ਗਣਤੰਤਰ ਦਿਵਸ—————-

ਡਾਕਟਰ ਨਰਿੰਦਰ ਭੱਪਰ ਝਬੇਲਵਾਲੀ
ਡਾਕਟਰ ਨਰਿੰਦਰ ਭੱਪਰ ਝਬੇਲਵਾਲੀ

(ਸਮਾਜ ਵੀਕਲੀ) 15 ਅਗਸਤ ਨੂੰ ਭਾਰਤ ਦਾ ਆਜ਼ਾਦੀ ਦਿਵਸ ਮਨਾਇਆ ਜਾਂਦਾ ਹੈ।26 ਜਨਵਰੀ ਨੂੰ ਭਾਰਤ ਦਾ ਗਣਤੰਤਰ ਦਿਵਸ ਮਨਾਇਆ ਜਾਂਦਾ ਹੈ। ਹੋਰ ਵੀ ਆਪਾਂ ਬਹੁਤ ਸਾਰੇ ਦਿਵਸ ਮਨਾਉਂਦੇ ਹਾਂ ,ਪਰ ਕਈ ਇਹੋ ਜਿਹੇ ਵੀ ਹੁੰਦੇ ਹਨ ਜਿਹੜੇ ਇਤਿਹਾਸ ਦੇ ਪੰਨਿਆਂ ਦਾ ਸ਼ਿੰਗਾਰ ਬਣ ਜਾਂਦੇ ਹਨ ,ਜਿਵੇਂ ਕਿ 26 ਜਨਵਰੀ। 26 ਜਨਵਰੀ 1942 ਨੂੰ ਆਜ਼ਾਦ ਹਿੰਦ ਫੌਜ ਦੀ ਨੀਹ ਰੱਖੀ ਗਈ ਸੀ ।26 ਜਨਵਰੀ 1930 ਨੂੰ ਪੂਰਨ ਆਜ਼ਾਦੀ ਦਾ ਨਾਰਾ ਲੱਗਿਆ ਅਤੇ 26 ਜਨਵਰੀ 1853 ਨੂੰ ਭਾਰਤ ਵਿੱਚ ਪਹਿਲੀ ਰੇਲ ਗੱਡੀ ਚੱਲੀ ਸੀ ।ਇਸ ਦਿਨ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ ਕਿਉਂਕਿ ਅੱਜ ਦੇ ਦਿਨ 26 ਜਨਵਰੀ 1950 ਨੂੰ ਸਾਡਾ ਸੰਵਿਧਾਨ ਲਾਗੂ ਹੋਇਆ ਸੀ। ਸਾਡਾ ਭਾਰਤ 200 ਸਾਲ ਅੰਗਰੇਜ਼ਾਂ ਦੇ ਅਧੀਨ ਰਿਹਾ। ਆਪਣੀ ਇਸ ‘ਸੋਨੇ ਦੀ ਚਿੜੀ’ ਨੂੰ ਅੰਗਰੇਜ਼ਾਂ ਦੇ ਚੁਗਲ ‘ਚੋਂ ਛਡਾਉਣ ਲਈ ਆਜ਼ਾਦੀ ਦੇ ਪਰਵਾਨਿਆਂ ਵੱਲੋਂ ਕਈ ਅੰਦੋਲਨ ਕੀਤੇ ਗਏ । ਬਹੁਤ ਸਾਰੇ ਦੇਸ਼ ਵਾਸੀ ਲੋਕ ਸ਼ਹੀਦ ਹੋਏ। ਬਹੁਤ ਸਾਰਿਆਂ ਨੂੰ ਫਾਂਸੀ ਦਿੱਤੀ ਗਈ ।ਉਹਨਾਂ ਦੀਆਂ ਕੁਰਬਾਨੀਆਂ ਸਦਕਾ ਹੀ ਅੱਜ ਅਸੀਂ ਆਜ਼ਾਦ ਹਵਾ ਵਿੱਚ ਸਾਹ ਲੈ ਰਹੇ ਹਾਂ ।ਫਿਰ ਜਦੋਂ ਭਾਰਤ ਆਜ਼ਾਦ ਹੋ ਗਿਆ ਤਾਂ ਲੋੜ ਪਈ ਆਪਣੇ ਲਈ ਅਗਵਾਈ ਦੇਣ ਵਾਲੇ ਅਸੂਲਾਂ ਦੀ ।ਇਸ ਲੋੜ ਨੂੰ ਪੂਰਾ ਕਰਨ ਲਈ ਦੇਸ਼ ਦਾ ਆਪਣਾ ਸੰਵਿਧਾਨ ਬਣਾਇਆ ਗਿਆ।

29 ਅਗਸਤ 1947 ਨੂੰ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੀ ਪ੍ਰਧਾਨਗੀ ਹੇਠ ਖਰੜਾ ਕਮੇਟੀ ਗਠਿਤ ਕੀਤੀ ਗਈ। ਜਿਨਾਂ ਨੇ ਆਜ਼ਾਦ ਭਾਰਤ ਲਈ ਲਿਖਤੀ ਸੰਵਿਧਾਨ ਵੀ ਤਿਆਰ ਕੀਤਾ ।ਇਸ ਵਿੱਚ ਕੁੱਲ 395 ਧਾਰਾ ਅਤੇ 12 ਅਨੁਸੂਚੀਆਂ ਹਨ। ਸਾਡੇ ਸੰਵਿਧਾਨ ਨੂੰ ਦੁਨੀਆਂ ਦੇ ਸਾਰੇ ਦੇਸ਼ਾਂ ਵਿੱਚੋਂ ਲੰਮਾ ਸੰਵਿਧਾਨ ਹੋਣ ਦਾ ਮਾਨ ਪ੍ਰਾਪਤ ਹੈ ।ਭਾਰਤੀ ਸੰਵਿਧਾਨ ਵਿੱਚ ਸਾਰੇ ਦੇਸ਼ ਵਾਸੀਆਂ ਨੂੰ ਸਮਾਨ ਅਧਿਕਾਰ ਦਿੱਤੇ ਗਏ ।ਇਸਤਰੀਆਂ ਨੂੰ ਪੁਰਸ਼ਾਂ ਦੇ ਬਰਾਬਰ ਮੰਨਿਆ ਗਿਆ। ਸਭਨਾਂ ਦੀ ਬਰਾਬਰੀ ਦੀ ਗੱਲ ਲਿਖੀ ਗਈ ਹੈ। ਇਸ ਤੋਂ ਪਿੱਛੋਂ ਇਹ ‘ਗਣਤੰਤਰ ਦਿਵਸ’ ਦੇ ਤੌਰ ਤੇ ਮਨਾਇਆ ਜਾਣ ਲੱਗਾ ।ਦੇਸ਼ ਭਰ ਵਿੱਚ ਇਸ ਦਿਨ ਸਰਕਾਰੀ ਇਮਾਰਤਾਂ ਤੇ ਝੰਡੇ ਝੁਲਾਏ ਜਾਂਦੇ ਹਨ, ਅਤੇ ਸਮਾਗਮ ਕੀਤੇ ਜਾਂਦੇ ਹਨ। ਦੇਸ਼ ਦਾ ਮੁੱਖ ਸਮਾਗਮ ਦਿੱਲੀ ਵਿੱਚ ਹੁੰਦਾ ਹੈ ।ਰਾਸ਼ਟਰਪਤੀ ਕੌਮੀ ਝੰਡਾ ਲਹਿਰਾਉਂਦੇ ਹਨ ।ਦੇਸ਼ ਦੀਆਂ ਫੌਜਾਂ ਦੇ ਤਿੰਨੇ ਅੰਗਾਂ ਦੀਆਂ ਟੁਕੜੀਆਂ ਰਾਸ਼ਟਰਪਤੀ ਨੂੰ ਸਲਾਮੀ ਪੇਸ਼ ਕਰਦੀਆਂ ਹਨ ।ਦੇਸ਼ ਦੀ  ਤਾਕਤ ਦੇ ਪ੍ਰਦਰਸ਼ਨ ਵਜੋਂ ਫੌਜੀ ਸਮਾਨ ਦੇ ਨਮੂਨੇ ਵੀ ਵਿਖਾਏ ਜਾਂਦੇ ਹਨ ।ਗਣਤੰਤਰਤਾ ਦਿਵਸ ਦੇ ਮੌਕੇ ਉੱਤੇ ਦੇਸ਼ ਦੀ ਸ਼ੋਭਾ ਵਧਾਉਣ ਵਾਲੇ ਭਾਰਤੀਆਂ ਨੂੰ ਵੀ ਕਈ ਤਰ੍ਹਾਂ ਦੇ ਸਨਮਾਨ ਦਿੱਤੇ ਜਾਂਦੇ ਹਨ। ਪਰ ਅਸੀਂ ਆਪਣੇ ਦੇਸ਼ ਨੂੰ ਅੰਗਰੇਜ਼ਾਂ ਤੋਂ ਤਾਂ ਯਾਦ ਕਰਵਾ ਲਿਆ। ਪਰ ‘ਕੀ ਅਸੀਂ ਸਾਡੇ ਸੰਵਿਧਾਨ ਨਿਰਮਾਤਾਵਾਂ ਦੇ ਸੁਫਨਿਆਂ ਦੇ ਦੇਸ਼ ਨੂੰ ਸਿਰਜਣ ਵਿੱਚ ਸਮਰਥ ਹੋ ਸਕਾਂਗੇ?’ ਇਸ ਦੇ ਲਈ ਜਰੂਰੀ ਹੈ, ਲੋਕ ਰਾਜ ਵਿੱਚ ਅਨੁਸ਼ਾਸਨ ਲਿਆਉਣਾ। ਅਨੁਸ਼ਾਸਨ ਸਹਿਣਸ਼ੀਲਤਾ ,ਆਪਸੀ ਸਤਿਕਾਰ, ਭਾਈਚਾਰੇ ਅਤੇ ਤਿਆਗ ਦੀ ਮੰਗ ਕਰਦਾ ਹੈ। ਅੱਜ ਦੇ ਬੱਚੇ ਕੱਲ ਦੇ ਨੇਤਾ ਹਨ। ਬੱਚਿਆਂ ਅੰਦਰ ਬਚਪਨ ਤੋਂ ਹੀ ਚੰਗੇ ਗੁਣਾਂ ਦਾ ਵਿਕਾਸ ਕਰਨ ਲਈ ਘਰ ਅਤੇ ਸਕੂਲ ਵਿੱਚ ਲੋਕਤੰਤਰੀ ਵਾਤਾਵਰਨ ਮੁਹਈਆ ਕਰਵਾਇਆ ਜਾਵੇ। ਲੋਕਤੰਤਰੀ ਸਿੱਖਿਆ ਵਿੱਚ ਕੇਵਲ ਗਿਆਨ ਪ੍ਰਾਪਤੀ ਹੀ ਸ਼ਾਮਿਲ ਨਹੀਂ ਹੁੰਦੀ, ਸਗੋਂ ਨੈਤਿਕ ਕਦਰਾਂ ਕੀਮਤਾਂ ਨੂੰ ਸਮਝਣ ਅਤੇ ਆਪਣੇ ਦੇਸ਼ ਕੌਮ ਲਈ ਕੁਝ ਕਰਨ ਦਾ ਜਜ਼ਬਾ ਪੈਦਾ ਕੀਤਾ ਜਾ ਸਕਦਾ ਹੈ। ਉਹਨਾਂ ਵਿੱਚ ਤਿਆਗ ਦੀ ਭਾਵਨਾ ਸਹਿਜੇ ਹੀ ਪੈਦਾ ਕੀਤੀ ਜਾ ਸਕਦੀ ਹੈ। ਨੇਤਾ ਜੀ ਸੁਭਾਸ਼ ਚੰਦਰ ਬਹੁਤ ਤਿਆਗ ਦੀ ਮੂਰਤ ਹੀ ਸਨ ।ਇਹਨਾਂ ਨੇ ਲੋਕਾਂ ਵਿੱਚ ਇੱਕ ਵੱਡੀ ਸਭਾ ਨੂੰ ਦੇਸ਼ ਦੀ ਆਜ਼ਾਦੀ ਲਈ ਆਪਣਾ ਯੋਗਦਾਨ ਪਾਉਣ ਲਈ ਇੱਕ ਪ੍ਰਤਿਗਿਆ -ਪੱਤਰ ਉੱਤੇ ਖੂਨ ਨਾਲ ਦਸਤਖਤ ਕਰਨ ਲਈ ਕਿਹਾ ,ਅਤੇ ਨਾਲ ਹੀ ਕਿਹਾ ਕਿ ਅਸੀਂ ਤੁਸੀਂ ਮੈਨੂੰ ਖੂਨ ਦਿਓ, ਮੈਂ ਤੁਹਾਨੂੰ ਆਜ਼ਾਦੀ ਦੇਵਾਂਗਾ। ਇਸ ਪ੍ਰਤਿਗਿਆ ਪੱਤਰ ਉੱਤੇ ਦਸਤਖਤ ਕਰਨ ਲਈ ਜਿਹੜੀ ਭੀੜ ਅੱਗੇ ਵਧੀ ,ਉਹਨਾਂ ਵਿੱਚੋਂ 17 ਲੜਕੀਆਂ ਅੱਗੇ ਆਈਆਂ ਤੇ ਆਪਣੇ ਖੂਨ ਨਾਲ ਉਹ ਪ੍ਰਤਿਗਿਆ -ਪੱਤਰ ਉੱਪਰ ਦਸਤਖਤ ਕਰ ਦਿੱਤੇ। ਬੱਚਿਆਂ ਨੂੰ ਹੋਰ ਉਤਸਾਹਿਤ ਕਰਨ ਲਈ ਉਹਨਾਂ ਦੇ ਬਹਾਦਰੀ ਭਰੇ ਕਾਰਨਾਮਿਆਂ ਬਦਲੇ ਸਾਡੇ ਦੇਸ਼ ਵਿੱਚ ਹਰ ਸਾਲ ਆਪਣੇ ਬਹਾਦਰ ਬੱਚਿਆਂ ਨੂੰ ਕੌਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਂਦਾ ਹੈ ,ਅਤੇ ਵੱਖ-ਵੱਖ ਰਾਜਾਂ ਦੀਆਂ ਝਲਕੀਆਂ ਵੀ ਪੇਸ਼ ਕੀਤੀਆਂ ਜਾਂਦੀਆਂ ਹਨ ।ਸਾਨੂੰ 26 ਜਨਵਰੀ ਦੇ ਦਿਨ ਪ੍ਰਤਿਗਿਆ ਕਰਨੀ ਚਾਹੀਦੀ ਹੈ, ਕਿ ਭਾਰਤ ਵਿੱਚ ਜਾਤ ਭਾਰਤ ਦਾ ਕੋਈ ਭੇਦਭਾਵ ਨਾ ਹੋਵੇ ।ਮਾਨਵੀ ਏਕੀਕਰਨ ਲਈ ਹਰ ਚੰਗਿਆਈ ਦਾ ਦਰਵਾਜ਼ਾ ਖੁੱਲੇ ।ਜਿੱਥੋਂ ਦਾ ਹਰ ਦੇਸ਼ਵਾਸੀ ਨੂੰ ਮਿਹਨਤ, ਲਗਣ ਤੇ ਦੇਸ਼- ਭਗਤੀ ਰੂਪੀ ਪਾਣੀ ਪਾ ਕੇ ਇਸਨੂੰ ਰੰਗ ਬਿਰੰਗੇ ਫੁੱਲ ਸਜਾਉਣ ਲਈ ਹਮੇਸ਼ਾ ਯਤਨਸ਼ੀਲ ਰਵੇ।
ਆਪ ਜੀ ਦਾ ਸ਼ੁਭ ਚਿੰਤਕ ਪਾਠਕ।
ਡਾਕਟਰ ਨਰਿੰਦਰ ਭੱਪਰ ਝਬੇਲਵਾਲੀ।
ਪਿੰਡ ਅਤੇ ਡਾਕਖਾਨਾ ਝਬੇਲਵਾਲੀ।
ਜ਼ਿਲਾ ਸ੍ਰੀ ਮੁਕਤਸਰ ਸਾਹਿਬ।
6284145349
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਰਜਿ ਧੂਰੀ ਦੀ ਚੋਣ ਲਈ ਨਾਮਜ਼ਦਗੀ ਮੌਕੇ ਹੋਈ ਸਰਬਸੰਮਤੀ
Next articleਗਾਇਕ ਨਿਸ਼ਾਨ ਬਹਿਰਾਮੀਆ ਅਚਾਨਕ ਦੇ ਗਿਆ ਸਦੀਵੀ ਵਿਛੋੜਾ ਵੱਖ ਵੱਖ ਗਾਇਕ ਕਲਾਕਾਰਾਂ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ