(ਸਮਾਜ ਵੀਕਲੀ)- ਕੈਨੇਡਾ /ਵੈਨਕੂਵਰ (ਕੁਲਦੀਪ ਚੁੰਬਰ)-ਸੈਂਕੜੇ ਮਿਸ਼ਨਰੀ ਅਤੇ ਪੰਜਾਬੀ ਗੀਤਾਂ ਦੇ ਰਚਨਹਾਰੇ ਪੰਜਾਬ ਦੇ ਸੁਪ੍ਰਸਿੱਧ ਗੀਤਕਾਰ ਰੱਤੂ ਰੰਧਾਵਾ ਆਸਟਰੇਲੀਆ ਪੁੱਜ ਗਏ ਹਨ । ਇਸ ਸੰਬੰਧੀ ਉਨ੍ਹਾਂ ਦੱਸਿਆ ਕਿ ਉਹ ਵੱਖ ਵੱਖ ਧਾਰਮਕ ਅਤੇ ਕਲਚਰਲ ਸੋਸਾਇਟੀਆਂ ਵੱਲੋਂ ਕਰਵਾਏ ਜਾਣ ਵਾਲੇ ਪ੍ਰੋਗਰਾਮਾਂ ਵਿੱਚ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰ ਕੇ ਸਭ ਦੇ ਰੂਬਰੂ ਹੋਣਗੇ। ਜ਼ਿਕਰਯੋਗ ਹੈ ਕਿ ਮਿਸ਼ਨਰੀ ਗੀਤਕਾਰ ਰੱਤੂ ਰੰਧਾਵਾ ਕਈ ਦੇਸ਼ਾਂ ਦਾ ਵਿਦੇਸ਼ੀ ਟੂਰ ਕਰ ਚੁੱਕੇ ਹਨ । ਜਿੱਥੇ ਉਨ੍ਹਾਂ ਦਾ ਵਿਸ਼ਵ ਪ੍ਰਸਿੱਧ ਸਭਾਵਾਂ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨ ਸਤਿਕਾਰ ਕੀਤਾ ਜਾ ਚੁੱਕਾ ਹੈ । ਰੱਤੂ ਰੰਧਾਵਾ ਪਿਛਲੇ ਲੰਬੇ ਅਰਸੇ ਤੋਂ ਜਿੱਥੇ ਮਿਸ਼ਨਰੀ ਗੀਤਾਂ ਰਾਹੀਂ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਆ ਰਹੇ ਹਨ, ਉੱਥੇ ਹੀ ਉਨ੍ਹਾਂ ਦੇ ਅਨੇਕਾਂ ਪੰਜਾਬੀ ਗਾਇਕਾਂ ਵੱਲੋਂ ਗੀਤ ਰਿਕਾਰਡ ਕਰਵਾਏ ਗਏ ਹਨ , ਜੋ ਬੇਹੱਦ ਚਰਚਿਤ ਰਹੇ ।
ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਉਹ ਕੈਨੇਡਾ ਅਤੇ ਹੋਰ ਕਈ ਮੁਲਕਾਂ ਵਿੱਚ ਵਿਸ਼ੇਸ਼ ਤੌਰ ਤੇ ਹਾਜ਼ਰੀਆਂ ਭਰ ਚੁੱਕੇ ਹਨ । ਰੱਤੂ ਰੰਧਾਵਾ ਨੂੰ ਉਨ੍ਹਾਂ ਦੇ ਪ੍ਰਸੰਸਕਾਂ ਅਤੇ ਚਾਹੁਣ ਵਾਲਿਆਂ ਵੱਲੋਂ ਇਸ ਵਿਦੇਸ਼ੀ ਟੂਰ ਲਈ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ ਹਨ । ਇਸ ਮੌਕੇ ਉਨ੍ਹਾਂ ਕਿਹਾ ਕਿ ਉਹ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਦੇ ਨਾਲ ਨਾਲ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਤੇ ਭਾਰਤ ਰਤਨ ਬਾਬਾ ਸਾਹਿਬ ਡਾ ਅੰਬੇਡਕਰ ਜੀ ਦੇ ਜੀਵਨ ਫਲਸਫੇ ਨੂੰ ਆਪਣੀਆਂ ਰਚਨਾਵਾਂ, ਗੀਤਾਂ ਰਾਹੀਂ ਸਮਾਜ ਦੇ ਰੂਬਰੂ ਕਰਦੇ ਰਹਿਣਗੇ । ਸਮਾਜ ਵੱਲੋਂ ਦਿੱਤੇ ਜਾ ਰਹੇ ਪਿਆਰ ਲਈ ਉਹ ਸਭ ਦਾ ਧੰਨਵਾਦ ਕਰਦੇ ਹਨ ।
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly