ਧਰਮ ਸੰਸਦ ਮਾਮਲੇ ਵਿਚ ਦੂਜੀ ਐੱਫਆਈਆਰ ਦਰਜ

ਦੇਹਰਾਦੂਨ, (ਸਮਾਜ ਵੀਕਲੀ):  ਹਰਿਦੁਆਰ ਵਿਚ ਕਰਵਾਈ ਗਈ ਇਕ ਧਰਮ ਸੰਸਦ ਦੇ ਸਬੰਧ ਵਿਚ 10 ਵਿਅਕਤੀਆਂ ਖ਼ਿਲਾਫ਼ ਦੂਜੀ ਐੱਫਆਈਆਰ ਦਰਜ ਕੀਤੀ ਗਈ ਹੈ। ਇਸ ਧਰਮ ਸੰਸਦ ਵਿਚ ਕਥਿਤ ਤੌਰ ’ਤੇ ਮੁਸਲਮਾਨਾਂ ਖ਼ਿਲਾਫ਼ ਕੁਝ ਪ੍ਰਤੀਭਾਗੀਆਂ ਵੱਲੋਂ ਨਫ਼ਰਤੀ ਬਿਆਨ ਦਿੱਤਾ ਗਿਆ ਸੀ। ਜਵਾਲਾਪੁਰ ਦੇ ਸੀਨੀਅਰ ਸਬ ਇੰਸਪੈਕਟਰ ਨਿਤੇਸ਼ ਸ਼ਰਮਾ ਨੇ ਦੱਸਿਆ ਕਿ ਮਾਮਲੇ ਵਿਚ ਦੂਜੀ ਐੱਫਆਈਆਰ ਐਤਵਾਰ ਨੂੰ ਹਰਿਦੁਆਰ ਦੇ ਜਵਾਲਾਪੁਰ ਥਾਣਾ ਖੇਤਰ ਦੇ ਵਸਨੀਕ ਨਦੀਮ ਅਲੀ ਦੀ ਸ਼ਿਕਾਇਤ ’ਤੇ ਦਰਜ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਦੂਜੀ ਐੱਫਆਈਆਰ ਵਿਚ ਦਸ ਲੋਕਾਂ ਦੇ ਨਾਮ ਹਨ ਜਿਨ੍ਹਾਂ ਵਿਚ ਪ੍ਰੋਗਰਾਮ ਦੇ ਪ੍ਰਬੰਧਕ ਯਤੀ ਨਰਸਿਮਹਾਨੰਦ ਗਿਰੀ, ਜਿਤੇਂਦਰ ਨਾਰਾਇਣ ਤਿਆਗੀ (ਜਿਸ ਨੂੰ ਪਹਿਲਾਂ ਵਸੀਮ ਰਿਜ਼ਵੀ ਦੇ ਨਾਂ ਨਾਲ ਜਾਣਿਆ ਜਾਂਦਾ ਸੀ), ਸਿੰਧੂ ਸਾਗਰ, ਧਰਮਦਾਸ, ਪਰਮਾਨੰਦ, ਸਾਧਵੀ ਅੰਨਪੂਰਨਾ, ਆਨੰਦ ਸਵਰੂਪ, ਅਸ਼ਵਿਨੀ ਉਪਾਧਿਆਏ, ਸੁਰੇਵ ਚਵਾਣ ਅਤੇ ਪ੍ਰਬੋਧਾਨੰਦ ਗਿਰੀ ਸ਼ਾਮਲ ਹਨ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੋਦੀ ਜੀ ਕੀ ਇਹ ਸੱਚ ਹੈ: ਖੜਗੇ
Next articleਲਖੀਮਪੁਰ ਖੀਰੀ ਕਾਂਡ: ਐੱਸਆਈਟੀ ਵੱਲੋਂ 5000 ਪੰਨਿਆਂ ਦਾ ਦੋਸ਼ ਪੱਤਰ ਦਾਖ਼ਲ