ਲੰਡਨ (ਰਾਜਵੀਰ ਸਮਰਾ) ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 647ਵਾਂ ਪ੍ਰਕਾਸ਼ ਪੁਰਬ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਸ੍ਰੀ ਗੁਰੂ ਰਵਿਦਾਸ ਟੈਂਪਲ ਸਾਊਥਹਾਲ ਵਿਖੇ ਮਨਾਇਆ ਜਾ ਰਿਹਾ ਹੈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਮੇਟੀ ਦੇ ਪ੍ਰਧਾਨ ਆਤਮਾ ਰਾਮ ਢਾਡਾ, ਸ਼ਿਵ ਰੱਤੂ, ਨਛੱਤਰ ਕਲਸੀ,ਚਮਨ ਲਾਲ ਬੱਧਣ, ਸੁਰਿੰਦਰ ਆਦਿ ਨੇ ਦੱਸਿਆ ਕਿ ਪ੍ਰਕਾਸ਼ ਪੁਰਬ ਸਬੰਧੀ 23 ਫਰਵਰੀ ਸ੍ਰੀ ਅਖੰਡ ਪਾਠ ਸਾਹਿਬ ਸਵੇਰੇ 10 ਵਜੇ ਆਰੰਭ ਹੋਣਗੇ । ਜਿਹਨਾਂ ਦੇ ਭੋਗ 25 ਫਰਵਰੀ ਨੂੰ ਪੈਣਗੇ । ਇਸ ਉਪਰੰਤ ਰਵਿਦਾਸ ਟੈਂਪਲ ਦੇ ਹਜ਼ੂਰੀ ਰਾਗੀ ਗੁਰੂ ਜਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ। ਉਹਨਾਂ ਦੱਸਿਆ ਕਿ ਇਸ ਦੌਰਾਨ ਗੁਰੂ ਕੇ ਅਤੁੱਟ ਲੰਗਰ ਵਰਤਾਏ ਜਾਣਗੇ। ਉਹਨਾਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਇਸ ਦੌਰਾਨ ਸਮੂਹ ਸੰਗਤਾਂ ਵੱਡੀ ਗਿਣਤੀ ਵਿੱਚ ਸ਼ਾਮਿਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ।ਇਸ ਧਾਰਮਿਕ ਸਮਾਰੋਹ ਸਫਲ ਬਣਾਉਣ ਵਿੱਚ,ਭਾਈ ਰਣਜੀਤ ਸਿੰਘ ਹੈੱਡ ਗ੍ਰੰਥੀ,ਰਾਮ ਢਾਡਾ, ਸ਼ਿਵ ਰੱਤੂ, ਨਛੱਤਰ ਕਲਸੀ,ਚਮਨ ਲਾਲ ਬੱਧਣ, ਸੁਰਿੰਦਰ, ਗੁਰਦਿਆਲ ਮਹਿਮੀ, ਹਰਮੇਸ਼ ਗਗੜ,ਦੁਰੋਜਨ,ਖੁੱਤਣ ਆਦਿ ਅਹਿਮ ਭੂਮਿਕਾ ਨਿਭਾ ਰਹੇ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly