ਲੁਧਿਆਣਾ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਅਨੰਦਪੁਰ ਸਾਹਿਬ ਤੋਂ ਚੱਲੇ ਦਸਮੇਸ਼ ਪਿਤਾ ਅਤੇ ਚਾਰ ਸਾਹਿਬਜ਼ਾਦਿਆਂ ਦੀ ਯਾਦ ਨੂੰ ਸਮਰਪਿਤ ਅਲੌਕਿਕ ਨਗਰ ਕੀਰਤਨ ਦੀਆਂ ਸੰਗਤਾਂ ਦੀ ਸੇਵਾ ਵਜੋਂ ਪਿੰਡ ਜਰਖੜ ਵਿਖੇ ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਇੱਕ ਵਿਸ਼ਾਲ ਗਰਮ ਦੁੱਧ ਤੇ ਪਕੌੜਿਆਂ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਜੋ ਵੀ ਸੰਗਤਾਂ ਧਾਰਮਿਕ ਜੋੜ ਮੇਲਿਆਂ ਦੀ ਯਾਤਰਾ ਲਈ ਗੁਰਦੁਆਰਾ ਆਲਮਗੀਰ ਸਾਹਿਬ ਵਾਸਤੇ ਗੁਜਰਦੀਆਂ ਹਨ । ਉਹਨਾਂ ਦੇ ਸਵਾਗਤ ਲਈ ਪਿੰਡ ਜਰਖੜ ਨਿਵਾਸੀਆਂ ਨੇ ਸੰਗਤਾਂ ਦੀ ਹਰ ਸਹੂਲਤ ਲਈ ਵਿਸ਼ੇਸ਼ ਪ੍ਰਬੰਧ ਕੀਤਾ ਹੋਇਆ ਹੈ। ਇਸ ਮੌਕੇ ਜਿੱਥੇ ਧਾਰਮਿਕ ਗਾਇਨ, ਬਾਣੀ ਦਾ ਸਿਮਰਨ ਹੋਇਆ ,ਉੱਥੇ ਸੰਗਤਾਂ ਨੇ ਬਹੁਤ ਹੀ ਸ਼ਰਧਾ ਤੇ ਸਤਿਕਾਰ ਦੇ ਨਾਲ ਲੰਗਰ ਪਾਣੀ ਛਕਿਆ। ਇਸ ਮੌਕੇ ਜਰਖੜ ਖੇਡਾਂ ਦੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ, ਸਰਪੰਚ ਸੰਦੀਪ ਸਿੰਘ ਜਰਖੜ, ਸਾਬਕਾ ਸਰਪੰਚ ਬਲਜਿੰਦਰ ਸਿੰਘ ਜਰਖੜ, ਡਾਕਟਰ ਜਗਜੀਤ ਸਿੰਘ, ਸੁਖਰਾਜ ਸਿੰਘ ਬੀਤਾ, ਚਰਨਜੀਤ ਸਿੰਘ ਚੰਨੀ, ਸਿੰਦਰਪਾਲ ਸਿੰਘ ਗਗੜੀ ,ਗੁਰਮੀਤ ਸਿੰਘ ਗੀਤੀ, ਰਘਬੀਰ ਸਿੰਘ, ਹਰਪ੍ਰੀਤ ਸਿੰਘ ਕਾਲਾ, ਵਿੱਕੀ ਜਰਖੜ, ਸੁਖਵਿੰਦਰ ਸਿੰਘ ਨੋਨਾ, ਭੁਪਿੰਦਰ ਸਿੰਘ, ਕੰਡਕਟਰ ਮੁਖਤਿਆਰ ਸਿੰਘ , ਸੁਖਪ੍ਰੀਤ ਸਿੰਘ ਸੁੱਖੀ, ਗੁਰਦੇਵ ਸਿੰਘ ਜਰਖੜ, ਸਵਰਨ ਸਿੰਘ ਘੋਲਾ, ਹਰਪ੍ਰੀਤ ਸਿੰਘ ਜਰਖੜ ,ਹਰਜਿੰਦਰ ਸਿੰਘ ਬਿੱਟੂ ਕੇਕੇ ਜਰਖੜ, ਹਰਜੀਤ ਸਿੰਘ ਮਿੱਠੂ, ਸਪਿੰਦਰ ਸਿੰਘ, ਗੁਰਸੇਵਕ ਸਿੰਘ,ਅਮਰੀਕ ਸਿੰਘ ਡੰਗੋਰਾ, ਅਮਰੀਕ ਸਿੰਘ ਜਰਖੜ, ਜਸਪ੍ਰੀਤ ਸਿੰਘ ਜੱਸੀ ਆਦਿ ਹੋਰ ਪ੍ਰਬੰਧਕ ਵੱਡੀ ਗਿਣਤੀ ਵਿੱਚ ਹਾਜ਼ਰ ਸਨ ਇਸ ਮੌਕੇ ਸੁੱਖਵਿੰਦਰ ਸਿੰਘ ਸੁੱਖਾ ਜਰਖੜ ਨੇ ਸਾਰੇ ਲੰਗਰ ਹਾਲ ਵਾਸਤੇ ਲਾਈਟਾਂ ਦਾ ਫਰੀ ਪ੍ਰਬੰਧ ਕੀਤਾ। ਸਰਪੰਚ ਸੰਦੀਪ ਸਿੰਘ ਜਰਖੜ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj