HOME ਮਿਸ਼ਨਰੀ ਸਾਥੀਆਂ ਵਲੋਂ ਸਤਿਕਾਰਯੋਗ ਕੇ.ਸੀ ਸੁਲੇਖ ਸਾਹਿਬ ਜੀ ਦਾ ਸ਼ਰਧਾਨਜਲੀ ਦਿਵਸ਼ ਮਨਾਇਆ...

ਮਿਸ਼ਨਰੀ ਸਾਥੀਆਂ ਵਲੋਂ ਸਤਿਕਾਰਯੋਗ ਕੇ.ਸੀ ਸੁਲੇਖ ਸਾਹਿਬ ਜੀ ਦਾ ਸ਼ਰਧਾਨਜਲੀ ਦਿਵਸ਼ ਮਨਾਇਆ ਗਿਆ

2

ਸਮਾਜ ਵੀਕਲੀ ਯੂ ਕੇ

ਅੱਜ ਮਿਤੀ 30 ਨਵੰਬਰ 2025 ਦਿਨ ਐਤਵਾਰ ਨੂੰ ਸਾਡੇ ਬਹੁਤ ਹੀ ਸਤਿਕਾਰ ਯੋਗ ਮਿਸ਼ਨਰੀ ਸਾਥੀ ਜੀ ਦਾ ਸ਼ਰਧਾਜਲ਼ੀ ਦਿਵਸ਼ ਪ੍ਰਬੁੱਧ ਭਾਰਤ ਫਾਉਂਡੈਸ਼ਨ ਅਤੇ ਆਲ ਇੰਡੀਆ ਸਮਤਾ ਸੈਨਿਕ ਦਲ( ਇਕਾਈ ਪੰਜਾਬ) ਦੇ ਮਿਸ਼ਨਰੀ ਅਤੇ ਅਗਾਂਹ ਵਧੂ ਸੋਚ ਵਾਲੇ ਸਾਥੀਆਂ ਨੇ ਉਹਨਾਂ ਦੀ ਯਾਦਾਂ ਨੂੰ ਤਾਜਾ ਕਰਦੇ ਹੋਏ ਇੱਕ ਦੂਸਰੇ ਨਾਲ ਸ਼ਾਂਝਾ ਕੀਤਾ॥

ਕੇ.ਸੀ ਸੁਲੇਖ ਸਾਹਿਬ ਜੀ ਪੰਜਾਬ ਦੇ ਉਹ ਮਿਸ਼ਨਰੀ ਇਨਸਾਨ ਸਨ ਜੋ ਬਾਬਾ ਸਾਹਿਬ ਜੀ ਨਾਲ ਰਲ- ਮਿਲ ਕੰਮ ਕਰ ਚੁੱਕੇ ਸਨ॥ ਬਾਬਾ ਸਾਹਿਬ ਜੀ ਨਾਲ ਮਿਲੇ ਹੋਏ ਪੰਜਾਬ ਦੇ ਇੱਕ ਅਜਿਹੇ ਇਨਸਾਨ ਸਨ ਜੋ ਬਾਬਾ ਸਾਹਿਬ ਜੀ ਦੇ ਸੁਪਨੇ ਨੂੰ ਪੂਰਾ ਕਰਨ ਲਈ ਦਿਨ ਰਾਤ ਕੰਮ ਕਰ ਰਹੇੰ ਸਨ॥ ਆਪਣੇ ਮਿਸਨਰੀ ਕੰਮਾਂ ਵਿੱਚ ਉਹਨਾਂ ਕਈ ਕਿਤਾਬਾਂ ਵੀ ਸਮਾਜ ਨੂੰ ਦਿੱਤੀਆਂ ਜਿਸ ਵਿੱਚ ਬਾਬਾ ਸਾਹਿਬ ਜੀ ਦੇ ਅਤੇ ਤਥਾਗਤ ਬੁੱਧ ਜੀ ਦੇ ਧੰਮ ਨੂੰ ਜਨ ਜਨ ਤੱਕ ਪਹੁੰਚਾਉਣਾ ਸੀ।

ਸਰਧਾਜਲੀ ਪ੍ਰੋਗਰਾਮ ਵਿੱਚ ਕੇ.ਸੀ ਸੁਲੇਖ ਸਾਹਿਬ ਜੀ ਨੂੰ ਸਰਧਾ ਦੇ ਫੁੱਲ ਭੇਂਟ ਕਰਨ ਲਈ ਪੰਜਾਬ ਦੇ ਮਿਸ਼ਨਰੀ ਸਾਥੀ ਦੋਨਾਂ ਪ੍ਰੋਗਰਾਮਾਂ ਤੇ ਪਹੁੰਚੇ ਸਨ, ਅਤੇ ਜੋ ਵੀ ਸਾਥੀ ਸਰਧਾ ਦੇ ਫੂੱਲ ਭੇਂਟ ਕਰਦਾ ਉਹ ਇਹ ਗੱਲ ਜਰੂਰ ਆਖਦਾ ਕਿ ਪੰਜਾਬ ਵਿੱਚੋਂ ਕੇ. ਸੀ ਸੁਲੇਖ ਸਾਹਿਬ ਜੀ ਦੇ ਸਰੀਰਕ ਰੂਪ ਵਿੱਚੋਂ ਜਾਣ ਤੇ ਇੱਕ ਯੁੱਗ ਦਾ ਅੰਤ ਹੋ ਗਿਆ॥
ਕੇ. ਸੀ ਸੁਲੇਖ ਸਾਹਿਬ ਜੀ 1927 ਤੋੰ 2025 ਤੱਕ ਸਾਡੇ ਵਿੱਚ ਰਹੇ।

ਸਮਤਾ ਸੈਨਿਕ ਦਲ ਵਲੋਂ ਵੀ ਮਾਨਯੋਗ ਕੇਂ ਸੀ ਸੁਲੇਖ ਸਾਹਿਬ ਜੀ ਨੂੰ ਸਰਧਾਜਲੀ ਦਿੱਤੀ॥
ਰਾਜ ਕੁਮਾਰ ਬੋਧ ਪ੍ਰਧਾਨ ਵਿਸ਼ਵ ਬੋਧ ਸੰਘ ਪੰਜਾਬ ਜੀ ਨੇ ਵੀ ਕੇ.ਸੀ ਸੁਲੇਖ ਸਾਹਿਬ ਜੀ ਦੇ ਦੋਨਾਂ ਸਥਾਨਾਂ ਤੇ ਹੋ ਰਹੇਂ ਸਰਧਾਜਲੀ ਸਮਾਰੋਹ ਵਿੱਚ ਹਾਜਰੀ ਲਗਾਈ॥ ਉਹਨਾਂ ਦੇ ਨਾਲ ਅਸੋਕਾਂ ਬੁੱਧ ਵਿਹਾਰ ਨਕੋਦਰ ਵਿਖੇ ਸ਼ਰਾਮਨੇਰ/ਸਰਾਮਨੇਰੀ ਸਿਵਰ ਲਗਾ ਰਹੇ ਮਹਿਲਾ ਭੰਤੇ ਜੀ ਵੀ ਇਸ ਸਮਾਰੋਹ ਵਿੱਚ ਗਏ ਸਨ॥ ਉੱਥੇ ਉਹਨਾਂ ਆਏ ਹੋਏ ਉਪਾਸਕ ਸੰਘ ਨੂੰ ਬੇਨਤੀ ਕੀਤੀ ਕਿ ਤਥਾਗਤ ਬੁੱਧ ਜੀ ਦੇ ਧੰਮ ਨੂੰ ਗਹਿਰਾਈ ਨਾਲ ਸਮਝਣ ਲਈ ਦਸ ਦਿਨਾਂ ਸਿਵਰ ਵਿੱਚ ਜਰੂਰ ਭਾਗ ਲਓ ਅਤੇ ਬਾਬਾ ਸਾਹਿਬ ਜੀ ਦੇ ਮਿਸ਼ਨ ਨੂੰ ਤਨ ਮਨ ਅਤੇ ਧਨ ਨਾਲ ਸਹਿਯੋਗ ਕਰੋ॥

ਆਖਿਰ ਤੇ ਸਭ ਸਾਥੀਆ ਲਈ ਮੰਗਲ ਕਾਮਨਾਵਾਂ ਕੀਤੀਆ ਅਤੇ ਸਤਿਕਾਰ ਯੋਗ ਕੇ.ਸੀ ਸੁਲੇਖ ਸਾਹਿਬ ਜੀ ਦੇ ਦਿਖਾਏ ਮਾਰਗ ਤੇ ਸਭ ਸਾਥੀਆ ਨੂੰ ਚੱਲਣ ਲਈ ਅਪੀਲ ਵੀ ਕੀਤੀ ਗਈ॥

Previous articleIndia’s Rise and Pakistan’s Reality: A Simple Truth
Next articleThe Return of the King: Virat Kohli’s Masterclass batting