ਵਲਟੋਹੇ ਦੀ ਬਲੀ ਵੀ ਲਈ ਤੇ ਜੀਜਾ ਵੀ ਰੁਸਾਇਆ ਕੰਮ ਫਿਰ ਵੀ ਰਾਸ ਨਾ ਆਇਆ….

ਬਲਬੀਰ ਸਿੰਘ ਬੱਬੀ 
(ਸਮਾਜ ਵੀਕਲੀ) ਹੁਣੇ ਹੁਣੇ ਲੰਘੀਆਂ ਲੋਕ ਸਭਾ ਚੋਣਾਂ ਦੇ ਵਿੱਚ ਜੋ ਕੁਝ ਵਾਪਰਿਆ ਉਹ ਨਵੇਂ ਤੋਂ ਨਵੇਂ ਰੂਪ ਵਿੱਚ ਸਾਹਮਣੇ ਆ ਰਿਹਾ ਹੈ ਨਿੱਤ ਨਵੀਂ ਗੱਲਬਾਤ ਅਖਬਾਰੀ ਕਾਲਮਾਂ ਰਾਹੀਂ ਸਾਡੇ ਸਾਹਮਣੇ ਆਉਂਦੀ ਹੈ। ਇਹ ਸਿਆਸੀ ਸ਼ੁਰਲੀਆਂ ਵੀ ਉਹੀ ਲਿਖਦੇ ਹਨ ਜਿਨਾਂ ਨੂੰ ਸਿਆਸਤ ਵਿੱਚ ਦਿਲਚਸਪੀ ਹੁੰਦੀ ਹੈ। ਨਹੀਂ ਤਾਂ ਜੋ ਖਬਰਾਂ ਆ ਰਹੀਆਂ ਹਨ ਉਹ ਦੇਖਦੇ ਹੀ ਹਾਂ।
   ਖੈਰ ਲੋਕ ਸਭਾ ਚੋਣਾਂ ਦੇ ਵਿੱਚੋਂ ਇੱਕ ਸਿਆਸੀ  ਸ਼ੁਰਲੀ ਦੀ ਚਰਚਾ ਇਸ ਵੇਲੇ ਸਮੁੱਚੇ ਪੰਜਾਬ ਵਿੱਚ ਹੀ ਨਹੀਂ ਦੇਸ਼ ਵਿਦੇਸ਼ਾਂ ਵਿੱਚ ਵੀ ਹੋ ਰਹੀ ਹੈ ਉਹ ਹੈ ਖਡੂਰ ਸਾਹਿਬ ਦੀ ਲੋਕ ਸਭਾ ਸੀਟ, ਜਿੱਥੋਂ ਭਾਈ ਅੰਮ੍ਰਿਤਪਾਲ ਸਿੰਘ ਨੇ ਜਿੱਤ ਪ੍ਰਾਪਤ ਕੀਤੀ ਤੇ ਇਸੇ ਸੀਟ ਦੇ ਉੱਤੋਂ ਅਕਾਲੀ ਦਲ ਬਾਦਲ ਵੱਲੋਂ ਵਿਰਸਾ ਸਿੰਘ ਵਲਟੋਹਾ ਵੀ ਚੋਣ ਮੈਦਾਨ ਵਿੱਚ ਸਨ ਅੰਮ੍ਰਿਤ ਪਾਲ ਸਿੰਘ ਦੇ ਹੱਕ ਵਿੱਚ ਚੱਲ ਰਹੀ ਹਨੇਰੀ ਨੇ ਵਿਰਸਾ ਸਿੰਘ ਵਲਟੋਹਾ ਤੇ ਹੋਰ ਉਮੀਦਵਾਰਾਂ ਨੂੰ ਰੋਲ਼ ਜਿਹਾ ਹੀ ਦਿੱਤਾ।
   ਇਸ ਚੋਣ ਪ੍ਰਚਾਰ ਦਰਮਿਆਨ ਇਹ ਗੱਲ ਵੀ ਸਾਹਮਣੇ ਆਈ ਸੀ ਕਿ ਵਿਰਸਾ ਸਿੰਘ ਵਲਟੋਹਾ ਦੀ ਸ਼ਿਕਾਇਤ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਨ ਸਭਾ ਹਲਕਾ ਪੱਟੀ ਤੋਂ ਇੰਚਾਰਜ ਤੇ ਸਿਆਸੀ ਖਾਨਦਾਨੀ ਆਦੇਸ਼ ਪ੍ਰਤਾਪ ਸਿੰਘ ਕੈਰੋ, ਜੋ ਕਿ ਰਿਸ਼ਤੇ ਵਿੱਚੋਂ ਸੁਖਬੀਰ ਸਿੰਘ ਬਾਦਲ ਦੇ ਜੀਜਾ ਜੀ ਹਨ ਉਹਨਾਂ ਨੂੰ ਐਨ ਲੋਕ ਸਭਾ ਚੋਣਾਂ ਦੇ ਮੌਕੇ ਉੱਤੇ ਹੀ ਅਕਾਲੀ ਦਲ ਵਿੱਚੋਂ ਬਾਹਰ ਦਾ ਰਸਤਾ ਵਿਖਾ ਦਿੱਤਾ। ਉਹ ਚੁੱਪ ਚੁਪੀਤੇ ਰਹੇ ਤੇ ਪੱਟੀ ਦੇ ਵਿੱਚ ਆਦੇਸ਼ ਪ੍ਰਤਾਪ ਸਿੰਘ ਕੈਰ ਹੋਣਾਂ ਨੇ ਅੰਮ੍ਰਿਤਪਾਲ ਸਿੰਘ ਦੀ ਪੂਰੀ ਮਦਦ ਕੀਤੀ ਤੇ ਵਿਰਸਾ ਸਿੰਘ ਵਲਟੋਹਾ ਦੇ ਬੂਥ ਤੱਕ ਨਾ ਲੱਗੇ।
   ਅਜਿਹੀਆਂ ਪਰਿਸਥਿਤੀਆਂ ਦੇ ਵਿੱਚ ਜਦੋਂ ਚੋਣ ਨਤੀਜੇ ਆਏ ਤਾਂ ਅਕਾਲੀ ਦਲ ਬਾਦਲ ਦੇ ਮੈਂਬਰਾਂ ਦੀ ਦਸ਼ਾ ਬਹੁਤ ਹੀ ਮਾੜੀ ਸਾਹਮਣੇ ਆਈ ਬੀਬਾ ਹਰਸਿਮਰਤ ਕੌਰ ਬਾਦਲ ਹੀ ਇੱਕ ਸੀਟ ਸਮੁੱਚੇ ਪੰਜਾਬ ਵਿੱਚੋਂ ਲੈ ਕੇ ਗਏ ਬਠਿੰਡੇ ਵਾਲਿਆਂ ਨੇ ਉਹਨਾਂ ਦੀ ਲਾਜ ਰੱਖ ਲਈ ਹੁਣ ਸਿਆਸੀ ਵੇਹੜਿਆਂ ਦੇ ਵਿੱਚੋਂ ਇਹ ਚਰਚਾ ਹੋ ਰਹੀ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਖਡੂਰ ਸਾਹਿਬ ਤੋਂ ਵਿਰਸਾ ਸਿੰਘ ਵਲਟੋਹਾ ਨੂੰ ਟਿਕਟ ਦੇ ਕੇ ਉਸ ਦੀ ਬਲੀ ਵੀ ਲਈ ਤੇ ਉਧਰ ਪੱਟੀ ਵਿੱਚ ਆਪਣੇ ਜੀਜੇ ਆਦੇਸ਼ ਪ੍ਰਤਾਪ ਸਿੰਘ ਕੈਰੋ ਨੂੰ ਵੀ ਰੁਸਾਇਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਕੁਦਰਤ ਨਾਲ ਖਿਲਵਾੜ
Next articleਵੱਖ ਵੱਖ ਅਧਿਆਪਕ ਜਥੇਬੰਦੀਆਂ ਵਲੋਂ ਅਧਿਆਪਕ ਜਗਮੋਹਣ ਸਿੰਘ ਦੀ ਮਾਤਾ ਦੇ ਦੇਹਾਂਤ ਤੇ ਦੁੱਖ ਦਾ ਪ੍ਰਗਟਾਵਾ