ਬਠਿੰਡਾ (ਸਮਾਜ ਵੀਕਲੀ) ਅੱਜ ਸਰਕਾਰੀ ਪ੍ਰਾਇਮਰੀ ਸਕੂਲ ਕਮਾਲੂ , ਸਵੈਚ ਦਾ ਸਾਝੇਂ ਰੂਪ ਵਿੱਚ ਸ਼ਾਨਦਾਰ ਸਾਲਾਨਾ ਸਮਾਗਮ ਕਰਵਾਇਆ ਗਿਆ। ਸਮਾਗਮ ਵਿਚ ਨੰਨੇ-ਮੁੰਨੇ ਬੱਚਿਆਂ ਨੇ ਬਹੁਤ ਹੀ ਖੂਬਸੂਰਤ ਢੰਗ ਨਾਲ ਸ਼ਬਦ ਗਾਇਨ, ਡਾਂਸ, ਭੰਗੜਾ, ਸਕਿੱਟ ਆਦਿ ਪੇਸ਼ ਕਰਕੇ ਸਭ ਦਾ ਮਨ ਮੋਹਿਆ। ਸਕੂਲ ਮੁਖੀ ਅਮਨਦੀਪ ਸਿੰਘ ਝੱਬਰ ਨੇ ਸਾਲਾਨਾ ਰਿਪੋਰਟ ਪੜ੍ਹਦਿਆਂ ਸਾਲ 2024-25 ਦੀਆਂ ਸਕੂਲ ਦੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ। ਸਮਾਗਮ ਵਿੱਚ ਮਹਿੰਦਰ ਪਾਲ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਅਤੇ ਹਰਮੰਦਰ ਸਿੰਘ ਬਰਾੜ ਜਨਰਲ ਸਕੱਤਰ ਐਕਸ ਇੰਪਲਾਇਜ਼ ਵਿੰਗ ਆਮ ਆਦਮੀ ਪਾਰਟੀ ਪੰਜਾਬ ਨੇ ਮੁੱਖ ਮਹਿਮਾਨ ਦੇ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਮਹਿੰਦਰ ਪਾਲ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਜਿਹੇ ਸਮਾਗਮਾਂ ਨਾਲ ਬੱਚਿਆਂ ਦੀ ਪੜ੍ਹਾਈ ਅਤੇ ਉਨ੍ਹਾਂ ਦੀ ਆਲਰਾਊਂਡ ਡਿਵੈਲਪਮੈਂਟ ਬਹੁਤ ਵਧੀਆ ਤਰੀਕੇ ਨਾਲ ਹੁੰਦੀ ਹੈ ਜੋ ਕਿ ਕਾਬਿਲੇ ਤਾਰੀਫ ਹੈ। ਸਮਾਗਮ ਵਿਚ ਮੁੱਖ ਮਹਿਮਾਨ ਦੇ ਤੌਰ ’ਤੇ ਪਹੁੰਚੇ ਹਰਮੰਦਰ ਸਿੰਘ ਬਰਾੜ ਨੇ ਪੜ੍ਹਾਈ ਦੀ ਮਹੱਤਤਾ ਬਾਰੇ ਦੱਸਿਆ ਅਤੇ ਮਾਪਿਆਂ ਨੂੰ ਬੱਚਿਆਂ ਦਾ ਖਾਸ ਧਿਆਨ ਰੱਖਣ ਲਈ ਜੋਰ ਦਿੱਤਾ। ਸਮਾਗਮ ਲਈ ਸਟੇਜ ਸੈਕਟਰੀ ਦੀ ਭੂਮਿਕਾ ਅਜਾਇਬ ਸਿੰਘ ਅਤੇ ਹੁਸਨਪ੍ਰੀਤ ਸਿੰਘ ਲਾਡੀ ਨੇ ਨਿਭਾਈ। ਸਮਾਗਮ ਵਿੱਚ ਸਕੂਲ ਵਿੱਚੋਂ ਬਦਲੀ ਕਰਵਾਕੇ ਗਏ ਅਧਿਆਪਕ ਐੱਚ ਟੀ ਸੁਨੀਲ ਕੁਮਾਰ, ਈਟੀਟੀ ਅਧਿਆਪਕ ਬਲਜਿੰਦਰ ਸਿੰਘ ਅਤੇ ਅਜਾਇਬ ਸਿੰਘ ਨੂੰ ਖੇਡ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ। ਸਮਾਗਮ ਵਿੱਚ ਸਟੇਟ ਪੱਧਰ ਅਤੇ ਜਿਲ੍ਹਾ ਪੱਧਰ ਵਿੱਚ ਸਕੂਲ ਦਾ ਨਾਮ ਖੇਡਾਂ ਵਿੱਚ ਰੌਸ਼ਨ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਜਿੰਨ੍ਹਾਂ ਵਿੱਚ ਸ਼ਗਨਪ੍ਰੀਤ ਕੌਰ, ਗੁਰਵਿੰਦਰ ਕੌਰ, ਸ਼ਹਿਨਾਜ਼ ਕੌਰ, ਨਿਸ਼ੈਨਦੀਪ ਕੌਰ, ਗਗਨਦੀਪ ਕੌਰ,ਜਗਦੀਪ ਸਿੰਘ ਅਤੇ ਅਰਮਾਨ ਸਿੰਘ ਸ਼ਾਮਿਲ ਸਨ। ਸਮਾਗਮ ਲਈ ਬੱਚਿਆਂ ਨੂੰ ਭੰਗੜਾ ਤੇ ਡਾਂਸ ਦੀ ਤਿਆਰੀ ਕਰਵਾਉਣ ਲਈ ਖੁਸ਼ਪ੍ਰੀਤ ਕੌਰ ਅਤੇ ਪ੍ਰਭਜੋਤ ਕੌਰ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਨੇ ਬੱਚਿਆਂ ਨੂੰ ਪੂਰੀ ਮਿਹਨਤ ਅਤੇ ਲਗਨ ਨਾਲ ਤਿਆਰੀ ਕਰਵਾਈ। ਇਸ ਮੌਕੇ ਐੱਚ ਟੀ ਅਮਨਦੀਪ ਸਿੰਘ ਕਮਾਲੂ ਸਵੈਚ, ਐੱਚ ਟੀ ਸਵੈਚ ਮੈਡਮ ਸਾਕਸ਼ੀ, ਨਿਸ਼ੂ ਰਾਣੀ, ਗਗਨਦੀਪ ਸਿੰਘ, ਗੁਰਮੀਤ ਸਿੰਘ ਮਾਖਾ ਅਤੇ ਵਿਸ਼ਾਲ ਸਿੰਗਲਾ ਵੱਲੋਂ ਕੀਤੀ ਗਈ ਮਿਹਨਤ ਸਾਫ ਝਲਕ ਰਹੀ ਸੀ।ਸੀ ਐੱਚ ਟੀ ਰਜਿੰਦਰਪਾਲ ਕੌਰ ਸੰਦੋਹਾ,ਸੀ ਐਚ ਟੀ ਨਵਦੀਪ ਸਿੰਘ ਮੌੜ ਕਲਾਂ, ਗੁਰਪ੍ਰੀਤ ਸਿੰਘ ਜਿਲ੍ਹਾ ਖੇਡ ਅਫ਼ਸਰ, ਪ੍ਰਿਤਪਾਲ ਸਿੰਘ ਬਲਾਕ ਖੇਡ ਅਫ਼ਸਰ, ਗੁਰਵੀਰ ਸਿੰਘ ਜਿਲ੍ਹਾ ਰਿਸੋਰਸ ਕੋਆਰਡੀਨੇਟਰ, ਬੀ ਆਰ ਸੀ ਤਲਵੰਡੀ ਵਿਵੇਕ ਭਾਰਦਵਾਜ, ਬੀ ਆਰ ਸੀ ਮੌੜ ਬਲਤੇਜ ਸਿੰਘ, ਐੱਚ ਟੀ ਹਰਿੰਦਰ ਕੌਰ ਰਾਜਗੜ੍ਹ ਕੁੱਬੇ, ਐੱਚ ਟੀ ਹਰਿੰਦਰਪਾਲ ਕੌਰ ਬੁਰਜਜ ਮਾਨਸਾ, ਐਚ ਟੀ ਸੁਖਪਾਲ ਸਿੰਘ ਕੋਟਲੀ ਖੁਰਦ, ਐੱਚ ਟੀ ਸ਼ਾਮ ਲਾਲ ਸਮਾਗਮ ਵਿੱਚ ਪਹੁੰਚੇ ਮਹਿਮਾਨਾ, ਮਾਪਿਆਂ ਤੋਂ ਇਲਾਵਾ ਸਰਪੰਚ ਗੁਰਮੇਲ ਸਿੰਘ ਕਮਾਲੂ ਸਵੈਚ, ਸਰਪੰਚ ਹਰਦੀਪ ਸਿੰਘ ਸਵੈਚ ਚੇਅਰਮੈਨ ਗੁਰਦੇਵ ਸਿੰਘ ਕਮਾਲੂ ਸਵੈਚ, ਚੇਅਰਮੈਨ ਗੁਰਮੇਲ ਸਿੰਘ ਸਵੈਚ, ਅਧਿਆਪਕਾਂ, ਬਾਕੀ ਸਟਾਫ ਅਤੇ ਬੱਚਿਆਂ ਦਾ ਇਸ ਸਮਾਗਮ ਨੂੰ ਕਾਮਯਾਬ ਬਣਾਉਣ ਲਈ ਧੰਨਵਾਦ ਕੀਤਾ। ਉਨਾਂ ਨੇ ਮਾਪਿਆਂ ਨੂੰ ਬੱਚਿਆਂ ਨਾਲ ਵੱਧ ਤੋਂ ਵੱਧ ਸਮਾਂ ਬਤੀਤ ਕਰਨ ਲਈ ਪ੍ਰੇਰਿਤ ਕੀਤਾ।ਅੰਤ ਵਿੱਚ ਸਮਾਗਮ ਆਪਣੀਆਂ ਅਮਿਟ ਪੈੜਾਂ ਛੱਡਦਾ ਹੋਇਆ ਯਾਦਗਾਰੀ ਹੋ ਨਿਬੜਿਆ। ਇਸ ਮੌਕੇ ਮੈਡਮ ਦਿਵਿਆ, ਮੈਡਮ ਰੇਨੂੰ ਬਾਲ , ਮੈਡਮ ਸ਼ਰੀਜਾ ਰਾਣੀ,ਮੈਡਮ ਗੁਰਪ੍ਰੀਤ ਕੌਰ,ਧਰਮਾ ਸਿੰਘ ਪੰਚ, ਮਿੱਠੂ ਸਿੰਘ, ਗੁਰਲਾਲ ਲਾਲੀ ਸਮੇਤ ਵੱਡੀ ਗਿਣਤੀ ਵਿੱਚ ਪਤਵੰਤੇ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly