(ਸਮਾਜ ਵੀਕਲੀ) ਰਾਣੀ ਚੰਡੀਗੜ੍ਹ ਜੂਡੋ ਕਰਾਟੇ ਦੀ ਕੋਚ ਸੀ । ਹਰ ਵਾਰੀ ਦੀ ਤਰ੍ਹਾਂ ਆਪਣੇ ਕਾਲਜ ਪੜ੍ਹਦੇ ਭਰਾ ਸੁਰਿੰਦਰ ਨੂੰ ਰੱਖੜੀ ਬੰਨ੍ਹਣ ਆਈ ਹੋਈ ਸੀ । ਦੋਵੇਂ ਭੈਣ ਭਰਾ ਆਪਣੇ ਮਾਤਾ ਜੀ ਨਾਲ਼ ਬਾਜ਼ਾਰ ਖਰੀਦਾਰੀ ਕਰਨ ਗਏ । ਰਾਣੀ ਕਿਸੇ ਪੁਰਾਣੀ ਸਹੇਲੀ ਕੋਲ ਰੁਕੀ ਤਾਂ ਮਾਂ ਧੀ ਨੇ ਵੇਖਿਆ ਕਿ ਦੋ ਮੁੰਡੇ ਸੁਰਿੰਦਰ ਨਾਲ਼ ਝਗੜਾ ਕਰਨ ਲੱਗੇ । ਗੱਲ ਹੱਥੋ ਪਾਈ ਤੱਕ ਪਹੁੰਚੀ ਤਾਂ ਰਾਣੀ ਦੋਵਾਂ ਧਿਰਾਂ ਵਿਚਕਾਰ ਪਹੁੰਚ ਗਈ । ਪਹਿਲਾਂ ਭਰਾ ਨੂੰ ਕਾਰਨ ਪੁੱਛਿਆ ਫਿਰ ਮੁੰਡਿਆਂ ਨੂੰ ਸਮਝਾਉਂਣ ਦੀ ਕੋਸ਼ਿਸ਼ ਕੀਤੀ ਲੇਕਿਨ ਉਹ ਤਾਂ ਲੜਨ ਮਰਨ ‘ਤੇ ਉਤਾਰੂ ਜਾਪਦੇ ਸਨ ।
ਆਖ਼ਿਰ ਰਾਣੀ ਨੂੰ ਆਪਣੇ ਜੂਡੋ ਕਰਾਟੇ ਵਾਲ਼ੇ ਜੌਹਰ ਵਿਖਾਉਂਣ ਲਈ ਮਜ਼ਬੂਰ ਹੋਣਾ ਪਿਆ , ਤਾਂ ਵੱਡੇ ਖੱਬੀ ਖਾਨਾਂ ਨੂੰ ਭੱਜਣ ਲਈ ਰਾਹ ਨਾ ਲੱਭਿਆ । ਦੂਸਰੇ ਦਿਨ ਰੱਖੜੀ ਬੰਨ੍ਹਣ ਦਾ ਸਮਾਂ ਆਇਆ ਤਾਂ ਸੁਰਿੰਦਰ ਨੇ ਮਾਤਾ ਜੀ ਨੂੰ ਪੁੱਛਿਆ ਕਿ ,
” ਮੰਮੀ ਭਲਾਂ ਇਹ ਰੱਖੜੀ ਕਿਉਂ ਬੰਨ੍ਹੀ ਜਾਂਦੀ ਹੈ। “
” ਬੇਟਾ ਇਸ ਰਾਹੀਂ ਹਰ ਭੈਣ ਆਪਣੇ ਭਰਾ ਦੀ ਸਲਾਮਤੀ ਦੀ ਕਾਮਨਾ ਕਰਦੀ ਹੈ ਅਤੇ ਭਰਾ ਆਪਣੀ ਭੈਣ ਦੀ ਰੱਖਿਆ ਕਰਨ ਦਾ ਵਚਨ ਦਿੰਦਾ ਹੈ। ” ਮਾਤਾ ਜੀ ਨੇ ਦੱਸਿਆ ।
” ਮੰਮੀ ਜੀ ਫੇਰ ਤਾਂ ਇਸ ਵਾਰੀ ਮੈਨੂੰ ਆਪਣੀ ਭੈਣ ਦੇ ਰੱਖੜੀ ਬੰਨ੍ਹਣੀ ਚਾਹੀਦੀ ਹੈ ਕਿਉਂਕਿ ਇਸ ਨੇ ਤਾਂ ਰੱਖਿਆ ਕਰਨ ਦਾ ਵਚਨ ਦੇਣ ਤੋਂ ਵੀ ਪਹਿਲਾਂ ਅਮਲੀ ਰੂਪ ‘ਚ ਮੇਰੀ ਰੱਖਿਆ ਕਰਕੇ ਵਿਖਾ ਦਿੱਤੀ ਹੈ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
9914836037
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly