(ਸਮਾਜ ਵੀਕਲੀ)
ਲੜਦੇ ਰਹੇ ਅਜ਼ਾਦੀ ਦੇ ਲਈ,ਹੋ ਕੇ ਇੱਕ-ਜੁੱਟ ਲੋਕ ਧਨੰਤਰ
ਡੁੱਲਿਆ ਖੂਨ ਤੇ ਲਿਖੀ ਇਬਾਰਤ, ਬਣਿਆ ਫਿਰ ਗਣਤੰਤਰ,
ਨਾ ਕੋਈ ਓਦੋਂ ਊਚ ਨੀਚ ਸੀ, ਨਾ ਹੀ ਕੋਈ ਛੜਯੰਤਰ
ਸਭ ਦੀ ਇੱਕੋ ਇੱਕ ਤਮੰਨਾ ਹੈ ਸੀ, ਇੱਕੋ ਜਾਪ ਤੇ ਮੰਤਰ
ਡੁੱਲਿਆ ਖੂਨ ਤੇ ਲਿਖੀ ਇਬਾਰਤ, ਬਣਿਆ ਫਿਰ ਗਣਤੰਤਰ
ਲੜਦੇ ਰਹੇ ਅਜ਼ਾਦੀ ਦੇ ਲਈ ਹੋ ਕੇ ਇੱਕ-ਜੁੱਟ ਲੋਕ ਧਨੰਤਰ
ਨਿੱਕੀ ਉਮਰੇ ਤਾਣ ਛਾਤੀਆਂ ਖੜ੍ਹੇ ਸੂਰਮੇ ਇਸ ਦੀ ਖ਼ਾਤਿਰ
ਲਾੜੀ ਮੌਤ ਨੂੰ ਵਿਆਹੁਣ ਤੁਰੇ ਪਹਿਨ ਕੇ ਬਾਣਾ ਕਈ ਬਸੰਤਰ
ਡੁੱਲਿਆ ਖੂਨ ਤੇ ਲਿਖੀ ਇਬਾਰਤ ਬਣਿਆ ਫਿਰ ਗਣਤੰਤਰ
ਲੜਦੇ ਰਹੇ ਅਜ਼ਾਦੀ ਦੇ ਲਈ ਹੋ ਕੇ ਇੱਕ-ਜੁੱਟ ਲੋਕ ਧਨੰਤਰ
ਨਾਲ਼ ਖੂਨ ਦੇ ਸਿੰਜ ਸਿੰਜ ਕੇ, ਪ੍ਰਿੰਸ ਲਿਆਂਦਾ ਹੈ ਲੋਕਤੰਤਰ
ਕਤਰੇ ਕਤਰੇ ਜ਼ਰੇ ਜ਼ਰੇ ਵਿੱਚ ਗਾਥਾ ਅੱਜ ਵੀ ਤੁਰੇ ਨਿਰੰਤਰ,
ਡੁੱਲਿਆ ਖੂਨ ਤੇ ਲਿਖੀ ਇਬਾਰਤ, ਬਣਿਆ ਫਿਰ ਗਣਤੰਤਰ,
ਲੜਦੇ ਰਹੇ ਅਜ਼ਾਦੀ ਦੇ ਲਈ ਹੋ ਕੇ ਇੱਕ-ਜੁੱਟ ਲੋਕ ਧਨੰਤਰ
ਰਣਬੀਰ ਸਿੰਘ ਪ੍ਰਿੰਸ
ਸ਼ਾਹਪੁਰ ਕਲਾਂ ਆਫ਼ਿਸਰ ਕਾਲੋਨੀ
ਸੰਗਰੂਰ
9872299613