ਇਨਕਲਾਬੀ ਬਾਬਾ ਨਾਨਕ

(ਸਮਾਜ ਵੀਕਲੀ)

ਬਾਬਾ ਨਾਨਕ ਸੀ ਸ਼ਾਂਤੀ ਦਾ ਪੁਜਾਰੀ ,
ਚੜ੍ਹੀ ਰਹਿੰਦੀ ਸੀ ਨਾਮ ਦੀ ਖੁਮਾਰੀ ।
ਇਨਕਲਾਬ ਦੇ ਸੀ ਮੋਹਰੀ ,
ਗਰੀਬ ਗੁਰਬੇ ਨਾਲ ਸੀ ਸਾਂਝ ਨਿਆਰੀ।

ਕੱਤਕ ਦੀ ਪੂਰਨਮਾਸ਼ੀ 1469 ਨੂੰ ,
ਆਇਆ ਸੀ ਬਾਲ ਮੁਖੜਾ ਚਮਕਦਾ।
ਲੋਕਾਈ ਨੂੰ ਸੋਧਣ ਲਈ ,
ਚਿਹਰੇ ਦਾ ਨੂਰ ਸੀ ਦਮਕਦਾ ।

ਮਾਤਾ ਸੁਲੱਖਣੀ ਪਿਤਾ ਕਾਲੂ ਮਹਿਤਾ ,
ਭੇਜਿਆ ਮੋਦੀਖਾਨੇ ਵਪਾਰ ਲਈ ।
ਤੇਰਾ ਤੇਰਾ ਬੋਲ ਕੇ ਸਾਰਾ ਮਾਲ ਤੋਲਤਾ ,
ਘਾਟੇ ਦੀ ਪੂਰਤੀ ਹੋਈ ਜਦੋਂ ਸਾਰ ਲਈ ।

ਫਿਰ ਆਹਰੇ ਲਾਇਆ ਪਸ਼ੂ ਚਾਰਨ ਲਈ ,
ਗੁਆਂਢੀ ਉਲਾਂਭਾ ਦਿੱਤਾ ਖੇਤ ਉਜਾੜਤਾ ।
ਰਾਮ ਨਾਮ ਜਪਦਿਆਂ ਜਦੋਂ ਬਿਰਤੀ ਟੁੱਟੀ ,
ਹਰਿਆ ਭਰਿਆ ਸਾਰਾ ਖੇਤ ਦੁਬਾਰਾ ਉਗਾ ਦਿੱਤਾ।

ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜ਼ਿਲਾ ਪਟਿਆਲਾ
ਫੋਨ ਨੰਬਰ : 9878469639

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਗਤ ਨੂੰ ਏਕਤਾ,ਸਦਭਾਵਨਾ,ਭਾਈਚਾਰਕ ਸਾਂਝ,ਸ਼ਾਂਤੀ ਅਤੇ ਸੇਵਾ ਦਾ ਮਾਰਗ ਦਿਖਾਇਆ – ਰਣਜੀਤ ਸਿੰਘ ਖੋਜੇਵਾਲ
Next articleਸਿਵਲ ਹਸਪਤਾਲ ਵਿਖੇ ਸੀ.ਟੀ.ਸਕੈਨ ਮਸ਼ੀਨ ਲੋਕ ਅਰਪਣ