ਮਾਛੀਵਾੜਾ ਸਾਹਿਬ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਸ੍ਰੀ ਅਕਾਲ ਤਖਤ ਸਾਹਿਬ ਸਾਹਿਬ ਦੇ ਹੁਕਮਾਂ ਉੱਤੇ ਅਕਾਲੀ ਦਲ ਨੂੰ ਬਚਾਉਣ ਦੇ ਲਈ ਜੋ ਪੰਜ ਮੈਂਬਰੀ ਕਮੇਟੀ ਬਣੀ ਸੀ ਉਸ ਵਰਨਾ ਸ਼ੁਰੂ ਕੀਤੀ ਭਰਤੀ ਮੁਹਿੰਮ ਤਹਿਤ ਵਿਧਾਨ ਸਭਾ ਹਲਕਾ ਸਮਰਾਲਾ ਦੇ ਵਿੱਚ ਜੋ ਮੀਟਿੰਗ ਪੰਜ ਮੈਂਬਰੀ ਕਮੇਟੀ ਦੀ ਇਲਾਕੇ ਦੇ ਲੋਕਾਂ ਨਾਲ ਹੋਈ ਸੀ ਉਸ ਤੋਂ ਬਾਅਦ ਮਾਛੀਵਾੜਾ ਸਮਰਾਲਾ ਦੇ ਵਿੱਚ ਵੀ ਭਰਤੀ ਚੱਲੀ ਇਸ ਭਰਤੀ ਹੋਣ ਤੋਂ ਬਾਅਦ ਜੋ ਕਾਪੀਆਂ ਆਦਿ ਰਿਕਾਰਡ ਸੀ ਉਸ ਨੂੰ ਅੱਜ ਪੰਜ ਮੈਂਬਰੀ ਕਮੇਟੀ ਦੇ ਪ੍ਰਮੁੱਖ ਮਨਪ੍ਰੀਤ ਸਿੰਘ ਇਆਲੀ ਨੂੰ ਸੌਂਪੀਆਂ ਗਈਆਂ। ਵਿਧਾਨ ਸਭਾ ਹਲਕਾ ਸਮਰਾਲਾ ਮਾਛੀਵਾੜਾ ਦੋਵਾਂ ਇਲਾਕਿਆਂ ਤੋਂ ਹੀ ਵੱਡੀ ਗਿਣਤੀ ਦੇ ਵਿੱਚ ਅਕਾਲੀ ਵਰਕਰ ਮਨਪ੍ਰੀਤ ਸਿੰਘ ਇਆਲੀ ਦੇ ਗ੍ਰਹਿ ਲੁਧਿਆਣਾ ਵਿਖੇ ਪੁੱਜੇ ਤੇ ਉੱਥੇ ਉਹਨਾਂ ਨੂੰ ਭਰਤੀ ਸਬੰਧੀ ਜੋ ਕਾਪੀਆਂ ਸਨ ਉਹ ਸੌਂਪੀਆਂ ਗਈਆਂ। ਇਸ ਸਬੰਧੀ ਗੱਲਬਾਤ ਕਰਦਿਆਂ ਮਨਪ੍ਰੀਤ ਸਿੰਘ ਇਆਲੀ ਨੇ ਇਕੱਤਰ ਹੋਏ ਲੋਕਾਂ ਦੇ ਨਾਲ ਵਿਚਾਰਾਂ ਕਰਦਿਆਂ ਕਿਹਾ ਸਾਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜੋ ਹੁਕਮ ਹੋਇਆ ਸੀ ਅਸੀਂ ਉਹਨਾਂ ਹੁਕਮਾਂ ਦੀ ਪਾਲਣਾ ਕਰਦਿਆਂ ਹੋਇਆਂ ਲੋਕਾਂ ਦੇ ਵਿੱਚ ਗਏ ਤੇ ਲੋਕਾਂ ਨੇ ਵੱਡਾ ਹੁੰਗਾਰਾ ਦਿੱਤਾ ਅਕਾਲੀ ਦਲ ਨੂੰ ਜੀਵਤ ਰੱਖਣ ਦੇ ਲਈ ਸਾਨੂੰ ਕੋਈ ਵੀ ਕੁਰਬਾਨੀ ਕਰਨੀ ਪਈ ਅਸੀਂ ਉਹ ਕੁਰਬਾਨੀ ਕਰਾਂਗੇ। ਉਹਨਾਂ ਕਿਹਾ ਕਿ ਅਕਾਲੀ ਦਲ ਜੋ ਕੁਰਬਾਨੀਆਂ ਦੇ ਕੇ ਬਣਾਈ ਹੋਈ ਪਾਰਟੀ ਸੀ ਉਸ ਦੀ ਮਾਣ ਮਰਿਆਦਾ ਨੂੰ ਭੁੱਲ ਕੇ ਬਾਦਲ ਪਰਿਵਾਰ ਨੇ ਇਸ ਉੱਤੇ ਕਬਜ਼ਾ ਕਰਕੇ ਅਕਾਲੀ ਦਲ ਦੀਆਂ ਪਰੰਪਰਾ ਨੂੰ ਖੋਰਾ ਲਾਇਆ। ਉਹਨਾਂ ਕਿਹਾ ਕਿ ਸਮੁੱਚੇ ਪੰਜਾਬ ਦੇ ਵਾਂਗ ਵਿਧਾਨ ਸਭਾ ਹਲਕਾ ਸਮਰਾਲਾ ਤੇ ਇਤਿਹਾਸਿਕ ਨਗਰੀ ਮਾਛੀਵਾੜਾ ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਇਸ ਭਰਤੀ ਮੁਹਿੰਮ ਵਿੱਚ ਸ਼ਾਮਿਲ ਹੋ ਕੇ ਸ੍ਰੀ ਅਕਾਲ ਤਖਤ ਦੇ ਹੁਕਮ ਨੂੰ ਮੰਨਦਿਆਂ ਹੋਇਆਂ ਅਕਾਲੀ ਦਲ ਦੀ ਕਾਮਯਾਬੀ ਲਈ ਜੋ ਸਹਿਯੋਗ ਦਿੱਤਾ ਹੈ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ। ਮਾਛੀਵਾੜਾ ਸਾਹਿਬ ਤੋਂ ਅਕਾਲੀ ਦਲ ਦੇ ਪ੍ਰਮੁੱਖ ਆਗੂ ਤੇ ਸਾਬਕਾ ਪ੍ਰਧਾਨ ਉਜਾਗਰ ਸਿੰਘ ਬੈਨੀਪਾਲ ਦੀ ਅਗਵਾਈ ਦੇ ਵਿੱਚ ਰੁਪਿੰਦਰ ਸਿੰਘ ਬੈਨੀਪਾਲ, ਸੁਰਜੀਤ ਸਿੰਘ ਮਾਂਗਟ, ਬਾਬਾ ਗੁਰਨਾਮ ਸਿੰਘ ਖਾਲਸਾ ਧਨੂੰਰ, ਜਥੇਦਾਰ ਕੇਵਲ ਸਿੰਘ ਕੱਦੋਂ, ਮਨਮੋਹਨ ਸਿੰਘ ਖੇੜਾ,ਹਰਪਾਲ ਸਿੰਘ ਸਾਬਕਾ ਸਰਪੰਚ, ਦਲੇਰ ਸਿੰਘ ਸਿਕੰਦਰਪੁਰ, ਗੁਰਚਰਨ ਸਿੰਘ ਮੰਡ ਸ਼ੇਰੀਆਂ, ਮਨਜੀਤ ਸਿੰਘ ਸਰਪੰਚ ਇਰਾਕ, ਅਭੀ ਬੈਨੀਪਾਲ,ਮਨਰਾਜ ਸਿੰਘ ਲੁਬਾਣਗੜ੍ਹ, ਗੁਰਮੁਖ ਸਿੰਘ ਮੁਸਾਫਰ ਸ਼ੇਰਪੁਰ ਬੇਟ, ਕਿਰਪਾਲ ਸਿੰਘ ਝੜੌਦੀ, ਭਜਨ ਸਿੰਘ ਸੈਕਟਰੀ ਟਾਂਡਾ ਕੁਸਲ ਸਿੰਘ, ਮਹਿੰਦਰ ਸਿੰਘ ਸਾਬਕਾ ਸਰਪੰਚ ਧਨੂਰ, ਮਨਮੋਹਨ ਸਿੰਘ ਚੱਕੀ, ਜਸਵੀਰ ਸਿੰਘ ਅਲਬੇਲਾ ਤੇ ਹੋਰ ਵਿਅਕਤੀਆਂ ਨੇ ਇਸ ਮੌਕੇ ਸ਼ਮੂਲੀਅਤ ਕੀਤੀ। ਵਿਧਾਨ ਸਭਾ ਹਲਕਾ ਸਮਰਾਲਾ ਨਾਲ ਹੀ ਸਬੰਧਿਤ ਸੀਨੀਅਰ ਆਗੂਆਂ ਮਹਿੰਦਰ ਸਿੰਘ ਭੰਗਲਾਂ, ਜੋਗਿੰਦਰ ਸਿੰਘ ਸੇਹ, ਆਲਮਜੀਤ ਸਿੰਘ ਮੱਲ ਮਾਜਰਾ ਜਿਹੇ ਆਗੂਆਂ ਦੀ ਅਗਵਾਈ ਵਿੱਚ ਭਰਤੀ ਮੁਹਿੰਮ ਸ਼ੁਰੂ ਹੋਈ। ਨੌਜਵਾਨ ਆਗੂ ਬਰਜਿੰਦਰ ਸਿੰਘ ਬਬਲੂ, ਕਮਲਦੀਪ ਸਿੰਘ, ਸੁਰਿੰਦਰ ਸਿੰਘ ਆਦਿ ਵੀ ਇਸ ਮੌਕੇ ਪੁੱਜੇ ਹੋਏ ਸਨ।ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



