ਸਰੀ/ ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ )– ਮਾਂ ਗੁਜਰੀ ਦੇ ਲਾਡਲਿਆਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਪ੍ਰਸਿੱਧ ਸੁਰੀਲੀ ਆਵਾਜ਼ ਲੋਕ ਗਾਇਕਾ ਮਨਜੀਤ ਸਾਹਿਰਾ ਆਪਣੇ ਧਾਰਮਿਕ ਸਿੰਗਲ ਟ੍ਰੈਕ ਵੱਡੇ “ਸਾਕੇ ਛੋਟੇ ਸਾਹਿਬਜ਼ਾਦਿਆਂ ਦੇ” ਨਾਲ ਸੰਗਤ ਦੇ ਰੂਬਰੂ ਹੋਈ ਹੈ । ਇਸ ਟ੍ਰੈਕ ਦੀ ਜਾਣਕਾਰੀ ਦਿੰਦਿਆਂ ਗਾਇਕਾ ਮਨਜੀਤ ਸਾਹਿਰਾ ਅਤੇ ਅਸ਼ਵਨੀ ਦੇਵਗਨ ਨੇ ਦੱਸਿਆ ਕਿ ਉਹਨਾਂ ਵਲੋਂ ਇਸ ਟ੍ਰੈਕ ਰਾਹੀਂ ਦਸਮ ਪਿਤਾ ਸਰਬੰਸਦਾਨੀ ਸਾਹਿਬੇ ਕਮਾਲ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਹਾਨ ਪਰਿਵਾਰ ਦੀ ਮਹਾਨ ਸ਼ਹਾਦਤ ਨੂੰ ਸ਼ਰਧਾ ਦੇ ਫੁੱਲ ਅਰਪਿਤ ਕਰਦਿਆਂ ਰਿਲੀਜ਼ ਕੀਤਾ ਗਿਆ ਹੈ । ਇਸ ਰਚਨਾ ਨੂੰ ਲਿਖਿਆ ਹੈ ਰਿਸ਼ੀ ਲਹੌਰੀ ਜੀ ਨੇ, ਕੰਪੋਜ ਕੀਤਾ ਹੈ ਮਿਸਟਰ ਅਸ਼ਵਨੀ ਦੇਵਗਨ ਜੀ ਨੇ । ਮਿਊਜਿਕ ਕੀਤਾ ਹੈ ਤਾਰੀ ਬੀਟ ਬ੍ਰੇਕਰ ਨੇ ਅਤੇ ਮਿਕਸ ਮਾਸਟਰ ਦੇਬੂ ਸੁਖਦੇਵ ਨੇ । ਗਾਇਕਾ ਮਨਜੀਤ ਸਾਹਿਰਾ ਨੇ ਕਿਹਾ ਹੈ ਕਿ ਗੁਰੂ ਪਿਆਰੀ ਸਾਧ ਸੰਗਤ ਜੀ ਇਸ ਸ਼ਬਦ ਨੂੰ ਸਰਵਣ ਕਰਕੇ ਆਓ ਸਿੱਖ ਕੌਮ ਦੀਆਂ ਮਹਾਨ ਸ਼ਹਾਦਤਾਂ ਨੂੰ ਸ਼ਰਧਾ ਦੇ ਫੁੱਲ ਅਰਪਿਤ ਕਰੀਏ ਅਤੇ ਇਹਨਾਂ ਕੁਰਬਾਨੀਆਂ ਤੋਂ ਪ੍ਰੇਰਨਾ ਲੈ ਕੇ ਸਿੱਖੀ ਸਿਧਾਂਤਾਂ ਦੇ ਜੀਵਨ ਨੂੰ ਆਪਣੇ ਪੰਧ ਮਾਰਗ ਵਿੱਚ ਢਾਲੀਏ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly