ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ) :- ਐਫਸੀਆਈ ਵਿਭਾਗ ਤੋਂ ਜਥੇਬੰਦੀ ਦੇ ਪ੍ਰਧਾਨ ਪਰਮਜੀਤ ਕਰੀਹਾ ਸੇਵਾ ਮੁਕਤ ਹੋ ਗਏ । ਉਨ੍ਹਾਂ ਦੀ ਵਿਦਾਇਗੀ ਸਮਾਰੋਹ ਪਾਰਟੀ ਵਿੱਚ ਪ੍ਰਮੋਦ ਨਾਇਕ ਕੌਮੀ ਜਨਰਲ ਸਕੱਤਰ ਐਫਸੀਆਈ ਸ਼ਰਮਕ ਯੂਨੀਅਨ ਅਤੇ ਨਜ਼ੀਰ ਮੁਹੰਮਦ ਉੱਘੇ ਆਗੂ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਸ ਮੌਕੇ ਪ੍ਰਮੋਦ ਨਾਇਕ ਨੇ ਕਿਹਾ ਕਿ ਬੇਸ਼ੱਕ ਪ੍ਰਧਾਨ ਪਰਮਜੀਤ ਐਫਸੀਆਈ ਵਿਭਾਗ ਤੋਂ ਸੇਵਾ ਮੁਕਤ ਹੋ ਗਏ ਹਨ ਪਰ ਉਹ ਐਫਸੀਆਈ ਸ਼ਰਮਿਕ ਯੂਨੀਅਨ ਵਿੱਚ ਬਤੌਰ ਪ੍ਰਧਾਨ ਕੰਮ ਕਰਦੇ ਰਹਿਣਗੇ। ਉਨਾਂ ਨੇ ਪਰਮਜੀਤ ਦੇ ਪਰਿਵਾਰ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਉਹ ਇਸ ਗੱਲ ਦੀ ਪੁਸ਼ਟੀ ਕਰਨ ਕਿ ਪ੍ਰਧਾਨ ਪਰਮਜੀਤ ਭਵਿੱਖ ਵਿੱਚ ਵੀ ਆਪਣੀਆਂ ਸੇਵਾਵਾਂ ਜਾਰੀ ਰੱਖਣਗੇ ਇਸ ਮੌਕੇ ਪ੍ਰਧਾਨ ਪਰਮਜੀਤ ਨੇ ਪ੍ਰਮੋਦ ਨਾਇਕ ਨਾਲ ਵਾਅਦਾ ਕਰਦੇ ਹੋਏ ਕਿਹਾ ਕਿ ਉਹ ਪਹਿਲਾਂ ਦੀ ਤਰ੍ਹਾਂ ਤਨ, ਮਨ ਅਤੇ ਧਨ ਨਾਲ ਯੂਨੀਅਨ ਦੀ ਸੇਵਾ ਕਰਦੇ ਰਹਿਣਗੇ । ਉਹਨਾਂ ਕਿਹਾ ਕਿ ਉਹ ਗਰੀਬ ਅਤੇ ਇੱਕ ਮਜ਼ਦੂਰ ਪਰਿਵਾਰ ਤੋਂ ਉੱਠੇ ਹਨ ਅਤੇ ਮਜ਼ਦੂਰਾਂ ਦੀ ਹੱਕੀ ਮੰਗਾਂ ਲਈ ਆਪਣੀ ਰਹਿੰਦੀ ਜ਼ਿੰਦਗੀ ਸੰਘਰਸ਼ ਕਰਦੇ ਰਹਿਣਗੇ। ਇਸ ਮੌਕੇ ਜਗਤਾਰ ਸਿੰਘ ਕੌਮੀ ਜਨਰਲ ਸਕੱਤਰ ਨੇ ਵੀ ਆਪਣੇ ਵਿਚਾਰ ਪੇਸ਼ ਕਰਦੇ ਹੋ ਕਿਹਾ ਕਿ ਪਰਮਜੀਤ ਕਰੀਹਾ ਲੇਬਰ ਯੂਨੀਅਨ ਦੀ ਜਿੰਦ ਜਾਨ ਹਨ। ਉਨਾਂ ਅਤੇ ਪਰਮਜੀਤ ਕਰੀਹਾ ਨੇ ਮਿਲ ਕੇ ਮਜ਼ਦੂਰਾਂ ਦੇ ਹੱਕਾਂ ਲਈ ਕਈ ਵਾਰ ਸੰਘਰਸ਼ ਕੀਤਾ ਅਤੇ ਜਿੱਤ ਪ੍ਰਾਪਤ ਕੀਤੀ। ਇਸ ਮੌਕੇ ਹਰੀ ਰਾਮ ਰਸੂਲਪੁਰੀ ਪੇਂਡੂ ਮਜ਼ਦੂਰ ਯੂਨੀਅਨ , ਤਰਸੇਮ ਸਿੰਘ ਮਜ਼ਦੂਰ ਆਗੂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਐਫਸੀਆਈ ਡਿਪੂ ਦੇ ਰਿਟਾਇਰਡ ਅਤੇ ਹਾਜ਼ਰ ਮਜ਼ਦੂਰਾਂ ਨੂੰ ਗਰਮ ਸ਼ਾਲ ਅਤੇ ਸਿਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਧਾਨ ਪਰਮਜੀਤ ਕਰੀਹਾ ਤੇ ਉਨਾਂ ਦੀ ਧਰਮ ਪਤਨੀ ਜਸਵੀਰ ਕੌਰ ਨੂੰ ਫੁੱਲਾਂ ਅਤੇ ਰੁਪਈਆਂ ਦੇ ਹਾਰਾਂ ਨਾਲ ਲੱਦ ਕੇ ਉਹਨਾਂ ਦੇ ਰਿਸ਼ਤੇਦਾਰਾਂ ਨੇ ਸਨਮਾਨ ਕੀਤਾ ਗਿਆ। ਇਸ ਮੌਕੇ ਭਾਈ ਨੰਦ ਲਾਲ, ਬਲਜੀਤ ਸਿੰਘ, ਹਰਪ੍ਰੀਤ ਬਾਲੂ, ਨੀਲਮ, ਹੁਸਨ ਲਾਲ, ਹੁਕਮ ਚੰਦ, ਕੇਵਲ ਕ੍ਰਿਸ਼ਨ, ਕਮਲਜੀਤ, ਸੀਤਾ, ਪਰਮਜੀਤ ਸ਼ਾਹ ਬਛੂਆ ਡੇਰਾ ਪ੍ਰਮੁੱਖ, ਸੰਤੋਖ ਰਾਮ ਸੁੰਡਾ, ਵਿਜੇ ਕੁਮਾਰ, ਸੀਤਲ , ਹਰੀ ਨੰਦਨ, ਰਾਮਚੰਦਰ, ਜੋਗਿੰਦਰ ਪਾਲ, ਹਰਦੀਪ ਸਿੰਘ ਰਈਆ ਆਦਿ ਵੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj