ਧਾਰਮਿਕ ਗੀਤ ( ਰਾਜਾ ਸਾਹਿਬ ਜਿਹਦੇ ਨਾਲ ) ਦੀ ਵੀਡੀਓ ਰਿਲੀਜ਼

(ਸਮਾਜ ਵੀਕਲੀ)- ਰਣਵੀਰ ਬੇਰਾਜ ਚੱਕ ਰਾਮੂੰ ਪ੍ਰਸਿੱਧ ਹਜ਼ਰਤ ਸ਼ੇਖ਼ ਪੀਰ ਬਾਬਾ ਭੋਲੇ ਸ਼ਾਹ ਜੀ ਦਰਬਾਰ ਪਿੰਡ ਖਾਨ ਖਾਨਾ ਦੇ ਗੱਦੀ ਨਸ਼ੀਨ ਬਾਬਾ ਸਾਈ ਜਸਵੀਰ ਦਾਸ ਸਾਬਰੀ ਜੀ ਵਲੋਂ ਧੰਨ ਧੰਨ ਸ਼੍ਰੀ ਹਜੂਰ ਨਾਭ ਕੰਵਲ ਰਾਜਾ ਸਾਹਿਬ ਜੀ ਦੀ ਮਹਿਮਾਂ ਦਾ ਗੁਣਗਾਣ ਕਰਦਾ ਨਵਾਂ ਧਾਰਮਿਕ ਗੀਤ (ਰਾਜਾ ਸਾਹਿਬ ਜਿਹਦੇ ਨਾਲ) ਸੰਗਤਾਂ ਦੀ ਹਾਜ਼ਰੀ ਚ ਪੋਸਟਰ ਨੂੰ ਰਿਲੀਜ਼ ਕੀਤਾ ਗਿਆ.

ਇਸ ਗੀਤ ਦਾ ਗਾਇਕ ਭੈਣਾਂ ਦੀ ਜੋੜੀ ਕੌਰ ਸਿਸਟਰਜ਼ ਪ੍ਰਮੀਤ ਕੌਰ, ਹਰਮੀਤ ਕੌਰ, ਅਰਮੀਤ ਕੌਰ ਵਲੋਂ ਗੁਣਗਾਣ ਕੀਤਾ ਗਿਆ ਹੈ ਇਸ ਨੂੰ ਗੀਤ ਰਣਵੀਰ ਬੇਰਾਜ ਵਲੋਂ ਕਲਮ ਬੰਧ ਕੀਤਾ ਗਿਆ ਹੈ ਅਤੇ ਇਸ ਦੀ ਵੀਡੀਓ ਹਰਨੇਕ ਜੀ ਅਕਾਸ਼ ਫ਼ਿਲਮਜ਼ ਵਲੋਂ ਵੱਖ ਵੱਖ ਧਾਰਮਿਕ ਦਰਬਾਰਾ ਵਿਖੇ ਸ਼ੂਟ ਕੀਤੀ ਗਈ ਹੈ. ਇਸ ਦਾ ਮਿਊਜ਼ਿਕ ਪ੍ਰਸ਼ੋਤਮ ਬੰਗੜ ਵਲੋਂ ਖਮਾਚੋ ਸਟੂਡੀਓ ਵਿਖੇ ਤਿਆਰ ਕਿਤਾ ਗਿਆ, ਇਸ ਨੂੰ ਕੇ ਐਮ ਆਈ ਮਿਊਜ਼ਿਕ ਵੀਡੀਓ ਅਤੇ ਪ੍ਰਕਾਸ਼ ਕੈਂਥ ਜੀ ਵਲੋਂ ਸਾਂਝੇ ਤੌਰ ਤੇ ਪੇਸ਼ ਕੀਤਾ ਗਿਆ ਹੈ ਇਸ ਦਾ ਵੀਡੀਓ ਯੂ ਟੂਬ ਤੇ ਦੇਖਿਆ ਜਾ ਸਕਦਾ ਹੈ ਇਸ ਗੀਤ ਲਈ ਸਹਿਯੋਗ ਪੰਮਾ ਬਖਲੋਰੀਆਂ, ਸੰਘਾ ਡੰਡੇਵਾਲ, ਕਾਲਾ ਮਖਸੂਸਪੁਰੀ, ਪ੍ਰਸ਼ੋਤਮ ਲਾਲ ਸਰੋਏ, ਮਨਮੀਤ ਕੌਰ ਦਾ ਹੈ.

Previous article‘ਆਪ’ ਦੀ ਮਹਿਲਾ ਆਗੂ ਤੇ ਗਾਇਕਾ ਅਨਮੋਲ ਗਗਨ ਮਾਨ ਖਿਲਾਫ਼ ਹੋਵੇ ਕਾਨੂੰਨੀ ਕਾਰਵਾਈ-ਡਾ. ਜਸਵਿੰਦਰ ਚੀਮਾ
Next articleਨਵ ਨਿਯੁਕਤ ਅਧਿਆਪਕਾਂ ਨੂੰ ਡਿਪਟੀ ਕਮਿਸ਼ਨਰ ਨੇ ਸੌਂਪੇ ਨਿਯੁਕਤੀ ਪੱਤਰ