈਂਡ ਵਾਜਿਆਂ ਨਾਲ ਅਸ਼ਰਮ ਵਿੱਚ ਪਹੰੁਚਿਆ।ਗੰਗਾ ਨੇ ਆਸ਼ਰਮ ਵਿੱਚੋਂ ਜਾਣ ਬਾਰੇ ਨਹੀ ਸੋਚਿਆ ਸੀ ਕਿਉਂਕਿ,ਉਸਨੂੰ ਗੁਰੂੁ ਜੀ ਉਪਰ ਪੂਰਾ ਭਰੋਸਾ ਸੀ।ਵਿਆਹ ਦੀਆ ਸਾਰੀਆਂ ਰਸਮਾਂ ਕੀਤੀਆਂ ਜਾ ਰਹੀਆਂ ਸਨ ਪਰ ਅਚਾਨਕ ਬਹੁਤ ਜ਼ੋਰਾਂ ਦੀ ਮੀਹ ਪੈਂਣ ਲਗ ਪਿਆ ਅਤੇ ਗੰਗਾ ਨੇ ਸ਼ਰਤ ਰੱਖੀ ਕਿ ਉਹ ਕਾਕੜਾ ਤੱਟ ਉਪਰ ਜਾਣਾ ਚਾਹੰੁਦੀ ਹੈ ਗੰਗਾ ਨੇ ਦਰਿਆ ਵਿੱਚ ਸ਼ਾਲ ਮਾਰ ਦਿੱਤੀ ਅਤੇ ਰਾਜੇ ਦੇ ਸਾਰੇ ਬਰਾਤੀ ਗੰਗਾ ਨੂੰ ਲੱਭਣ ਵਿੱਚ ਅਸਮਰਥ ਰਹੇ ਅਤੇ ਆਖਰਕਾਰ ਰਾਜੇ ਨੇ ਸ਼ਰਮਸਾਰ ਹੋ ਕੇ ਗੁਰੂੁ ਜੀ ਤੋਂ ਮਾਫੀ ਮੰਗੀ॥

ਇਸ ਕਾਕੜੀ ਤੱਟ ਉਪਰ ਸ਼ਿਵ-ਪਾਰਵਤੀ ਮਾਤਾ ਦਾ ਮੰਦਰ ਹੈ ਅਤੇ ਇਥੇ ਗੁਰੁੂ ਰਵਿਦਾਸ ਜੀ ਦੇ ਚਰਨ ਛੋ ਸਥਾਨ ਦਾ ਬੋਰਡ ਲੱਗਿਆ ਹੋਇਆ ਹੈ ਜਿਥੇ ਗੰਗਾ ਜੀ ਸ਼ਿਵ ਸਥਾਨ ਤੇ ਸੰਤ ਸ਼੍ਰੋਮਣੀ ਗੁਰੂੁ ਰਵਿਦਾਸ ਜੀ ਦਾ ਨਾਮ ਲਿਖਿਆ ਹੋਇਆ ਹੈ॥

ਮਾਂਢ ਤੋਂ ਗੁਰੂੁ ਜੀ ਧਾਰ ਤੋ ਹੁੰਦੇ ਹੋਏ ਸੱਤ ਸਾਗਰ,ਚਾਰ ਧਾਮ ਮੰਦਰ, ਇੱਕ ਸ਼ਕਤੀ ਪੀਠ ਅਤੇ ਅਨੇਕਾਂ ਹਿੰਦੂ ਮੰਦਰਾਂ ਦੀ ਧਰਤੀ ਉਪਰ 1476 ਈ: ਸ਼੍ਰੀ ਗੁਰੁ ਰਵਿਦਾਸ ਜੀ ਉਜੈਨ ਵਿਖੇ ਪਹੰੁਚੇ।
ਗੁਰੂੁ ਜੀ ਨੇ ਸਿਪਰਾ ਨਦੀ ਵਿੱਚ ਅਸ਼ਨਾਨ ਕੀਤਾ ਅਤੇ ਸੰਗਤਾਂ ਨੂੰ ਸਤਿਨਾਮ ਨਾਮ ਨਾਲ ਨਿਹਾਲ ਕੀਤਾ।ਇਸ ਸਥਾਨ ਨੂੰ ਸ਼੍ਰੀਗੁਰੂ ਰਵਿਦਾਸ ਜੀ ਘਾਟ ਕਹਿੰਦੇ ਹਨ ਜੋ ਰਾਮ ਘਾਟ ਸਥਾਨ ਨਾਲ ਲਗਦਾ ਹੈ ਇਸ ਸਥਾਨ ਉਪਰ ਗੁਰੂੁ ਜੀ ਦੀ ਮੁਰਤੀ ਵੀ ਸ਼ੁਸ਼ੋਭਤ ਹੈ॥

ਮਾਂਡ ਦੀ ਧਰਤੀ ਤੋਂ ਗੁਰੂੁ ਜੀ ਬਿੰਦਰਾਬੰਦ ਅਤੇ ਗਵਰਧਨ ਪਹੰੁਚੇ।ਇਸ ਸਥਾਨ ਉਪਰ ਗੁਰੂੁ ਜੀ ਦੀਆਂ ਨਿਸ਼ਾਨੀਆਂ ਜਿਵੇ: ਗੁਰੂ ਜੀ ਦੇ ਚਰਨਾਂ ਦੀ ਪਾਦੁਕਾ,ਬਸਤਰ,ਤਕੀਆ, ਛੜੀ, ਚਿਮਟਾ ਆਦਿ ਅਜੇ ਤੱਕ ਸੰਗਤਾਂ ਨੇ ਸੰਭਾਲ ਕੇ ਰਖੇ ਹੋਏ ਹਨ॥

ਗਵਰਧਨ ਤੋਂ ਗੁਰੂੁ ਜੀ ਉਜੈਨ ਦੇ ਮਾਲਵੇ ਖੇਤਰ ਵਿੱਚ ਗਏ ਜਿਥੇ ਸੰਤ ਮੋਚਨਾਬਾਈ ਨੂੰ ਲੋਕ ਦੇਵੀ ਵਾਂਗ ਪੂੁਜ ਦੇ ਸਨ। ਗੁਰੂੁ ਜੀ ਨੇ ਉਜੈਨ ਤੋਂ ਚਲਕੇ 12 ਕਿ. ਮੀ. ਦੂੁੁਰ ਨਹਾਰੀਆ ਪਿੰਡ ਡੇਰਾ ਲਗਾਇਆ ਅਤੇ ਗੁਰੁ ਜੀ ਭੁਪਾਲ,ਵਿਦੀਸ਼ਾ,ਸਾਗਰ ਹੰੰਦੇ ਹੋਏ ਭੂਦੀ ਪਹੁੰਚੇ। ਭੁਪਾਲ ਵਿੱਚ ਬੁੱਧ ਧਮਾਂ ਦੇ ਸਾਂਚੀ ਸਤੁਪਾ ਦੇ ਮੁਤਾਬਿਕ ਭਾਰਤ ਦਾ ਪਾਰਲੀਮੈਂਟ ਹਾਉਸ ਬਿਲਿਡੰਗ ਬਣਾਈ ਗਈ ਸੀ ਭੂਦੀ ਪਿੰਡ ਵਿੱਚ ਇਕ ਧਨਾਡ ਜੋ ਲੋਕਾਂ ਨੂੰ ਠਗ ਕੇ ਬਹੁਤ ਵੱਡਾ ਮਹਿਲ ਪਾ ਕੇ ਬੈਠਾ ਸੀ।ਪਿੰਡ ਦੇ ਲੋਕ ਉਸ ਤੋਂ ਬਹੁਤ ਦੁਖੀ ਸਨ ਕਿਉਂਕਿ ਇਹ ਧਨਾਡ ਗਰੀਬ ਤੇ ਲਚਾਰ ਲੋਕਾਂ ਤੋਂ ਵਿਆਜ ਤੇ ਵਿਆਜ ਲਗਾ ਕੇ ਵਸੂਲਦਾ ਸੀ।ਅਚਾਨਕ ਡਿਗਣ ਨਾਲ ਉਸਦੀ ਮੌਤ ਹੋ ਗਈ ਅਤੇ ਪਿੰਡ ਦੇ ਲੋਕ ਸੋਗ ਵਿੱਚ ਬੈਠੇ ਹੋਏ ਸਨ ਤਾਂ ਗੁਰੂੁ ਜੀ ਨੇ ਇਥੇ ਇਕ ਸ਼ਬਦ ਉਚਾਰਣ ਕੀਤਾ ਕਿ “ਉਚੇ ਮੰਦਰ ਸਾਲ ਰਸੋਈ ! ਏ ਘਰੀ ਫੁਨਿ ਰਹਨੁ ਨਾ ਹੋਈ!ਇਹ ਤਨ ਐਸਾ ਜੈਸੇ ਘਾਸ ਕੀ ਟਾਈ ! ਜਲਿ ਗਇੳ ਘਾਸੁ ਰਲ ਗਇੳ ਮਾਟੀ”ਸੰਗਤਾਂ ਨੂੰ ਸਮਜਾਇਆ ਕਿ ਅਜਿਹੇ ਇੰਨਸਾਨ ਦਾ ਸਾਨੂੰ ਦੁਖ ਨਹੀ ਮਨਾਉਣਾ ਚਾਹੀਦਾ ਹੈ॥

ਸ਼੍ਰੀਗੁਰੂੁ ਰਵਿਦਾਸ ਜੀ 1477 ਈ: ਵਿਖੇ ਆਗਰ ਵਿਚ ਪਹੰੁਚੇ ਅਤੇ ਲੋਕਾਂ ਨੂੰ ਜੁਤੀਆ ਬਣਾਉਣ ਦੇ ਕੰਮ ਕਰਨ ਦੀ ਪ੍ਰੇਣਣਾ ਕੀਤੀ।ਆਗਰੇ ਦੀ ਜੁਤੀ ਅੱਜ ਵੀ ਸੰਸਾਰ ਭਰ ਵਿਚ ਮਸ਼ਹੂਰ ਹੈ ਤੇ ਇਥੋ ਦੇ ਚਮਾਰਾਂ ਨੇ ਬਾਦਸ਼ਾਹ ਅਕਬਰ ਦੀਆਂ ਫੌਜਾਂ ਦੀਆਂ ਜੁਤੀਆਂ ਬਣਾਉਣ ਦਾ ਠੇਕਾ ਮਿਲਿਆ ਹੋਇਆ ਸੀ।ਜਿਸ ਨਾਲ ਇਥੋਂ ਦੇ ਚਮਾਰ ਅਮੀਰ ਲੋਕਾਂ ਵਜੋਂ ਜਾਣੇ ਜਾਂਦੇ ਹਨ॥

ਆਗਰੇ ਵਿੱਚ ਇਕ ਕਰੌੜੀ ਮੱਲ ਖੱਤਰੀ ਰਹਿੰਦਾ ਸੀ ਜਿਸਨੇ ਲੋਕਾਂ ਦਾ ਖੂੁਨ ਨਿਚੋੜ ਕੇ ਧੰਨ ਇਕਠਾ ਕੀਤਾ ਹੋਇਆ ਸੀ ਤੇ ਲੋਕਾਂ ਉਪਰ ਬਹੁਤ ਜ਼ੁਲਮ ਕਰਿਆ ਕਰਦਾ ਸੀ।ਗੁਰੁੂ ਜੀ ਨੇ, ਉਸਨੂੰ ਨੀਂਦ ਵਿਚੋਂ ਜਾਗਣ ਦਾ ਸੰਦੇਸ਼ ਦਿੱਤਾ ਪਰ ਉਸਦੀ ਘਰਵਾਲੀ ਗੁਰੁੂ ਜੀ ਦੇ ਬਚਨਾਂ ਨੂੰੰ ਪੁਰੀ ਤਰ੍ਹਾਂ ਸਮਝ ਗਈ ਸੀ ਅਤੇ ਬਾਅਦ ਵਿੱਚ ਕਰੌੜੀ ਮੱਲ ਨੇ ਗ੍ਰੀਬ ਲੋਕਾਂ ਵਾਸਤੇ ਬਹੁਤ ਹੀ ਨੇਕੀ ਵਾਲੇ ਕੰਮ ਕੀਤੇ॥

ਆਗਰਾ ਤੋ ਚਲ ਕੇ ਗੁਰੂੁ ਜੀ ਮਥੁਰਾ ਵਿਖੇ ਆਏ ਇਥੇ ਪਾਂਡੇ ਲੋਕਾਂ ਨੂੰ ਧਰਮ ਕਾਡਾਂ ਵਿੱਚ ਉਲਝਾ ਕੇ ਲੋਕਾਂ ਨੂੰ ਲੁਟ ਰਹੇ ਸਨ।ਗੁਰੂੁ ਜੀ,ਨੇ ਪਾਡਿਆਂ ਨੂੰ ਸਤਿਨਾਮ ਦੇ ਨਾਮ ਦਾ ਜਾਪ ਕਰਵਾਇਆ ਅਤੇ ਉਨਾਂ ਨੂੰ ਸਿਧੇ ਰਾਹ ਪਾਇਆ। ਗੁਰੂ ਜੀ, ਸੰਗਤਾਂ ਨੂੰ ਤਾਰਦੇ ਹੋਏ ਵਾਪਿਸ ਮੰਥੁਰਾ ਤੋਂ ਮੈਨੀਪੁਰੀ, ਏਟਾਵਾ,ਕਾਨਪੁਰ,ਅਲਾਹਾਬਾਦ ਮਾਰਗ ਹੰੂਦੇ ਹੋਏ 1478 ਈ:ਵਿੱਚ ਵਾਪਿਸ ਆਪਣੇ ਆਸ਼ਰਮ ਕਾਸ਼ੀ ਗੁਪਾਲ ਮੰਦਰ ਵਿੱਚ ਪਹੰੁਚੇ ਜਿਥੇ ਸੰਗਤਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੀਆ ਸਨ॥

ਸ਼੍ਰੀ ਗੁਰੂੁ ਰਵਿਦਾਸ ਜੀ ਦੁਜੀ ਅਤੇ ਤੀਜੀ ਉਦਾਸੀ ਦਾ ਵੇਰਵਾ ਇਸ ਆਰਟੀਕਲ ਵਿੱਚ ਦਿੱਤਾ ਗਿਆ ਹੈ।ਇਸ ਤੋਂ ਪਹਿਲੇ ਆਰਟੀਕਲ ਵਿੱਚ ਪਹਿਲੀ ਅਤੇ ਛੇਵੀਂ ਉਦਾਸੀ ਦਾ ਵੇਰਵਾ ਦਿੱਤਾ ਗਿਆ ਸੀ ਸੋ ਸੰਗਤ ਉਸ ਨੂੰ ਵੀ ਪੜ ਸਕਦੀਆਂ ਹਨ।

ਸਾਡੇ ਗੁਰੂਆਂ ਦੀ ਵਿਚਾਰ ਧਾਰਾ ਨਾਲ ਸਾਂਝ ਰੱਖਣ ਵਾਲੀਆਂ ਸੰਗਤਾ ਨੇ ਸ਼੍ਰੀਗੁਰੂ ਨਾਨਕ ਜੀ ਦੀ ਜਨਮਸਾਖੀ ਬਾਰੇ ਸੁਣਿਆ ਤੇ ਪੜਿਆ ਹੋਵੇਗਾ ਜਿਵੇਂ ਕਿ ਸ਼੍ਰੀਗੁਰੂ ਨਾਨਕ ਜੀ ਦੇੇ ਜਨਮ ਸਮੇਂ ਉਨਾਂ ਦੇ ਕਮਰੇ ਵਿੱਚ ਪ੍ਰਕਾਸ਼ ਹੋਇਆ ਸੀ “ਮਿੰਟੀ ਧੁੰਦ ਜੱਗ ਚਾਨਣ ਹੋਇਆ”, ਗੁਰੁੂ ਜੀ ਨੇ ਬਚਪਨ ਤੋਂ ਹੀ ਬ੍ਰਾਹਮਣਵਾਦ ਦਾ ਵਿਰੋਧ ਕੀਤਾ ਜਿਵੇਂ: ਜਨੇਊ ਪਹਿਨਣ ਤੇ ਪਾਂਧੇ ਤੋਂ ਪੜਨ ਤੋਂ ਇਨਕਾਰੀ ਹੋਣਾ, ਸ਼੍ਰੀ ਗੁਰੂੁ ਰਵਿਦਾਸ ਜੀ ਅਤੇ ਉਨਾਂ ਦੀ ਭਜਨ ਮੰਡਲੀ ਨੂੰ ਲੰਗਰ ਸ਼ਕਾਉਣਾ ਜਿਸਨੂੰ ਸੱਚਾ ਸੋਦੇ ਕਰਕੇ ਜਾਣਿਆ ਜਾਂਦਾ ਹੈ ਅਤੇ ਕਾਲੀ ਬੇਂਈ ਤੇ ਮੂਲ਼ ਮੰਤਰ ਲੈਣਾ, ਤੇਰਾਂ– ਤੇਰਾਂ ਤੋਲਣਾ, ਚਾਰ ਉਦਾਸੀਆ ਵਿੱਚ ਲੋਕਾਂ ਦੀ ਵਿਗੜੀ ਹੋਈ ਵਿਚਾਰਧਾਰਾ ਦੇ ਪਾਪੀ ਲੋਕ, ਯਾਦੂਗਰਾਂ ਨੁੰ ਸਿੱਧੇ ਰਾਹ ਪਾਉਣਾ, ਇਸਲਾਮਿਕ ਰਾਜੇ ਬਾਬਰ ਨੂੰ ਜ਼ਾਬਰ ਕਹਿਣਾ,ਆਟੇ ਵਾਲੀਆਂ ਚੱਕੀਆਂ ਆਪਣੇ ਚੱਲ ਲੱਗ ਪੈਂਦੀਆ ਸਨ। ਪਵਨ ਅਤੇ ਪਾਣੀ ਦੀ ਮਹੱਤਤਾ ਤੋਂ ਲੋਕਾਂ ਨੂੰ ਜਾਣੂ ਕਰਾਉਣਾ, ਸਿਖੀ ਨੂੰ ਸਹੀ ਰਾਹ ਦੇਣ ਵਾਸਤੇ ਆਪਣੀ ਗੁਰਗੱਦੀ ਭਾਈ ਲੇਹਣੈ ਨੂੰ ਬਖਸ਼ਸ ਕਰਨ ਨਾਲ ਇੱਕ ਨਵੀਂ ਸਿੱਖ ਧਰਮ ਵਿੱਚ ਪਿਰਤ ਪਾਈ ਸੀ।

ਭਾਈ ਲਾਲੋ ਦੇ ਘਰ ਕੋਦਰੇ ਦਾ ਰੋਟੀ ਖਾ ਕੇ ਗੁਰੂੁ ਜੀ ਸਾਬਿਤ ਕੀਤਾ ਕਿ ਗੁਰੂੁ ਜੀ ਗਰੀਬਾਂ ਦੇ ਨਾਲ ਸਨ, ਗੁਰੁੂ ਨਾਨਕ ਜੀ, ਭਾਈ ਬਾਲਾ ਜੀ, ਭਾਈ ਮਰਦਾਨਾ ਜੀ ਦੇ ਸਾਥ ਰਹਿਣ ਜਾਤਪਾਤ ਨੂੰ ਨਿਕਾਰਨਾ ਸੀ ਅਤੇ ਭਾਰਤੀ ਔਰਤਾਂ ਦੀ ਇੰਜ਼ਤ ਕਰਨਾ ਗੁਰੂੁ ਜੀ ਦਾ ਮੱੁਖ ਉਦੇਸ਼ ਸੀ।

ਸ਼੍ਰੀ ਗੁਰੁੂ ਨਾਨਕ ਜੀ ਨੇ ਜਗਨਨਾਥ ਮੰਦਰ ਵਿੱਚ ਆਰਤੀ ਦਾ ਗਾਇਨ ਕੀਤਾ ਜਿਵੇਂ: “ਗਗਨ ਮੈ ਥਾਲੁ ਰਵਿ ਚੰਦ ਦੀਪਕ ਬਨੈ, ਤਾਰਿਕਾ ਮੰਡਲ,ਜਨਕ ਮੋਤੀ” ਜੋ ਉਸ ਸਮੇਂ ਵਿੱਚ ਬ੍ਰਾਹਮਣਵਾਧ ਤੇ ਚੋਟ ਸੀ ਕਿਉਂਕਿ ਗੁਰੂੁ ਜੀ ਨੂੰ ਪੁਜਾਰੀਆਂ ਨੇ ਮੰਦਰ ਦੇ ਅੰਦਰ ਵੜਨ੍ਹ ਨਹੀ ਦਿੱਤਾ ਸੀ।

ਜੇ ਕਰ ਅਸੀ ਸ਼੍ਰੀ ਗੁਰੂੁ ਰਵਿਦਾਸ ਜੀ ਬਾਰੇ ਵਿਚਾਰ ਗੋਸ਼ਟੀ ਕਰੀਏ ਤਾਂ ਪਤਾ ਚਲਦਾ ਹੈ ਕਿ ਸ਼੍ਰੀਗੁਰੂ ਰਵਿਦਾਸ ਜੀ, ਸ਼੍ਰੀ ਗੁਰੂੁ ਨਾਨਕ ਜੀ ਤੋਂ 55 ਸਾਲ ਵੱਡੇ ਸਨ।ਗੁਰੁੂ ਜੀ ਦੇ ਜਨਮ ਵੇਲੇ ਕਮਰੇ ਵਿਚ ਵੀ ਪ੍ਰਕਾਸ਼ ਹੋਣਾ,ਪਾਂਧੇ ਤੋਂ ਪੜਨ ਤੋ ਇਨਕਾਰੀ ਹੋਣਾ, ਅਛੂਤਾਂ ਨੂੰ ਕੰਮ ਕਰਨਾ ਦਾ ਮਾਰਗ ਦੱਸਣਾ, ਅਛੂਤ ਹੋਣ ਦੇ ਨਾਤੇ ਗੰਗਾ ਵਿੱਚ ਅਸ਼ਨਾਨ ਕਰਨਾ, ਜੰਜੂ ਤਿਲਕ ਲਗਾ ਕੇ ਰੰਬ ਦੀ ਭਗਤੀ ਕਰਨੀ, ਰਾਜਾ ਨਾਗਰ ਮੱਲ ਦੇ ਸਾਹਮਣੇ ਸਾਬਿਤ ਕਰਨਾ ਕਿ ਅਛੂਤਾਂ ਨੂੰ ਰੰਬ ਦੀ ਭਗਤੀ ਕਰਨ ਦਾ ਪੂਰਾ ਹੱਕ ਹੈ ਤੇ ਰਾਜੇ ਦੀ ਕਚਿਹਰੀ ਵਿੱਚ ਬਰਾਹਮਣਾ ਨੂੰ ਮਾਤ ਦੇਣੀ, ਰਾਜਪੂਤਾਂ ਦੇ ਬਹੁਤ ਸਾਰੇ ਰਾਜੇ ਅਤੇ ਮੈਵਾੜ ਦੀ ਰਾਣੀ ਝਾਲਾਬਾਈ ਅਤੇ ਮੀਰਾ ਬਾਈ ਗੁਰੂੁ ਜੀ ਦੇ ਸ਼ਰਧਾਲੂ ਬਣਨਾ, ਪੰਜਾਬੀ ਭਾਸ਼ਾ ਨੂੰ ਉਜਾਗਰ ਕਰਨਾ, ਬੇਗਮਪੁਰ ਸ਼ਹਿਰ ਦਾ ਨਾਹਰਾ ਦੇਣਾ, ਸਮਾਜਿਕ ਨਾ ਬਰਾਬਰਤਾ ਦਾ ਵਿਰੋਧ ਕਰਨਾ ਅਤੇ ਸਾਧੂ- ਸੰਤਾ, ਯੋਗੀਆ –ਰਿਸ਼ੀਆ ਮੁਨੀਆਂ ਬ੍ਰਾਹਮਣਾ ਦੇ ਧਰਮ-ਪੀਠਾ ਨਾਲ ਵਿਚਾਰ ਵਟਾਂਦਰੇ ਕਰਨੇ, ਜਗਨਨਾਥ ਮੰਦਰ ਵਿੱਚ ਪੁਜਾਰੀਆ ਨੂੰ ਦੇਵਦਾਸੀਆਂ ਬਣਾਉਣ ਦੀ ਪ੍ਰਥਾ ਨੂੰ ਰੋਕਣਾ, ਬਾ੍ਰਹਮਣ ਅਤੇ ਮੁਲਮਾਨ ਰਾਜਿਆ ਦਾ ਵਿਰੋਧ ਕਰਨਾ, ਆਟੇ ਵਾਲੀਆਂ ਚੱਕੀਆਂ ਆਪਣੇ ਚੱਲ ਲੱਗ ਪੈਂਦੀਆ ਸਨ, ਚਮਾਰਾਂ ਨੂੰ ਇਸਲਾਮ ਧਰਮ ਵਿੱਚ ਜਬਰਨ ਬਦਲਣੇ ਦਾ ਵਿਰੋਧ ਕਰਨਾ, ਜਾਤ-ਪਾਤ ਦਾ ਵਿਰੋਧ ਕਰਨਾ, ਸੋਨਪੁਰ ਮੇਲੇ ਵਿੱਚ ਔਰਤਾਂ ਨੂੰ ਮੰਡੀਆਂ ਵਿੱਚ ਵੇਚਣ ਦਾ ਵਿਰੋਧ ਕਰਨਾ,ਕਾਮਰੁਪੀ ਯਾਦੂਗਰ ਜ਼ੈਟਰਾ ਜੈਸੀ ਦਾ ਵਿਰੋਧ ਕਰਨਾ, ਨਾਗਪੁਰ ਵਿੱਚ ਮੁਸਲਮਾਨ ਰਾਜੇ ਵਲੋਂ ਕਿਸਾਨਾਂ ਦੇ ਬੈਲਾਂ ਜਬਰਨ ਚੱੁਕ ਕੇ ਉਨਾ ਦਾ ਗੋਸ਼ਤ ਖਾਣੇ ਦਾ ਵਿਰੋਧ ਕਰਨਾ, ਭਾਰਤ ਦੇ ਕੈਰਲਾ ਪ੍ਰਾਂਤ ਵਿੱਚ ਅਛੂਤ ਔਰਤਾਂ ਦੀ ਛਾਤੀ ਨੰਗੀ ਰੱਖਣ ਤੇ ਟੈਕਸ ਲੈਣ ਦਾ ਵਿਰੋਧ ਕਰਨਾ, ਬਾਦਸ਼ਾਹਾ ਤੇ ਆਮ ਲੋਕਾਂ ਦੇ ਰੋਗਾਂ ਨੂੰ ਦੂਰ ਕਰਨਾ, ਹਿੰਦੂਆਂ ਦੇ ਮੰਦਰਾਂ ਵਿੱਚ ਦੇਵਦਾਸੀਆ,ਕਰਮ ਕਾਡਾਂ, ਪਾਖੰਡਾ, ਜਾਤ-ਪਾਤ ਦੇ ਨਾਲ ਅਛੂਤਾ ਦਾ ਸ਼ੋਸ਼ਣ ਦਾ ਵਿਰੋਧ ਕਰਨਾ ।

ਸ਼੍ਰੀ ਗੁਰੂ ਰਵਿਦਾਸ ਜੀ ਸਿੱਖ ਧਰਮ ਦੀ ਨੀਂਵ ਰਖਣ ਵਾਲੇ ਸਤਿਗੁਰੂ ਨਾਮਦੇਵ ਜੀ ਤੋਂ ਬਾਅਦ ਚੋਂ, ਪਹਿਲੇ ਸ਼੍ਰੋਮਣੀ ਸੰਤ ਹੋਏ ਹਨ ਜਿਨਾਂ ਨੇ ਸਿੱਖ ਧਰਮ ਨੂੰ ਸ਼ੁਰੂ ਕਰਕੇ ਸ਼੍ਰੀਗੁਰੂ ਨਾਨਕ ਜੀ ਨੂੰ ਸਿੱਖ ਧਰਮ ਨੂੰ ਚਲਾਉਣ ਦੀ ਜ਼ੁਮੇਬਾਰੀ ਸੋਂਪੀ ਸੀ

ਸ਼੍ਰੀ ਗੁਰੁੂ ਰਵਿਦਾਸ ਜੀ ਦੇ 40 ਸ਼ਬਦਾ ਤੇ ਇੱਕ ਆਰਤੀ, 16 ਰਾਗਾਂ ਵਿੱਚ ਸ਼੍ਰੀਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਹਨ। ਗੁਰੂੁ ਜੀ ਦੀ ਗੁਰਬਾਣੀ ਸ਼੍ਰੀ ਗੁਰੂੁ ਗੰਥ ਸਾਹਿਬ ਵਿੱਚ ਮਾਨਵਤਾ ਨੂੰ ਪ੍ਰੇਮ ਭਗਤੀ ਚੋਂ ਉਪਜਿਆਂ ਸੱਚ ਦਾ ਮਾਰਗ ਦੱਸਦੀ ਹੈ ਜੋ ਮਾਨਵਤਾ ਦੇ ਪੰਜ- ਤੰਤਵਾ ਦੇ ਦੋਸ਼ਾ ਤੋ ਮੁਕਤੀ ਦਿਵਾਉਂਦੀ ਹੈ।

ਬੇਗਮਪੁਰ ਸਹਰ ਕੋ ਨਾਉ॥ ਦੂਖ ਅੰਦੋਹੁ ਨਹੀ ਤਿਹਿ ਠਾੳੋੁ॥
ਨਾਂ ਤਸਵੀਸ ਖਿਰਾਜੁ ਨਾ ਮਾਲੂ॥ ਖਉਫੁ ਨ ਖਤਾ ਨ ਤਰਸ ਜਵਾਲੁ॥
ਅਬ ਮੋਹਿ ਖੂਬ ਵਤਨ ਗਹ ਪਈ॥ ਊੁਹਾਂ ਖੈਰਿ ਸਦਾ ਮੇਰੇ ਭਾਈ॥
ਕਾਇਮ ਦਾਇਮੁ ਸਦਾ ਪਾਤਿਸਾਹੀ॥ ਦੋਮ ਨਾ ਸੇਮ ਏਕ ਸੋ ਆਹੀ॥
ਅਬਾਦਾਨੁ ਸਦਾ ਮਸਹੂਰ ॥ ਊਹਾ ਗਨੀ ਬਸਹਿ ਮਾਮੂਰ॥
ਤਿਉ ਤਿਉ ਸੈਲ ਕਰਹਿ ਜਿਉ ਭਾਵੈ॥ ਮਰਹਮ ਮਹਲ ਨ ਕੋ ਅਟਕਾਵੇ॥
ਕਹਿ ਰਵਿਦਾਸ ਖਲਾਸ ਚਮਾਰਾ॥ ਜੋ ਹਮ ਸਹਰੀ ਸੁ ਮਤਿੁ ਹਮਾਰਾ॥
ਸ਼੍ਰੀ ਗੁਰੁ ਗ੍ਰੰਥ ਸਾਹਿਬ, ਪੰਨਾ -345

ਹਿੰਦੂਆਂ ਦੇ ਜਗਨਨਾਥ ਮੰਦਰ ਵਿੱਚ ਜਦੋਂ ਪੁਜਾਰੀਆਂ ਨੇ ਮੰਦਰ ਅੰਦਰ ਜਾਣ ਦੀ ਮਨਾਹੀ ਕੀਤੀ ਤਾਂ ਗੁਰੁੂ ਜੀ ਨੇ “ਨਾਮੁ ਤੇਰੋ ਆਰਤੀ ਮਜਨੁ ਮੁਰਾਰੇ, ਹਰਿ ਕੇ ਨਾਮ ਬਿਨੁ ਝੂਠੇ ਸਗਲ ਪਸਾਰੇ” ਸ਼ਬਿਦ ਦਾ ਗਾਇਨ ਕੀਤਾ ਸੀ। ਗੁਰੂੁ ਜੀ ਦੀ ਉਚਾਰੀ ਹੋਈ ਆਰਤੀ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਹਰ ਘੰਟੇ ਬਾਅਦ ਗਾਇਨ ਕੀਤੀ ਜਾਂਦੀ ਹੈ॥

ਭਾਰਤ ਦੇ ਰਵਿਦਾਸੀਆ ਲੋਕਾਂ ਦੀ ਨਵੀਂ ਪੀੜ੍ਹੀ ਸ੍ਰੀ ਗੁਰੂੁ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਬਹੁਤ ਹੀ ਗਰਮ ਜੋਸ਼ੀ ਨਾਲ ਮਨਾਉਂਦੇ ਹਨ। ਪਿੰਡਾਂ ਅਤੇ ਸ਼ਹਿਰਾਂ ਵਿੱਚ ਗੁਰੂੁ ਜੇ ਦੇ ਜਨਮ ਦਿਨ ਦੇ ਮਹੀਨੇ ਤੋਂ ਪਹਿਲਾ ਹੀ ਲੰਗਰ, ਪ੍ਰਭਾਤ ਫੈਰੀਆ ਸ਼ੁਰੂ ਹੋ ਜਾਂਦੀਆ ਹਨ ਜੋ ਕਿ ਸਰਾਹਨਾ ਯੋਗ ਕਦਮ ਹੈ।ਨੌਜਵਾਨ ਪੀੜ੍ਹੀ ਦੇ ਸੰਗੀਤਕਾਰ ਸ਼੍ਰੀਗੁਰੂ ਰਵਿਦਾਸ ਜੀ ਦੇ ਜਨਮ ਦਿਨ ਉਪਰ ਆਪਣੇ ਅਨੇਕਾਂ ਧਾਰਮਿਕ ਗਾਣੇ ਅਤੇ ਭਜਨ ਰਿਕਾਰਡ ਕਰਵਾਉਂਦੇ ਹਨ।ਸ਼੍ਰੀਗੁਰੂ ਰਵਿਦਾਸ ਜੀ ਦੇ ਸੱਭ ਤੋਂ ਵੱਧ ਗਾਣੇ ਅਤੇ ਭਜਨ ਗਾਏ ਜਾਂਦੇ ਹਨ ਸਮਾਜ ਵਿੱਚ ਸਤਿਕਾਰੇ ਜਾਣ ਵਾਲੇ ਗਾਣੇ ਤੇ ਭਜਨ ਨਾਮਵਰ ਗਾਇਕ ਬੀਬੀ ਨਰਿੰਦਰ ਕੋਰ ਬੀਬਾ ਜੀ, ਬੀਬਾ ਨੀਲਮ ਦੇਵੀ,ਪ੍ਰੇਮ ਲਤਾ,ਰਜ਼ਨੀ ਠਕਰੋਵਾਲ,ਗੋਲਡੀ ਮਲਕ, ਕਲੇਰ ਕੰਠ ਅਤੇ ਕੇ.ਐਸ.ਮੱਖਣ ਦੇ ਹਨ ਜੇ ਕਰ ਇਨਾਂ ਅਨੇਕਾਂ ਗੀਤਾਂ ਜਾਂ ਭਜਨਾਂ ਨੂੰ ਜੋੜਿਆ ਜਾਵੇ ਤਾਂ ਸੰਸਾਰ ਦੀ ਗਿੰਨੀ ਬੂਕ ਵਿੱਚ ਇੱਕ ਰਿਕਾਰਡ ਬਣਾਇਆ ਜਾ ਸਕਦਾ ਹੈ। ਸ਼੍ਰੀਗੁਰੂ ਰਵਿਦਾਸ ਜੀ ਦੇ ਨਗਰ-ਕੀਰਤਨ ਵਿੱਚ ਅਨੇਕਾਂ ਹੀ ਸ਼ੰਰਧਾਲੂਆਂ ਦੀ ਸ਼ਮੂਲੀਅਤ ਦੇਖਣ ਨੂੰ ਮਿਲਦੀ ਜੋ ਭਾਰਤ ਦੇ ਚਮਾਰਾਂ ਦੀ ਚੜ੍ਹਦੀ ਕਲਾਂ ਦੀ ਚੜਾਈ ਸਾਬਿਤ ਹੋ ਰਹੀ ਹੈ॥

ਪਾਠਕਾਂ ਦੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਹਾ ਕਿ ਸਿਖ ਧਰਮ ਵਿੱਚ ਜਾਤੀ ਵਿਤਕਰਾ ਕਿਵੇਂ ਪੈਦਾ ਹੋ ਗਿਆ ਜਦੋਂ ਕਿ ਸਿਖ ਧਰਮ ਦਾ ਪੁੂੁਰੇ ਜਗਤ ਵਿੱਚ ਪਸਾਰਾ ਹੋਣਾ ਚਾਹੀਦਾ ਸੀ। ਪਰ ਇਹ ਗੁਰੂਆਂ ਦੀ ਵਿਚਾਰਧਾਰਾ ਨੂੰ ਜਾਤ-ਪਾਤ ਵਿੱਚ ਵੰਡਣ ਨਾਲ ਦਿਨ ਪਰ ਦਿਨ ਇਹ ਪਾੜਾ ਵੱਧ ਰਿਹਾ ਹੈ ਜਦੋਂ ਕਿ ਅਸੀ ਸਾਰੇ ਸ਼੍ਰੀਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਕ ਗੁਰੂੁ (ਅਕਾਲਪੁਰਖ) ਕਰਕੇ ਆਪਣਾ ਸੀਸ ਨਿਵਾਉਦੇ ਹਾਂ।ਅਸੀ ਦਸ ਗੁਰੂਆਂ ਨੂੰ ਗੁਰੁੂ ਕਹਿਣ ਵਿਚ ਮਾਣ ਮਹਿਸੂਸ ਕਰਦੇ ਹਾਂ ਪਰ ਸ਼੍ਰੀ ਗੁਰੂੁ ਗ੍ਰੰਥ ਸਾਹਿਬ ਵਿਚ ਦਸ ਗੁਰੂਆਂ ਨੂੰ ਮਹੱਲੇ ਨਾਲ ਸੰਬੋਦਨ ਕੀਤਾ ਜਾਂਦਾ ਹੈ ਪਰ ਸ਼੍ਰੀਗਰੂ ਰਵਿਦਾਸ ਜੀ ਨੂੰ ਅਸੀ ਭਗਤ ਹੀ ਕਹਿ ਕੇ, ਕਿਉਂ ਬਲਾੳਂੁਦੇ ਹਾਂ ਤੇ ਧਰਮ ਦੇ ਠੇਕੇਦਾਰ ਸ਼੍ਰੀਗੁਰੂ ਗ੍ਰੰਥ ਸਾਹਿਬ ਵਿੱਚ ਜਾਤੀ ਸ਼ੋਸ਼ਣ ਪੈਦਾ ਕਰਦੇ ਹਨ ਜਦੋਂ ਕਿ ਸ਼੍ਰੀ ਗੁਰੁੂ ਗ੍ਰੰਥ ਸਾਹਿਬ ਵਿੱਚ ਸਾਰੇ ਮਹਾਂ ਪੁਰਸ਼ਾ ਦੀ ਗੁਰਬਾਣੀ ਦਰਜ਼ ਹੈ ਸਾਨੂੰ ਸਤਿਕਾਰ ਵਜੋਂ ਸਾਰੇ ਮਹਾਂਪੁਰਸ਼ਾ ਨੂੰ ਗੁਰੂੁ ਹੀ ਕਹਿਣਾ ਚਾਹੀਦਾ ਹੈ॥

ਸ਼੍ਰੀ ਗੁਬਿੰਦ ਸਿਘ ਜੀ ਨੇ ਜਾਤਪਾਤ ਦਾ ਖਾਤਮਾ ਕਰਕੇ ਖਾਲਸਾ ਪੰਥ ਦੀ ਸਾਜਨਾ ਕੀਤੀ ਅਤੇ ਪੰਜ ਪਿਆਰੇ ਸਾਜੇ ਗਏ ਜਿਨਾਂ ਵਿੱਚ ਭਾਈ ਧਰਮ ਦਾਸ ਜੀ ਸ਼੍ਰੀਗੁਰੂ ਰਵਿਦਾਸ ਜੀ ਦੇ ਪੜ੍ਹ-ਪੋਤੇ ਹਨ।ਸ਼੍ਰੀ ਗੁਰੁੂ ਗੁਬਿੰਦ ਸਿੰਘ ਜੀ ਦੇ ਸਜਾਏ ਹੋਏ ਖਾਲਸਾ ਰਾਜ ਤੋਂ ਬਾਅਦ ਵਿੱਚ ਪੰਜਾਬ ਚੋਂ ਮਹਾਰਾਜਾ ਰਣਜੀਤ ਸਿਘ ਦਾ ਰਾਜ ਸਮੇਂ ਖਾਲਸਾ ਰਾਜ ਵਿੱਚ ਦੋ ਪ੍ਰਮੁੰਖ ਹਸਤੀਆਂ ਸਰਦਾਰ ਹਰੀ ਸਿਘ ਨਲਵਾ ਜਰਨੈਲ ਅਤੇ ਅਕਾਲ ਤਖਤ ਦੇ ਜਥੇਦਾਰ ਅਕਾਲੀ ਸਿਘ ਫੂਲੇ ਸਨ। ਇਤਿਹਾਸਕਾਰ ਦੱਸਦੇ ਹਨ ਕਿ ਇਨਾਂ ਦੋਨਾਂ ਪ੍ਰਮੱੁਖ ਹਸਤੀਆਂ ਨੂੰ ਮਹਾਰਾਜਾ ਰਣਜੀਤ ਸਿਘ ਜੀ ਨੇ ਹੀ ਮਰਵਾਇਆ ਸੀ ਕਿਉਂਕਿ ਇਹ ਯੋਦੇ ਖਾਲਸੇ ਪ੍ਰਤੀ ਵਫਾਦਾਰ ਸਨ।

ਖਾਲਸਾ ਰਾਜ ਤੋਂ ਬਾਅਦ ਖਾਲਸੇ ਪੰਥ ਵਿੱਚ ਜੱਟਵਾਧੀ ਲੋਕਾਂ ਨੇ ਹੋਲੀ ਹੋਲੀ ਧੋਖੇ ਨਾਲ ਖਾਲਸਾ ਪੰਥ ਤੇ ਕਬਜ਼ਾ ਕਰਕੇ ਅਤੇ ਬ੍ਰਹਮਣਵਾਧੀ ਲੋਕਾਂ ਨਾਲ ਰਲ ਕੇ ਸਿਖੀ ਵਿੱਚ ਜਾਤ-ਪਾਤ ਦਾ ਬੋਲ-ਵਾਲਾ ਵਧਾਇਆ ਹੈ ਜੋ ਇੱਕ ਹਾਨੀਕਾਰਕ ਸਥਿਤੀ ਵਿੱਚ ਖਾਲੀਸਤਾਨੀ ਜੱਟਵਾਧੀ ਮੂਵਮੈਂਟ ਕਰਕੇ ਵੱਧ ਰਿਹਾ ਹੈ

ਮੈਨੂੰ ਲਿਖਣ ਵਿੱਚ ਕੋਈ ਝਿੱਜਕ ਨਹੀ ਹੈ ਕਿ ਪੰਜਾਬ ਦੇ ਜੱਟਵਾਧੀ ਲੋਕਾਂ ਨੇ ਸਿੱਖ ਧਰਮ ਵਿੱਚ ਜਾਤਪਾਤ ਨੂੰ ਵਧਾਇਆ ਹੈ ਜਿਸ ਨਾਲ ਸਿੱਖ ਧਰਮ ਗਿਰਾਵਟ ਵੱਲ ਜਾ ਰਿਹਾ ਹੈ।ਜਿਨਾਂ ਜੱਟਵਾਧੀ ਲੋਕਾਂ ਨੂੰ ਲੱਗਦਾ ਹੈ ਕਿ ਇਹ ਗਲਤ ਹੈ। ਪੰਜਾਬ ਦੇ ਹਾਲਾਤਾਂ ਨੂੰ ਉਨਾਂ ਲੋਕਾਂ ਨੂੰ ਚੰਗੀ ਤਰਾਂ ਘੋਖ ਲੈਣ ਚਾਹੀਦਾ ਹੈ।

ਸ਼੍ਰੀ ਗੁਰੂ ਰਵਿਦਾਸ ਜੀ ਦੀ ਵਿਚਾਰਧਾਰਾ ਨੂੰ ਵਧਾਉਣ ਵਾਸਤੇ ਸਾਨੂੰ, ਗੁਰੁੂ ਜੀ ਨਾਲ ਸਬੰਧਤ ਸਥਾਨਾਂ ਨੂੰ ਸ਼੍ਰੀ ਗੁਰੁੂ ਰਵਿਦਾਸ ਜੀ ਦੇ ਨਾਮ ਉਪਰ ਇੱਕ “ਭਾਰਤ ਚੋਂ ਵਿਚ ਸ਼੍ਰੋਮਣੀ ਕਮੇਟੀ” ਬਣਾਈ ਜਾਵੇ ਅਤੇ ਸਾਰੇ ਸਬੰਧਤ ਸੰਥਾਨ ਇਸ ਕਮੇਟੀ ਥੱਲੇ ਹੋਣ ਤਾਂ ਜੋ ਸਾਡਾ ਸਮਾਜ ਧਾਰਮਿਕ ਅਤੇ ਸਮਾਜਿਕ ਤਰੱਕੀ ਕਰ ਸਕੇ।

ਜਾਤ- ਪਾਤ ਤੋਂ ਉਪਰ ਉਠ ਕੇ ਸ਼੍ਰੀ ਗੁਰੂੁ ਰਵਿਦਾਸ ਜੀ ਦੀ ਵਿਚਾਰਧਾਰਾ ਨੂੰ ਸਿਖੀਏ ਅਤੇ ਸ਼੍ਰੀ ਗੁਰੂੁ ਗੰਥ ਸਾਹਿਬ ਵਿੱਚ ਸਾਰੇ ਗੁਰੂਆਂ ਦੀ ਬਾਣੀ ਨੂੰ ਗੁਰੁੂ ਕਰਕੇ ਮੰਨੀਏ ਜੋ ਸ਼੍ਰੀ ਗੁਰੂੁ ਗ੍ਰੰਥ ਸਾਹਿਬ ਜੀ ਦੀ ਸੋਚ ਹੈ ਅਤੇ ਸਾਰੇ ਜਗਤ ਨੂੰ ਸ਼੍ਰੀ ਗੁਰੁ ਰਵਿਦਾਸ ਜੀ ਦੇ ਜਨਮ ਦਿਨ ਉਪਰ ਬਹੁਤ ਬਹੁਤ ਵਧਾਈਆਂ॥

Rashpal Singh Bhardwaj
President of AISRO Canada.
Contact: 778-866-7755 or Email: [email protected]

Previous articleਸਿਵਲ ਹਸਪਤਾਲ ਬੰਗਾ ਵਿਖੇ ਬੇਟੀ ਬਚਾਓ ਬੇਟੀ ਪੜਾਓ ਸਪੈਸ਼ਲ ਕੰਪੇਨ ਸਬੰਧੀ ਜਾਣਕਾਰੀ ਦਿੱਤੀ ਗਈ।
Next articleਮਾਤਾ ਰਮਾ ਬਾਈ ਅੰਬੇਡਕਰ ਜੀ ਦਾ ਜਨਮ ਉਤਸਵ ਬੜੀ ਧੂਮ ਧਾਮ ਨਾਲ ਮਨਾਇਆ ਗਿਆ