ਮਾਣਮੱਤੇ ਅਧਿਆਪਕ ਮਾਸਟਰ ਇੰਦਰਦੀਪ ਸਿੰਘ ਜੀ ਦਾ ਹੋਇਆ ਸਨਮਾਨ

ਸ਼੍ਰੀ ਅਨੰਦਪੁਰ ਸਾਹਿਬ ( ਧਰਮਾਣੀ ) ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਰਾਮਪੁਰ ਜੱਜਰ , ਸਿੱਖਿਆ ਬਲਾਕ ਸ੍ਰੀ ਅਨੰਦਪੁਰ ਸਾਹਿਬ , ਜਿਲਾ – ਰੂਪਨਗਰ ( ਪੰਜਾਬ ) ਦੇ ਬਹੁਤ ਹੀ ਮਿਹਨਤੀ , ਆਪਣੇ ਕਿੱਤੇ ਪ੍ਰਤੀ ਪੂਰਨ ਸਮਰਪਿਤ ਅਤੇ ਮਾਣਮੱਤੇ ਅਧਿਆਪਕ ਬਲਾਕ ਸ਼੍ਰੀ ਅਨੰਦਪੁਰ ਸਾਹਿਬ ਦੀ ਸ਼ਾਨ ਮਾਸਟਰ ਇੰਦਰਦੀਪ ਸਿੰਘ ਜੀ ਨੂੰ  ” ਪੜ੍ਹੋ ਪੰਜਾਬ – ਪੜ੍ਹਾਓ ਪੰਜਾਬ ” ਮੁਹਿੰਮ ਵਿੱਚ ਅਤੇ ਸਕੂਲ  ਸਿੱਖਿਆ ਵਿਭਾਗ ਵਿੱਚ ਕੀਤੇ ਗਏ ਅਤੇ ਕੀਤੇ ਜਾ ਰਹੇ ਸ਼ਲਾਘਾਯੋਗ ਕੰਮਾਂ ਲਈ ਉਪ – ਮੰਡਲ ਮੈਜਿਸਟਰੇਟ  ਸ਼੍ਰੀ ਅਨੰਦਪੁਰ ਸਾਹਿਬ ਜੀ ਵਲੋਂ ਅੱਜ 26 ਜਨਵਰੀ 2024 ਨੂੰ ਸਨਮਾਨਿਤ ਕੀਤਾ ਗਿਆ। ਅਜਿਹੇ ਅਧਿਆਪਕ ਸੱਚਮੁੱਚ ਹੀ ਬਲਾਕ ਦਾ ਮਾਣ ਵਧਾਉਂਦੇ ਹਨ ਤੇ ਹੋਰ ਦੂਸਰੇ ਅਧਿਆਪਕਾਂ ਲਈ ਵੀ ਚਾਨਣ ਮਨਾਰਾ ਸਿੱਧ ਹੁੰਦੇ ਹਨ। ਇਹ ਵਿਸ਼ੇਸ਼ ਤੌਰ ‘ਤੇ ਦੱਸਣਯੋਗ ਹੈ ਕਿ ਮਾਸਟਰ ਇੰਦਰਦੀਪ ਸਿੰਘ ਜੀ ਦਿਨ – ਰਾਤ ਆਪਣੇ ਸਕੂਲ ਆਪਣੀ ਕਰਮ – ਭੂਮੀ ਅਤੇ ਵਿਭਾਗ ਵੱਲੋਂ ਦਿੱਤੀਆਂ ਜਾਂਦੀਆਂ ਸਮੁੱਚੀਆਂ ਜਿੰਮੇਵਾਰੀਆਂ ਪ੍ਰਤੀ ਦਿਨ – ਰਾਤ ਸਮਰਪਿਤ ਰਹਿੰਦੇ ਹਨ ਅਤੇ ਹਰ ਦਿੱਤੀ ਗਈ ਜਿੰਮੇਵਾਰੀ ਤੇ ਡਿਊਟੀ ਨੂੰ ਇੱਕ ਮਨ ਇੱਕ ਚਿੱਤ ਹੋ ਕੇ ਬਖੂਬੀ ਨੇਪਰੇ ਵੀ ਚੜਾਉਂਦੇ ਹਨ। ਉਹਨਾਂ ਨੂੰ ਆਪਣੇ ਸਲਾਘਾਯੋਗ ਕਾਰਜਾਂ ਲਈ ਪਹਿਲਾਂ ਵੀ ਕਈ ਥਾਵਾਂ ਤੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇਸ ਮੌਕੇ ਸਮੁੱਚੇ ਅਧਿਆਪਕ – ਵਰਗ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਮਿਹਨਤੀ ਅਤੇ ਆਪਣੇ ਕਿੱਥੇ ਪ੍ਰਤੀ ਸਮਰਪਿਤ ਅਧਿਆਪਕ ਮਾਸਟਰ ਇੰਦਰਦੀਪ ਸਿੰਘ ਜੀ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਇਸ ਮੌਕੇ ਮਾਸਟਰ ਇੰਦਰਦੀਪ ਸਿੰਘ ਜੀ ਨੇ ਕਿਹਾ ਕਿ ਉਹ ਇਸ ਸਭ ਦੇ ਲਈ ਆਪਣੇ ਵਿਭਾਗ ਅਤੇ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleRepublic Day, Sovereignty and the Youth
Next article75 ਵਾਂ ਗਣਤੰਤਰ ਦਿਵਸ ਮਨਾਇਆ