

ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਸਤਿਕਾਰਯੋਗ ਗੁਰਮੇਲ ਭੱਟੀ ਜੀ ਦੀ ਅੱਜ ਪਿੰਡ ਮੰਢਾਲੀ ਵਿਖੇ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਰੋਹ ਹੋਇਆ ਜਿਸ ਵਿੱਚ ਪਾਠੀ ਸਿੰਘਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕੀਤਾ ਉਹਨਾਂ ਤੋਂ ਬਾਅਦ ਰਾਗੀ ਜਥੇ ਨੇ ਵਿਰਾਗ ਮਈ ਕੀਰਤਨ ਕਰਕੇ ਸੰਗਤ ਨੂੰ ਗੁਰਬਾਣੀ ਨਾਲ ਜੋੜਿਆ। ਗੁਰਮੇਲ ਭੱਟੀ ਜੀ ਨੂੰ ਸਰਧਾਂਜਲੀ ਭੇਂਟ ਕਰਦੇ ਹੋਏ ਬਸਪਾ ਪੰਜਾਬ ਦੇ ਪ੍ਰਧਾਨ ਡਾ ਅਵਤਾਰ ਸਿੰਘ ਕਰੀਮਪੁਰੀ ਜੀ ਬਸਪਾ ਪੰਜਾਬ ਨੇ ਸ਼ਰਧਾਂਜਲੀ ਭੇਟ ਕਰਦੇ ਹੋਏ ਕਿਹਾ ਕਿ ਸੜ੍ਹਕ ਹਾਦਸੇ ਕਾਰਨ ਸਾਡੇ ਵਿੱਚੋ ਇੱਕ ਸਾਥੀ ਨਹੀਂ ਗਿਆ ਉਹ ਪਤਾਂ ਨਹੀ ਕਿਨ੍ਹੇ ਜਾਣਿਆ ਦਾ ਭਲਾ ਕਰਦਾ ਸੀ ਜਿਥੇ ਉਨ੍ਹਾਂ ਦੇ ਘਰ ਦਿਆਂ ਦਾ ਚਿਰਾਗ ਬੁੱਝ ਗਿਆ ਉਥੇ ਹੀ ਸਮਾਜਿਕ ਗਤੀਵਿਧੀਆਂ ਨੂੰ ਟਾਇਮ ਦੇ ਕੇ ਸਮਾਜ ਦਾ ਭਲਾ ਕਰਨਾ ਵੀ ਉਨ੍ਹਾਂ ਦਾ ਮੁੱਖ ਕੰਮ ਸੀ ਬਾਮਸੇਫ ਦੇ ਮਿਸ਼ਨਰੀ ਆਗੂ ਵਜੋਂ ਉਨ੍ਹਾਂ ਨੇ ਬਹੁਤ ਸੇਵਾ ਨਿਭਾਈ।ਅੰਤ ਵਿੱਚ ਸ਼ਰਧਾਂਜਲੀ ਦਿੰਦਿਆਂ ਉਨ੍ਹਾਂ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਜ਼ੇਕਰ ਪਰਿਵਾਰ ਨੂੰ ਕੋਈ ਕੰਮ ਪਵੇ ਤਾਂ ਦੱਸਣਾ ਬਸਪਾ ਪੰਜਾਬ ਉਨ੍ਹਾਂ ਦੇ ਨਾਲ ਖੜ੍ਹਾ ਹੈ ਸੂੱਬਾ ਜਨਰਲ ਸਕੱਤਰ ਪ੍ਰਵੀਨ ਬੰਗਾ ਜੋਨ ਇੰਚਾਰਜ (ਨਵਾ ਸ਼ਹਿਰ ਲੁਧਿਆਣਾ) ਨੇ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨੂੰ ਭਾਣਾ ਮੰਨਣ ਲਈ ਦਲੱਸਾ ਦਿੱਤਾ। ਸ਼ਰਧਾਂਜਲੀ ਸਮਾਗਮ ਵਿੱਚ ਇੰਜ ਜਸਵੰਤ ਰਾਏ ਦਫ਼ਤਰੀ ਇੰਚਾਰਜ, ਹਰਬਲਾਸ ਬਸਰਾ ਜ਼ਿਲ੍ਹਾ ਜਨਰਲ ਸਕੱਤਰ, ਬੰਗਾ ਹਲਕੇ ਦੇ ਪ੍ਰਧਾਨ ਸਤਪਾਲ ਰਟੈਂਡਾ , ਚਰਨਜੀਤ ਮੰਢਾਲੀ ਜਨਰਲ ਸਕੱਤਰ ਬਸਪਾ ਬੰਗਾ,ਜੈ ਪਾਲ ਸੂੰਡਾ ਸਾਬਕਾ ਪ੍ਰਧਾਨ, ਧਰਮ ਪਾਲ ਤਲਵੰਡੀ ਬਸਪਾ ਆਗੂ, ਮਹਿੰਦਰ ਪਾਲ ਸੈਕਟਰ ਪ੍ਰਧਾਨ, ਮੁਲਾਜ਼ਮ ਆਗੂ ਮਲਕੀਤ ਮੰਢਾਲੀ, ਰਾਮ ਕ੍ਰਿਸ਼ਨ ਪੱਲੀ ਝਿੱਕੀ ਮੁਲਾਜ਼ਮ ਆਗੂ, ਸਤਨਾਮ ਰਟੈਂਡਾ, ਕੁਲਦੀਪ ਬਹਿਰਾਮ, ਦਰਸ਼ਨ ਬਹਿਰਾਮ, ਕੁਲਵਿੰਦਰ ਗੋਰਾ ਸਾਬਕਾ ਪੰਚਾਇਤ ਮੈਂਬਰ, ਕਮਲਜੀਤ ਕੌਰ ਸਾਬਕਾ ਸਰਪੰਚ ਮੰਢਾਲੀ, ਹਰਬੰਸ ਕੌਰ ਸਾਬਕਾ ਸਰਪੰਚ ਜੰਡਾਲੀ, ਹਰਜਿੰਦਰ ਸਿੰਘ ਬਲਾਕ ਸੰਮਤੀ ਮੈਂਬਰ ਸਕੇ ਸਬੰਧੀ, ਰਾਧਾ ਸੁਆਮੀ ਡੇਰਿਆਂ ਤੋਂ ਸੰਗਤਾਂ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



