ਭਗਵਾਨਪੁਰੀਆ ਨੇ ਲਈ ਰਾਣਾ ਦੇ ਕਤਲ ਦੀ ਜ਼ਿੰਮੇਵਾਰੀ

ਅੰਮ੍ਰਿਤਸਰ (ਸਮਾਜ ਵੀਕਲੀ) :ਗੈਂਗਸਟਰ ਰਾਣਾ ਕੰਦੋਵਾਲੀਆ, ਜਿਸ ਨੂੰ ਬੀਤੀ ਰਾਤ ਕੁਝ ਅਣਪਛਾਤਿਆਂ ਨੇ ਗੋਲੀਆਂ ਮਾਰ ਕੇ ਜ਼ਖ਼ਮੀ ਕਰ ਦਿੱਤਾ ਸੀ, ਦੀ ਅੱਜ ਹਸਪਤਾਲ ਵਿੱਚ ਮੌਤ ਹੋ ਗਈ ਹੈ। ਸੋਸ਼ਲ ਮੀਡੀਆ ’ਤੇ ਜੱਗੂ ਭਗਵਾਨਪੁਰੀਆ ਗਰੁੱਪ ਨੇ ਉਸ ਨੂੰ ਗੋਲੀਆਂ ਮਾਰਨ ਦੀ ਜ਼ਿੰਮੇਵਾਰੀ ਲਈ ਹੈ। ਪੁਲੀਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਬੀਤੀ ਰਾਤ ਗੋਲੀਆਂ ਵੱਜਣ ਕਾਰਨ ਗੈਂਗਸਟਰ ਰਾਣਾ ਕੰਦੋਵਾਲੀਆ ਗੰਭੀਰ ਜ਼ਖ਼ਮੀ ਹੋ ਗਿਆ ਸੀ। ਉੁਸ ਦਾ ਹਸਪਤਾਲ ਦੇ ਆਈਸੀਯੂ ਵਿੱਚ ਇਲਾਜ ਚੱਲ ਰਿਹਾ ਸੀ ਪਰ ਅੱਜ ਉਸ ਦੀ ਮੌਤ ਹੋ ਗਈ ਹੈ। ਘਟਨਾ ਵਿੱਚ ਉਸ ਦੇ ਸਿਰ ਅਤੇ ਪੇਟ ਵਿਚ ਗੋਲੀਆਂ ਵੱਜੀਆਂ ਹਨ।

ਇਸ ਸਬੰਧੀ ਪੁਲੀਸ ਨੇ ਚਾਰ ਵਿਅਕਤੀਆਂ ਨੂੰ ਨਾਮਜ਼ਦ ਕੀਤਾ, ਜਿਨ੍ਹਾਂ ਵਿੱਚ ਜਗਰੋਸ਼ਨ ਅਤੇ ਮਨੀ ਰਈਆ ਸ਼ਾਮਲ ਹਨ। ਇਹ ਦੋਵੇਂ ਗੈਂਗਸਟਰ ਜੱਗੂ ਭਗਵਾਨਪੁੁਰੀਆ ਗੁੱਟ ਦੇ ਹਨ। ਫੇਸਬੁੱਕ ’ਤੇ ਜੱਗੂ ਭਗਵਾਨਪੁਰੀਆ ਅਤੇ ਉਸ ਦੇ ਭਰਾ ਗੋਲਡੀ ਬਰਾੜ ਨੇ ਇਸ ਕਤਲ ਦੀ ਜ਼ਿੰਮੇਵਾਰੀ ਲੈਂਦਿਆਂ ਕਿਹਾ ਕਿ ਇਹ ਕਤਲ ਮਨਦੀਪ ਤੂਫਾਨ ਬਟਾਲੇ ਵਾਲੇ ਨੇ ਕੀਤਾ ਹੈ। ਰਾਣਾ ਕੰਦੋਵਾਲੀਆ ਵੱਲੋਂ ਵਿੱਕੀ ਗੌਂਡਰ ਤੇ ਦਵਿੰਦਰ ਬਬੀਹਾ ਗੁੱਟ ਦੀ ਮਦਦ ਕੀਤੀ ਜਾਂਦੀ ਸੀ। ਇਸ ਸਬੰਧੀ ਉਨ੍ਹਾਂ ਉਸ ਨੂੰ ਨਤੀਜੇ ਭੁਗਤਣ ਲਈ ਤਿਆਰ ਰਹਿਣ ਦੀ ਚਿਤਾਵਨੀ ਵੀ ਦਿੱਤੀ ਸੀ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਦੇ ਵਜ਼ੀਰਾਂ ਵੱਲੋਂ ਮੁਤਵਾਜ਼ੀ ਜਥੇਦਾਰ ਅੱਗੇ ਪੇਸ਼ ਹੋਣ ਤੋਂ ਇਨਕਾਰ
Next articleਮੁਲਾਜ਼ਮ ਪੱਕੇ ਕਰਨ ਲਈ ਕਾਂਗਰਸ ਵੱਲੋਂ ਬਿੱਲ ਲਿਆਉਣ ਦੀ ਤਿਆਰੀ