ਫ਼ਰੀਦਕੋਟ (ਸਮਾਜ ਵੀਕਲੀ) ਅੱਜ ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫ਼ਰੀਦਕੋਟ ਵਿਚ ਪੰਜ ਸਕਿਉਰਟੀ ਗਾਰਡ ਨੂੰ ਵਿਦਾਇਗੀ ਪਾਰਟੀ ਕਰ ਸੇਵਾ-ਮੁਕਤ ਕੀਤਾ। ਇਸ ਦੌਰਾਨ ਸੇਵਾ-ਮੁਕਤ ਹੋਏ ਸਕਿਉਰਟੀ ਗਾਰਡ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫ਼ਰੀਦਕੋਟ ਦੇ ਮੈਡੀਕਲ ਸੁਪਰਡੈਂਟ ਪ੍ਰੋ.ਡਾਂ ਨੀਤੂ ਕੱਕੜ ਜੀ ਨੇ ਓਨਾ ਦੀ ਚੰਗੀ ਸਿਹਤ, ਚੰਗੇ ਭਵਿੱਖ ਲਈ ਸੁੱਭਕਾਮਨਾਵਾਂ ਦਿੱਤੀਆ। ਇਸ ਸਮੇ ਪੰਜੇ ਸਕਿਉਰਟੀ ਗਾਰਡ ਨੂੰ ਸਨਮਾਨ ਚਿੰਨ੍ਹ ਤੇ ਦੌਸਾਲੇ ਦੇ ਸਨਮਾਨਿਤ ਕੀਤਾ। ਇਸ ਦਾ ਪਾਰਟੀ ਅਯੋਜਨ ਦੋਵੇ ਯੂਨੀਅਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਗਿੱਲ ਤੇ ਲਾਭ ਸਿੰਘ ਬਰਾੜ ਨੇ ਕੀਤਾ। ਸੇਵਾ-ਮੁਕਤ ਹੋਏ ਸਕਿਉਰਟੀ ਗਾਰਡ ਸੁਖਦੇਵ ਸਿੰਘ, ਦਿਲਬਾਗ ਸਿੰਘ, ਸਿਕੰਦਰ ਸਿੰਘ, ਬੀਰ ਸਿੰਘ ਤੇ ਸੁਪਰਵਾਈਜ਼ਰ ਜਗਰਾਜ ਸਿੰਘ ਨੇ ਆਪਣੇ ਯਾਦਗਾਰ ਪਲ ਸਾਂਝੇ ਕੀਤੇ। ਇਹ ਜਾਣਕਾਰੀ ਪ੍ਰੈਸ ਨਾਲ ਯੂਨੀਅਨ ਦੇ ਜਨਰਲ ਸਕੱਤਰ ਸ਼ਿਵਨਾਥ ਦਰਦੀ ਨੇ ਕੀਤੀ। ਇਸ ਸਮੇ ਸਕਿਉਰਟੀ ਇੰਚਾਰਜ ਸ੍ਰ.ਕੁਲਦੀਪ ਸਿੰਘ ਨੇ ਬੋਲਦਿਆਂ ਸਮੂਹ ਸਕਿਉਰਟੀ ਨੂੰ ਕਿਹਾ, ਪੰਜੇ ਸਕਿਉਰਿਟੀ ਬਹੁਤ ਵਧੀਆ ਡਿਊਟੀ ਕੀਤੀ ਤੇ ਦੂਜਿਆਂ ਨੂੰ ਏਨਾਂ ਤੋ ਸਿੱਖਣਾ ਚਾਹੀਦਾ ਹੈ। ਇਸ ਸਮੇ ਰਾਜੀਵ ਕੁਮਾਰ ਸ਼ਰਮਾਂ, ਸਤਨਾਮ ਸਿੰਘ, ਸੁਪਰਵਾਈਜ਼ਰ ਹਿੰਮਤ ਸਿੰਘ, ਲਲਿਤ ਕੁਮਾਰ, ਮਨਵੀਰ ਸਿੰਘ, ਦਰਸਨ ਸਿੰਘ, ਸਾਬਕਾ ਸੁਪਰਵਾਈਜ਼ਰ ਸਰਬਿੰਦਰ ਸਿੰਘ ਬੇਦੀ, ਸੁਪਰਵਾਈਜ਼ਰ ਆਤਮਾ ਸਿੰਘ ਗਿੱਲ,,ਸੁਪਰਵਾਈਜ਼ਰ ਅੰਗਰੇਜ ਸਿੰਘ, ਸੁਪਰਵਾਈਜ਼ਰ ਬ੍ਰਿਜ ਕਿਸ਼ੋਰ, ਦਵਿੰਦਰ ਘਾਰੂ, ਗਮਦੂਰ ਸਿੰਘ, ਬਿਕਰਮ ਬੀਹਲਾ, ਸਰਬਜੀਤ ਸਿੰਘ ਫਿੱਡੇ ਕਲਾਂ, ਮੇਜਰ ਸਿੰਘ, ਕਰਮਜੀਤ ਸਿੰਘ, ਸੁਖਦੀਪ ਕੌਰ, ਸੁਮਨ ਰਾਣੀ,ਰਾਮ ਬਿਲਾਸ,ਜਗਮੀਤ ਗੋਲੇਵਾਲਾ,ਰਾਜਪ੍ਰੀਤ, ਵਿਜੈ ਸ਼ਰਮਾਂ, ਨਿਰਭੈ,ਕੁਲਦੀਪ ਮਚਾਕੀ, ਬੂਟਾ ਸਿੰਘ, ਪ੍ਰਵੇਜ਼ ਅਖਤਰ, ਰਕੇਸ਼ ਕੁਮਾਰ, ਇਨੋਵੀਜਨ ਕੰਪਨੀ ਨੁਮਾਇੰਦੇ ਸਮਸ਼ੇਰ ਸਿੰਘ ਤੇ ਪਬਲਿਕ ਸਰਵਿਸ ਕੰਪਨੀ ਦੇ ਨੁਮਾਇੰਦੇ ਪ੍ਰਕਾਸ਼ ਜੀ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly