ਮਾਪਿਆਂ ਦਾ ਸਤਿਕਾਰ

ਮਨਪ੍ਰੀਤ ਕੌਰ
ਮਨਪ੍ਰੀਤ ਕੌਰ
 (ਸਮਾਜ ਵੀਕਲੀ) ਸਾਨੂੰ ਆਪਣੇ ਮਾਤਾ ਪਿਤਾ ਦਾ ਆਦਰ ਸਨਮਾਨ ਤਾਂ ਹਮੇਸ਼ਾ ਹੀ ਕਰਨਾ ਚਾਹੀਦਾ ਹੈ ਉਹਨਾਂ ਦਾ ਕਹਿਣਾ ਮੰਨਣਾ ਚਾਹੀਦਾ ਹੈ । ਕਿਉਂਕਿ ਉਹ ਸਾਡੇ ਲਈ ਬਹੁਤ ਕੁਝ ਕਰਦੇ ਹਨ । ਉਹਨਾਂ ਨੇ ਹਮੇਸ਼ਾ ਸਾਡਾ ਭਲਾ ਹੀ ਸੋਚਣਾ ਹੁੰਦਾ ਹੈ। ਸਾਨੂੰ ਕਦੇ ਵੀ ਉਹਨਾਂ ਤੋਂ ਮੂੰਹ ਨਹੀਂ ਮੋੜਨਾ ਚਾਹੀਦਾ ।ਜੇਕਰ ਅਸੀਂ ਹੀ ਉਹਨਾਂ ਤੋਂ ਮੂੰਹ ਮੋੜ ਲਵਾਂਗੇ ਤਾਂ ਉਹਨਾਂ ਨੂੰ ਕਿੰਨਾ ਦੁੱਖ ਹੋਵੇਗਾ। ਸਾਨੂੰ ਆਪਣੇ ਮਾਤਾ ਪਿਤਾ ਨੂੰ ਖੁਸ਼ ਰੱਖਣ ਦੇ ਲਈ ਹਰ ਕੋਸ਼ਿਸ਼ ਕਰਨੀ ਚਾਹੀਦੀ ਹੈ। ਮਾਤਾ ਪਿਤਾ ਸਾਨੂੰ ਪਾਲਦੇ ਹਨ ਸਾਡੀ ਹਰ ਖੁਸ਼ੀ ਦਾ ਧਿਆਨ ਰੱਖਦੇ ਹਨ ਫਿਰ ਅਸੀਂ ਕਿਉਂ ਨਾ ਉਹਨਾਂ ਨੂੰ ਖੁਸ਼ ਰੱਖੀਏ। ਅਸੀਂ ਕਦੇ ਵੀ ਮਾਂ ਬਾਪ ਦਾ ਕਰਜ਼ਾ ਨਹੀਂ ਚੁਕਾ ਸਕਦੇ। ਜਿਸ ਮਾਤਾ ਪਿਤਾ ਨੇ ਸਾਨੂੰ ਇੰਨਾ ਸੁੰਦਰ ਜੀਵਨ ਦਿੱਤਾ ਹੈ ।ਹਰ ਸਹੀ ਗਲਤ ਬਾਰੇ ਦੱਸਿਆ ਹੈ ਹਰ ਸਹੀ ਮੰਗ ਪੂਰੀ ਕੀਤੀ ਹੈ ।ਉਹ ਸਾਡੇ ਉੱਤੇ ਬੋਝ ਕਿਵੇਂ ਹੋ ਸਕਦੇ ਹਨ । ਸਾਨੂੰ ਕਦੇ ਵੀ ਆਪਣੇ ਮਾਤਾ ਪਿਤਾ ਨੂੰ ਦੁਖੀ ਪਰੇਸ਼ਾਨ ਨਹੀਂ ਕਰਨਾ ਚਾਹੀਦਾ ।ਜੇਕਰ ਸਾਡੇ ਮਾਤਾ ਪਿਤਾ ਸਾਨੂੰ ਝਿੜਕ ਵੀ ਦਿੰਦੇ ਹਨ ਇਸ ਵਿੱਚ ਵੀ ਸਾਡਾ ਭਲਾ ਹੈ ।ਸਾਨੂੰ ਸੋਚਣਾ ਚਾਹੀਦਾ ਹੈ ਕਿ ਅਸੀਂ ਉਹਨਾਂ ਨੂੰ ਕਿਵੇਂ ਖੁਸ਼ ਰੱਖ ਸਕਦੇ ਹਾਂ ।ਸਾਨੂੰ ਪੜ੍ਹ -ਲਿਖ ਕੇ ਭਵਿੱਖ ਵਿੱਚ ਚੰਗਾ ਇਨਸਾਨ ਬਣਦਿਆਂ ਵੇਖ ਸਾਡੇ ਮਾਤਾ ਪਿਤਾ ਬਹੁਤ ਖੁਸ਼ ਹੋਣਗੇ ਅਤੇ ਉਹਨਾਂ ਦਾ ਸਿਰ ਗੌਰਵ ਦੇ ਨਾਲ ਉੱਚਾ ਹੋਵੇਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj    
Previous articleਸਮਾਜ ਸੇਵਾ ਦੇ ਕੰਮਾਂ ਨੂੰ ਸਮਰਪਿਤ ਇੰਜ: ਦਰਸ਼ਨ ਲਾਲ ਐਸ ਐਸ ਈ ਨੂੰ ਕੀਤਾ ਸਨਮਾਨਿਤ
Next articleਰੁੱਖ