ਪੁੱਡਾ ਨਿਵਾਸੀਆਂ ਪੀਣ ਵਾਲੇ ਪਾਣੀ ਨੇ ਰੱਜ ਕੇ ਕੀਤਾ ਪ੍ਰੇਸ਼ਾਨ

ਕਪੂਰਥਲਾ/ਸੁਲਤਾਨਪੁਰ ਲੋਧੀ (ਸਮਾਜ ਵੀਕਲੀ) ( ਕੌੜਾ)- ਸਥਾਨਕ ਬੇਬੇ ਨਾਨਕੀ ਅਰਬਨ ਅਸਟੇਟ ਪੁੱਡਾ ਕਲੋਨੀ ਵਿੱਚ ਅੱਜ ਪ੍ਰਸ਼ਾਸਨ ਵੱਲੋ ਮੁਹਇਆ ਕਰਵਾਇਆ ਜਾ ਰਿਹੇ ਪੀਣ ਵਾਲੇ ਪਾਣੀ ਨੇ ਵਸਨੀਕਾਂ ਨੂੰ ਅੱਜ ਰੱਜ ਕੇ ਪ੍ਰੇਸ਼ਾਨ ਕੀਤਾ। ਟੂਟੀਆਂ ਵਿੱਚੋਂ ਨਿਕਲ ਰਹੇ ਗੰਦੇ ਪਾਣੀ ਦੀਆਂ ਤਸਵੀਰਾਂ ਵੀ ਮੋਬਾਈਲਾਂ ਦੇ ਇੰਟਰਨੈੱਟ ਰਾਹੀਂ ਖੂਬ ਵਾਇਰੈਲ ਹੋ ਰਹੀਆਂ ਹਨ। ਸਵੇਰੇ ਤੋਂ ਹੀ ਜਦੋਂ ਪੁੱਡਾ ਕਲੋਨੀ ਅੰਦਰ ਗੰਦਾ ਪਾਣੀ ਆਉਣ ਦੀਆਂ ਖਬਰਾਂ ਜਦੋਂ ਜੰਗਲ ਦੀ ਅੱਗ ਵਾਂਗ ਫੈਲ ਗਈਆਂ ਤਾਂ ਲੌਕਾ ਨੇ ਪਾਣੀ ਨੂੰ ਟੈਕਿਂਆ ਵਿੱਚ ਜਾਣ ਤੋ ਰੋਕਣ ਲਈ ਟੂਟੀਆਂ ਖੌਲ ਦਿੱਤੀਆਂ ਜਿਸਤੋਂ ਬਾਅਦ ਹਰੇਕ ਘਰ ਮੌਹਰੇ ਛੱਪੜ ਵਰਗਾ ਨਜ਼ਾਰਾ ਬਣ ਗਿਆ। ਪੁੱਡਾ ਵਰਗੀ ਕਲੌਨੀ ਵਿੱਚ ਗੰਦੇ ਪਾਣੀ ਦੀ ਸਮੱਸਿਆ ਦੇ ਕਾਰਨ ਲੌਕ ਡਰ ਅਤੇ ਸਹਿਮ ਵਿਚ ਹਨ ਅਤੇ ਅੱਜ ਉਹਨਾ ਪੀਣ ਵਾਸਤੇ ਬੋਤਲ ਬੰਦ ਪਾਣੀ ਵੱਡੀ ਗਿਣਤੀ ਵਿਚ ਖਰੀਦ ਕੇ ਘਰਾਂ ਵਿੱਚ ਸਟੋਰ ਕਰ ਲਿਆ। ਸਥਾਨਕ ਲੋਕਾਂ ਨੇ ਸ਼ੱਕ ਜਾਹਿਰ ਕਰਦੇ ਹੋਏ ਦੱਸਿਆ ਕਿ ਗੰਦੇ ਪਾਣੀ ਦੇ ਪਿੱਛੇ ਦੀ ਵਜ੍ਹਾ ਉਹਨਾਂ ਨੂੰ ਕਲੋਨੀ ਅੰਦਰ ਵਿਛੇ ਹੋਇਆਂ ਸੀਵਰ ਅਤੇ ਵਾਟਰ ਸਪਲਾਈ ਪਾਈਪਾਂ ਦੋਵੇਂ ਦੇ ਮਿਸ਼ਰਣ ਦਾ ਹਿੱਸਾ ਹਨ। ਉਹਨਾਂ ਕਿਹਾ ਕਿ ਜੇਕਰ ਅਜਿਹਾ ਹੈ ਤਾਂ ਯਕੀਨੀ ਤੋਰ ਤੇ ਪਾਣੀ ਨੂੰ ਪੀਣ ਵਾਲੇ ਲੌਕਾਂ ਅੰਦਰ ਜਹਰੀਲੇ ਤੱਤ ਜਾਣ ਕਾਰਣ ਬਿਮਾਰੀਆਂ ਦੇ ਚਪੇਟ ਵਿੱਚ ਆਉਣ ਦਾ ਖਤਰਾ ਪੈਦਾ ਹੋ ਜਾਵੇਗਾ।

ਕੀ ਕਹਿੰਦੇ ਹਨ ਪੁੱਡਾ ਨਿਵਾਸੀ ?

ਸੁਖਪਾਲਬੀਰ ਸਿੰਘ ਝੰਡੂਵਾਲ, ਸਾਹਿਲਪੀ੍ਤ ਸਿੰਘ ਨੰਢਾ, ਕੁਲਵਿੰਦਰ ਜੀਤ ਸਿੰਘ ਮੋਮੀ ਨੇ ਦੱਸਿਆ ਮੰਗ ਕੀਤੀ ਹੈ ਕਿ ਕਲੌਨੀ ਵਿੱਚ ਸਾਫ ਪਾਣੀ ਦੇ ਪ੍ਰਬੰਧ ਨੂੰ ਯਕੀਨੀ ਬਣਾਉਣ ਲਈ ਪੱਕੇ ਹੱਲ ਕੀਤੇ ਜਾਣ।

ਜਿਕਰਯੋਗ ਹੈ ਕਿ ਪਵਿੱਤਰ ਸ਼ਹਿਰ ਦੀ ਪੁੱਡਾ ਕਲੋਨੀ ਸਮਸਿਆਵਾਂ ਦੇ ਕਾਰਨ ਸ਼ੁਰੂਆਤੀ ਦੌਰ ਤੋਂ ਹੀ ਅਖਬਾਰਾਂ ਦੀਆਂ ਸੁਰਖੀਆਂ ਵਿੱਚ ਚਲੀ ਆ ਰਹੀ ਹੈ। ਲੱਗਭਗ ਦੋ ਦਹਾਕਿਆਂ ਦੇ ਬੀਤ ਜਾਣ ਦੇ ਬਾਵਜੂਦ ਸੰਬਧਤ ਪ੍ਰਸ਼ਾਸਨ ਅੱਜ ਤੱਕ ਨਾਂ ਤਾ ਸੀਵਰ ਦੀ ਸੱਮਸਿਆ ਦੇ ਸਥਾਈ ਹੱਲ ਵਾਸਤੇ ਟ੍ਰੀਟਮੈਂਟ ਪਲਾਂਟ ਚਾਲੂ ਕਰ ਸਕਿਆ ਤੇ ਨਾ ਹੀ ਪੰਪਪਿੰਗ ਸਟੇਸ਼ਨ ਨੂੰ। ਮੌਜੂਦਾ ਹਲਾਤਾਂ ਵਿੱਚ ਸੀਵਰ ਦੀ ਸਫਾਈ ਲਈ ਟੈਂਕਰਾਂ ਦੀ ਵਰਤੋਂ ਹੋ ਰਹੀ ਹੈ ਅਤੇ ਅਨੇਕਾਂ ਵਾਰ ਤਾਂ ਅੱਗੇ ਜਾਮ ਲੱਗਣ ਕਾਰਨ ਫਲੱਸ਼ਾਂ ਦਾ ਪਾਣੀ ਤੱਕ ਘਰਾਂ ਅੰਦਰੋ ਓਵਰ ਫਲੋ ਹੋ ਕੇ ਕਮਰਿਆਂ ਵਿੱਚ ਭਰ ਚੁੱਕਾ ਹੈ। ਅਜਿਹੇ ਹਾਲਾਤਾਂ ਵਿੱਚ ਲੱਖਾਂ ਕਰੋੜਾਂ ਰੁਪਏ ਖਰਚ ਕਰਕੇ ਘਰਾਂ ਦਾ ਨਿਰਮਾਣ ਕਰ ਚੁੱਕੇ ਲੌਕਾ ਦਾ ਕਹਿਣਾ ਹੈ ਇੰਝ ਜਾਪਦਾ ਹੈ ਕਿ ਜਿਵੇਂ ਉਹ ਨਰਕ ਵਿੱਚ ਆ ਗਏ ਹੋਣ।

ਉਧਰ ਇਸ ਬਾਰੇ ਜੇ ਈ ਪਲਵਿੰਦਰ ਨੂੰ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਵਾਟਰ ਸਪਲਾਈ ਵਾਲਾ ਪਾਇਪ ਬਲਾਕ ਹੋਣ ਕਾਰਨ ਸਮੱਸਿਆ ਆਈ ਹੈ। ਜਦੋਂ ਪੁਛਿਆ ਕੋਈ ਅਧਿਕਾਰੀ ਮੋਕਾ ਵੇਖਣ ਆਵੇਗਾ ਤਾਂ ਕਿਹਾ ਕਿ ਅਸੀਂ ਇਲੈਕਸ਼ਨ ਡਿਊਟੀ ਤੋਂ ਆਏ ਹਾਂ ਸਾਡੀ ਟੀਮ ਕੰਮ ਕਰ ਰਹੀ ਹੈ ਜਲਦ ਹੀ ਸਮੱਸਿਆ ਦਾ ਹੱਲ ਹੋ ਜਾਵੇਗਾ।

ਕੀ ਕਹਿੰਦੇ ਹਨ ਐੱਸ ਡੀ ਐੱਮ ?

ਇਸੇ ਸੰਬਧੀ ਐਸ ਡੀ ਐਮ ਚੰਦ੍ਰਾ ਜੌਤੀ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਨਹੀਂ ਸੀ ਬਾਕਿ ਹੁਣ ਮੈਂ ਆਪਣੀ ਟੀਮ ਦਾ ਮੈਂਬਰ ਭੇਜ ਕੇ ਚੈਕ ਕਰਵਾ ਲੈਦੀ ਹਾਂ ਉਹਨਾਂ ਕਿਹਾ ਜਲਦ ਹੀ ਸਾਫ ਪਾਣੀ ਦੀ ਪ੍ਬੰਧ ਕਰ ਦਿੱਤਾ ਜਾਵੇਗਾ।

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਐੱਸ ਓ ਆਈ ਲਈ ਪ੍ਰਵੇਸ਼ ਪ੍ਰੀਖਿਆ ਵਿੱਚ 9ਵੀਂ ਜਮਾਤ ਦੇ ਕੁੱਲ 30 ਕੁਆਲੀਫਾਈ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ
Next articleਮਰਹੂਮ ਇੰਜ: ਜੇ.ਬੀ. ਕੋਚਰ ਦੀ ਅੰਤਿਮ ਅਰਦਾਸ ਮੌਕੇ ਭਾਵ-ਭਿੰਨੀਆਂ ਸ਼ਰਧਾਂਜਲੀਆਂ ਭੇਂਟ